ਕਸ਼ਮੀਰ ਚੋਂ ਧਾਰਾ 370 ਹਟਣ ਦੇ 2 ਸਾਲ : 'ਭਰਾ ਦੇ ਘਰ ਗੋਲੀ ਚੱਲੀ, ਭੱਜ ਕੇ ਗਿਆ ਤਾਂ 3 ਜੀਆਂ ਦੀਆਂ ਲਾਸ਼ਾਂ ਦੇਖ ਦਿਲ ਝੰਜੋੜ ਉੱਠਿਆ'

ਤਸਵੀਰ ਸਰੋਤ, MUKHTAR ZAHOOR
- ਲੇਖਕ, ਆਮਿਰ ਪੀਰਜ਼ਾਦਾ
- ਰੋਲ, ਬੀਬੀਸੀ ਪੱਤਰਕਾਰ
ਬਸ਼ੀਰ ਅਹਿਮਦ ਭੱਟ ਦੇ ਭਰਾ ਦੇ ਘਰ ਦੀਆਂ ਦੀਵਾਰਾਂ ਉੱਤੇ ਖੂਨ ਦੇ ਨਿਸ਼ਾਨ ਵਾਰ -ਵਾਰ ਉਸ ਅਨਹੋਣੀ ਸ਼ਾਮ ਦੀ ਯਾਦ ਤਾਜ਼ਾ ਕਰਦੇ ਹਨ, ਜਦੋਂ ਪਰਿਵਾਰ ਦੇ ਤਿੰਨ ਮੈਂਬਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਮਾਰੇ ਗਏ ਸਨ।
27 ਜੂਨ ਨੂੰ ਬਸ਼ੀਰ ਦੇ ਭਰਾ ਫਯਾਜ਼ ਅਹਿਮਦ ਭੱਟ,ਜੋ ਕਸ਼ਮੀਰ ਪੁਲਿਸ ਦੇ ਅਧਿਕਾਰੀ ਸਨ,ਸ਼ਾਮ ਨੂੰ ਸੌਣ ਦੀ ਤਿਆਰੀ ਕਰ ਰਹੇ ਸਨ। ਕਿਸੇ ਨੇ ਦਰਵਾਜ਼ੇ ਉੱਤੇ ਦਸਤਕ ਦਿੱਤੀ।
ਫਯਾਜ਼ ਦਰਵਾਜ਼ਾ ਖੋਲ੍ਹਣ ਗਏ ਅਤੇ ਪਿੱਛੇ ਉਨ੍ਹਾਂ ਦੀ ਪਤਨੀ ਅਤੇ ਬੇਟੀ ਸਨ। ਦੇਰ ਸ਼ਾਮ ਨੂੰ ਦਰਵਾਜ਼ੇ ਉੱਪਰ ਦਸਤਕ ਦੇ ਖ਼ਤਰੇ ਬਾਰੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ।
ਦੋ ਸ਼ੱਕੀ ਕਥਿਤ ਅੱਤਵਾਦੀਆਂ ਨੇ ਫਯਾਜ਼, ਉਨ੍ਹਾਂ ਦੀ ਪਤਨੀ ਅਤੇ ਬੇਟੀ ਦਾ ਕਤਲ ਕਰ ਦਿੱਤਾ।
45 ਸਾਲਾ ਫਯਾਜ਼ ਸਪੈਸ਼ਲ ਪੁਲਿਸ ਅਫਸਰ ਵਜੋਂ ਨੌਕਰੀ ਕਰਦਾ ਸੀ ਅਤੇ ਕਸ਼ਮੀਰ ਪੁਲਿਸ ਵਿੱਚ ਇਹ ਘੱਟ ਤਨਖ਼ਾਹ ਵਾਲੀ ਨੌਕਰੀ ਹੈ।
ਉਹ ਨੇੜੇ ਹੀ ਕਸਬੇ ਵਿੱਚ ਤੈਨਾਤ ਸਨ।ਫਯਾਜ਼ ਦੇ ਭਰਾ ਬਸ਼ੀਰ ਆਪਣੇ ਘਰ ਵਿੱਚ ਸਨ ਜਦੋਂ ਉਨ੍ਹਾਂ ਨੇ ਆਪਣੇ ਭਰਾ ਦੇ ਘਰ ਵਿੱਚੋਂ ਆਉਂਦੀਆਂ ਗੋਲੀ ਦੀਆਂ ਆਵਾਜ਼ਾਂ ਸੁਣੀਆਂ।
ਇਹ ਵੀ ਪੜ੍ਹੋ:
