ਟੋਕੀਓ 2020 ਓਲੰਪਿਕ: ਭਾਰਤੀ ਹਾਕੀ ਟੀਮ ਦੇ ਕੋਚ ਨੇ ਕਿਹਾ, 'ਅਸੀਂ ਲੱਖਾਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਸੁਪਨੇ ਸੱਚ ਹੋ ਸਕਦੇ ਹਨ'

ਓਲੰਪਿਕ ਹਾਕੀ

ਤਸਵੀਰ ਸਰੋਤ, Clive Mason/Getty Images

ਭਾਰਤੀ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਈ ਹੈ। ਭਾਰਤ ਕਾਂਸੀ ਦੇ ਤਮਗੇ ਲਈ ਬ੍ਰਿਟੇਨ ਖਿਲਾਫ ਖੇਡ ਰਿਹਾ ਸੀ।

ਭਾਰਤ ਲਈ ਦੋ ਗੋਲ ਗੁਰਜੀਤ ਕੌਰ ਨੇ ਤੇ ਇੱਕ ਵੰਦਨਾ ਕਟਾਰੀਆ ਨੇ ਕੀਤਾ ਹੈ।

ਭਾਰਤੀ ਮਹਿਲਾ ਹਾਕੀ ਟੀਮ ਦੀਆਂ ਇਹ ਤੀਜੀਆਂ ਓਲੰਪਿਕ ਖੇਡਾਂ ਹਨ ਅਤੇ ਉਹ ਇਸ ਤੋਂ ਪਹਿਲਾਂ ਕਦੇ ਕਿਸੇ ਮੈਡਲ ਮੁਕਾਬਲੇ ਤੱਕ ਨਹੀਂ ਪਹੁੰਚ ਸਕੀਆਂ।

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਭਾਰਤੀ ਹਾਕੀ ਟੀਮ ਦੀਆਂ ਖਿਡਾਰਨਾਂ ਜਦੋਂ ਪੀਐੱਮ ਮੋਦੀ ਦਾ ਫੋਨ ਸੁਣ ਕੇ ਰੋ ਪਈਆਂ

ਦੂਜੇ ਪਾਸੇ ਬ੍ਰਿਟੇਨ ਦੀ ਮਹਿਲਾ ਹਾਕੀ ਟੀਮ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਹਾਕੀ ਦੀ ਰੈਂਕਿੰਗ ਵਿੱਚ ਚੌਥੇ ਨੰਬਰ ਦੀ ਟੀਮ ਹੈ, ਜਦਕਿ ਭਾਰਤ ਨੌਵੇਂ।

ਮੌਜੂਦਾ ਟੂਰਨਾਮੈਂਟ ਵਿੱਚ ਬ੍ਰਿਟੇਨ ਦੋ ਵਾਰ ਭਾਰਤ ਤੋਂ ਜਿੱਤੀ ਹੈ ਅਤੇ ਦੋ ਵਾਰ ਮੈਚ ਬਰਾਬਰੀ ਉੱਪਰ ਰਹੇ।

ਬ੍ਰਿਟਿਸ਼ ਟੀਮ ਰਿਓ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ 1992 ਅਤੇ 2012 ਵਿੱਚ ਉਹ ਸਿਲਵਰ ਮੈਡਲ ਵਿੱਚ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਮਹਿਲਾ ਹਾਕੀ ਟੀਮ ਦੀ ਹਾਰ ਮੈਡਲ ਤੋਂ ਘੱਟ ਕਿਉਂ ਨਹੀਂ, ਇਸ ਮੁਕਾਬਲੇ ਦੇ ਮਾਅਨੇ ਕੀ

ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸ਼ਾਰਡ ਮਾਰਿਨ ਨੇ ਟੀਮ ਨੂੰ ਮਿਲੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਮੈਡਲ ਤਾਂ ਨਹੀਂ ਜਿੱਤ ਸਕੇ, ਪਰ ਅਸੀਂ ਉਸ ਤੋਂ ਕੁਝ ਵੱਡਾ ਜਿੱਤਿਆ ਹੈ।

"ਅਸੀਂ ਲੱਖਾਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਸੁਪਨੇ ਸੱਚ ਹੋ ਸਕਦੇ ਹਨ ਜੇ ਉਨ੍ਹਾਂ ਲਈ ਮਿਹਨਤ ਕੀਤੀ ਜਾਵੇ ਤੇ ਵਿਸ਼ਵਾਸ ਕੀਤਾ ਜਾਵੇ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਬ੍ਰਿਟੇਨ ਹਾਕੀ ਨੇ ਕੀਤੀ ਭਾਰਤੀ ਖੇਡ ਦੀ ਤਾਰੀਫ਼

