ਓਲੰਪਿਕ ਖੇਡਾਂ ਟੋਕੀਓ 2020 : ਭਾਰਤੀ ਮਹਿਲਾ ਹਾਕੀ ਟੀਮ ਦੀ ਕਿਹੜੀ ਘਾਟ ਸੈਮੀ ਫਾਈਨਲ 'ਚ ਹਾਰ ਦਾ ਕਾਰਨ ਬਣੀ
ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 1-2 ਨਾਲ ਹਾਰ ਗਈ ਹੈ।
ਭਾਰਤੀ ਟੀਮ ਨੇ ਸ਼ੁਰੂਆਤ ਵਿਚ ਇੱਕ ਗੋਲ ਕਰਕੇ ਅਰਜਨਟੀਨਾ ਉੱਤੇ ਦਬਾਅ ਬਣਾਇਆ ਅਤੇ ਚੰਗੀ ਖੇਡ ਦੇ ਬਾਵਜੂਦ ਟੀਮ ਨੂੰ ਹੁਣ ਕਾਂਸੇ ਦੇ ਤਮਗੇ ਲਈ ਖੇਡਣਾ ਪਵੇਗਾ।
ਅਰਜਨਟੀਨਾ ਨੇ ਦੂਜੇ ਅਤੇ ਤੀਜੇ ਕੁਆਟਰਜ਼ ਵਿਚ ਦੋ ਗੋਲ ਕਰਕੇ ਮੈਚ ਉੱਤੇ ਜੇਤੂ ਪਕੜ ਬਣਾ ਲਈ ਅਤੇ ਚੌਥੇ ਕੁਆਟਰਜ਼ ਵਿਚ ਜ਼ੋਰਦਾਰ ਭਾਰਤੀ ਹੱਲੇ ਜਿੱਤ ਦਾ ਰਾਹ ਪੱਧਰਾ ਨਹੀਂ ਕਰ ਸਕੇ।
ਭਾਰਤੀ ਟੀਮ ਨੂੰ ਦੂਜੇ ਤੇ ਤੀਜੇ ਕੁਆਟਰਜ਼ ਦੌਰਾਨ ਤਿੰਨ ਪਲੈਨਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲਾਂ ਵਿਚ ਨਹੀਂ ਬਦਲ ਸਕੀ। ਇਹੀ ਟੀਮ ਲਈ ਸਭ ਤੋਂ ਵੱਡੀ ਨੁਕਸਾਨ ਸਾਬਿਤ ਹੋਈ।
ਭਾਰਤ ਦੀ ਤਰਫ਼ੋ ਇੱਕੋ ਇੱਕ ਗੋਲ ਟੀਮ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਕੀਤਾ।
ਭਾਰਤੀ ਮਹਿਲਾ ਹਾਕੀ ਟੀਮ ਨੇ ਫੀਲਡ ਵਿਚ ਕਮਾਲ ਦੀ ਖੇਡ ਦਿਖਾਈ ਪਰ ਪਲੈਨਟੀ ਕਾਰਨਜ਼ ਨੂੰ ਗੋਲਾਂ ਵਿਚ ਨਾ ਬਦਲ ਸਕਣ ਦੀ ਘਾਟ ਟੀਮ ਦੀ ਹਾਰ ਦਾ ਕਾਰਨ ਬਣੀ।
ਇਹ ਵੀ ਪੜ੍ਹੋ :
ਮੈਚ ਵਿਚ ਕੀ ਕੀ ਹੋਇਆ
ਮੈਚ ਦੀ ਸ਼ੁਰੂਆਤ ਵਿੱਚ ਗੁਰਜੀਤ ਕੌਰ ਨੇ ਪਹਿਲਾ ਗੋਲ ਦਾਗਿਆ ਅਤੇ ਪਹਿਲੇ ਕੁਆਟਰਜ਼ ਵਿਚ ਭਾਰਤ ਦੀ ਟੀਮ 1-0 ਨਾਲ ਅੱਗੇ ਹੋ ਗਈ ਸੀ।