ਦੌੜ ਕੇ ਉਹ ਉਨ੍ਹਾਂ ਦੇ ਘਰ ਗਏ ਅਤੇ ਦਿਲ ਨੂੰ ਝੰਜੋੜ ਦੇਣ ਵਾਲੇ ਦ੍ਰਿਸ਼ ਉਨ੍ਹਾਂ ਦੇ ਸਾਹਮਣੇ ਸਨ। ਫ਼ਯਾਜ਼ ਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਦੀ ਪਤਨੀ ਅਤੇ ਬੇਟੀ ਖੂਨ 'ਚ ਲੱਥਪੱਥ ਆਖ਼ਰੀ ਸਾਹ ਲੈ ਰਹੀਆਂ ਸਨ।
"ਉਨ੍ਹਾਂ ਗੋਲੀਆਂ ਨੇ ਸਾਡੇ ਪਰਿਵਾਰ ਨੂੰ ਮਿੰਟਾਂ ਵਿੱਚ ਤਬਾਹ ਕਰ ਦਿੱਤਾ" ਉਨ੍ਹਾਂ ਨੂੰ ਯਾਦ ਕਰਦੇ ਹੋਏ ਬਸ਼ੀਰ ਪੁੱਛਦੇ ਹਨ,"ਉਨ੍ਹਾਂ ਦਾ ਕੀ ਕਸੂਰ ਸੀ? ਕੁਝ ਵੀ ਨਹੀਂ"ਫਯਾਜ਼ ਤੇ ਬੇਟੇ ਭਾਰਤ ਦੀ ਫੌਜ ਵਿਚ ਹਨ ਅਤੇ ਇਸ ਹਾਦਸੇ ਵੇਲੇ ਉਹ ਆਪਣੀ ਡਿਊਟੀ 'ਤੇ ਘਰ ਤੋਂ ਦੂਰ ਸੀ।

ਸਥਾਨਕ ਕਥਿਤ ਅੱਤਵਾਦੀਆਂ ਦੀ ਸ਼ਮੂਲੀਅਤ ਵਿੱਚ ਹੋਇਆ ਵਾਧਾ
ਦੋ ਸਾਲ ਪਹਿਲਾਂ ਭਾਰਤ ਨੇ ਜੰਮੂ ਤੇ ਕਸ਼ਮੀਰ ਨੂੰ ਸੰਵਿਧਾਨਕ ਖ਼ੁਦਮੁਖ਼ਤਿਆਰੀ ਨੂੰ ਖ਼ਤਮ ਕਰਕੇ ਜੰਮੂ ਅਤੇ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਬਦੀਲ ਕੀਤਾ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਮੁਤਾਬਕ ਇਲਾਕੇ ਵਿੱਚ ਨਾਗਰਿਕਾਂ ਦੀ ਸੁਰੱਖਿਆ ਅਤੇ ਵਿਗੜੇ ਹਾਲਾਤਾਂ ਵਿੱਚ ਸੁਧਾਰ ਲਈ ਇਹ ਜ਼ਰੂਰੀ ਕਦਮ ਸੀ।
ਇਲਾਕੇ ਵਿੱਚ ਸੁਰੱਖਿਆ ਬਲਾਂ ਲਈ ਕੰਮ ਕਰਦੇ ਸਥਾਨਕ ਲੋਕ ਵਾਰ-ਵਾਰ ਕਥਿਤ ਅੱਤਵਾਦੀਆਂ ਦੇ ਨਿਸ਼ਾਨੇ ਉੱਤੇ ਰਹੇ ਹਨ।
ਅਜੇ ਸਾਹਨੀ ਜੋ ਨਵੀਂ ਦਿੱਲੀ ਵਿਖੇ ਇੰਸਟੀਚਿਊਟ ਆਫ਼ ਕਨਫਲਿਕਟ ਮੈਨੇਜਮੈਂਟ ਦੇ ਐਗਜ਼ੈਕਟਿਵ ਡਾਇਰੈਕਟਰ ਹਨ "ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦੂਜੀ ਧਿਰ ਪੁਲਿਸ ਮੁਖਬਰੀ ਆਖਦੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਸਥਾਨਕ ਸਮੁਦਾਇ ਦਾ ਹਿੱਸਾ ਹਨ।