ਬ੍ਰਿਟੇਨ ਦੀ ਹਾਕੀ ਟੀਮ ਨੇ ਜਿੱਤ ਤੋਂ ਬਾਅਦ ਭਾਰਤੀ ਹਾਕੀ ਟੀਮ ਦੀ ਖੇਡ ਦੀ ਤਾਰੀਫ਼ ਕੀਤੀ ਅਤੇ ਉਮੀਦ ਕੀਤੀ ਕਿ ਆਉਣ ਵਾਲੇ ਸਾਲ ਇਸ ਲਈ ਚੰਗੇ ਹੋਣਗੇ। ਟਵੀਟ ਵਿੱਚ ਕਿਹਾ ਗਿਆ ਕਿ "ਬਹੁਤ ਵਧੀਆ ਖੇਡ ਅਤੇ ਬਹੁਤ ਵਧੀਆ ਵਿਰੋਧੀ...ਭਾਰਤੀ ਹਾਕੀ ਟੀਮ ਤੁਸੀਂ ਟੋਕੀਓ ਓਲੰਪਿਕ ਵਿੱਚ ਕੁਝ ਖ਼ਾਸ ਕੀਤਾ ਹੈ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਲਾਈਨ

ਖੇਡ ਪੱਤਰਕਾਰ ਸੌਰਭ ਦੁੱਗਲ ਦਾ ਵਿਸ਼ਲੇਸ਼ਣ

ਭਾਰਤ ਟੋਕੀਓ ਓਲੰਪਿਕ ਵਿੱਚ ਚੌਥੇ ਨੰਬਰ 'ਤੇ ਖ਼ਤਮ ਕੀਤਾ ਹੈ।

ਉਮੀਦ ਕੀਤੀ ਜਾ ਰਹੀ ਸੀ ਕਿ ਪੁਰਸ਼ਾਂ ਦੀ ਟੀਮ ਵਾਂਗ ਹੀ ਮਹਿਲਾ ਹਾਕੀ ਟੀਮ ਵੀ ਮੈਡਲ ਲੈ ਕੇ ਆਵੇਗੀ ਪਰ ਅਜਿਹਾ ਨਹੀਂ ਹੋ ਸਕਿਆ।

ਰਿਓ ਓਲੰਪਿਕ ਦੌਰਾਨ ਭਾਰਤੀ ਮਹਿਲਾ ਹਾਕੀ ਬਾਰਵੇਂ ਨੰਬਰ 'ਤੇ ਆਏ ਸੀ ਅਤੇ ਇਸ ਵਾਰ ਚੌਥੇ ਨੰਬਰ 'ਤੇ ਰਹੀ ਹੈ।

ਰਿਓ ਵਿੱਚ ਭਾਰਤੀ ਟੀਮ ਸਭ ਤੋਂ ਅਖੀਰਲੇ ਨੰਬਰ 'ਤੇ ਸੀ ਪਰ ਇਸ ਵਾਰ ਜੋ ਸੁਧਾਰ ਦੇਖਣ ਨੂੰ ਮਿਲਿਆ ਹੈ ਉਹ ਬਹੁਤ ਵਧੀਆ ਹਨ।

ਭਾਰਤ ਨੇ ਸਰੀਰਕ ਫਿਟਨੈਸ ਉੱਪਰ ਚੰਗਾ ਕੰਮ ਕੀਤਾ ਹੈ ਅਤੇ ਬ੍ਰਿਟੇਨ ਦੀ ਟੀਮ ਨੂੰ ਤਕੜੀ ਟੱਕਰ ਦਿੱਤੀ।

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਭਾਰਤੀ ਹਾਕੀ ਟੀਮ ਦੇ ਹਾਰਨ ਮਗਰੋਂ ਖਿਡਾਰਨਾਂ ਦੇ ਮਾਪੇ ਕੀ ਕਹਿੰਦੇ

ਦੂਜੇ ਕੁਆਰਟਰ ਵਿੱਚ ਹੀ ਬ੍ਰਿਟੇਨ ਨੇ 2 ਗੋਲ ਦੀ ਲੀਡ ਲੈ ਲਈ ਸੀ ਪਰ ਪੰਜ ਮਿੰਟਾਂ ਵਿੱਚ ਹੀ ਭਾਰਤ ਨੇ ਤਿੰਨ ਗੋਲ ਕੀਤੇ ਅਤੇ ਕੁਆਰਟਰ ਖ਼ਤਮ ਹੋਣ ਤੱਕ 3-2 ਨਾਲ ਅੱਗੇ ਸੀ।

ਗੁਰਜੀਤ ਕੌਰ ਨੇ ਦੋ ਗੋਲ ਕੀਤੇ। ਗੁਰਜੀਤ ਨੇ ਇਸ ਤੋਂ ਪਿਹਲਾਂ ਕੁਆਰਟਰ ਫਾਇਨਲ ਅਤੇ ਫਿਰ ਸੈਮੀ-ਫਾਇਨਲ ਵਿੱਚ ਵੀ ਜਦੋਂ ਗੋਲ ਦੀ ਲੋੜ ਸੀ ਤਾਂ ਗੋਲ ਕੀਤੇ ਹਨ।

ਵੀਡੀਓ ਕੈਪਸ਼ਨ, ਭਾਰਤੀ ਹਾਕੀ ਟੀਮਾਂ ਦੀ ਰੀੜ ਦੀ ਹੱਡੀ ਬਣੇ ਵਿਦੇਸ਼ੀ ਕੋਚ ਕੌਣ ਹਨ?

