ਦੀਪਿਕਾ ਕੁਮਾਰੀ: ਘਰ ਦਾ ਬੋਝ ਘੱਟ ਕਰਨ ਲਈ ਤੀਰ-ਕਮਾਨ ਫੜ੍ਹਨ ਵਾਲੀ ਕੁੜੀ ਦੁਨੀਆਂ ਦੀ ਨੰਬਰ ਵਨ ਖਿਡਾਰਨ ਕਿਵੇਂ ਬਣੀ

ਦੀਪਿਕਾ ਕੁਮਾਰੀ

ਤਸਵੀਰ ਸਰੋਤ, Getty Images

ਭਾਰਤ ਦੀ ਤੀਰਅੰਦਾਜ਼ ਦੀਪਿਕਾ ਕੁਮਾਰੀ ਐਤਵਾਰ ਨੂੰ ਪੈਰਿਸ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ (ਸਟੇਜ 3) 'ਚ ਤਿੰਨ ਗੋਲਡ ਮੈਡਲ ਜਿੱਤ ਕੇ ਵਰਲਡ ਰੈਂਕਿੰਗ 'ਚ ਪਹਿਲੇ ਪਾਇਦਾਨ ਉੱਤੇ ਪਹੁੰਚ ਗਈ ਹੈ।

ਦੀਪਿਕਾ ਨੇ ਔਰਤਾਂ ਦੇ ਵਿਅਕਤੀਗਤ ਰਿਕਵਰ ਮੁਕਾਬਲੇ ਦੇ ਫਾਈਨਲ ਰਾਊਂਡ 'ਚ ਰੂਸੀ ਖਿਡਾਰੀ ਏਲੇਨਾ ਓਸਿਪੋਵਾ ਨੂੰ 6-0 ਨਾਲ ਹਰਾ ਕੇ ਤੀਜਾ ਗੋਲਡ ਮੈਡਲ ਆਪਣੇ ਨਾਮ ਕੀਤਾ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾ ਉਨ੍ਹਾਂ ਨੇ ਮਿਕਸਡ ਰਾਊਂਡ ਅਤੇ ਮਹਿਲਾ ਟੀਮ ਰਿਕਵਰ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਦੀਪਿਕਾ ਨੇ ਸਿਰਫ਼ ਪੰਜ ਘੰਟਿਆਂ ਵਿੱਚ ਇਹ ਤਿਨ ਗੋਲਡ ਮੈਡਲ ਹਾਸਲ ਕੀਤੇ ਹਨ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਦੀਪਿਕਾ ਇਸ ਤੋਂ ਪਹਿਲਾਂ ਸਿਰਫ਼ 18 ਸਾਲ ਦੀ ਉਮਰ ਵਿੱਚ ਵਰਲਡ ਨੰਬਰ ਇੱਕ ਖਿਡਾਰੀ ਬਣ ਚੁੱਕੇ ਹਨ। ਹੁਣ ਤੱਕ ਵਿਸ਼ਵ ਕੱਪ ਮੁਕਾਬਲਿਆਂ 'ਚ 9 ਗੋਲਡ ਮੈਡਲ, 12 ਸਿਲਵਰ ਮੈਡਲ ਅਤੇ ਸੱਤ ਬ੍ਰਾਊਨਜ਼ ਮੈਡਲ ਜਿੱਤਣ ਵਾਲੀ ਦੀਪਿਕਾ ਦੀ ਨਜ਼ਰ ਹੁਣ ਓਲੰਪਿਕ ਮੈਡਲ ਉੱਤੇ ਹੈ।

ਦੀਪਿਕਾ ਅਗਲੇ ਮਹੀਨੇ ਟੋਕੀਓ ਓਲੰਪਿਕ ਵਿੱਚ ਹਿੱਸੇ ਲੈਣ ਲਈ ਜਪਾਨ ਜਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਭਾਰਤ ਵੱਲੋਂ ਜਾ ਰਹੀ ਤੀਰਅੰਦਾਜ਼ੀ ਟੀਮ 'ਚ ਉਹ ਇਕੱਲੀ ਮਹਿਲਾ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਚਲਦੇ ਆਟੋ ਵਿੱਚ ਹੋਇਆ ਜਨਮ

