ਟੋਕੀਓ 2020 ਓਲੰਪਿਕ: ਔਕੜਾਂ ਦਾ ਸਾਹਮਣਾ ਕਰਦਿਆਂ ਭਾਰਤੀ ਔਰਤਾਂ ਹਾਕੀ 'ਚ ਮੈਡਲ ਦੇ ਇੰਨੇ ਕਰੀਬ ਕਿਵੇਂ ਪਹੁੰਚੀਆਂ

ਤਸਵੀਰ ਸਰੋਤ, EPA
- ਲੇਖਕ, ਦੀਪਤੀ ਪਟਵਰਧਨ
- ਰੋਲ, ਸੁਤੰਤਰ ਪੱਤਰਕਾਰ
ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਓਲੰਪਿਕ ਸੈਮੀਫਾਈਨਲ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਅਤੇ ਹੁਣ ਪਹਿਲੀ ਵਾਰ ਓਲੰਪਿਕ ਵਿੱਚ ਤਮਗੇ ਲਈ ਭਿੜਨ ਜਾ ਰਹੀ ਹੈ।
ਪਰ ਦੀਪਤੀ ਪਟਵਰਧਨ ਲਿਖਦੀ ਹੈ ਕਿ ਹੁਣ ਤੱਕ ਦਾ ਸਫ਼ਰ ਸੌਖਾ ਨਹੀਂ ਰਿਹਾ।
ਰਾਣੀ ਰਾਮਪਾਲ ਦੇ ਮਾਪਿਆਂ ਨੂੰ ਕਿਹਾ ਗਿਆ, 'ਉਹ ਹਾਕੀ ਖੇਡ ਕੇ ਕੀ ਕਰੇਗੀ? ਉਹ ਛੋਟੀ ਸਕਰਟ ਪਹਿਨ ਕੇ ਮੈਦਾਨ ਦੇ ਦੁਆਲੇ ਭੱਜੇਗੀ ਅਤੇ ਤੁਹਾਡੇ ਪਰਿਵਾਰ ਦਾ ਨਾਂ ਬਦਨਾਮ ਕਰੇਗੀ।'
ਵੰਦਨਾ ਕਟਾਰੀਆ ਨੂੰ ਹਾਕੀ ਖੇਡਣ ਤੋਂ ਉਤਸ਼ਾਹਿਤ ਨਹੀਂ ਕੀਤਾ ਗਿਆ ਸੀ ਕਿਉਂਕਿ ਇਹ 'ਇੱਕ ਕੁੜੀ ਲਈ ਅਢੁਕਵੀਂ' ਸੀ।
ਨੇਹਾ ਗੋਇਲ ਸ਼ਰਾਬੀ ਪਿਤਾ ਦੇ ਘਰ ਵਿੱਚ ਹਿੰਸਾ ਦਾ ਸ਼ਿਕਾਰ ਸੀ, ਉਸ ਨੇ ਹਾਕੀ ਦੇ ਮੈਦਾਨ ਵਿੱਚ ਹੌਂਸਲਾ ਭਾਲਿਆ।
ਇਹ ਵੀ ਪੜ੍ਹੋ-
2015 ਵਿੱਚ ਨਿਸ਼ਾ ਵਾਰਸੀ ਦੇ ਪਿਤਾ ਨੂੰ ਅਧਰੰਗ ਦਾ ਦੌਰਾ ਪੈਣ ਤੋਂ ਬਾਅਦ ਉਸ ਦੀ ਮਾਂ ਪਰਿਵਾਰ ਦਾ ਢਿੱਡ ਭਰਨ ਲਈ ਇੱਕ ਫੋਮ ਫੈਕਟਰੀ ਵਿੱਚ ਕੰਮ ਕਰਦੀ ਸੀ।
ਝਾਰਖੰਡ ਦੇ ਆਦਿਵਾਸੀ ਖੇਤਰ ਦੀ ਰਹਿਣ ਵਾਲੀ ਨਿੱਕੀ ਪ੍ਰਧਾਨ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੀ ਸੀ ਅਤੇ ਬੱਜਰੀ ਵਾਲੇ ਖੇਡ ਦੇ ਮੈਦਾਨਾਂ 'ਤੇ ਮੰਗੀਆਂ ਹੋਈਆਂ ਟੁੱਟੀਆਂ ਫੁੱਟੀਆਂ ਹਾਕੀਆਂ ਨਾਲ ਹਾਕੀ ਖੇਡਣੀ ਸ਼ੁਰੂ ਕੀਤੀ।
