ਜ਼ੀਕਾ ਵਾਇਰਸ: ਕੇਰਲ ਤੋਂ ਸ਼ੁਰੂ ਹੋਕੇ ਮਹਾਰਾਸ਼ਟਰ ਤੱਕ ਪਹੁੰਚਿਆ ਜ਼ੀਕਾ ਵਾਇਰਸ ਕੀ ਹੈ ਤੇ ਕਿਵੇਂ ਬੱਚਿਆਂ ਲਈ ਖ਼ਤਰਨਾਕ ਬਣਦਾ ਹੈ

ਜ਼ੀਕਾ ਵਾਇਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਜ਼ੀਕਾ ਵਾਇਰਸ ਗ਼ਰਮ ਇਲਾਕਿਆਂ ਵਿੱਚ ਪਾਏ ਜਾਣ ਵਾਲੇ ਏਡੀਜ਼ ਨਸਲ ਦੇ ਮੱਛਰ ਦੇ ਡੰਗ ਨਾਲ ਫ਼ੈਲਦਾ ਹੈ

ਮਹਾਰਾਸ਼ਟਰ ਦੇ ਪੂਣੇ ਜ਼ਿਲ੍ਹੇ ਵਿਚ ਜ਼ੀਕਾ ਵਾਇਰਸ ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਸੂਬੇ ਦਾ ਪਹਿਲਾ ਕੇਸ ਹੈ।

50 ਸਾਲਾ ਔਰਤ ਜੋ ਜ਼ੀਕਾ ਵਾਇਰਸ ਨਾਲ ਪੀੜ੍ਹਤ ਪਾਈ ਗਈ ਹੈ, ਉਹ ਬਾਲੇਸਰ ਹੈਲਥ ਸੈਂਟਰ ਵਿਚ ਇਲਾਜ ਕਰਵਾ ਰਹੀ ਸੀ। ਇਸ ਔਰਤ ਨੂੰ ਪਹਿਲਾਂ ਚਿਕਨਗੁਨੀਆਂ ਹੋਇਆ ਸੀ।

ਜੁਲਾਈ ਦੇ ਦੂਜੇ ਹਫ਼ਤੇ ਕੇਰਲਾ ਵਿਚ ਜ਼ੀਕਾ ਵਾਇਰਸ ਦੇ 14 ਮਾਮਲੇ ਸਾਹਮਣੇ ਆਏ ਸਨ। ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ, ਪੂਣੇ ਨੇ ਕੇਰਲਾ ਵਿਚ ਜ਼ੀਕਾ ਵਾਇਰਸ ਦੀ ਪੁਸ਼ਟੀ ਕੀਤੀ ਸੀ।

ਜ਼ੀਕਾ ਵਾਇਰਸ ਮੱਛਰ ਨਾਲ ਫੈਲਦਾ ਹੈ, ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆਂ ਦਾ ਕਾਰਨ ਬਣਦਾ ਹੈ।

ਮੱਛਰ ਤੋਂ ਪੈਦਾ ਹੋਣ ਵਾਲਾ ਵਿਸ਼ਾਣੂ ਬੱਚਿਆਂ ਵਿੱਚ ਸੁੰਗੜੇ ਦਿਮਾਗਾਂ ਅਤੇ ਗੁਆਈਲਿਆਨ-ਬੈਰੇ ਸਿੰਡਰੋਮ ਨਾਮ ਦੀ ਇੱਕ ਦੁਰਲੱਭ ਆਟੋ-ਇਮਿਊਨ ਬਿਮਾਰੀ ਨਾਲ ਜੁੜਿਆ ਹੈ।

ਹਾਲਾਂਕਿ ਇਹ ਵਾਇਰਸ ਜ਼ਿਆਦਾਤਰ ਮੱਛਰਾਂ ਤੋਂ ਫੈਲਦਾ ਹੈ, ਪਰ ਇਹ ਸਰੀਰਕ ਸਬੰਧਾਂ ਰਾਹੀਂ ਵੀ ਫੈਲ ਸਕਦਾ ਹੈ।

