ਉਲੰਪਿਕ ਖੇਡਾਂ ਟੋਕੀਓ 2020: ਹੈਟ੍ਰਿਕ ਵਾਲੀ ਵੰਦਨਾ ਸਣੇ 5 ਸੁਪਰ ਸਟਾਰਜ਼ ਜਿੰਨ੍ਹਾਂ ਭਾਰਤ ਨੂੰ ਸੈਮੀਫਾਇਨਲ ਵਿਚ ਪਹੁੰਚਾਇਆ

ਭਾਰਤੀ ਹਾਰੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਮਹਿਲਾ ਹਾਕੀ ਟੀਮ 41 ਸਾਲ ਬਾਅਦ ਸੈਮੀਫਾਇਨਲ ਵਿਚ ਪਹੁੰਚੀ ਹੈ।

ਓਲੰਪਿਕਸ ਦੇ ਇਤਿਹਾਸ ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਇਸ ਵਿੱਚ ਪਹੁੰਚਣ ਲਈ ਆਸਟ੍ਰੇਲੀਆ ਦੀ ਟੀਮ ਨੂੰ ਹਰਾਇਆ ਹੈ।

ਖੇਡ ਮਾਹਿਰਾਂ ਅਨੁਸਾਰ ਇਹ ਵੱਡੀ ਉਪਲੱਬਧੀ ਅਤੇ ਓਲੰਪਿਕਸ ਵਿੱਚ ਵੱਡਾ ਉਲਟਫੇਰ ਹੈ। 1980 ਵਿੱਚ ਭਾਰਤ ਦੀ ਮਹਿਲਾ ਟੀਮ ਨੇ ਪਹਿਲੀ ਵਾਰ ਓਲੰਪਿਕਸ ਵਿੱਚ ਹਿੱਸਾ ਲਿਆ ਸੀ।

ਟੋਕੀਓ ਓਲੰਪਿਕਸ ਦੀ ਸ਼ੁਰੂਆਤ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਕੋਈ ਬਹੁਤ ਵਧੀਆ ਨਹੀਂ ਸੀ ਪਰ ਮੁਕਾਬਲਿਆਂ ਵਿੱਚ ਮੁੜ ਵਾਪਸੀ ਕਰਦਿਆਂ ਭਾਰਤ ਦੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਆਖ਼ਰੀ ਚਾਰ ਟੀਮਾਂ ਵਿੱਚ ਆਪਣੀ ਥਾਂ ਬਣਾ ਲਈ ਹੈ।

ਇਹ ਵੀ ਪੜ੍ਹੋ:

ਭਾਰਤ ਦੀ ਪੂਰੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਕੁਝ ਖ਼ਾਸ ਚਿਹਰਿਆਂ ਨੇ ਮੈਚ ਜਿਤਾਉਣ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੀ ਭੂਮਿਕਾ ਵਿੱਚ ਗੁਰਜੀਤ ਕੌਰ

ਟੋਕੀਓ ਓਲੰਪਿਕਸ ਗੁਰਜੀਤ ਕੌਰ ਦੇ ਪਹਿਲੇ ਓਲੰਪਿਕਸ ਹਨ।

ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ 'ਤੇ ਉਹ ਦੋ ਭੂਮਿਕਾਵਾਂ ਨਿਭਾਉਂਦੇ ਹਨ।ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਹੋਏ ਕੁਆਰਟਰ ਫਾਈਨਲ ਵਿੱਚ ਇੱਕਮਾਤਰ ਗੋਲ ਗੁਰਜੀਤ ਕੌਰ ਨੇ ਕੀਤਾ ਹੈ।

ਪਾਕਿਸਤਾਨ ਅਤੇ ਭਾਰਤ ਦੇ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡ ਵਿੱਚ ਜਨਮੇ ਗੁਰਜੀਤ ਕੌਰ ਦਾ ਹਾਕੀ ਨਾਲ ਸਕੂਲ ਵੇਲੇ ਮੋਹ ਪੈ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਖੇਡ ਵਿੱਚ ਆਨੰਦ ਆਉਣ ਲੱਗਿਆ।

ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ 'ਤੇ ਗੁਰਜੀਤ ਕੌਰ ਦੋ ਭੂਮਿਕਾਵਾਂ ਨਿਭਾਉਂਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ 'ਤੇ ਗੁਰਜੀਤ ਕੌਰ ਦੋ ਭੂਮਿਕਾਵਾਂ ਨਿਭਾਉਂਦੇ ਹਨ