ਝਾਰਖੰਡ ਦੇ ਬੇਹੱਦ ਗ਼ਰੀਬ ਪਰਿਵਾਰ 'ਚ ਜਨਮ ਲੈਣ ਵਾਲੀ 27 ਸਾਲ ਦੀ ਦੀਪਿਕਾ ਨੇ ਪਿਛਲੇ 14 ਸਾਲਾਂ ਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।

ਤੀਰਅੰਦਾਜ਼ੀ ਸਿੱਖਣ ਲਈ ਆਪਣੇ ਘਰ ਤੋਂ ਨਿਕਲਦੇ ਹੋਏ ਦੀਪਿਕਾ ਦੇ ਮਨ ਵਿੱਚ ਇੱਕ ਸੰਤੋਸ਼ ਇਸ ਗੱਲ ਦਾ ਸੀ ਕਿ ਉਨ੍ਹਾਂ ਦੇ ਪਰਿਵਾਰ 'ਤੇ ਇੱਕ ਬੋਝ ਘੱਟ ਹੋ ਜਾਵੇਗਾ ਪਰ ਅੱਜ ਦੀਪਿਕਾ ਨੇ ਆਪਣੇ ਹਿੰਮਤ ਸਦਕਾ ਪਰਿਵਾਰ ਦਾ ਆਰਥਿਕ ਅਤੇ ਸਮਾਜਿਕ ਦਰਜਾ ਉੱਚਾ ਕਰ ਦਿੱਤਾ ਹੈ।

ਦੀਪਿਕਾ ਦੇ ਪਿਤਾ ਸ਼ਿਵ ਨਾਰਾਇਣ ਮਹਿਤੋ ਇੱਕ ਆਟੋ-ਰਿਕਸ਼ਾ ਡਰਾਈਵਰ ਦੇ ਤੌਰ 'ਤੇ ਕੰਮ ਕਰਦੇ ਸਨ। ਉਨ੍ਹਾਂ ਦੀ ਮਾਂ ਗੀਤਾ ਮਹਿਤੋ ਇੱਕ ਮੈਡੀਕਲ ਕਾਲਜ 'ਚ ਗਰੁੱਪ ਡੀ ਦੀ ਕਰਮਚਾਰੀ ਦੇ ਤੌਰ 'ਤੇ ਕੰਮ ਕਰਦੇ ਹਨ।

ਓਲੰਪਿਕ ਮਹਾਸੰਘ ਨੇ ਇੱਕ ਸ਼ਾਰਟ ਫ਼ਿਲਮ ਬਣਾਈ ਹੈ ਜਿਸ 'ਚ ਦੀਪਿਕਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੀਪਿਕਾ ਦੇ ਸਫ਼ਰ ਨਾਲ ਜੁੜੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ।

ਦੀਪਿਕਾ ਦੇ ਪਿਤਾ ਸ਼ਿਵਚਰਣ ਪਰਿਵਾਰ ਨਾਲ (ਅਗਸਤ 2012 ਦਾ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਿਕਾ ਦੇ ਪਿਤਾ ਸ਼ਿਵਚਰਣ ਪਰਿਵਾਰ ਨਾਲ (ਅਗਸਤ 2012 ਦਾ ਤਸਵੀਰ)

ਦੀਪਿਕਾ ਦੇ ਪਿਤਾ ਸ਼ਿਵ ਨਾਰਾਇਣ ਦੱਸਦੇ ਹਨ, ''ਜਦੋਂ ਦੀਪਿਕਾ ਦਾ ਜਨਮ ਹੋਇਆ ਉਦੋਂ ਸਾਡੀ ਆਰਥਿਕ ਹਾਲਤ ਬਹੁਤ ਖ਼ਰਾਬ ਸੀ। ਅਸੀਂ ਬਹੁਤ ਗ਼ਰੀਬ ਸੀ। ਪਤਨੀ 500 ਰੁਪਏ ਮਹੀਨਾ ਤਨਖ਼ਾਹ ਉੱਤੇ ਕੰਮ ਕਰਦੀ ਸੀ ਅਤੇ ਮੈਂ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ।''