" ਰਿਪੋਰਟਾਂ ਅਨੁਸਾਰ ਜੁਲਾਈ ਤੱਕ ਕਸ਼ਮੀਰ ਵਿੱਚ 15 ਸੁਰੱਖਿਆ ਕਰਮੀਆਂ ਅਤੇ 19 ਨਾਗਰਿਕਾਂ ਦੀ ਕਥਿਤ ਅੱਤਵਾਦ ਨਾਲ ਸਬੰਧਤ ਘਟਨਾਵਾਂ ਵਿੱਚ ਮੌਤ ਹੋ ਗਈ ਹੈ।

ਤਸਵੀਰ ਸਰੋਤ, MUKHTAR ZAHOOR
ਵੱਖਵਾਦੀ ਕਥਿਤ ਅੱਤਵਾਦੀਆਂ ਨੇ ਨਵੀਂ ਦਿੱਲੀ ਦੇ ਵਿਰੁੱਧ 1989 ਤੋਂ ਹਿੰਸਕ ਮੁਹਿੰਮ ਛੇੜੀ ਹੋਈ ਹੈ।
ਇਹ ਇਲਾਕਾ ਦੋ ਪ੍ਰਮਾਣੂ ਸ਼ਕਤੀਆਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਦਾ ਕੇਂਦਰ ਹੈ ਅਤੇ ਦੋਵੇਂ ਦੇਸ਼ ਇਸ ਲਈ ਤਿੰਨ ਯੁੱਧ ਲੜ ਚੁੱਕੇ ਹਨ।
ਨਵੀਂ ਦਿੱਲੀ ਨੇ ਪਾਕਿਸਤਾਨ ਨੂੰ ਇਲਾਕੇ ਵਿਚ ਅਸ਼ਾਂਤੀ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਸਲਾਮਾਬਾਦ ਨੇ ਇਨ੍ਹਾਂ ਆਰੋਪਾਂ ਨੂੰ ਖਾਰਿਜ ਕੀਤਾ ਹੈ।
ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਘਾਟੇ ਵਿੱਚ ਕਥਿਤ ਅੱਤਵਾਦੀ ਭੇਜਣ ਦਾ ਸਿਲਸਿਲਾ ਦੋਹਾਂ ਦੇਸ਼ਾਂ ਵਿਚ ਯੁੱਧ ਬੰਦੀ ਕਾਰਨ ਘਟਿਆ ਹੈ ਪਰ ਹਿੰਸਾ ਖ਼ਤਮ ਨਹੀਂ ਹੋਈ।
ਕਸ਼ਮੀਰ ਪੁਲੀਸ ਦੇ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਜੂਨ ਵਿੱਚ ਇਕ ਪ੍ਰੈਸ ਵਾਰਤਾ ਦੌਰਾਨ ਕਿਹਾ ਸੀ," ਪਿਛਲੇ ਕੁਝ ਦਿਨਾਂ ਤੋਂ ਆਮ ਨਾਗਰਿਕ ਜਾਂ ਛੁੱਟੀ ਉਪਰ ਗਏ ਪੁਲਿਸ ਵਾਲੇ ਜਦੋਂ ਮਸਜਿਦ ਵਿਚ ਨਮਾਜ਼ ਲਈ ਜਾਂਦੇ ਹਨ ਤਾਂ ਉਨ੍ਹਾਂ ਤੇ ਹਮਲਾ ਕੀਤਾ ਜਾਂਦਾ ਹੈ। ਇਹ ਲੋਕ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ।ਇਹ ਇਲਾਕੇ ਵਿੱਚ ਸ਼ਾਂਤੀ ਅਤੇ ਸਥਿਰਤਾ ਨਹੀਂ ਦੇਖਣਾ ਚਾਹੁੰਦੇ।"

ਤਸਵੀਰ ਸਰੋਤ, KAMRAN YOUSUF