ਉਸ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ, ਨੁਕਤਾਚੀਨੀ ਕਰਨ ਵਾਲਿਆਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਆਲੋਚਕਾਂ ਨੂੰ ਚੁੱਪ ਕਰਾਇਆ। ਆਖਿਰ ਉਸ ਨੇ ਜਿੱਤ ਪ੍ਰਾਪਤ ਕੀਤੀ।
ਪਹਿਲੀ ਵਾਰ ਓਲੰਪਿਕ ਵਿੱਚ ਤਮਗੇ ਲਈ ਭਿੜੇਗੀ
ਰਾਮਪਾਲ, ਕਟਾਰੀਆ, ਗੋਇਲ, ਵਾਰਸੀ ਅਤੇ ਪ੍ਰਧਾਨ ਇਤਿਹਾਸ ਰਚਣ ਵਾਲੀਆਂ ਇਨ੍ਹਾਂ 16 ਮੈਂਬਰਾਂ ਦੀ ਭਾਰਤੀ ਟੀਮ ਦੇ ਕੁਝ ਮੁੱਖ ਪਾਤਰ ਹਨ।
ਪਹਿਲੀ ਵਾਰ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਵਿੱਚ ਤਮਗੇ ਲਈ ਮੁਕਾਬਲਾ ਕਰੇਗੀ ਕਿਉਂਕਿ ਉਹ ਟੋਕੀਓ ਖੇਡਾਂ ਵਿੱਚ ਕਾਂਸੀ ਦੇ ਤਮਗੇ ਦੇ ਪਲੇਆਫ ਵਿੱਚ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ।
ਓਲੰਪਿਕ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਨਾਕਆਊਟ ਵਿੱਚ ਅੱਗੇ ਪਹੁੰਚਣ ਦਾ ਮੌਕਾ ਨਹੀਂ ਦਿੱਤਾ, ਪਰ ਉਨ੍ਹਾਂ ਨੇ ਕੀਤਾ।
ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਮੁਕਾਬਲਾ ਸਾਬਕਾ ਚੈਂਪੀਅਨ ਆਸਟਰੇਲੀਆ ਨਾਲ ਹੋਇਆ।
ਰੈਂਕਿੰਗ
ਉਹ ਉਸ ਤਰ੍ਹਾਂ ਦੇ ਹੁਨਰ ਨਾਲ ਖੇਡੀਆਂ ਹਨ , ਜਿਸ ਨਾਲ ਦੁਨੀਆ ਭਾਰਤੀ ਹਾਕੀ ਨਾਲ ਜੋੜਦੀ ਹੈ, ਅਤੇ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਗਤੀ ਸੀ, ਉਨ੍ਹਾਂ ਤੋਂ ਕਿਸੇ ਨੂੰ ਉਮੀਦ ਨਹੀਂ ਸੀ।