ਇਸ ਫ਼ਿਲਮ 'ਚ ਹੀ ਦੀਪਿਕਾ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਇੱਕ ਚੱਲਦੇ ਹੋਏ ਆਟੋ ਵਿੱਚ ਹੋਇਆ ਸੀ ਕਿਉਂਕਿ ਉਨ੍ਹਾਂ ਦੀ ਮਾਂ ਹਸਪਤਾਲ ਨਹੀਂ ਪਹੁੰਚ ਸਕੀ ਸੀ।

ਦੀਪਿਕਾ ਮੁਤਾਬਕ ਜਦੋਂ ਉਹ ਓਲੰਪਿਕ ਖੇਡਣ ਗਏ ਸੀ ਉਦੋਂ ਵੀ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਸੀ।

14 ਸਾਲ ਦੀ ਉਮਰ 'ਚ ਫੜ੍ਹਿਆ ਤੀਰ-ਕਮਾਨ

ਕਹਿੰਦੇ ਹਨ ਕਿ ਜ਼ਿੰਦਗੀ 'ਚ ਬਹੁਤ ਕੁਝ ਸੰਜੋਗ ਨਾਲ ਹੁੰਦਾ ਹੈ। 14 ਸਾਲ ਦੀ ਉਮਰ 'ਚ ਪਹਿਲੀ ਵਾਰ ਤੀਰ-ਕਮਾਨ ਚੁੱਕਣ ਵਾਲੀ ਦੀਪਿਕਾ ਦਾ ਤੀਰਅੰਦਾਜ਼ੀ ਦੀ ਦੁਨੀਆਂ ਵਿੱਚ ਆਉਣਾ ਵੀ ਸੰਜੋਗ ਕਾਰਨ ਹੋਇਆ ਅਤੇ ਉਨ੍ਹਾਂ ਨੇ ਆਪਣੀ ਸ਼ੁਰੂਆਤ ਬਾਂਸ ਦੇ ਬਣੇ ਤੀਰ-ਕਮਾਨ ਨਾਲ ਕੀਤੀ।

ਦੀਪਿਕਾ ਕਹਿੰਦੇ ਹਨ ਕਿ ਉਹ ਤੀਰਅੰਦਾਜ਼ੀ ਪ੍ਰਤੀ ਇੰਨੀ ਦਿਵਾਨੀ ਇਸ ਲਈ ਹਨ ਕਿਉਂਕਿ ਉਨ੍ਹਾਂ ਨੇ ਇਸ ਖੇਡ ਨੂੰ ਨਹੀਂ ਸਗੋ ਇਸ ਖੇਡ ਨੇ ਉਨ੍ਹਾਂ ਨੂੰ ਚੁਣਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤੀਰਅੰਦਾਜ਼ੀ ਦੀ ਦੁਨੀਆਂ ਵਿੱਚ ਆਪਣੀ ਐਂਟਰੀ ਦੀ ਕਹਾਣੀ ਦੱਸਦੇ ਹੋਏ ਦੀਪਿਕਾ ਕਹਿੰਦੇ ਹਨ, ''ਸਾਲ 2007 ਵਿੱਚ ਜਦੋਂ ਅਸੀਂ ਨਾਨੀ ਦੇ ਘਰ ਗਏ ਤਾਂ ਮੇਰੀ ਮਮੇਰੀ ਭੈਣ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਰਜੁਨ ਆਰਚਰੀ ਅਕੈਡਮੀ ਹੈ।''