ਸ਼ੁਰੂਆਤ ਵਿੱਚ ਉਨ੍ਹਾਂ ਨੂੰ ਡ੍ਰੈਗ ਫਲਿੱਕਰ ਬਾਰੇ ਬਹੁਤਾ ਨਹੀਂ ਸੀ ਪਤਾ ਪਰ ਅਭਿਆਸ ਅਤੇ ਸੇਧ ਸਦਕਾ ਹੁਣ ਮਹਿਲਾਵਾਂ ਵਿੱਚੋਂ ਬਿਹਤਰੀਨ ਡਰੈਗ ਫਲਿੱਕਰ ਵਜੋਂ ਇੱਕ ਗਿਣੇ ਜਾਂਦੇ ਹਨ।

2019 ਵਿੱਚ ਐਫਆਈਐਚ ਮਹਿਲਾਵਾਂ ਦੀ ਸੀਰੀਜ਼ ਦੇ ਫਾਈਨਲ ਵਿੱਚ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ ਜਿਸ ਵਿੱਚ ਗੁਰਜੀਤ ਕੌਰ ਨੇ ਸਭ ਤੋਂ ਵੱਧ ਗੋਲ ਕੀਤੇ ਸਨ। ਇਹ ਮੁਕਾਬਲਾ ਜਪਾਨ ਵਿਖੇ ਹੋਇਆ ਸੀ।

ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ, "ਇਹ ਇੱਕ ਇਤਿਹਾਸਿਕ ਪਲ ਹੋਵੇਗਾ ਅਤੇ ਉਭਰਦੇ ਖਿਡਾਰੀਆਂ ਲਈ ਇੱਕ ਵਧੀਆ ਮੌਕਾ ਹੋਵੇਗਾ ਜੇਕਰ ਭਾਰਤ ਦੀ ਮਹਿਲਾ ਹਾਕੀ ਟੀਮ ਓਲੰਪਿਕਸ ਵਿਖੇ ਮੈਡਲ ਜਿੱਤਦੀ ਹੈ।"

ਗੋਲਕੀਪਰ ਸਵਿਤਾ

30 ਸਾਲਾ ਸਵਿਤਾ ਭਾਰਤੀ ਟੀਮ ਦੇ ਗੋਲਕੀਪਰ ਹਨ ਅਤੇ ਉਹ 18 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਭਾਰਤ ਲਈ ਖੇਡੇ ਸਨ।

ਭਾਰਤ ਲਈ 100 ਤੋਂ ਵੱਧ ਮੈਚ ਖੇਡ ਚੁੱਕੇ ਸਵਿਤਾ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹਨ।

ਆਸਟ੍ਰੇਲੀਆ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਸਵਿਤਾ ਨੇ ਵਿਰੋਧੀ ਟੀਮ ਦੇ ਗੋਲਾਂ ਨੂੰ ਰੋਕੀ ਰੱਖਿਆ ਜਿਸ ਨਾਲ ਭਾਰਤ ਦੀ 1-0 ਨਾਲ ਅਖ਼ੀਰ ਤੱਕ ਬੜ੍ਹਤ ਬਰਕਰਾਰ ਰਹੀ।

ਮਹਿਲਾ ਹਾਕੀ ਟੀਮ ਦੀਆਂ ਕਈ ਖਿਡਾਰਨਾਂ ਵਾਂਗੂੰ ਉਨ੍ਹਾਂ ਦਾ ਸਬੰਧ ਵੀ ਹਰਿਆਣਾ ਨਾਲ ਹੈ ਅਤੇ 2018 ਵਿੱਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਵੀ ਮਿਲਿਆ ਸੀ।

ਭਾਰਤ ਲਈ 100 ਤੋਂ ਵੱਧ ਮੈਚ ਖੇਡ ਚੁੱਕੇ ਸਵਿਤਾ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹਨ

ਤਸਵੀਰ ਸਰੋਤ, Getty Images

ਸ਼ੁਰੂਆਤ ਵਿੱਚ ਉਨ੍ਹਾਂ ਨੂੰ ਖੇਡਾਂ ਵਿੱਚ ਦਿਲਚਸਪੀ ਨਹੀਂ ਸੀ ਪਰ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਈ ਹੈ।