ਉਨ੍ਹਾਂ ਨੇ ਸੋਮਵਾਰ ਨੂੰ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਆਪਣੇ ਪਹਿਲੇ ਓਲੰਪਿਕ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।
ਇਹ ਹਾਕੀ ਲਈ ਇੱਕ ਮਹੱਤਵਪੂਰਨ ਮੌਕਾ ਸੀ, ਜੋ ਭਾਰਤ ਦੀ ਖੇਡ ਗੌਰਵ ਨਾਲ ਇੰਨੀ ਗਹਿਰਾਈ ਨਾਲ ਜੁੜਿਆ ਹੋਇਆ ਹੈ।
ਭਾਰਤ ਨੇ ਇੱਕ ਵਾਰ ਫੀਲਡ ਹਾਕੀ ਉੱਤੇ ਰਾਜ ਕੀਤਾ ਸੀ, ਮੁੱਖ ਤੌਰ 'ਤੇ ਜਦੋਂ ਇਹ ਅਜੇ ਵੀ ਕੁਦਰਤੀ ਮੈਦਾਨ ਵਿੱਚ ਖੇਡੀ ਜਾਂਦੀ ਸੀ।
ਇਹ ਵੀ ਪੜ੍ਹੋ:-
ਜਦੋਂ ਕਿ ਪੁਰਸ਼ਾਂ ਨੂੰ ਚੌਕੀ 'ਤੇ ਬਿਠਾਇਆ ਗਿਆ ਸੀ, ਪਰ ਕੁੜੀਆਂ ਨੂੰ ਵੱਡੇ ਪੱਧਰ 'ਤੇ ਨਜ਼ਰ ਅੰਦਾਜ਼ ਕੀਤਾ ਗਿਆ ਸੀ।
ਭਾਰਤ ਨੇ ਹਾਕੀ ਵਿੱਚ ਅੱਠ ਸੋਨੇ ਸਮੇਤ 11 ਓਲੰਪਿਕ ਮੈਡਲ ਜਿੱਤੇ ਹਨ।
ਪਰ ਮਹਿਲਾ ਟੀਮ ਜਿਸ ਨੇ 1980 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਸਿਰਫ਼ ਤਿੰਨ ਐਡੀਸ਼ਨਾਂ ਵਿੱਚ ਖੇਡੀ ਹੈ, ਜਿਸ ਵਿੱਚ ਟੋਕੀਓ ਵੀ ਸ਼ਾਮਲ ਹੈ।

ਤਸਵੀਰ ਸਰੋਤ, Reuters
ਭਾਰਤੀ ਹਾਕੀ ਟੀਮ ਦੀਆਂ ਜ਼ਿਆਦਾਤਰ ਕੁੜੀਆਂ ਗਰੀਬ ਪਿਛੋਕੜਾਂ ਤੋਂ ਆਈਆਂ ਹਨ ਅਤੇ ਉਨ੍ਹਾਂ ਨੂੰ ਘੱਟ ਸਾਧਨਾਂ ਅਤੇ ਸਰਕਾਰੀ ਉਦਾਸੀਨਤਾ ਨਾਲ ਕੰਮ ਕਰਨ ਦੀ ਆਦਤ ਹੈ।
ਕਈ ਵਾਰ, ਸਰਕਾਰੀ ਨੌਕਰੀ ਅਤੇ ਸਥਾਈ ਤਨਖਾਹ ਦੇ ਵਾਅਦੇ ਐਥਲੈਟਿਕ ਦੇ ਸੁਪਨਿਆਂ 'ਤੇ ਨਿਰਭਰ ਕਰਦੇ ਸਨ। 2012 ਤੱਕ ਕੁੜੀਆਂ ਦੀ ਖੇਡ ਨੂੰ ਸੁਧਾਰਨ ਦੇ ਯਤਨ ਨਹੀਂ ਕੀਤੇ ਗਏ ਸਨ।
ਕਿਵੇਂ ਜਗਾਇਆ ਕੁੜੀਆਂ ਦਾ ਸਵੈਮਾਣ
ਸਾਬਕਾ ਆਸਟਰੇਲੀਆਈ ਖਿਡਾਰੀ ਨੀਲ ਹਾਗੁਡ ਨੇ 2012 ਵਿੱਚ ਕੋਚ ਦੇ ਰੂਪ ਵਿੱਚ ਪਹੁੰਚਣ 'ਤੇ ਟੀਮ ਵਿੱਚ ਆਏ ਅੰਤਰ ਨੂੰ ਯਾਦ ਕੀਤਾ।