ਕੇਰਲਾ ਵਿਚ ਸਾਰੇ ਹੀ ਨਵੇਂ ਮਾਮਲੇ ਜ਼ਿਲ੍ਹੇ ਦੇ ਸਿਹਤ ਕਰਮਚਾਰੀਆਂ ਵਿੱਚ ਸਾਹਮਣੇ ਆਏ ਸਨ ।

ਇਹ ਵੀ ਪੜ੍ਹੋ :

ਜ਼ੀਕਾ ਵਾਇਰਸ ਦੇ ਟਾਕਰੇ ਲਈ ਕੇਰਲਾ ਦਾ ਤਿਆਰੀ

ਕੇਰਲ ਦੇ ਸਿਹਤ ਸਕੱਤਰ ਡਾ. ਰਾਜਨ ਖੋਬਰਾਗੜੇ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸਰਕਾਰ ਨੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਦਿਆਂ, "ਜਿੱਥੇ ਬੀਮਾਰੀ ਫੈਲੀ ਹੈ ਉਨ੍ਹਾਂ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ" ਲਈ ਟੀਮਾਂ ਭੇਜੀਆਂ ਹਨ। ਇਸ ਵਿੱਚ ਗਰਭਵਤੀ ਮਾਵਾਂ ਅਤੇ ਜੋੜਿਆਂ ਦੀ ਕਾਊਂਸਲਿੰਗ ਵੀ ਸ਼ਾਮਲ ਹੈ।

ਕੇਰਲ ਲਗਾਤਾਰ ਕੋਵਿਡ -19 ਲਾਗ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਪਿਛਲੇ ਸੱਤ ਦਿਨਾਂ ਵਿੱਚ ਟੈਸਟ ਦੀ ਪੌਜ਼ੀਟਿਵ ਦਰ 10 ਫੀਸਦ ਤੋਂ ਵੱਧ ਹੈ। ਜਨਵਰੀ 2020 ਵਿੱਚ ਭਾਰਤ ਵਿੱਚ ਕੋਰੋਨਵਾਇਰਸ ਦੀ ਲਾਗ ਦਾ ਪਹਿਲਾ ਕੇਸ ਵੀ ਕੇਰਲ ਵਿੱਚ ਹੀ ਸਾਹਮਣੇ ਆਇਆ ਸੀ।

ਜ਼ੀਕਾ ਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜ਼ੀਕਾ ਵਾਇਰਸ ਕੁੱਖ ਵਿੱਚ ਪਲੇ ਰਹੇ ਬੱਚੇ ਦੇ ਵਿਕਾਸ ਉੱਪਰ ਅਸਰ ਪਾ ਸਕਦਾ ਹੈ

ਜ਼ੀਕਾ ਵਾਇਰਸ ਪਹਿਲੀ ਵਾਰ 1947 ਵਿੱਚ ਯੂਗਾਂਡਾ ਦੇ ਜ਼ੀਕਾ ਜੰਗਲ ਵਿੱਚ ਰਹਿਣ ਵਾਲੇ ਬਾਂਦਰਾਂ ’ਚੋਂ ਮਿਲਿਆ ਸੀ। ਇਸ ਨੂੰ 1952 ਵਿੱਚ ਰਸਮੀ ਤੌਰ 'ਤੇ ਇੱਕ ਵੱਖਰਾ ਵਾਇਰਸ ਕਰਾਰ ਦਿੱਤਾ ਗਿਆ ਸੀ।