''ਜਦੋਂ ਉਸ ਨੇ ਇਹ ਕਿਹਾ ਕਿ ਉੱਥੇ ਸਭ ਕੁਝ ਮੁਫ਼ਤ ਹੈ। ਕਿੱਟ ਵੀ ਮਿਲਦੀ ਹੈ, ਖਾਣਾ ਵੀ। ਮੈਂ ਕਿਹਾ ਕਿ ਚਲੋ ਚੰਗੀ ਗੱਲ ਹੈ, ਘਰ ਦਾ ਬੋਝ ਹਲਕਾ ਹੋ ਜਾਵੇਗਾ ਕਿਉਂਕਿ ਉਸ ਵੇਲੇ ਆਰਥਿਕ ਸੰਕਟ ਬਹੁਤ ਡੂੰਘਾ ਸੀ।''

ਦੀਪਿਕਾ ਕੁਮਾਰੀ

ਪਰ ਜਦੋਂ ਦੀਪਿਕਾ ਨੇ ਆਪਣੀ ਖ਼ਾਹਿਸ਼ ਪਿਤਾ ਸਾਹਮਣੇ ਰੱਖੀ ਤਾਂ ਦੀਪਿਕਾ ਨਿਰਾਸ਼ ਹੋ ਗਈ।

ਦੀਪਿਕਾ ਦੱਸਦੇ ਹਨ, ''ਰਾਂਚੀ ਇੱਕ ਬਹੁਤ ਹੀ ਛੋਟੀ ਅਤੇ ਰੂੜੀਵਾਦੀ ਥਾਂ ਹੈ। ਮੈਂ ਜਦੋਂ ਪਿਤਾ ਨੂੰ ਦੱਸਿਆ ਕਿ ਮੈਂ ਆਰਚਰੀ ਸਿੱਖਣ ਜਾਣਾ ਹੈ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ।''

ਚੁਣੌਤੀਆਂ ਦਾ ਆਗਾਜ਼

ਦੀਪਿਕਾ ਦੇ ਪਿਤਾ ਦੱਸਦੇ ਹਨ ਕਿ ਉਨ੍ਹਾਂ ਦਾ ਸਮਾਜ ਕੁੜੀਆੰ ਨੂੰ ਘਰ ਤੋਂ ਇੰਨਾ ਦੂਰ ਭੇਜਣਾ ਠੀਕ ਨਹੀਂ ਮੰਨਦਾ।

ਉਹ ਕਹਿੰਦੇ ਹਨ, ''ਛੋਟੀ ਜਿਹੀ ਬੇਟੀ ਨੂੰ ਜੇ ਕੋਈ 200 ਕਿਲੋਮੀਟਰ ਦੂਰ ਭੇਜ ਦੇਵੇ ਤਾਂ ਲੋਕ ਕਹਿੰਦੇ ਹਨ ਕਿ 'ਬੱਚੀ ਨੂੰ ਖਵਾ-ਪਿਆ ਨਹੀਂ ਪਾ ਰਹੇ ਸੀ, ਇਸ ਲਈ ਭੇਜ ਦਿੱਤਾ...''

ਪਰ ਦੀਪਿਕਾ ਆਖ਼ਿਰਕਾਰ ਰਾਂਚੀ ਤੋਂ ਲਗਭਗ 200 ਕਿਲੋਮੀਟਰ ਦੂਰ ਖਰਸਾਵਾਂ ਆਰਚਰੀ ਅਕੈਡਮੀ ਤੱਕ ਪਹੁੰਚ ਗਈ।

ਪਰ ਇਹ ਚੁਣੌਤੀਆਂ ਦੀ ਸ਼ੁਰੂਆਤ ਹੀ ਸੀ। ਅਕੈਡਮੀ ਨੇ ਉਨ੍ਹਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਨਾ ਕਰ ਦਿੱਤੀ ਕਿਉਂਕਿ ਦੀਪਿਕਾ ਬੇਹੱਦ ਪਤਲੀ ਸੀ। ਦੀਪਿਕਾ ਨੇ ਅਕਡੈਮੀ ਤੋਂ ਤਿੰਨ ਮਹੀਨੇ ਦਾ ਸਮਾਂ ਮੰਗਿਆਂ ਅਤੇ ਖ਼ੁਦ ਨੂੰ ਸਾਬਤ ਕਰਕੇ ਦਿਖਾਇਆ।

