ਕੋਰੋਨਾਵਾਇਰਸ ਦਾ ਨਵਾਂ Zeta variant ਕਿੰਨਾ ਖ਼ਤਰਨਾਕ ਅਤੇ ਕਿਹੜੀ ਵੈਕਸੀਨ ਅਸਰਦਾਰ ਹੈ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ ਨੇ ਆਪਣੀ ਇੱਕ ਰਿਸਰਚ ਵਿੱਚ ਕੋਰੋਨਾਵਾਇਰਸ ਦੇ ਇੱਕ ਨਵੇਂ ਰੂਪ ਦੇ ਮਿਲਣ ਦੀ ਪੁਸ਼ਟੀ ਕੀਤੀ ਹੈ।
ਮੈਡੀਕਲ ਖ਼ੇਤਰ ਨਾਲ ਜੁੜੀ ਪ੍ਰੀ-ਪ੍ਰਿੰਟ ਰਿਪੋਰਟਾਂ ਛਾਪਣ ਵਾਲੀ ਵੈੱਬਸਾਈਟ bioRxiv 'ਤੇ ਛਪੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਵੈਰੀਏਂਟ ਬ੍ਰਿਟੇਨ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਮੁਸਾਫ਼ਰਾਂ ਦੇ ਨੱਕ ਅਤੇ ਗਲੇ ਦੇ ਸਵੈਬ ਤੋਂ ਮਿਲਿਆ ਹੈ।
ਇਸ ਰਿਪੋਰਟ ਦੇ ਜਨਤੱਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਲੈ ਕੇ ਮੀਡੀਆ ਰਿਪੋਰਟਾਂ ਵਿੱਚ ਕਈ ਤਰ੍ਹਾਂ ਦੇ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ।
ਕੁਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਵੈਰੀਏਂਟ ਕਾਫ਼ੀ ਖ਼ਤਰਨਾਕ ਹੈ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਇਸ ਨੂੰ ਬੇਹੱਦ ਘਾਤਕ ਵੈਰੀਏਂਟ ਦੱਸਿਆ ਜਾ ਰਿਹਾ ਹੈ ਤਾਂ ਕਿਤੇ ਇਸ ਦੀ ਤੁਲਨਾ ਡੇਲਟਾ ਵੈਰੀਏਂਟ ਨਾਲ ਕੀਤੀ ਜਾ ਰਹੀ ਹੈ।
ਬੀਬੀਸੀ ਨੇ ਇਸ ਵੈਰੀਏਂਟ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਲਈ ਇਸ ਨੂੰ ਡਿਟੈਕਟ ਕਰਨ ਵਾਲੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ ਦੀ ਵਿਗਿਆਨੀ ਡਾਕਟਰ ਪ੍ਰਗਿਆ ਯਾਦਵ ਨਾਲ ਗੱਲਬਾਤ ਕੀਤੀ ਹੈ।
ਕਿੱਥੋਂ ਆਇਆ ਇਹ ਨਵਾਂ ਵੈਰੀਏਂਟ?
ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ ਨੇ ਇਸ ਵਾਇਰਸ ਨੂੰ ਬ੍ਰਾਜ਼ੀਲ ਅਤੇ ਬ੍ਰਿਟੇਨ ਤੋਂ ਭਾਰਤ ਆਏ ਮੁਸਾਫ਼ਰਾਂ ਦੇ ਗਲੇ ਅਤੇ ਨੱਕ ਦੇ ਸਵੈਬ ਤੋਂ ਡਿਟੈਕਟ ਕੀਤਾ ਹੈ।
ਡਾ. ਪ੍ਰਗਿਆ ਯਾਦਵ ਦੱਸਦੇ ਹਨ, ''ਕੋਰੋਨਾਵਾਇਰਸ ਦਾ ਵੈਰੀਏਂਟ B.1.1.28.2 ਸਭ ਤੋਂ ਪਹਿਲਾਂ ਬ੍ਰਾਜ਼ੀਲ 'ਚ ਅਪ੍ਰੈਲ, 2020 ਵਿੱਚ ਮਿਲਿਆ ਸੀ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਇੱਕ ਅਹਿਮ ਵੈਰੀਏਂਟ ਦੇ ਰੂਪ ਵਿੱਚ ਕੈਟੇਗਰਾਈਜ਼ਡ ਕੀਤਾ ਹੈ। ਹਾਲ ਹੀ ਵਿੱਚ ਇਸ ਨੂੰ ਜ਼ੀਟਾ ਵੈਰੀਏਂਟ ਦਾ ਨਾਮ ਦਿੱਤਾ ਗਿਆ।''

ਤਸਵੀਰ ਸਰੋਤ, Getty Images
''ਸਾਰਸ ਕੋਵ-2 ਦੇ ਜੀਨੋਮਿਕ ਸਰਵਿਲਾਂਸ ਦੇ ਤਹਿਤ ਵੈਰੀਏਂਟ B.1.1.28.2 ਨੂੰ ਬ੍ਰਿਟੇਨ (ਦਸੰਬਰ 2020 ਵਿੱਚ) ਅਤੇ ਬ੍ਰਾਜ਼ੀਲ (ਜਨਵਰੀ 2021ਵਿੱਚ) ਤੋਂ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਮੁਸਾਫ਼ਰਾਂ ਦੇ ਨਮੂਨਿਆਂ ਤੋਂ ਪ੍ਰਾਪਤ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੇਸ਼ਾਂ ਦੇ ਯਾਤਰੀਆਂ ਨੂੰ ਲਾਗ ਤੋਂ ਪਹਿਲਾਂ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਸਨ ਅਤੇ ਲਾਗ ਹੋਣ ਤੋਂ ਠੀਕ ਹੋਣ ਤੱਕ ਇਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਨਹੀਂ ਆਏ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿੰਨਾ ਖ਼ਤਰਨਾਕ ਹੈ ਨਵਾਂ ਵੈਰੀਏਂਟ?