ਮੌਤਾਂ ਉਪਰ ਮੌਜੂਦਾ ਅੰਕੜਿਆਂ ਅਨੁਸਾਰ ਨਵੀਂ ਦਿੱਲੀ ਵੱਲੋਂ ਇਲਾਕੇ ਦੀ ਅੱਧੀ ਅਧੂਰੀ ਖ਼ੁਦਮੁਖਤਿਆਰੀ ਖ਼ਤਮ ਕਰਨ ਤੋਂ ਬਾਅਦ ਸਥਾਨਕ ਕਥਿਤ ਅੱਤਵਾਦੀਆਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਚ ਮੁੱਠਭੇੜ ਦੀਆਂ ਘਟਨਾਵਾਂ ਪਿਛਲੇ ਕਈ ਮਹੀਨਿਆਂ ਤੋਂ ਕਾਫ਼ੀ ਵਧ ਗਈਆਂ ਹਨ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਲਗਪਗ ਨੱਬੇ ਕਥਿਤ ਅੱਤਵਾਦੀ ਅਜਿਹੀਆਂ ਮੁੱਠਭੇੜਾਂ ਵਿੱਚ ਜੰਮੂ ਅਤੇ ਕਸ਼ਮੀਰ ਦੇ ਵੱਖ ਵੱਖ ਇਲਾਕਿਆਂ ਵਿਚ ਮਾਰੇ ਗਏ ਹਨ।
ਇਨ੍ਹਾਂ ਵਿੱਚੋਂ 82 ਕਥਿਤ ਅੱਤਵਾਦੀ ਸਥਾਨਕ ਸਨ।ਕਈਆਂ ਦੀ ਉਮਰ 14 ਸਾਲ ਤੱਕ ਵੀ ਸੀ ਅਤੇ ਕਈ ਵੱਖਵਾਦੀ ਸੰਗਠਨਾਂ ਦਾ ਹਿੱਸਾ ਬਣਨ ਤੋਂ ਤਿੰਨ ਦਿਨ ਬਾਅਦ ਹੀ ਮਾਰੇ ਗਏ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਜੰਮੂ ਅਤੇ ਕਸ਼ਮੀਰ ਵਿੱਚ 2020 ਵਿੱਚ 203 ਕਥਿਤ ਅੱਤਵਾਦੀਆਂ ਦੀ ਮੌਤ ਹੋਈ ਹੈ ਅਤੇ ਇਨ੍ਹਾਂ ਵਿੱਚੋਂ 166 ਸਥਾਨਕ ਸਨ। 2019 ਵਿੱਚ ਲਗਪਗ 152 ਸਥਾਨਕ ਅੱਤਵਾਦੀ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 120 ਸਥਾਨਕ ਸਨ।
ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਕਸ਼ਮੀਰ ਵਿੱਚ 200 ਤੋਂ ਜ਼ਿਆਦਾ ਕਥਿਤ ਅੱਤਵਾਦੀ ਮੌਜੂਦ ਹਨ ਜਿਨ੍ਹਾਂ ਵਿਚੋਂ 80 ਵਿਦੇਸ਼ੀ ਅਤੇ 120 ਤੋਂ ਵੱਧ ਸਥਾਨਕ ਹਨ।

ਤਸਵੀਰ ਸਰੋਤ, KAMRAN YOUSUF
ਇਸ ਅਧਿਕਾਰੀ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੈ ਇਸ ਲਈ ਉਨ੍ਹਾਂ ਨੇ ਆਪਣਾ ਨਾਮ ਛਾਪਣ ਤੋਂ ਇਨਕਾਰ ਕੀਤਾ ਹੈ।
ਇਸ ਸਾਲ ਵਿਦੇਸ਼ੀ ਕਥਿਤ ਅੱਤਵਾਦੀਆਂ ਦੀ ਸੂਚੀ ਵਿੱਚ ਕੋਈ ਨਵਾਂ ਨਾਮ ਨਹੀਂ ਹੈ। ਇਹ ਉਹੀ ਨਾਮ ਹਨ ਜੋ ਪਿਛਲੇ ਸਾਲਾਂ ਤੋਂ ਮੌਜੂਦ ਹਨ ਪਰ ਸਥਾਨਕ ਕਈ ਅੱਤਵਾਦੀਆਂ ਦੇ ਨਾਮ ਜ਼ਰੂਰ ਇਸ ਸੂਚੀ ਵਿੱਚ ਜੁੜਦੇ ਜਾ ਰਹੇ ਹਨ।