2017 ਵਿੱਚ ਮਹਿਲਾਵਾਂ ਦੇ ਐਫਆਈਐਚ ਵਰਲਡ ਲੀਗ ਦੇ ਰਾਊਂਡ 2 ਵਿੱਚ ਸਵਿਤਾ ਨੇ 'ਗੋਲਕੀਪਰ ਆਫ ਦਿ ਟੂਰਨਾਮੈਂਟ' ਐਵਾਰਡ ਜਿੱਤਿਆ ਸੀ।

2018 ਦੀਆਂ ਏਸ਼ੀਅਨ ਖੇਡਾਂ ਵਿੱਚ ਮਿਲੇ ਚਾਂਦੀ ਦੇ ਤਗਮੇ ਨੂੰ ਉਹ ਆਪਣੇ ਬਿਹਤਰੀਨ ਪਲਾਂ ਵਿੱਚੋਂ ਇਕ ਮੰਨਦੇ ਹਨ।

"ਪੰਜ ਸਾਲ ਪਹਿਲਾਂ ਰੀਓ ਓਲੰਪਿਕਸ ਦੇ ਤਜੁਰਬੇ ਨੇ ਸਾਨੂੰ ਕਾਫ਼ੀ ਕੁਝ ਸਿਖਾਇਆ। ਭਾਰਤੀ ਮਹਿਲਾ ਹਾਕੀ ਦੇ ਇਤਿਹਾਸ ਵਿੱਚ ਅਗਲਾ ਵੱਡਾ ਕਦਮ ਸਾਡੀ ਕੋਸ਼ਿਸ਼ ਹੈ।"

ਕਪਤਾਨ ਰਾਣੀ ਰਾਮਪਾਲ

ਰਾਣੀ ਰਾਮਪਾਲ ਭਾਰਤ ਦੀ ਮਹਿਲਾ ਹਾਕੀ ਟੀਮ ਦੇ ਕਪਤਾਨ ਹਨ।

ਭਾਰਤੀ ਟੀਮ ਦੀ ਅਗਵਾਈ ਕਰਨ ਦੇ ਨਾਲ ਨਾਲ ਰਾਣੀ ਰਾਮਪਾਲ ਦੇ ਕਈ ਮਹੱਤਵਪੂਰਨ ਸ਼ਾਰਟ ਦੂਜੀਆਂ ਖਿਡਾਰਨਾਂ ਨੇ ਗੋਲ ਵਿੱਚ ਬਦਲੇ ਹਨ।

ਭਾਰਤ ਤੇ ਕਈ ਅਹਿਮ ਗੋਲ ਵਿੱਚ ਉਨ੍ਹਾਂ ਨੇ ਭੂਮਿਕਾ ਨਿਭਾਈ ਹੈ।

2020 ਵਿੱਚ ਉਹ ਹਾਕੀ ਦੇ ਪਹਿਲੇ ਅਜਿਹੀ ਖਿਡਾਰਨ ਸਨ ਜਿਸਨੂੰ 'ਵਰਲਡ ਗੇਮਜ਼ ਅਥਲੀਟ ਆਫ ਦਿ ਯੀਅਰ ਐਵਾਰਡ' ਨਾਲ ਨਿਵਾਜਿਆ ਗਿਆ ਸੀ।

ਰਾਣੀ 15 ਸਾਲ ਦੀ ਉਮਰ ਤੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ ਅਤੇ 2010 ਦਾ ਵਰਲਡ ਕੱਪ ਖੇਡਣ ਵਾਲੇ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵੀ।

ਹਰਿਆਣਾ ਦੇ ਇੱਕ ਗ਼ਰੀਬ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੇ ਪਿਤਾ ਪਿੰਡ ਵਿੱਚ ਰੇਹੜਾ ਚਲਾਉਂਦੇ ਸਨ।

2020 ਵਿੱਚ ਉਹ ਹਾਕੀ ਦੇ ਪਹਿਲੇ ਅਜਿਹੀ ਖਿਡਾਰਨ ਸਨ ਜਿਸਨੂੰ 'ਵਰਲਡ ਗੇਮਜ਼ ਅਥਲੀਟ ਆਫ ਦਿ ਯੀਅਰ ਐਵਾਰਡ' ਨਾਲ ਨਿਵਾਜਿਆ ਗਿਆ ਸੀ

