ਓਲੰਪਿਕ ਖੇਡਾਂ ਟੋਕੀਓ 2020: ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਮੈਚ ਹਾਰੀ, ਮਿਲਿਆ ਕਾਂਸੀ ਦਾ ਮੈਡਲ

ਤਸਵੀਰ ਸਰੋਤ, Reuters
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ, ਪਰ ਉਹ ਆਪਣਾ ਸੈਮੀਫਾਈਨਲ ਮੈਚ ਹਾਰ ਗਈ।
ਲਵਲੀਨਾ ਨੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨੀ ਤਾਈਪੇ ਦੀ ਨਿਏਨ-ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ ਸੀ।
ਅਸਾਮ ਤੋਂ ਓਲੰਪਿਕ ਤੱਕ ਜਾਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਉਹ 69 ਕਿਲੋਗ੍ਰਾਮ ਵੇਲਟਰਵੇਟ ਵਰਗ ਵਿੱਚ ਖੇਡਦੀ ਹੈ।
ਲਵਲੀਨਾ ਨੂੰ ਮਾਈਕ ਟਾਈਸਨ ਦਾ ਸਟਾਈਲ ਪਸੰਦ ਹੈ ਤਾਂ ਮੁਹੰਮਦ ਅਲੀ ਵੀ ਓਨੇ ਹੀ ਪਸੰਦ ਹਨ। ਪਰ ਇਨ੍ਹਾਂ ਸਭ ਤੋਂ ਵੱਖ ਉਸ ਨੂੰ ਆਪਣੀ ਅਲੱਗ ਪਛਾਣ ਵੀ ਬਣਾਉਣੀ ਸੀ।
ਨਿਏਨ-ਚਿਨ-ਚੇਨ ਨਾਂਅ ਦੀ ਜਿਹੜੀ ਖਿਡਾਰਨ ਤੋਂ ਲਵਲੀਨਾ ਨੇ ਇਸ ਵਾਰ ਬਾਜ਼ੀ ਮਾਰੀ ਹੈ, ਉਹ ਸਾਬਕਾ ਵਿਸ਼ਵ ਚੈਂਪੀਅਨ ਹਨ ਅਤੇ ਲਵਲੀਨਾ ਹੁਣ ਤੱਕ ਉਨ੍ਹਾਂ ਤੋਂ ਕਈ ਵਾਰ ਹਾਰੇ ਹਨ।
ਲਵਲੀਨਾ 2018 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਤੋਂ ਹਾਰੇ ਸਨ।
ਲਵਲੀਨਾ ਅਸਾਮ ਤੋਂ ਓਲੰਪਿਕ ਵਿੱਚ ਜਾਣ ਵਾਲੀ ਪਹਿਲੀ ਬਾਕਸਰ ਹਨ ਅਤੇ 69 ਕਿੱਲੋਗ੍ਰਾਮ ਭਾਰ ਵਰਗ ਵਿੱਚ ਖੇਡਦੇ ਹਨ।
ਇਹ ਵੀ ਪੜ੍ਹੋ-
ਮੈਚ ਹਾਰਨ ਤੋਂ ਬਾਅਦ ਲਵਲੀਨਾ ਨੇ ਕੀ ਕਿਹਾ
ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਨੇ ਸੈਮੀਫਾਈਨਲ ਵਿੱਚ ਹਾਰਨ ਤੋਂ ਬਾਅਦ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ, ਖਿਡਾਰਨ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਉਹ ਬਰੌਂਜ਼ ਮੈਡਲ ਲੈਵਲ ਤੱਕ ਹੀ ਮੁਕਾਬਲੇ ਜਿੱਤਦੇ ਹਨ ਤੇ ਇਸ ਵਾਰੀ ਸੋਨੇ ਦੀ ਤਮਗੇ ਦੀ ਉਮੀਦ ਕਰ ਰਹੇ ਸਨ।
ਬੀਬੀਸੀ ਪੱਤਰਕਾਰ ਜਾਨ੍ਹਵੀ ਮੂਲੇ ਨੂੰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇੱਥੇ ਤੱਕ ਪਹੁੰਚਣਾ ਕਈ ਕੁੜੀਆਂ ਨੂੰ ਪ੍ਰੇਰਿਤ ਕਰੇਗਾ।