ਉਸ ਨੂੰ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਸੀ ਕਿ ਉਹ ਅਸਫਲਤਾਵਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਇ ਉਨ੍ਹਾਂ ਦੇ ਸਫਲ ਹੋਣ ਵਿੱਚ ਸਹਾਇਤਾ ਕਰਨ ਲਈ ਉੱਥੇ ਹੈ।
ਹਾਗੁਡ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਉਨ੍ਹਾਂ ਨੂੰ ਆਪਣੇ ਉੱਤੇ ਭਰੋਸਾ ਦਿਵਾਉਣਾ ਸੀ, ਅਤੇ ਇਹੀ ਸਭ ਤੋਂ ਵੱਡੀ ਕੁੰਜੀ ਸੀ।"
"ਦੀਪ ਗ੍ਰੇਸ ਇੱਕਾ ਅਤੇ ਸੁਨੀਤਾ ਲਾਕੜਾ ਨੂੰ ਮੇਰੀਆਂ ਨਜ਼ਰਾਂ ਵਿੱਚ ਦੇਖਣ ਵਿੱਚ ਲਗਭਗ ਦੋ ਸਾਲ ਲੱਗ ਗਏ … 2014 ਤੱਕ, ਇਹ ਵਿਸ਼ਵਾਸ ਵਿਕਸਤ ਹੋ ਚੁੱਕਿਆ ਸੀ, ਅਤੇ ਟੀਮ ਅੱਗੇ ਵਧਣ ਲੱਗੀ ਸੀ।
ਵਿਦੇਸ਼ੀ ਕੋਚ ਇਹ ਕਹਿ ਸਕਦੇ ਹਨ ਕਿ (ਭਾਰਤੀ ਖਿਡਾਰੀ ਨਿਮਰ ਹਨ), ਪਰ ਇਹ ਪਛਾਣਨ ਅਤੇ ਸਮਝਣ ਲਈ ਕਿ ਪਹਿਲੀ ਜਗ੍ਹਾ ਵਿੱਚ ਅਜਿਹਾ ਕਿਉਂ ਸੀ ਅਤੇ ਜਿੱਥੇ ਅਸੀਂ ਸ਼ੁਰੂਆਤੀ ਸਾਲਾਂ ਵਿੱਚ ਸਭ ਤੋਂ ਵੱਧ ਲਾਭ ਪ੍ਰਾਪਤ ਕੀਤਾ ਸੀ।
ਪਿਛਲੇ ਸਾਲਾਂ ਵਿੱਚ ਕੀ ਬਦਲਿਆ
ਹਾਗੁਡ ਦੇ ਅਧੀਨ ਭਾਰਤੀ ਮਹਿਲਾ ਟੀਮ ਨੇ 36 ਸਾਲਾਂ ਵਿੱਚ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਹਾਲਾਂਕਿ, ਰੀਓ ਦੀ ਯਾਤਰਾ ਯੋਜਨਾ ਅਨੁਸਾਰ ਬਿਲਕੁਲ ਨਹੀਂ ਹੋਈ, ਪਰ ਉਨ੍ਹਾਂ ਨੇ ਅਨੁਭਵ ਅਤੇ ਕੁਝ ਆਤਮਵਿਸ਼ਵਾਸ ਪ੍ਰਾਪਤ ਕੀਤਾ।
ਇਹ ਇੱਕ ਮਹੱਤਵਪੂਰਨ ਪਹਿਲਾ ਕਦਮ ਸਾਬਤ ਹੋਇਆ, ਕਿਉਂਕਿ ਇਸ ਨੇ ਇਹ ਸਾਬਤ ਕਰ ਦਿੱਤਾ ਕਿ ਸਹੀ ਸਰੋਤਾਂ ਅਤੇ ਸਾਧਨਾਂ ਦੇ ਨਾਲ ਉਹ ਅਦਭੁੱਤ ਕੰਮ ਕਰ ਸਕਦੇ ਹਨ।