ਪਰ ਦੂਜੇ ਕੁਆਟਰਜ਼ ਵਿਚ ਗੋਲ ਦਾਗ ਕੇ ਅਰਜਨਟੀਨਾ ਨੇ ਮੈਚ ਬਰਾਬਰੀ ਉੱਤੇ ਲੈ ਆਉਂਦਾ। ਅਰਜਟੀਨਾ ਦੀ ਟੀਮ ਨੇ ਪਲੈਨਟੀ ਕਾਰਨਰ ਰਾਹੀ ਗੋਲ ਕਰਕੇ ਮੁਕਾਬਲਾ ਬਰਾਬਰੀ ਉੱਤੇ ਲਿਆ ਦਿੱਤਾ ਸੀ।
ਇਸ ਤੋਂ ਕੁਝ ਮਿੰਟਾਂ ਬਾਅਦ ਅਰਜਨਟੀਨਾ ਉੱਤੇ ਭਾਰਤੀ ਟੀਮ ਨੇ ਵੀ ਦਬਾਅ ਬਣਾਇਆ ਤੇ ਲਗਾਤਾਰ 2 ਪੈਲਨਟੀ ਕਾਰਨਰ ਮਿਲੇ ਪਰ ਇਸ ਨੂੰ ਗੋਲ ਵਿਚ ਨਹੀਂ ਬਦਲਿਆ ਜਾ ਸਕਿਆ।
ਇਸ ਤੋਂ ਬਾਅਦ ਅਰਜਨਟੀਨਾ ਨੂੰ ਵੀ ਪਲੈਟਨੀ ਕਾਰਨ ਮਿਲਿਆ, ਪਰ ਉਹ ਵੀ ਇਸ ਨੂੰ ਗੋਲ ਵਿਚ ਨਹੀਂ ਬਦਲ ਸਕੇ।
ਪਰ ਤੀਜੇ ਕੁਆਟਰਜ਼ ਵਿਚ ਅਰਜਨਟੀਨਾ ਦੀ ਟੀਮ ਦੂਜਾ ਗੋਲ ਦਾਗ ਕੇ ਭਾਰਤ ਤੋਂ ਅੱਗੇ ਹੋ ਗਈ।
ਇਹ ਵੀ ਪੜ੍ਹੋ :
ਭਾਰਤੀ ਟੀਮ ਨੇ ਹਾਰ ਦੇ ਬਾਵਜੂਦ ਰਚਿਆ ਇਤਿਹਾਸ
ਟੀਮ 1980 ਵਿੱਚ ਮਾਸਕੋ ਵਿੱਚ ਚੌਥੇ ਸਥਾਨ 'ਤੇ ਰਹੀ ਸੀ ਜਦੋਂ ਕੁੜੀਆਂ ਦੀ ਹਾਕੀ ਨੇ ਓਲੰਪਿਕਸ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।
ਪਰ ਕਰੀਬ 4 ਦਹਾਕਿਆਂ ਬਾਅਦ ਭਾਰਤੀ ਮਹਿਲਾਵਾਂ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਸੀ।
ਹੁਣ ਭਾਰਤੀ ਟੀਮ ਨੂੰ ਤੀਜੇ ਸਥਾਨ ਲਈ ਮੈਚ ਖੇਡਣਾ ਪਵੇਗਾ।
ਜਦੋਂ ਮੈਚ ਚੱਲ ਰਿਹਾ ਸੀ ਤਾਂ ...

ਤਸਵੀਰ ਸਰੋਤ, Rabinder Singh Robin/BBC

ਤਸਵੀਰ ਸਰੋਤ, Ravinder singh Robin/BBC

ਤਸਵੀਰ ਸਰੋਤ, Ravinder Singh Robin /BBC
ਸੈਮੀ ਫਾਈਨਲ ਮੈਚ ਦੀਆਂ ਕੁਝ ਝਲਕਾਂ

ਤਸਵੀਰ ਸਰੋਤ, Reuters

ਤਸਵੀਰ ਸਰੋਤ, Reuters

ਤਸਵੀਰ ਸਰੋਤ, Reuters

ਤਸਵੀਰ ਸਰੋਤ, Reuters

ਤਸਵੀਰ ਸਰੋਤ, Reuters
ਇਹ ਵੀ ਪੜ੍ਹੋ:



