ਤਸਵੀਰ ਸਰੋਤ, Getty Images

ਖੇਡ ਪੱਤਰਕਾਰ ਸੌਰਭ ਦੁੱਗਲ ਨੇ ਦੱਸਿਆ ਕਿ ਰਾਣੀ ਕਾਫੀ ਸਾਦਾ ਜੀਵਨ ਜਿਊਂਦੇ ਹਨ ਅਤੇ 2016 ਵਿੱਚ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਆਪਣੇ ਘਰ ਸ਼ਾਹਬਾਦ ਲਈ ਉਨ੍ਹਾਂ ਨੇ ਬਸ ਵਿੱਚ ਸਫ਼ਰ ਕੀਤਾ ਸੀ।

ਸ਼ੁਰੂਆਤ ਵਿੱਚ ਰਾਣੀ ਨੂੰ ਹਾਕੀ ਖੇਡਣ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਕਾਰਨ ਉਹ ਛੇਤੀ ਹੀ ਭਾਰਤੀ ਹਾਕੀ ਟੀਮ ਦਾ ਹਿੱਸਾ ਬਣ ਗਏ। ਬੀਬੀਸੀ ਨੇ ਉਨ੍ਹਾਂ ਨੂੰ 'ਇੰਡੀਅਨ ਸਪੋਰਟਸ ਵੁਮੈਨ ਆਫ ਦਿ ਯੀਅਰ ਐਵਾਰਡ' ਲਈ ਵੀ ਨਾਮਜ਼ਦ ਕੀਤਾ ਸੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਵੀ ਮਿਲਿਆ ਹੈ।

2019 ਵਿੱਚ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੇ ਮੈਚ ਮੌਕੇ ਰਾਣੀ ਨੇ ਜੇਤੂ ਗੋਲ ਕਰਕੇ ਅਮਰੀਕਾ ਨੂੰ 6-5 ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਲਈ ਕੁਆਲੀਫਾਈ ਕੀਤਾ ਸੀ।

ਫਾਰਵਰਡ ਦੀ ਭੂਮਿਕਾ ਵਿੱਚ ਵੰਦਨਾ ਕਟਾਰੀਆ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਿਆ ਹੈ ਅਤੇ ਵੰਦਨਾ ਕਟਾਰੀਆ ਨੇ ਵੀ ਕੁਝ ਅਜਿਹਾ ਕੀਤਾ ਹੈ ਜੋ ਭਾਰਤੀ ਮਹਿਲਾ ਹਾਕੀ ਟੀਮ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਇਹ ਹੈ ਵੰਦਨਾ ਕਟਾਰੀਆ ਦੀ ਓਲੰਪਿਕਸ ਵਿੱਚ ਹੈਟ੍ਰਿਕ।

ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤ ਵੱਲੋਂ ਵੰਦਨਾ ਕਟਾਰੀਆ ਨੇ ਇੱਕ ਨਹੀਂ ਬਲਕਿ ਤਿੰਨ ਗੋਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਮਹੱਤਵਪੂਰਨ ਮੈਚ ਸੀ ਅਤੇ ਜੇਕਰ ਭਾਰਤ ਇਸ ਵਿੱਚ ਜਿੱਤ ਦਰਜ ਨਾ ਕਰਦਾ ਤਾਂ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਦੀ।

ਵੰਦਨਾ ਪਹਿਲੀ ਅਤੇ ਇਕਲੌਤੀ ਭਾਰਤੀ ਮਹਿਲਾ ਹਾਕੀ ਖਿਡਾਰੀ ਹਨ ਜਿਨ੍ਹਾਂ ਨੇ ਓਲੰਪਿਕਸ ਵਿੱਚ ਹੈਟ੍ਰਿਕ ਲਗਾਇਆ ਹੈ। ਭਾਰਤੀ ਹਾਕੀ ਟੀਮ ਦੀ ਅਟੈਕਿੰਗ ਲਾਈਨ ਦਾ ਹਿੱਸਾ 29 ਸਾਲਾ ਵੰਦਨਾ ਆਪਣੇ ਆਪ ਨੂੰ ਟੈਨਿਸ ਖਿਡਾਰੀ ਰੌਜਰ ਫੈੱਡਰਰ ਦੇ ਪ੍ਰਸੰਸਕ ਦੱਸਦੇ ਹਨ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੰਦਨਾ ਨੇ ਜਦੋਂ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੇ ਕਾਫੀ ਵਿਰੋਧ ਕੀਤਾ ਪਰ ਵੰਦਨਾ ਅਤੇ ਉਨ੍ਹਾਂ ਦੇ ਪਿਤਾ ਨਾਹਰ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਵੰਦਨਾ ਲੁਕ ਲੁਕ ਕੇ ਵੀ ਪ੍ਰੈਕਟਿਸ ਕਰਦੇ ਰਹੇ।