ਕੋਚ ਸਜੋਰਡ ਮਰਾਇਨ ਦੀ ਅਗਵਾਈ ਅਤੇ ਵੇਨ ਲੋਂਬਾਰਡ ਦੇ ਸਿਖਲਾਈ ਦੇ ਢੰਗ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਨਾਲ, ਭਾਰਤੀ ਮਹਿਲਾ ਹਾਕੀ ਦੀ ਗਤੀ ਨੂੰ ਤੇਜ਼ੀ ਨਾਲ ਅੱਗੇ ਲਿਆਂਦਾ ਗਿਆ ਹੈ।
1980 ਵਿੱਚ ਜਦੋਂ ਟੀਮ ਨੇ ਮਾਸਕੋ ਓਲੰਪਿਕਸ ਦੀ ਯਾਤਰਾ ਕੀਤੀ, ਉਨ੍ਹਾਂ ਦੇ ਨਾਲ ਇੱਕ ਕੋਚ ਅਤੇ ਇੱਕ ਮੈਨੇਜਰ ਸਨ। ਪਰ ਟੋਕੀਓ ਖੇਡਾਂ ਵਿੱਚ ਉਨ੍ਹਾਂ ਕੋਲ ਸੱਤ ਮੈਂਬਰਾਂ ਦਾ ਸਹਿਯੋਗੀ ਸਟਾਫ ਵੀ ਹੈ।
Please wait...
ਪਿਛਲੇ ਪੰਜ ਸਾਲਾਂ ਵਿੱਚ ਮਹਿਲਾ ਟੀਮ ਨੂੰ ਖੇਡ ਪ੍ਰਤੀ ਵਿਗਿਆਨਕ, ਸੂਝਵਾਨ ਪਹੁੰਚ ਤੋਂ ਲਾਭ ਪ੍ਰਾਪਤ ਹੋਇਆ ਹੈ।
ਟੋਕੀਓ ਵਿੱਚ ਮੌਜੂਦ 16 ਖਿਡਾਰੀਆਂ ਵਿੱਚੋਂ ਅੱਠ ਨੇ ਰੀਓ 2016 ਵਿੱਚ ਖੇਡਿਆ ਸੀ, ਜਿਸ ਨਾਲ ਟੀਮ ਨੂੰ ਇੱਕ ਮਜ਼ਬੂਤ ਆਧਾਰ ਮਿਲਿਆ ਹੈ। ਉਨ੍ਹਾਂ ਨੇ ਤਜ਼ਰਬੇ ਤੋਂ ਸਿੱਖਿਆ ਹੈ, ਇਸ ਨੂੰ ਸਾਂਝਾ ਕੀਤਾ ਹੈ ਅਤੇ ਇਸ 'ਤੇ ਅੱਗੇ ਵਧੀ ਹੈ।
ਮਹਾਂਮਾਰੀ ਨੇ ਕੰਮਾਂ ਵਿੱਚ ਰੁਕਾਵਟ ਪਾਉਣ ਦਾ ਖਤਰਾ ਪੈਦਾ ਕੀਤਾ, ਪਰ ਭਾਰਤੀ ਟੀਮ ਬੰਗਲੌਰ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਕੈਂਪਸ ਵਿੱਚ ਵਾਧੂ ਸਾਲ ਤੱਕ ਰਹੀ, ਉਸ ਨੇ ਆਪਣੀਆਂ ਯੋਜਨਾਵਾਂ ਤਿਆਰ ਕਰਦਿਆਂ ਉਨ੍ਹਾਂ ਨੂੰ ਸੋਧਿਆ। ਭਾਰਤ ਤਿਆਰ ਹੋ ਕੇ ਟੋਕੀਓ ਪਹੁੰਚਿਆ।
ਉਨ੍ਹਾਂ ਦਾ ਨਵਾਂ ਵਿਸ਼ਵਾਸ ਇਸ ਗੱਲ ਤੋਂ ਸਪੱਸ਼ਟ ਸੀ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਫਾਈਨਲ ਗਰੁੱਪ ਮੈਚ ਵਿੱਚ ਦੱਖਣੀ ਅਫ਼ਰੀਕਾ ਦੇ ਵਿਰੁੱਧ ਫਿੱਕਾ ਪੈਣ ਜਾਂ ਸੈਮੀਫਾਈਨਲ ਵਿੱਚ ਆਸਟਰੇਲੀਆ ਤੋਂ ਡਰ ਤੋਂ ਇਨਕਾਰ ਕਰ ਦਿੱਤਾ।