ਅਕੈਡਮੀ 'ਚ ਦੀਪਿਕਾ ਦੀ ਜ਼ਿੰਦਗੀ ਦਾ ਜੋ ਦੌਰ ਸ਼ੁਰੂ ਹੋਇਆ ਉਹ ਕਾਫ਼ੀ ਚੁਣੌਤੀਆਂ ਭਰਿਆ ਸੀ।

ਦੀਪਿਕਾ ਦੱਸਦੇ ਹਨ, ''ਮੈਂ ਸ਼ੁਰੂਆਤ ਵਿੱਚ ਕਾਫ਼ੀ ਰੋਮਾਂਚਿਤ ਸੀ। ਕਿਉਂਕਿ ਇਹ ਸਭ ਕੁਝ ਨਵਾਂ-ਨਵਾਂ ਹੋ ਰਿਹਾ ਸੀ। ਪਰ ਕੁਝ ਸਮੇਂ ਬਾਅਦ ਮੇਰੇ ਸਾਹਮਣੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਜਿਸ ਤੋਂ ਮੈਂ ਨਿਰਾਸ਼ ਹੋ ਗਈ।''

''ਅਕੈਡਮੀ ਵਿੱਚ ਬਾਥਰੂਮ ਨਹੀਂ ਸਨ। ਨਹਾਉਣ ਲਈ ਨਦੀ 'ਤੇ ਜਾਣਾ ਪੈਂਦਾ ਸੀ ਅਤੇ ਰਾਤ 'ਚ ਜੰਗਲੀ ਹਾਥੀ ਆ ਜਾਂਦੇ ਸਨ। ਇਸ ਲਈ ਰਾਤ ਨੂੰ ਵਾਸ਼ਰੂਮ ਦੇ ਲਈ ਬਾਹਰ ਨਿਕਲਣਾ ਮਨ੍ਹਾ ਸੀ।”

“ਹੌਲੀ-ਹੌਲੀ ਜਦੋਂ ਤੀਰਅੰਦਾਜ਼ੀ 'ਚ ਮਜ਼ਾ ਆਉਣ ਲੱਗਿਆ ਤਾਂ ਉਹ ਸਭ ਚੀਜ਼ਾਂ ਪਰੇ ਹੋਣ ਲੱਗੀਆਂ। ਮੈਨੂੰ ਜਲਦੀ ਹੀ ਤੀਰ ਮਿਲ ਗਿਆ ਅਤੇ ਮੈਂ ਸ਼ੂਟ ਵੀ ਕਰਨ ਲੱਗੀ ਸੀ। ਅਜਿਹੇ 'ਚ ਹੌਲੀ-ਹੌਲੀ ਦਿਲਚਸਪੀ ਵਧਣ ਲੱਗੀ ਅਤੇ ਫ਼ਿਰ ਤੀਰਅੰਦਾਜ਼ੀ ਨਾਲ ਪਿਆਰ ਹੋ ਗਿਆ।''

ਜਦੋਂ ਦੀਪਿਕਾ ਨੂੰ ਮਿਲੇ 'ਦ੍ਰੋਣਾਚਾਰਿਆ'

ਦੀਪਿਕਾ ਨੇ ਸ਼ੁਰੂਆਤ 'ਚ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਤੋਂ ਲੈ ਕੇ ਕਈ ਮੁਕਾਬਲਿਆਂ 'ਚ ਹਿੱਸਾ ਲਿਆ। ਕੁਝ ਮੁਕਾਬਲਿਆਂ 'ਚ ਇਨਾਮ ਰਾਸ਼ੀ 100, 250 ਅਤੇ 500 ਰੁਪਏ ਤੱਕ ਹੁੰਦੀ ਸੀ। ਪਰ ਇਹ ਵੀ ਦੀਪਿਕਾ ਲਈ ਕਾਫ਼ੀ ਅਹਿਮ ਸੀ।