ਉਨ੍ਹਾਂ ਨੇ ਸੰਧਿਆ ਗੁਰੂੰਗ ਨੂੰ ਦਰੋਣਾਚਾਰਿਆ ਪੁਰਸਕਾਰ ਨਾਲ ਸਨਮਾਨਤ ਕਰਨ ਦੀ ਮੰਗ ਕੀਤੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁਕਾਬਲੇ ਤੋਂ ਸਿੱਖਿਆ ਹੈ ਕਿ ਜਿੱਥੇ ਪਹਿਲਾਂ ਰਿੰਗ ਵਿੱਚ ਆਉਣ ਤੋਂ ਪਹਿਲਾਂ ਘਬਰਾ ਜਾਂਦੇ ਹਨ ਪਰ ਹੁਣ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਿਆ ਹੈ ਕਿ ਜਦੋਂ ਮੁਕਾਬਲੇ ਵਿੱਚ ਆ ਗਏ ਤਾਂ ਡਰਨ ਦੀ ਕੋਈ ਥਾਂ ਨਹੀਂ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਜੇ ਵੀ ਮੁੰਡੇ-ਕੁੜੀ ਵਿੱਚ ਵਿਤਕਰਾ ਕੀਤਾ ਜਾਂਦਾ ਹੈ ਪਰ ਇਸ ਵਾਰ ਦੀ ਕਾਰਗੁਜਾਰੀ ਤੋਂ ਹੋਰ ਬਹੁਤ ਸਾਰੀਆਂ ਕੁੜੀਆਂ ਅੱਗੇ ਆਉਣਗੀਆਂ ਅਤੇ ਵਧੀਆ ਕਰਨਗੀਆਂ।
ਕਿੱਕਬਾਕਸਿੰਗ ਤੋਂ ਮੁੱਕੇਬਾਜ਼ੀ ਦਾ ਸਫ਼ਰ
ਭਾਰਤ ਦੇ ਛੋਟੇ ਪਿੰਡਾਂ-ਕਸਬਿਆਂ ਤੋਂ ਆਉਣ ਵਾਲੇ ਕਈ ਦੂਜੇ ਖਿਡਾਰੀਆਂ ਦੀ ਤਰ੍ਹਾਂ ਹੀ 23 ਸਾਲਾ ਲਵਲੀਨਾ ਨੇ ਵੀ ਕਈ ਆਰਥਿਕ ਦਿੱਕਤਾਂ ਦੇ ਬਾਵਜੂਦ ਓਲੰਪਿਕ ਤੱਕ ਦਾ ਰਸਤਾ ਤੈਅ ਕੀਤਾ ਹੈ।
ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਬਾਰੋ ਮੁਖੀਆ, ਪਿਤਾ ਛੋਟੇ ਵਪਾਰੀ ਅਤੇ ਮਾਂ ਸੁਆਣੀ। ਉਦੋਂ ਪਿਤਾ ਦੀ ਮਹੀਨੇ ਦੀ ਕਮਾਈ ਬਹੁਤ ਘੱਟ ਸੀ।
ਕੁੱਲ ਤਿੰਨ ਭੈਣਾਂ ਸਨ ਤਾਂ ਆਂਢ-ਗੁਆਂਢ ਤੋਂ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਸਨ, ਪਰ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰ ਦੋਵੇਂ ਵੱਡੀਆਂ ਜੌੜੀਆਂ ਭੈਣਾਂ ਕਿੱਕਬਾਕਸਿੰਗ ਕਰਨ ਲੱਗੀਆਂ ਤਾਂ ਲਵਲੀਨਾ ਵੀ ਕਿੱਕਬਾਕਸਿੰਗ ਵਿੱਚ ਜੁਟ ਗਈ।
ਰੈਂਕਿੰਗ
ਭੈਣਾਂ ਕਿੱਕਬਾਕਿਸੰਗ ਵਿੱਚ ਨੈਸ਼ਨਲ ਚੈਂਪੀਅਨ ਬਣੀਆਂ, ਪਰ ਲਵਲੀਨਾ ਨੇ ਆਪਣੇ ਲਈ ਕੁਝ ਹੋਰ ਹੀ ਸੋਚ ਕੇ ਰੱਖਿਆ ਸੀ।
ਉਨ੍ਹਾਂ ਦਾ ਇਹ ਕਿੱਸਾ ਮਸ਼ਹੂਰ ਹੈ ਕਿ ਪਿਤਾ ਇੱਕ ਦਿਨ ਅਖ਼ਬਾਰ ਵਿੱਚ ਲਪੇਟ ਕੇ ਮਠਿਆਈ ਲਿਆਏ ਤਾਂ ਲਵਲੀਨਾ ਨੂੰ ਉਸ ਵਿੱਚ ਮੁਹੰਮਦ ਅਲੀ ਦੀ ਫੋਟੋ ਦਿਖੀ। ਪਿਤਾ ਨੇ ਉਦੋਂ ਮੁਹੰਮਦ ਅਲੀ ਦੀ ਦਾਸਤਾਂ ਬੇਟੀ ਨੂੰ ਸੁਣਾਈ ਅਤੇ ਸ਼ੁਰੂ ਹੋਇਆ ਮੁੱਕੇਬਾਜ਼ੀ ਦਾ ਸਫ਼ਰ।