ਕੋਰੋਨਵਾਇਰਸ ਦੇ ਕਈ ਵੈਰੀਏਂਟਸ ਵਾਂਗ ਵਿਗਿਆਨੀ ਇਸ ਵੈਰੀਏਂਟ ਨੂੰ ਵੀ ਕਾਫ਼ੀ ਅਹਿਮ ਮੰਨ ਰਹੇ ਹਨ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ 'ਚ ਇਸ ਨੂੰ ਡੇਲਟਾ ਵੈਰੀਏਂਟ ਜਿੰਨਾ ਖ਼ਤਰਨਾਕ ਦੱਸਿਆ ਗਿਆ ਹੈ।
ਡਾ. ਯਾਦਵ ਵੈਰੀਏਂਟ ਨਾਲ ਜੁੜੇ ਵਿਗਿਆਨਕ ਪਹਿਲੂਆਂ ਨੂੰ ਸਾਹਮਣੇ ਰੱਖਦੇ ਹੋਏ ਦੱਸਦੇ ਹਨ, ''ਵਿਸ਼ਵ ਸਿਹਤ ਸੰਗਠਨ ਕਿਸੇ ਵੀ ਵੈਰੀਏਂਟ ਨੂੰ ਵੈਰੀਏਂਟ ਆਫ਼ ਇੰਟਰੇਸਟ ਦੀ ਕੈਟੇਗਰੀ ਵਿੱਚ ਉਦੋਂ ਪਾਉਂਦਾ ਹੈ ਜਦੋਂ ਇੱਕ ਵੈਰੀਏਂਟ ਕਈ ਦੇਸ਼ਾਂ ਵਿੱਚ ਪਾਇਆ ਜਾਵੇ। ਇਸ ਦੇ ਨਾਲ ਹੀ ਜੇ ਇਹ ਮੰਨਿਆ ਜਾਵੇ ਕਿ ਵੈਰੀਏਂਟ ਵੱਡੀ ਆਬਾਦੀ ਵਿੱਚ ਫ਼ੈਲ ਕੇ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸਥਿਤੀ ਪੈਦਾ ਕਰ ਸਕਦਾ ਹੈ, ਤਾਂ ਵੀ ਇਸ ਨੂੰ ਅਹਿਮ ਵੈਰੀਏਂਟ ਦੀ ਕੈਟੇਗਰੀ ਵਿੱਚ ਰੱਖਿਆ ਜਾ ਸਕਦਾ ਹੈ, ਜਿਸ ਉੱਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ।''
ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕੁਝ ਵੈਕਸੀਨ ਇਸ ਵੈਰੀਏਂਟ ਦੇ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਵੇਗੀ।
ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ ਇਹ ਵੈਰੀਏਂਟ?