ਮਹਾਂਮਾਰੀ ਦੀ ਦੂਜੀ ਲਹਿਰ ਦੇ ਚਰਮ ਤੇ ਓਲੰਪਿਕ ਦੀ ਤਿਆਰੀ ਵੀ ਜ਼ੋਰਾਂ ਤੇ ਸੀ।ਇਸੇ ਦੌਰਾਨ ਵੰਦਨਾ ਦੇ ਪਿਤਾ ਦੀ ਮੌਤ ਹੋ ਗਈ ਅਤੇ ਵੰਦਨਾ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਪਾਈ।

ਓਲੰਪਿਕਸ ਦੀ ਤਿਆਰੀ ਕਰ ਕੇ ਉਹ ਬਾਇਓ ਬਬਲ ਵਿੱਚ ਸਨ ਅਤੇ ਉਦੋਂ ਵੰਦਨਾ ਨੇ ਆਖਿਆ ਸੀ ਕਿ ਉਨ੍ਹਾਂ ਨੇ ਦੇਸ਼ ਅਤੇ ਆਪਣੇ ਪਿਤਾ ਵਾਸਤੇ ਕੁਝ ਵੱਡਾ ਕਰਨਾ ਹੈ।

ਵੰਦਨਾ ਪਹਿਲੀ ਅਤੇ ਇਕਲੌਤੀ ਭਾਰਤੀ ਮਹਿਲਾ ਹਾਕੀ ਖਿਡਾਰੀ ਹਨ ਜਿਨ੍ਹਾਂ ਨੇ ਓਲੰਪਿਕਸ ਵਿੱਚ ਹੈਟ੍ਰਿਕ ਲਗਾਇਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੰਦਨਾ ਪਹਿਲੀ ਅਤੇ ਇਕਲੌਤੀ ਭਾਰਤੀ ਮਹਿਲਾ ਹਾਕੀ ਖਿਡਾਰੀ ਹਨ ਜਿਨ੍ਹਾਂ ਨੇ ਓਲੰਪਿਕਸ ਵਿੱਚ ਹੈਟ੍ਰਿਕ ਲਗਾਇਆ ਹੈ

2013 ਦੇ ਜੂਨੀਅਰ ਵਰਲਡ ਕੱਪ ਵਿਚ ਭਾਰਤੀ ਟੀਮ ਵੱਲੋਂ ਵੰਦਨਾ ਨੇ ਸਭ ਤੋਂ ਵੱਧ ਗੋਲ ਕੀਤੇ ਸਨ ਅਤੇ ਇਸ ਬਾਅਦ ਭਾਰਤ ਦੀ ਸੀਨੀਅਰ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਰੀਓ ਓਲੰਪਿਕਸ ਵਿੱਚ ਹਿੱਸਾ ਲਿਆ।

ਉੱਤਰ ਪ੍ਰਦੇਸ਼ ਦੇ ਜੰਮਪਲ ਵੰਦਨਾ ਨੇ 200 ਤੋਂ ਵੱਧ ਮੈਚ ਖੇਡੇ ਹਨ ਅਤੇ ਭਾਰਤੀ ਟੀਮ ਦੇ ਸਭ ਤੋਂ ਵੱਧ ਤਜਰਬੇਕਾਰ ਖਿਡਾਰਨਾਂ ਵਿੱਚ ਸ਼ਾਮਿਲ ਹਨ।

2016 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਵੀ ਵੰਦਨਾ ਹਿੱਸਾ ਸਨ ਪਰ 2013 ਵਿੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੇ ਪਲ ਉਨ੍ਹਾਂ ਦੇ ਪਸੰਦੀਦਾ ਹਨ।

2013 ਦੇ ਜੂਨੀਅਰ ਵਰਲਡ ਕੱਪ ਵਿਚ ਭਾਰਤੀ ਟੀਮ ਵੱਲੋਂ ਵੰਦਨਾ ਨੇ ਸਭ ਤੋਂ ਵੱਧ ਗੋਲ ਕੀਤੇ ਸਨ ਅਤੇ ਇਸ ਬਾਅਦ ਭਾਰਤ ਦੀ ਸੀਨੀਅਰ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਰੀਓ ਓਲੰਪਿਕਸ ਵਿੱਚ ਹਿੱਸਾ ਲਿਆ।