ਤਸਵੀਰ ਸਰੋਤ, ANJALI DAS/BBC
ਪ੍ਰਾਈਮਰੀ ਸਕੂਲ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਟਰਾਇਲ ਹੋਏ ਤਾਂ ਕੋਚ ਪਾਦੁਮ ਬੋਰੋ ਦੀ ਜੌਹਰੀ ਨਜ਼ਰ ਲਵਲੀਨਾ 'ਤੇ ਆਈ ਅਤੇ 2012 ਤੋਂ ਸ਼ੁਰੂ ਹੋ ਗਿਆ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਾ ਸਫ਼ਰ।
ਪੰਜ ਸਾਲ ਦੇ ਅੰਦਰ ਉਹ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਤੱਕ ਪਹੁੰਚ ਗਈ ਸੀ।
ਉਂਝ ਲਵਲੀਨਾ ਨੂੰ ਭਾਰਤ ਵਿੱਚ ਇੱਕ ਅਲੱਗ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਤਸਵੀਰ ਸਰੋਤ, Reuters
ਉਸ ਦੇ ਵਰਗ ਵਿੱਚ ਬਹੁਤ ਘੱਟ ਮਹਿਲਾ ਖਿਡਾਰੀ ਹਨ ਅਤੇ ਇਸ ਲਈ ਉਸ ਨੂੰ ਸਪਾਰਿੰਗ ਪਾਰਟਨਰ ਨਹੀਂ ਮਿਲਦੇ ਜਿਨ੍ਹਾਂ ਨਾਲ ਉਹ ਪ੍ਰੈਕਟਿਸ ਕਰ ਸਕੇ ਅਤੇ ਉਸ ਨੂੰ ਕਈ ਵਾਰ ਅਜਿਹੇ ਖਿਡਾਰੀਆਂ ਨਾਲ ਪ੍ਰੈਕਟਿਸ ਕਰਨੀ ਪੈਂਦੀ ਹੈ ਜੋ 69 ਕਿਲੋਗ੍ਰਾਮ ਵਰਗ ਦੇ ਨਹੀਂ ਹੁੰਦੇ।
ਓਲੰਪਿਕ ਤੋਂ ਪਹਿਲਾਂ ਮਾਂ ਦੀ ਸਰਜਰੀ
ਓਲੰਪਿਕ ਤੋਂ ਪਹਿਲਾਂ ਦੇ ਕੁਝ ਮਹੀਨੇ ਲਵਲੀਨਾ ਲਈ ਸੌਖੇ ਨਹੀਂ ਸਨ। ਜਿੱਥੇ ਹਰ ਕੋਈ ਟਰੇਨਿੰਗ ਵਿੱਚ ਜੁਟਿਆ ਸੀ, ਉੱਥੇ ਲਵਲੀਨਾ ਦੀ ਮਾਂ ਦੀ ਕਿਡਨੀ ਟਰਾਂਸਪਲਾਂਟ ਹੋਣੀ ਸੀ ਅਤੇ ਉਹ ਮਾਂ ਦੇ ਨਾਲ ਸੀ, ਮੁੱਕੇਬਾਜ਼ੀ ਤੋਂ ਦੂਰ।
ਸਰਜਰੀ ਦੇ ਬਾਅਦ ਹੀ ਲਵਲੀਨਾ ਵਾਪਸ ਟਰੇਨਿੰਗ ਲਈ ਗਈ।
ਇਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਕਾਰਨ ਉਸ ਨੂੰ ਲੰਬੇ ਸਮੇਂ ਤੱਕ ਆਪਣੇ ਕਮਰੇ ਵਿੱਚ ਹੀ ਟਰੇਨਿੰਗ ਕਰਨੀ ਪਈ ਕਿਉਂਕਿ ਕੋਚਿੰਗ ਸਟਾਫ਼ ਦੇ ਕੁਝ ਵਿਅਕਤੀ ਕੋਰੋਨਾ ਪੀੜਤ ਸਨ। ਉਦੋਂ ਉਸ ਨੇ ਵੀਡੀਓ ਜ਼ਰੀਏ ਟਰੇਨਿੰਗ ਜਾਰੀ ਰੱਖੀ।
ਤਾਂ ਦਿੱਕਤਾਂ ਤਾਂ ਰਾਹ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸਨ, ਪਰ ਲਵਲੀਨਾ ਨੇ ਇੱਕ-ਇੱਕ ਕਰਕੇ ਸਭ ਨੂੰ ਪਾਰ ਕੀਤਾ ਹੈ।
Please wait...