ਵੈਰੀਏਂਟ ਦੀ ਸੀਰੀਅਨ ਹੇਮਸਟਰ ਮੌਡਲ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਇਸ ਵੈਰੀਏਂਟ ਨਾਲ ਲਾਗ ਹੋਣ ਤੋਂ ਬਾਅਦ ਭਾਰ ਘੱਟ ਜਾਣਾ, ਸਾਹ ਲੈਣ ਦੀ ਪ੍ਰਕਿਰਿਆ ਵਿੱਚ ਵਾਇਰਸ ਦੇ ਨਮੂਨੇ ਤਿਆਰ ਹੋਣੇ ਅਤੇ ਫ਼ੇਫੜਿਆਂ ਦੇ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਣ ਦਾ ਜ਼ੋਖ਼ਿਮ ਹੈ।
ਇਹ ਵੀ ਪੜ੍ਹੋ:
ਡਾ. ਪ੍ਰਗਿਆ ਯਾਦਵ ਦੱਸਦੇ ਹਨ, ''ਅਸੀਂ ਸੀਰੀਅਨ ਹੇਮਸਟਰ ਮੌਡਲ ਉੱਤੇ ਇਸ ਵੈਰੀਏਂਟ ਦਾ ਅਧਿਐਨ ਕੀਤਾ ਹੈ। ਇਹ ਕੋਵਿਡ-19 ਨੂੰ ਸਮਝਣ ਦਾ ਇੱਕ ਪ੍ਰਚਲੱਤ ਤਰੀਕਾ ਹੈ ਜਿਸ ਵਿੱਚ ਜਾਨਵਰਾਂ ਉੱਤੇ ਟੈਸਟਿੰਗ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਹਿਸਾਬ ਲਗਾਇਆ ਜਾਂਦਾ ਹੈ ਕਿ ਵਾਇਰਸ ਵਿੱਚ ਬਿਮਾਰੀ ਪੈਦਾ ਕਰਨ ਦੀ ਕਿੰਨੀ ਸਮਰੱਥਾ ਹੈ।''
''ਅਸੀਂ ਇਸੇ ਮੌਡਲ ਤਹਿਤ ਇਸ ਵੈਰੀਏਂਟ ਦੀਆਂ ਸਮਰੱਥਾਂ ਦੀ ਤੁਲਨਾ ਇੱਕ ਪਹਿਲਾਂ ਪਾਏ ਗਏ ਵੈਰੀਏਂਟ ਤੋਂ ਕੀਤੀ ਹੈ। ਇਸ ਤਰੀਕੇ ਨਾਲ ਕੀਤੀ ਗਈ ਜਾਂਚ ਵਿੱਚ ਅਸੀਂ ਦੇਖਿਆ ਹੈ ਕਿ ਇਸ ਵੈਰੀਏਂਟ ਨੇ ਕਾਫ਼ੀ ਗੰਭੀਰ ਬਿਮਾਰੀਆਂ ਪੈਦਾ ਕੀਤੀਆਂ ਹਨ।''
ਕਿਹੜੀ ਵੈਕਸੀਨ ਹੋਵੇਗੀ ਪ੍ਰਭਾਵੀ?
ਕੋਰੋਨਾਵਾਇਰਸ ਦਾ ਨਵਾਂ ਵੈਰੀਏਂਟ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਇਸ ਵੈਰੀਏਂਟ ਦੇ ਮੁਕਾਬਲੇ ਲਈ ਕਿਹੜੀ ਵੈਕਸੀਨ ਕਾਰਗਰ ਹੈ।

ਤਸਵੀਰ ਸਰੋਤ, Getty Images
ਡਾ. ਯਾਦਵ ਦੱਸਦੇ ਹਨ ਕਿ ਉਨ੍ਹਾਂ ਦੀ ਟੀਮ ਨੇ ਇਸ ਵੈਰੀਏਂਟ ਦੇ ਖ਼ਿਲਾਫ਼ ਕੋਵਿਡ-19 ਤੋਂ ਬਚਾਅ ਲਈ ਤਿਆਰ ਕੀਤੀ ਗਈ ਵੈਕਸੀਨ 'ਕੋ-ਵੈਕਸੀਨ' ਦੀ ਸਮਰੱਥਾ ਦਾ ਅਧਿਐਨ ਕੀਤਾ ਹੈ।
ਉਹ ਕਹਿੰਦੇ ਹਨ, ''ਸਾਡੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕੋਵਿਡ-19 ਵੈਕਸੀਨ 'ਕੋ-ਵੈਕਸੀਨ' ਇਸ ਵੈਰੀਏਂਟ ਤੋਂ ਬਚਾਉਣ ਵਿੱਚ ਸਮਰੱਥ ਹੋ ਸਕਦੀ ਹੈ। ਇਸ ਵੈਕਸੀਨ ਨਿਰਮਾਤਾ ਵੱਲੋਂ ਵੈਕਸੀਨ ਰਾਹੀਂ ਨਵੇਂ ਵੈਰੀਏਂਟ ਪੈਦਾ ਹੋਣ ਵਾਲੇ ਖ਼ਤਰੇ ਨੂੰ ਘੱਟ ਕਰਨ ਨਾਲ ਜੁੜਿਆ ਡੇਟਾ ਨਹੀਂ ਦਿੱਤਾ ਹੈ। ਪਰ ਵੈਕਸੀਨ ਦੇ ਟੀਕਾਕਰਨ ਰਾਹੀਂ ਇਸ ਵੈਰੀਏਂਟ ਤੋਂ ਵੀ ਬਚਾਅ ਮਿਲਣਾ ਚਾਹੀਦਾ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