ਉਨ੍ਹਾਂ ਅਨੁਸਾਰ ,"ਜਨਵਰੀ 2020 ਅਤੇ ਇਸ ਸਾਲ ਜੁਲਾਈ ਤੱਕ 76 ਕਸ਼ਮੀਰੀਆਂ ਨੇ ਹਥਿਆਰ ਚੁੱਕੇ ਹਨ ਅਤੇ ਇਹ ਅੰਕੜੇ ਵਧਣ ਦਾ ਖਦਸ਼ਾ ਹੈ।"ਸੁਰੱਖਿਆ ਅਧਿਕਾਰੀਆਂ ਅਨੁਸਾਰ ਕਸ਼ਮੀਰ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਅੱਤਵਾਦ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ ਪਰ ਸਥਾਨਕ ਨੌਜਵਾਨਾਂ ਦੇ ਇਸ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਹੈ ਅਤੇ ਭਾਰਤ ਦੇ ਇੱਕੋ ਇੱਕ ਮੁਸਲਿਮ ਬਹੁਮਤ ਇਲਾਕੇ ਲਈ ਇਹ ਚਿੰਤਾ ਦਾ ਵਿਸ਼ਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਨੇ ਹਮੇਸ਼ਾਂ ਪਾਕਿਸਤਾਨ ਉੱਪਰ ਕਥਿਤ ਅੱਤਵਾਦੀਆਂ ਦੀ ਟ੍ਰੇਨਿੰਗ ਅਤੇ ਇਨ੍ਹਾਂ ਨੂੰ ਹਥਿਆਰਾਂ ਮੁਹੱਈਆ ਕਰਵਾਉਣ ਦੇ ਇਲਜ਼ਾਮ ਲਗਾਏ ਹਨ ਅੱਜ ਪਾਕਿਸਤਾਨ ਨੇ ਇਨ੍ਹਾਂ ਨੂੰ ਖਾਰਜ ਕੀਤਾ ਹੈ।
ਅਜੇ ਸਾਹਨੀ ਆਖਦੇ ਹਨ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿਰੁੱਧ ਨਾਰਾਜ਼ਗੀ ਸਥਾਨਕ ਨੌਜਵਾਨਾਂ ਦੇ ਇਸ ਪਾਸੇ ਜਾਣ ਦਾ ਕਾਰਨ ਹੋ ਸਕਦਾ ਹੈ
"ਕੇਂਦਰ ਦੀਆਂ ਜੰਮੂ ਅਤੇ ਕਸ਼ਮੀਰ ਸਬੰਧੀ ਯੋਜਨਾਵਾਂ ਕਰਕੇ ਪਿਛਲੇ ਕੁਝ ਸਮੇਂ ਤੋਂ ਕੁਝ ਹੱਦ ਤੱਕ ਨਾਰਾਜ਼ਗੀ ਹੈ। ਸਮੁੱਚੇ ਤੌਰ ਤੇ ਦੇਖਿਆ ਜਾਵੇ ਤਾਂ ਕੁਝ ਹੱਦ ਤਕ ਕਮੀ ਆਈ ਹੈ।ਸਥਾਨਕ ਸ਼ਮੂਲੀਅਤ ਇਸ ਕਰਕੇ ਵਧ ਰਹੀ ਹੈ ਕਿਉਂਕਿ ਪਾਕਿਸਤਾਨ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਕੇਵਲ ਸਥਾਨਿਕ ਅੰਦੋਲਨ ਦੇ ਤੌਰ ਤੇ ਦਿਖਾਉਣਾ ਚਾਹੁੰਦਾ ਹੈ।"