ਪਰ ਰਿਸਰਚਰਜ਼ ਨੇ ਪਾਇਆ ਕਿ ਭਾਰਤ ਵਿੱਚ ਲੋਕਾਂ ਦੀ 'ਅਹਿਮ ਗਿਣਤੀ' ਵਾਇਰਸ ਦੇ ਸੰਪਰਕ ਵਿੱਚ ਆਈ ਸੀ। ਨਵੀਂ ਬਿਮਾਰੀ ਦੇ ਟੈਸਟ ਕੀਤੇ ਗਏ 196 ਵਿੱਚੋਂ 33 ਵਿਅਕਤੀਆਂ ਵਿੱਚ ਇਮਯੂਨਿਟੀ ਸੀ।

ਉਨ੍ਹਾਂ ਨੇ 1953 ਵਿੱਚ ਪ੍ਰਕਾਸ਼ਤ ਇਕ ਪੇਪਰ ਵਿੱਚ ਕਿਹਾ, "ਇਸ ਲਈ ਇਹ ਯਕੀਨੀ ਜਾਪਦਾ ਹੈ ਕਿ ਜ਼ੀਕਾ ਵਾਇਰਸ ਭਾਰਤ ਵਿੱਚ ਮਨੁੱਖਾਂ ਉੱਤੇ ਹਮਲਾ ਕਰਦਾ ਹੈ।"

ਸਾਲ 2016 ਅਤੇ 2017 ਵਿੱਚ ਗੁਜਰਾਤ ਵਿੱਚ ਅਹਿਮਦਾਬਾਦ ਸ਼ਹਿਰ ਵਿੱਚ ਜ਼ੀਕਾ ਵਾਇਰਸ ਦੇ ਕੇਸ ਸਾਹਮਣੇ ਆਏ ਸਨ।

ਜ਼ੀਕਾ ਵਾਇਰਸ ਕੀ ਹੈ?

ਜ਼ੀਕਾ ਵਾਇਰਸ ਗਰਮ ਦੇਸਾਂ ਵਿੱਚ ਇੱਕ ਮੱਛਰਾਂ ਤੋਂ ਫ਼ੈਲਣ ਵਾਲੀ ਬਿਮਾਰੀ ਹੈ।

NIMHANS ਵਿੱਚ ਨਿਊਰੋਵਾਇਰੋਲੋਜੀ ਦੇ ਸਾਬਕਾ ਪ੍ਰੋਫੈਸਰ ਡਾ. ਵੀ ਰਵੀ ਨੇ ਦੱਸਿਆ, “ਮੱਛਰ ਦੇ ਕੱਟਣ ਦੇ ਇੱਕ ਹਫਤੇ ਤੱਕ ਲੱਛਣ ਦਿਖ ਸਕਦੇ ਹਨ। ਕਈ ਬਾਲਗ ਲੋਕਾਂ ਵਿੱਚ ਨਿਊਰੋਲੋਜਿਕਲ ਡਿਸਆਰਡਰ ਯਾਨੀ ਦਿਮਾਗ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ। ਇਹ ਇੱਕ ਆਟੋ-ਇਮਿਊਨ ਡਿਸੀਜ਼ ਹੈ।”

“ਇਸ ਵਿੱਚ ਸਰੀਰ ਆਪਣੇ ਹੀ ਨਰਵਸ ਸਿਸਟਮ 'ਤੇ ਹਮਲਾ ਕਰਦਾ ਹੈ। ਇਸ ਨਾਲ ਅਧਰੰਗ, ਸਰੀਰ ਦੇ ਹੇਠਲੇ ਅੰਗਾਂ ਦੇ ਹਿਲਣ ਡੁਲਣ ਵਿੱਚ ਸਮੱਸਿਆ ਆ ਸਕਦੀ ਹੈ।''

ਮਈ 2015 ਵਿੱਚ ਜ਼ੀਕਾ ਵਾਇਰਸ ਦਾ ਪਹਿਲਾ ਆਊਟਬਰੇਕ ਬ੍ਰਾਜ਼ੀਲ ਵਿੱਚ ਦੇਖਿਆ ਗਿਆ ਜੋ ਕਿ ਜਲਦੀ ਹੀ ਦੱਖਣੀ ਤੇ ਕੇਂਦਰੀ ਅਮਰੀਕਾ ਵਿੱਚ ਫੈਲ ਗਿਆ।