ਤੀਜਾ ਗੋਲ ਵੰਦਨਾ ਕਟਾਰੀਆ ਨੇ ਕੀਤੀ ਪਰ ਉਸ ਤੋਂ ਬਾਅਦ ਤੀਜੇ ਕੁਆਰਟਰ ਦੇ ਮੁੱਕਣ ਤੱਕ ਗ੍ਰੇਟ ਬ੍ਰਿਟੇਨ ਨੇ 4-3 ਨਾਲ ਲੀਡ ਬਣਾ ਲਈ ਜੋ ਕਿ ਮੈਚ ਦੇ ਅੰਤ ਤੱਕ ਜਾਰੀ ਰਹੀ।

ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ 7-8 ਗੋਲ ਬਚਾਏ।

ਮਹਿਲਾ ਹਾਕੀ ਟੀਮ ਦਾ ਓਲੰਪਿਕ ਵਿੱਚ ਚੌਥੇ ਨੰਬਰ 'ਤੇ ਆਉਣਾ ਆਪਣੇ-ਆਪ ਵਿੱਚ ਕਿਸੇ ਮੈਡਲ ਤੋਂ ਘੱਟ ਨਹੀਂ ਹੈ ਅਤੇ ਉਮੀਦ ਹੈ ਕਿ ਇਸ ਤੋਂ ਬਾਅਦ ਭਾਰਤ ਵਿੱਚ ਹਾਕੀ ਦਾ ਕੱਦ ਹੋਰ ਉੱਚਾ ਹੋਵੇਗਾ।

ਸੰਭਾਵਨਾ ਹੈ ਕਿ ਇਸ ਗੇਮ ਤੋਂ ਬਾਅਦ ਮਹਿਲਾ ਹਾਕੀ ਨੂੰ ਵੀ ਪੁਰਸ਼ ਹਾਕੀ ਵਰਗੀ ਸੋਸ਼ਲ ਸੁਰੱਖਿਆ ਮਿਲੇਗੀ ਖ਼ਾਸ ਕਰਕੇ ਨੌਕਰੀਆਂ ਵਿੱਚ।

ਲਾਈਨ
ਓਲੰਪਿਕ ਹਾਕੀ

ਤਸਵੀਰ ਸਰੋਤ, Getty Images

ਹਾਕੀ ਖਿਡਾਰਨ ਗੁਰਜੀਤ ਕੌਰ ਦੀ ਮਾਤਾ (ਵਿਚਕਾਰ) ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ
ਤਸਵੀਰ ਕੈਪਸ਼ਨ, ਹਾਕੀ ਖਿਡਾਰਨ ਗੁਰਜੀਤ ਕੌਰ ਦੀ ਮਾਤਾ (ਵਿਚਕਾਰ) ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ
ਨਿਸ਼ਾ ਵਾਰਸੀ ਦੀ ਮਾਤਾ ਟੀਵੀ ਉੱਪਰ ਮੈੱਚ ਦੇਖਦੇ ਹੋਏ
ਤਸਵੀਰ ਕੈਪਸ਼ਨ, ਨਿਸ਼ਾ ਵਾਰਸੀ ਦੀ ਮਾਤਾ ਟੀਵੀ ਉੱਪਰ ਮੈੱਚ ਦੇਖਦੇ ਹੋਏ

ਖਿਡਾਰਨਾਂ ਇਤਿਹਾਸ ਕਿਵੇਂ ਰਚ ਚੁੱਕੀਆਂ ਹਨ?

ਭਾਰਤੀ ਮਹਿਲਾ ਹਾਕੀ ਟੀਮ ਪਹਿਲਾਂ ਹੀ ਓਲੰਪਿਕ ਹਾਕੀ ਦੇ ਸੈਮੀ ਫਾਇਨਲ ਤੱਕ ਪਹੁੰਚ ਕੇ ਇਤਿਹਾਸ ਰਚ ਚੁੱਕੀ ਹੈ, ਦੇਖੋ ਵੀਡੀਓ-

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕਿਵੇਂ ਬਦਲੀ ਆਸਟ੍ਰੇਲੀਆ ਟੀਮ ਦੀ ਖੇਡ ਸਟ੍ਰੈਟਜੀ

ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

ਭਾਰਤੀ ਟੀਮ ਨੇ ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾਇਆ।

ਵੀਡੀਓ ਕੈਪਸ਼ਨ, ਓਲੰਪਿਕ ਖੇਡਾਂ ਟੋਕੀਓ 2020: ਉਹ 10 ਮਿੰਟ ਜਿਨ੍ਹਾਂ ਨੇ ਭਾਰਤ ਨੂੰ ਹਾਕੀ ਮੈਚ ਜਿੱਤਣ 'ਚ ਮਦਦ ਕੀਤੀ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)