ਇਸੇ ਦੌਰਾਨ 2008 ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਟ੍ਰਾਇਲ ਦੌਰਾਨ ਦੀਪਿਕਾ ਦੀ ਮੁਲਾਕਾਤ ਧਰਮਿੰਦਰ ਤਿਵਾਰੀ ਨਾਲ ਹੋਈ ਜੋ ਟਾਟਾ ਆਰਚਰੀ ਅਕੈਡਮੀ ਵਿੱਚ ਕੋਚ ਸਨ।

ਦੀਪਿਕਾ, ਧਰਮਿੰਦਰ ਤਿਵਾਰੀ

ਤਸਵੀਰ ਸਰੋਤ, Twitter@ImDeepikaK

ਤਸਵੀਰ ਕੈਪਸ਼ਨ, ਦੀਪਿਕਾ ਆਪਣੇ ਕੋਚ ਧਰਮਿੰਦਰ ਤਿਵਾਰੀ ਦੇ ਨਾਲ

ਦੀਪਿਕਾ ਨੇ ਦੱਸਿਆ, ''ਧਰਮਿੰਦਰ ਸਰ ਨੇ ਮੈਨੂੰ ਸਲੇਕਟ ਕੀਤਾ ਅਤੇ ਖਰਸਾਵਾਂ ਤੋਂ ਟਾਟਾ ਆਰਚਰੀ ਅਕੈਡਮ ਲੈ ਆਏ। ਮੈਨੂੰ ਉਹ ਜਗ੍ਹਾਂ ਇੰਨੀ ਪਸੰਦ ਆਈ ਕਿ ਮੈਂ ਉੱਥੇ ਆਉਂਦੇ ਹੀ ਇੱਕ ਦੁਆ ਮੰਗੀ ਕਿ ਰੱਬਾ ਮੈਂ ਜ਼ਿੰਦਗੀ ਭਰ ਇੱਥੇ ਹੀ ਰਹਾਂ ਅਤੇ ਮੇਰੀ ਦੁਆ ਪੂਰੀ ਵੀ ਹੋਈ।''

ਧਰਮਿੰਦਰ ਤਿਵਾਰੀ ਇਸ ਵੇਲੇ ਦੀਪਿਕਾ ਦੇ ਕੋਚ ਵੀ ਹਨ। ਦੁਨੀਆਂ ਦੀ ਨੰਬਰ ਇੱਕ ਤੀਰਅੰਦਾਜ਼ ਬਣਨ ਨਾਲ ਜੁੜਿਆ ਦੀਪਿਕਾ ਦਾ ਤਜਰਬਾ ਬੇਹੱਦ ਮਜ਼ੇਦਾਰ ਹੈ।

ਦੀਪਿਕਾ ਨੇ ਆਪਣੇ ਇੱਕ ਇੰਟਰਵੀਊ 'ਚ ਦੱਸਿਆ ਹੈ ਕਿ ਜਦੋਂ ਸਾਲ 2012 ਵਿੱਚ ਉਹ ਦੁਨੀਆਂ ਦੀ ਨੰਬਰ ਇੱਕ ਤੀਰਅੰਦਾਜ਼ ਬਣ ਗਏ ਤਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਵਰਲਡ ਰੈਂਕਿੰਗ ਵਿੱਚ ਨੰਬਰ ਇੱਕ ਹੋਣ ਦਾ ਮਤਲਬ ਕੀ ਹੁੰਦਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੋਚ ਤੋਂ ਇਸ ਬਾਰੇ ਪੁੱਛਿਆਂ ਤਾਂ ਪਤਾ ਲੱਗਿਆ ਕਿ ਨੰਬਰ ਵਨ ਬਣਨ ਦੇ ਮਾਅਨੇ ਕੀ ਹੁੰਦੇ ਹਨ।