ਜ਼ੀਕਾ ਵਾਇਰਸ ਠੰਢੇ ਇਲਾਕਿਆਂ ਵਿੱਚ ਜਿਉਂਦਾ ਨਹੀਂ ਰਹਿ ਸਕਦਾ ਹੈ।

ਜ਼ੀਕਾ ਵਾਇਰਸ ਦੇ ਜ਼ਿਆਦਾਤਰ ਮਰੀਜ਼ ਗੰਭੀਰ ਰੂਪ ਵਿੱਚ ਬਿਮਾਰ ਨਹੀਂ ਹੁੰਦੇ ਅਤੇ ਪੰਜ ਵਿੱਚੋਂ ਇੱਕ ਨੂੰ ਤਾਂ ਬਿਮਾਰੀ ਦਾ ਪਤਾ ਵੀ ਨਹੀਂ ਲਗਦਾ ਹੈ।

ਇਹ ਵੀ ਪੜ੍ਹੋ:

ਦੂਜੇ ਲੋਕਾਂ ਨੂੰ ਫਲੂ ਵਰਗੇ ਲੱਛਣ ਹੋ ਸਕਦੇ ਹਨ ਪਰ ਕਿਸੇ ਵੀ ਹਾਲਤ ਵਿੱਚ ਇਹ ਇੱਕ ਹਫ਼ਤੇ ਤੋਂ ਜ਼ਿਆਦਾ ਨਹੀਂ ਰਹਿੰਦਾ ਹੈ।

ਫਿਰ ਵੀ ਗਰਭਵਤੀ ਔਰਤਾਂ ਨੂੰ ਇਹ ਗੰਭੀਰ ਰੂਪ ਵਿੱਚ ਬਿਮਾਰ ਕਰ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਮਾਂ ਦੀ ਕੁੱਖ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਸਾਲ 2018 ਵਿੱਟ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੀਕਾ ਵਾਇਰਸ ਤੋਂ ਪੀੜਤ ਇੱਕ ਮਹਿਲਾ ਨੇ ਆਪਣੇ ਚੌਥੇ ਬੱਚੇ ਨੂੰ ਜਨਮ ਦਿੱਤਾ।
ਤਸਵੀਰ ਕੈਪਸ਼ਨ, ਸਾਲ 2018 ਵਿੱਚ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੀਕਾ ਵਾਇਰਸ ਤੋਂ ਪੀੜਤ ਇੱਕ ਮਹਿਲਾ ਨੇ ਆਪਣੇ ਚੌਥੇ ਬੱਚੇ ਨੂੰ ਜਨਮ ਦਿੱਤਾ ਸੀ

ਜ਼ੀਕਾ ਵਾਇਰਸ ਫੈਲਦਾ ਕਿਵੇਂ ਹੈ?

ਜ਼ੀਕਾਵਾਇਰਸ ਗਰਮ ਦੇਸਾਂ ਵਿੱਚ ਪਾਏ ਜਾਣ ਵਾਲੇ ਏਡੀਜ਼ ਮੱਛਰ ਦੇ ਡੰਗ ਨਾਲ ਹੁੰਦਾ ਹੈ।

ਜਦੋਂ ਮੱਛਰ ਕਿਸੇ ਜ਼ੀਕਾ ਵਾਇਰਸ ਦੇ ਮਰੀਜ਼ ਨੂੰ ਕੱਟ ਲੈਂਦਾ ਹੈ ਤਾਂ ਉਹ ਮੱਛਰ ਵੀ ਵਾਇਰਸ ਦਾ ਵਾਹਕ ਬਣ ਜਾਂਦਾ ਹੈ। ਇਸ ਤੋਂ ਬਾਅਦ ਮੱਛਰ ਜਿਸ ਅਗਲੇ ਵਿਅਕਤੀ ਨੂੰ ਕੱਟੇਗਾ ਉਸ ਨੂੰ ਵੀ ਜ਼ੀਕਾ ਦੀ ਲਾਗ ਲਗਾ ਦੇਵੇਗਾ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਜ਼ੀਕਾ ਵਾਇਰਸ ਗਲੋਬਲ ਸਿਹਤ ਐਮਰਜੈਂਸੀ ਹੈ।