ਸਰਹੱਦਾਂ ਉੱਪਰ ਸ਼ਾਂਤੀ
ਕਥਿਤ ਅੱਤਵਾਦੀਆਂ ਵੱਲੋਂ ਹਮਲੇ ਅਤੇ ਮੁਠਭੇੜ ਕਸ਼ਮੀਰ ਵਿੱਚ ਲਗਾਤਾਰ ਜਾਰੀ ਨੇ ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਾਈਨ ਆਫ ਕੰਟਰੋਲ ਤੇ ਦੋਵਾਂ ਦੇਸ਼ਾਂ ਵੱਲੋਂ ਯੁੱਧਬੰਦੀ ਕਾਰਨ ਫਰਵਰੀ ਤੋਂ ਸ਼ਾਂਤੀ ਹੈ।
ਸ੍ਰੀਨਗਰ ਵਿੱਚ ਭਾਰਤੀ ਫ਼ੌਜ ਦੇ ਅਧਿਕਾਰੀ ਅਨੁਸਾਰ ਯੁੱਧਬੰਦੀ ਦੀ ਉਲੰਘਣਾ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਏ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਬੰਦੀ ਹੋਈ ਹੈ।

ਤਸਵੀਰ ਸਰੋਤ, MUKHTAR ZAHOOR
ਸ੍ਰੀਨਗਰ ਵਿਖੇ ਚਿਨਾਰ ਕੋਰਪਸ ਦੇ ਮੁਖੀ ਲੈਫਟੀਨੈਂਟ ਜਨਰਲ ਦਵਿੰਦਰ ਪ੍ਰਤਾਪ ਪਾਂਡੇ ਅਨੁਸਾਰ," ਜਦੋਂ ਤਕ ਸਾਨੂੰ ਪਤਾ ਹੈ ਕਸ਼ਮੀਰ ਵਿੱਚ ਸਰਹੱਦ ਰਾਹੀਂ ਘੁਸਪੈਠ ਨਹੀਂ ਹੋਈ ਹੈ।"ਯੁੱਧਬੰਦੀ ਨੇ ਨਾ ਸਿਰਫ਼ ਕਸ਼ਮੀਰ ਵਿੱਚ ਅੱਤਵਾਦ ਉੱਪਰ ਫ਼ਰਕ ਪਿਆ ਹੈ ਸਗੋਂ ਪੰਜ ਮਹੀਨਿਆਂ ਵਿਚ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਸ਼ਾਂਤੀ ਦਾ ਮਾਹੌਲ ਬਣਿਆ ਹੈ।
ਲਾਈਨ ਆਫ ਕੰਟਰੋਲ ਦੇ ਕੋਲ ਰਹਿਣ ਵਾਲੇ ਲੋਕਾਂ ਨੇ ਪਿਛਲੇ ਸਮੇਂ ਵਿੱਚ ਭਾਰੀ ਕੀਮਤ ਚੁਕਾਈ ਹੈ। 1998 ਵਿੱਚ ਸ਼ਾਜ਼ੀਆ ਮਹਿਮੂਦ ਦੀ ਮਾਤਾ ਦੇ ਪਾਕਿਸਤਾਨ ਵਾਲੇ ਪਾਸਿਓਂ ਹੋਏ ਹਮਲੇ ਵਿੱਚ ਆਪਣੇ ਘਰ ਵਿੱਚ ਮੌਤ ਹੋ ਗਈ ਸੀ। 2020 ਵਿੱਚ ਦੋਹੇਂ ਪਾਸਿਓਂ ਹੁੰਦੀ ਗੋਲਾਬਾਰੀ ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, MUKHTAR ZAHOOR