ਕਟਾਰੀਆ, ਜਿਸ ਨੇ ਕਦੇ ਆਪਣੇ ਪਿੰਡ ਦੇ ਬਜ਼ੁਰਗਾਂ ਦੀਆਂ ਫਟਕਾਰ ਫਰੀਆਂ ਨਜ਼ਰਾਂ ਤੋਂ ਛੁਪਣ ਲਈ ਦੂਰ ਹੋ ਕੇ ਸਿਖਲਾਈ ਪ੍ਰਾਪਤ ਕੀਤੀ ਸੀ, ਉਹ ਸੁਰਖੀਆਂ ਵਿੱਚ ਆਈ।
ਉਸ ਨੇ ਓਲੰਪਿਕ ਵਿੱਚ ਇੱਕ ਪਹਿਲੀ ਮਹਿਲਾ ਵਜੋਂ ਹੈਟ੍ਰਿਕ ਬਣਾਈ, ਜਿਸ ਨਾਲ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾ ਕੇ ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਮਦਦ ਕੀਤੀ।
ਹਾਲਾਂਕਿ, ਕਟਾਰੀਆ ਦੀ ਤਰ੍ਹਾਂ ਵਿਅਕਤੀਗਤ ਪ੍ਰਤਿਭਾਵਾਂ ਰਹੀਆਂ ਹਨ, 16 ਮੈਂਬਰਾਂ ਦੀ ਇਸ ਟੀਮ ਨੂੰ ਉਨ੍ਹਾਂ ਦੀ ਟੀਮ ਦੇ ਕਾਰਜ ਅਤੇ ਇੱਕ ਦੂਜੇ ਪ੍ਰਤੀ ਵਚਨਬੱਧਤਾ ਲਈ ਯਾਦ ਕੀਤਾ ਜਾਵੇਗਾ।
ਉਨ੍ਹਾਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਯਾਤਰਾਵਾਂ ਹਨ, ਸੰਘਰਸ਼ ਦੀਆਂ ਆਪਣੀਆਂ ਆਪਣੀਆਂ ਕਹਾਣੀਆਂ ਹਨ, ਅਤੇ ਇੱਕ ਸਾਂਝੇ ਟੀਚੇ ਵਿੱਚ ਉਨ੍ਹਾਂ ਨੂੰ ਤਾਕਤ ਮਿਲੀ ਹੈ।
ਬਹੁਤ ਸਾਰੀਆਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਨੂੰ ਜ਼ਮੀਨੀ ਪੱਧਰ ਤੋਂ ਉੱਪਰ ਚੁੱਕਿਆ ਹੈ। ਹੁਣ, ਉਹ ਭਾਰਤੀ ਹਾਕੀ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾ ਰਹੀਆਂ ਹਨ।
ਦੀਪਤੀ ਪਟਵਰਧਨ ਮੁੰਬਈ ਵਿੱਚ ਸਥਿਤ ਇੱਕ ਸੁਤੰਤਰ ਖੇਡ ਪੱਤਰਕਾਰ ਹੈ
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