ਉੱਤਰ ਪ੍ਰਦੇਸ਼ ਦੇ ਜੰਮਪਲ ਵੰਦਨਾ ਨੇ 200 ਤੋਂ ਵੱਧ ਮੈਚ ਖੇਡੇ ਹਨ ਅਤੇ ਭਾਰਤੀ ਟੀਮ ਦੇ ਸਭ ਤੋਂ ਵੱਧ ਤਜਰਬੇਕਾਰ ਖਿਡਾਰਨਾਂ ਵਿੱਚ ਸ਼ਾਮਿਲ ਹਨ।

2016 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਵੀ ਵੰਦਨਾ ਹਿੱਸਾ ਸਨ।

ਮਿਡਫੀਲਡਰਦੀ ਭੂਮਿਕਾ ਵਿੱਚਨੇਹਾ ਗੋਇਲ

ਹਰਿਆਣਾ ਦੇ ਸੋਨੀਪਤ ਤੋਂ ਨੇਹਾ ਗੋਇਲ 2011 ਵਿੱਚ ਭਾਰਤ ਦੀ ਜੂਨੀਅਰ ਟੀਮ ਦਾ ਹਿੱਸਾ ਬਣੇ ਅਤੇ 2014 ਵਿੱਚ ਭਾਰਤ ਦੀ ਸੀਨੀਅਰ ਟੀਮ ਦਾ। ਟੋਕੀਓ ਓਲੰਪਿਕਸ ਨੇਹਾ ਦਾ ਪਹਿਲਾ ਓਲੰਪਿਕ ਹੈ ਅਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਜੋ ਮੈਚ ਭਾਰਤ ਨੇ 4-3 ਨਾਲ ਜਿੱਤਿਆ ਹੈ ਉਹਦੇ ਵਿੱਚ ਇੱਕ ਅਹਿਮ ਗੋਲ ਨੇਹਾ ਗੋਇਲ ਦਾ ਸੀ।

ਹਰਿਆਣਾ ਦੇ ਸੋਨੀਪਤ ਤੋਂ ਨੇਹਾ ਗੋਇਲ 2011 ਵਿੱਚ ਭਾਰਤ ਦੀ ਜੂਨੀਅਰ ਟੀਮ ਦਾ ਹਿੱਸਾ ਬਣੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਦੇ ਸੋਨੀਪਤ ਤੋਂ ਨੇਹਾ ਗੋਇਲ 2011 ਵਿੱਚ ਭਾਰਤ ਦੀ ਜੂਨੀਅਰ ਟੀਮ ਦਾ ਹਿੱਸਾ ਬਣੇ

ਕਪਤਾਨ ਰਾਣੀ ਰਾਮਪਾਲ ਵਾਂਗ ਉਨ੍ਹਾਂ ਦਾ ਜੀਵਨ ਵੀ ਸੰਘਰਸ਼ ਨਾਲ ਭਰਿਆ ਹੈ।

ਖੇਡ ਪੱਤਰਕਾਰ ਸੌਰਭ ਦੁੱਗਲ ਨੇ ਜਾਣਕਾਰੀ ਦਿੱਤੀ ਕਿ ਘਰ ਦੀ ਆਰਥਿਕ ਹਾਲਾਤਾਂ ਕਾਰਨ ਨੇਹਾ ਗੋਇਲ ਨੇ ਸੋਨੀਪਤ ਦੀ ਸਾਈਕਲ ਫੈਕਟਰੀ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੇ ਪਿਤਾ ਸ਼ਰਾਬ ਪੀਣ ਦੇ ਆਦੀ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਮਦਦ ਲਈ ਉਨ੍ਹਾਂ ਨੇ ਫੈਕਟਰੀ ਵਿੱਚ ਕੰਮ ਕੀਤਾ। ਬਚਪਨ ਚ' ਹਾਕੀ ਖੇਡਣ ਦੀ ਸ਼ੁਰੂਆਤ ਉਨ੍ਹਾਂ ਨੇ ਘਰ ਦੇ ਹਾਲਾਤਾਂ ਇਨ੍ਹਾਂ ਹਾਲਾਤਾਂ ਤੋਂ ਬਦਲਾਅ ਲਈ ਕੀਤੀ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)