ਜਦੋਂ ਹੱਥ ਤੋਂ ਨਿਕਲਿਆ ਓਲੰਪਿਕ ਮੈਡਲ

ਪਰ ਇਸ ਤੋਂ ਬਾਅਦ ਦੀਪਿਕਾ ਦੀ ਜ਼ਿੰਦਗੀ ਵਿੱਚ ਇੱਕ ਝਟਕਾ ਆਇਆ ਜਦੋਂ ਓਲੰਪਿਕ ਵਿੱਚ ਉਹ ਬਰਤਾਨਵੀ ਖਿਡਾਰੀ ਏਮੀ ਓਲੀਵਰ ਤੋਂ 6-2 ਨਾਲ ਹਾਰ ਗਏ।

ਦੀਪਿਕਾ ਦੱਸਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਬੇਹੱਦ ਤਣਾਅ ਭਰਿਆ ਸਮਾਂ ਸੀ। ਮੈਚ ਤੋਂ ਬਾਅਦ ਦੀਪਿਕਾ ਨੇ ਬੀਬੀਸੀ ਪੱਤਰਕਾਰ ਪੰਕਜ ਪ੍ਰਿਅਦਰਸ਼ੀ ਨਾਲ ਗੱਲਬਾਤ ਵਿੱਚ ਆਪਣਾ ਤਜਰਬਾ ਸਾਂਝਾ ਕੀਤਾ ਸੀ।

ਦੀਪਿਕਾ ਕੁਮਾਰੀ

ਤਸਵੀਰ ਸਰੋਤ, Getty Images

ਦੀਪਿਕਾ ਨੇ ਦੱਸਿਆ ਸੀ ਕਿ ''ਇਸ ਮੈਚ 'ਚ ਹਵਾ ਕਾਫ਼ੀ ਜ਼ਿਆਦਾ ਤੇਜ਼ ਸੀ ਅਤੇ ਮੈਂ ਪਹਿਲੀ ਵਾਰ ਅਜਿਹੀ ਹਵਾ ਦਾ ਅਨੁਭਵ ਕੀਤਾ ਸੀ। ਹਵਾ ਨੇ ਮੈਨੂੰ ਜ਼ਿਆਦਾ ਕਨਫਿਊਜ਼ ਕਰ ਦਿੱਤਾ ਅਤੇ ਜਦੋਂ ਤੱਕ ਮੈਂ ਹਵਾ ਦਾ ਰੁਖ ਸਮਝਦੀ ਉਦੋਂ ਤੱਕ ਮੈਚ ਖ਼ਤਮ ਹੋ ਗਿਆ।''

ਬੀਬੀਸੀ ਪੱਤਰਕਾਰ ਨੇ ਸਵਾਲ ਪੁੱਛਿਆ ਕਿ, ਕੀ ਵਰਡਲ ਨੰਬਰ ਵਨ ਹੋਣ ਦਾ ਕੋਈ ਦਬਾਅ ਸੀ।

ਇਸ ਉੱਤੇ ਦੀਪਿਕਾ ਨੇ ਕਿਹਾ ਸੀ, ''ਨਹੀਂ, ਉਹ ਦੋਵੇਂ ਚੀਜ਼ਾਂ ਅਲੱਗ ਹਨ। ਮੈਂ ਇੰਨੇ ਸਾਰੇ ਗੇਮ ਖੇਡ ਖੇਡ ਕੇ ਵਰਲਡ ਨੰਬਰ ਵਨ ਖਿਡਾਰੀ ਬਣੀ ਹਾਂ। ਪਰ ਓਲੰਪਿਕ ਸਿਰਫ਼ ਇੱਕ ਗੇਮ ਹੈ। ਇਸ 'ਚ ਮਾਰਣਾ ਬਹੁਤ ਅਲੱਗ ਗੱਲ ਹੈ।”