ਸ਼ਾਜ਼ੀਆ ਨੇ ਦੱਸਿਆ ਕਿ ਇੱਕ ਦਿਨ ਲਗਪਗ ਸਵੇਰੇ 11 ਵਜੇ ਜਦੋਂ ਦੋਵੇਂ ਪਾਸਿਓਂ ਗੋਲਾਬਾਰੀ ਦੀ ਸ਼ੁਰੂਆਤ ਹੋਈ ਤਾਂ ਉਨ੍ਹਾਂ ਨੇ ਆਪਣੇ ਪਤੀ ਨੂੰ ਫੋਨ ਕੀਤਾ। ਉਨ੍ਹਾਂ ਦੇ ਪਤੀ ਨੂੰ ਸਵੇਰੇ ਕੰਮ ਤੇ ਸਨ ਅਤੇ ਕਿਹਾ," ਤੁਸੀਂ ਸਬੰਧਤ ਜਾ ਕੇ ਲੁਕ ਜਾਓ ਅਤੇ ਮੇਰਾ ਇੰਤਜ਼ਾਰ ਕਰੋ।" ਉਹ ਕਦੇ ਵਾਪਸ ਨਹੀਂ ਆਏ। ਤਾਹਿਰ ਮਹਿਮੂਦ ਦੀ ਦੋਨੋਂ ਪਾਸਿਓਂ ਹੋ ਰਹੀ ਗੋਲਾਬਾਰੀ ਦੀ ਚਪੇਟ ਚ ਆਉਣ ਨਾਲ ਮੌਤ ਹੋ ਗਈ।
"ਮੇਰੀ ਸਭ ਤੋਂ ਛੋਟੀ ਬੇਟੀ ਉਸ ਸਮੇਂ 12 ਦਿਨ ਦੀ ਸੀ। ਜਦੋਂ ਉਹ ਮੇਰੇ ਤੋਂ ਆਪਣੇ ਪਿਤਾ ਬਾਰੇ ਪੁੱਛੇਗੀ ਤਾਂ ਮੈਂ ਕੀ ਜਵਾਬ ਦੇਵਾਂਗੀ?"ਚਾਹੇ ਇਸ ਸਮੇਂ ਲਾਈਨ ਆਫ ਕੰਟਰੋਲ ਤੇ ਸ਼ਾਂਤੀ ਅਤੇ ਹਾਲਾਤ ਆਮ ਵਰਗੇ ਹੋਣ ਪਰ ਇਹ ਯੁੱਧਬੰਦੀ ਕਦੋਂ ਤੱਕ ਜਾਰੀ ਰਹੇਗੀ ਇਸ ਬਾਰੇ ਅਸ਼ੰਕਾ ਹੈ ਕਿਉਂਕਿ ਭਾਰਤ -ਪਾਕਿਸਤਾਨ 2003 ਵਿੱਚ ਯੁੱਧਬੰਦੀ ਦੇ ਸਮਝੌਤੇ ਉਪਰ ਰਾਜ਼ੀ ਹੋਏ ਸਨ।

ਤਸਵੀਰ ਸਰੋਤ, MUKHTAR ZAHOOR
ਕਸ਼ਮੀਰ ਦੇ ਪਿੰਡਾਂ ਅਤੇ ਸਰਹੱਦ ਤੋਂ ਦੂਰ ਇਲਾਕਿਆਂ ਵਿਚ ਸ਼ਾਂਤੀ ਭੰਗ ਹੋ ਗਈ ਹੈ ਅਤੇ ਬਸ਼ੀਰ ਅਹਿਮਦ ਭੱਟ ਵਰਗੇ ਲੋਕਾਂ ਲਈ ਇਹ ਕੇਵਲ ਨਾਮ ਮਾਤਰ ਹੈ।
ਬਸ਼ੀਰ ਨੇ ਕਿਹਾ,"ਭਾਰਤ ਅਤੇ ਪਾਕਿਸਤਾਨ ਦੇ ਸ਼ਾਸਕ ਸਾਡੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ।ਉਨ੍ਹਾਂ ਨੂੰ ਆਪਸ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ।ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਨਸਾਨੀਅਤ ਨੂੰ ਬਚਾਓ। ਇਸ ਵਿਵਾਦ ਦਾ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਕਸ਼ਮੀਰੀ ਨਾ ਮਰਨ ਅਤੇ ਇਨਸਾਨੀਅਤ ਜਿਊਂਦੀ ਰਹੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