ਲਵਲੀਨਾ ਦੇ ਕਰੀਅਰ ਵਿੱਚ ਵੱਡਾ ਉਛਾਲ ਆਇਆ ਜਦੋਂ 2018 ਵਿੱਚ ਕਾਮਨਵੈਲਥ ਗੇਮਜ਼ ਲਈ ਚੁਣੀ ਗਈ। ਹਾਲਾਂਕਿ ਉਦੋਂ ਇਸ ਨੂੰ ਲੈ ਕੇ ਵਿਵਾਦ ਜ਼ਰੂਰ ਹੋਇਆ ਸੀ ਕਿ ਲਵਲੀਨਾ ਨੂੰ ਇਸ ਬਾਰੇ ਕਥਿਤ ਤੌਰ 'ਤੇ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਅਤੇ ਅਖ਼ਬਾਰਾਂ ਤੋਂ ਉਨ੍ਹਾਂ ਨੂੰ ਪਤਾ ਲੱਗਿਆ।
ਕਾਮਨਵੈਲਥ ਵਿੱਚ ਉਹ ਮੈਡਲ ਨਹੀਂ ਜਿੱਤ ਸਕੀ ਸੀ, ਪਰ ਇੱਥੋਂ ਉਸ ਨੇ ਆਪਣੀ ਖੇਡ ਦੇ ਤਕਨੀਕੀ ਹੀ ਨਹੀਂ, ਮਾਨਸਿਕ ਅਤੇ ਮਨੋਵਿਗਿਆਨਕ ਪੱਖ 'ਤੇ ਵੀ ਕੰਮ ਕਰਨਾ ਸ਼ੁਰੂ ਕੀਤਾ।

ਤਸਵੀਰ ਸਰੋਤ, Ani
ਨਤੀਜਾ ਸਭ ਦੇ ਸਾਹਮਣੇ ਸੀ। 2018 ਅਤੇ 2019 ਵਿੱਚ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਤਾਂਬੇ ਦਾ ਮੈਡਲ ਜਿੱਤਿਆ।
ਕੁਝ ਦਿਨ ਪਹਿਲਾਂ ਮਣੀਪੁਰ ਦੀ ਮੀਰਾਬਾਈ ਨੇ ਭਾਰਤ ਨੂੰ ਸਿਲਵਰ ਦਿਵਾਇਆ ਸੀ ਤਾਂ ਹੁਣ ਪੂਰਬੀ ਉੱਤਰ ਦੀ ਹੀ ਲਵਲੀਨਾ ਮੈਡਲ ਦੇ ਨਜ਼ਦੀਕ ਹੈ।
ਅਸਾਮ ਵਿੱਚ ਲਵਲੀਨਾ ਨੂੰ ਲੈ ਕੇ ਉਤਸ਼ਾਹ ਇੰਨਾ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰਾਂ ਦੇ ਵਿਧਾਇਕ ਨੇ ਦੋਵੇਂ ਇਕੱਠੇ ਲਵਲੀਨਾ ਦੇ ਸਮਰਥਨ ਵਿੱਚ ਕੁਝ ਦਿਨ ਪਹਿਲਾਂ ਸਾਈਕਲ ਰੈਲੀ ਕੱਢੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਇੱਕ ਵੀਡਿਓ ਵਿੱਚ ਲਵਲੀਨਾ ਨੇ ਕਿਹਾ ਸੀ ਕਿ ਉਸ ਨੂੰ ਘੱਟ ਤੋਂ ਘੱਟ ਦੋ ਵਾਰ ਤਾਂ ਓਲੰਪਿਕ ਖੇਡਣਾ ਹੈ ਅਤੇ ਫਿਰ ਪ੍ਰੋਫੈਸ਼ਨਲ ਬਾਕਸਿੰਗ ਕਰਨੀ ਹੈ। ਯਾਨਿ ਅਜੇ ਘੱਟ ਤੋਂ ਘੱਟ ਇੱਕ ਹੋਰ ਓਲੰਪਿਕ ਦਾ ਸਫ਼ਰ ਅਤੇ ਮੈਡਲ ਦਾ ਸੁਪਨਾ ਬਾਕੀ ਹੈ।
ਓਲੰਪਿਕ ਵਿੱਚ ਪ੍ਰੀ ਕੁਆਰਟਰ ਫਾਈਨਲ ਵਿੱਚ ਉਸ ਨੂੰ ਬਾਈ ਮਿਲਿਆ ਸੀ ਜਦਕਿ ਜਰਮਨੀ ਦੀ ਖਿਡਾਰੀ ਨੂੰ ਹਰਾ ਕੇ ਉਹ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