ਇਸ ਦਾ ਮਤਲਬ ਹੈ ਕਿ ਬਿਮਾਰੀ ਨੂੰ ਗੰਭੀਰ ਵਿਸ਼ਵੀ ਸਮੱਸਿਆ ਦੇ ਰੂਪ ਵਿੱਚ ਦੇਖਿਆ ਗਿਆ ਹੈ ਜਿਵੇਂ ਕਿ ਇਬੋਲਾ ਵਾਇਰਸ ਜੋ ਕਿ ਸਾਲ 2014 ਅਤੇ 2015 ਦੌਰਾਨ ਪੱਛਮੀ ਅਫ਼ਰੀਕਾ ਵਿੱਚ ਦੇਖਿਆ ਗਿਆ ਸੀ।

ਮੌਜੂਦਾ ਕੋਰੋਨਾਵਇਰਸ ਮਹਾਮਾਰੀ ਨੂੰ ਵੀ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵੀ ਸਿਹਤ ਸਮੱਸਿਆ ਕਿਹਾ ਗਿਆ ਸੀ ਜੋ ਕਿ ਬਾਅਦ ਵਿੱਚ ਮਹਾਮਾਰੀ ਬਣ ਗਈ।

ਜ਼ੀਕਾ ਵਾਇਰਸ ਦੇ ਲੱਛਣ

  • ਹਲਕਾ ਬੁਖ਼ਾਰ
  • ਕਨਜੈਕਟਿਵਾਈਟਸ ( ਲਾਲ ਅਤੇ ਸੁੱਜੀਆਂ ਅੱਖਾਂ)
  • ਸਿਰ ਦਰਦ
  • ਜੋੜਾਂ ਵਿੱਚ ਦਰਦ
  • ਚਮੜੀ ਉੱਪਰ ਚਟੱਕੇ

ਜ਼ੀਕਾ ਵਾਇਰਸ ਤੋਂ ਕਿਵੇਂ ਬਚਾਅ ਕਰੀਏ?

ਅਜੇ ਤੱਕ ਜ਼ੀਕਾ ਵਾਇਰਸ ਦਾ ਕੋਈ ਇਲਾਜ ਉਪਲਬਧ ਨਹੀਂ ਹੈ। ਹਾਲਾਂਕਿ ਲੋਕ ਮੱਛਰ ਦੇ ਕੱਟਣ ਤੋਂ ਬਚਾਅ ਜ਼ਰੂਰ ਕਰ ਸਕਦੇ ਹਨ।

ਜ਼ੀਕਾ

ਤਸਵੀਰ ਸਰੋਤ, EPA/bbc

ਜ਼ੀਕਾ ਵਾਇਰਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ

ਪੂਰੀ ਦੁਨੀਆਂ ਦੇ ਡਾਕਟਰ ਇਸ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ਕਰ ਰਹੇ ਹਨ।

ਉਹ ਲੋਕਾਂ ਦੀ ਮਦਦ ਲਈ ਇਸ ਦਾ ਇਲਾਜ ਵੀ ਲੱਭ ਰਹੇ ਹਨ। ਇੱਕ ਰਾਇ ਹੈ ਕਿ ਜ਼ਿੰਮੇਵਾਰ ਮੱਛਰ ਨੂੰ ਮਾਰਨ ਨਾਲ ਬਿਮਾਰੀ ਦੀ ਰੋਕਥਾਮ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)