“ਤੁਸੀਂ ਅੰਦਰ ਜਾ ਕੇ ਦੇਖੋ ਕਿ ਕਿਵੇਂ ਮਾਰਦੇ ਹਨ ਖਿਡਾਰੀ। ਮੈਂ ਵੀ ਪਹਿਲੀ ਵਾਰ ਇਸ ਦਾ ਸਾਹਮਣਾ ਕਰ ਰਹੀ ਹਾਂ ਅਤੇ ਇਹ ਮੇਰਾ ਪਹਿਲਾ ਓਲੰਪਿਕ ਹੈ। ਮੇਰੇ ਉੱਤੇ ਕੋਈ ਦਬਾਅ ਨਹੀਂ ਸੀ। ਮੈਂ ਬੱਸ ਆਪਣਾ ਚੰਗੀ ਪ੍ਰਦਰਸ਼ਨ ਕਰਨਾ ਸੀ।''

ਹਾਲਾਂਕਿ ਬਾਅਦ ਵਿੱਚ ਇੱਕ ਇੰਟਰਵੀਊ 'ਚ ਦੀਪਿਕਾ ਨੇ ਇਹ ਮੰਨਿਆ ਸੀ ਕਿ ਓਲੰਪਿਕ ਦੌਰਾਨ ਉਹ ਕਾਫ਼ੀ ਦਬਾਅ 'ਚੋਂ ਲੰਘ ਰਹੇ ਸਨ ਅਤੇ ਉਨ੍ਹਾਂ ਦੀ ਤਬੀਅਤ ਵੀ ਖ਼ਰਾਬ ਹੋ ਗਈ ਸੀ।

ਇਸ ਤੋਂ ਬਾਅਦ ਰੀਓ ਓਲੰਪਿਕ 'ਚ ਵੀ ਦੀਪਿਕਾ ਦੇ ਹੱਥ ਨਿਰਾਸ਼ਾ ਲੱਗੀ। ਹੁਣ ਦੀਪਿਕਾ ਇੱਕ ਵਾਰ ਫ਼ਿਰ ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਸਾਲ 2012 ਦੀ ਤਰ੍ਹਾਂ ਇਸ ਵਾਰ ਵੀ ਉਹ ਓਲੰਪਿਕ ਤੋਂ ਠੀਕ ਪਹਿਲਾਂ ਵਰਲਡ ਨੰਬਰ ਵਨ ਖਿਡਾਰੀ ਬਣ ਚੁੱਕੇ ਹਨ।

ਲੰਘੇ 13 ਸਾਲਾਂ ਵਿੱਚ ਦੀਪਿਕਾ ਨੇ ਕਈ ਗੋਲਡ ਮੈਡਲ ਜਿੱਤੇ ਹਨ, ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਹੈ ਅਤੇ ਪਿਛਲੇ ਸਾਲ ਹੀ ਤੀਰਅੰਦਾਜ਼ ਅਤਾਨੁ ਦਾਸ ਨਾਲ ਵਿਆਹ ਕੀਤਾ ਹੈ।

ਖਰਸਾਵਾਂ ਤੋਂ ਲੈ ਕੇ ਟਾਟਾ ਆਰਚਰੀ ਅਕੈਡਮੀ ਸਣੇ ਪੂਰੇ ਭਾਰਤ 'ਚ ਬੱਚੇ ਦੀਪਿਕਾ ਕੁਮਾਰੀ ਨੂੰ ਇੱਕ ਰੋਲ ਮਾਡਲ ਦੇ ਤੌਰ 'ਤੇ ਦੇਖਦੇ ਹਨ।

ਤਿੰਨ ਓਲੰਪਿਕ ਖੇਡਾਂ ਦੇ ਵਿਚਾਲੇ ਦੀਪਿਕਾ ਨੇ ਇੱਕ ਮਹਿਲਾ ਦੇ ਤੌਰ 'ਤੇ ਵੀ ਕਾਫ਼ੀ ਲੰਬਾ ਸਫ਼ਰ ਤੈਅ ਕੀਤਾ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਦੀਪਿਕਾ ਕਿਸ ਤਰ੍ਹਾਂ ਦਬਾਅ ਅਤੇ ਚੁਣੌਤਿਆਂ ਨੂੰ ਲੰਘ ਕੇ ਓਲੰਪਿਕ 'ਚ ਮੈਡਲ ਜਿੱਤਣ ਦਾ ਸਪਨਾ ਸੱਚ ਕਰਦੇ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)