ਕੋਰੋਨਾਵਾਇਰਸ ਕੋਵਿਡ ਵੈਕਸੀਨ: ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਇਹ ਦਾਅਵੇ ਕਿੰਨੇ ਸਹੀ ਹਨ?

ਕੋਰੋਨਾ ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਕਾਰ ਨੇ ਲੋਕਾਂ ਨੂੰ 'ਅਫ਼ਵਾਹਾਂ ਅਤੇ ਗਲਤ ਜਾਣਕਾਰੀਆਂ' 'ਤੇ ਧਿਆਨ ਨਾ ਦਿੰਦੇ ਹੋਏ ਵੈਕਸੀਨ ਲੈਣ ਨੂੰ ਕਿਹਾ
    • ਲੇਖਕ, ਸ਼ਰੂਤੀ ਮੈਨਨ
    • ਰੋਲ, ਬੀਬੀਸੀ ਹਿੰਦੀ ਰਿਆਲਿਟੀ ਚੈੱਕ

ਭਾਰਤ ਵਿੱਚ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਵੈਕਸੀਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ।

ਸਰਕਾਰ ਨੇ ਲੋਕਾਂ ਨੂੰ 'ਅਫ਼ਵਾਹਾਂ ਅਤੇ ਗਲਤ ਜਾਣਕਾਰੀਆਂ' 'ਤੇ ਧਿਆਨ ਨਾ ਦਿੰਦੇ ਹੋਏ ਵੈਕਸੀਨ ਲੈਣ ਨੂੰ ਕਿਹਾ।

ਇਨ੍ਹਾਂ ਵਿੱਚ ਵੱਡੇ ਪੱਧਰ 'ਤੇ ਫੈਲਾਏ ਗਏ ਕੁਝ ਦਾਅਵਿਆਂ ਦੇ ਪਿੱਛੇ ਦੀ ਸੱਚਾਈ ਕੀ ਹੈ, ਇਹ ਅਸੀਂ ਇੱਥੇ ਦੱਸ ਰਹੇ ਹਾਂ।

ਇਹ ਵੀ ਪੜ੍ਹੋ

ਦਾਅਵਾ: ਵੈਕਸੀਨ ਤੁਹਾਨੂੰ ਨਪੁੰਸਕ ਬਣਾ ਦੇਵੇਗੀ

ਕੋਰੋਨਾ ਵੈਕਸੀਨ

ਉੱਤਰ ਪ੍ਰਦੇਸ਼ ਦੇ ਇੱਕ ਨੇਤਾ ਨੇ ਬਿਨਾਂ ਕੋਈ ਪ੍ਰਮਾਣ ਦਿੱਤੇ ਅਜਿਹਾ ਦੋਸ਼ ਲਗਾਇਆ

ਸਮਾਜਵਾਦੀ ਪਾਰਟੀ ਦੇ ਨੇਤਾ ਆਸ਼ੂਤੋਸ਼ ਸਿਨਹਾ ਦਾ ਕਹਿਣਾ ਹੈ, ''ਮੈਨੂੰ ਲੱਗਦਾ ਹੈ ਕਿ ਵੈਕਸੀਨ ਵਿੱਚ ਅਜਿਹਾ ਕੁਝ ਹੈ ਜਿਸ ਨਾਲ ਨੁਕਸਾਨ ਪਹੁੰਚ ਸਕਦਾ ਹੈ। ਤੁਸੀਂ ਇਸ ਨਾਲ ਨਪੁੰਸਕ ਬਣ ਸਕਦੇ ਹੋ ਜਾਂ ਫਿਰ ਕੁਝ ਵੀ ਹੋ ਸਕਦਾ ਹੈ।''

ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਇਸ ਤੋਂ ਪਹਿਲਾਂ ਵੀ ਵੈਕਸੀਨ ਨੂੰ ਲੈ ਕੇ ਸ਼ੱਕ ਪ੍ਰਗਟਾ ਚੁੱਕੇ ਹਨ। ਉਨ੍ਹਾਂ ਨੇ ਵੈਕਸੀਨ ਨੂੰ ਸੱਤਾਧਾਰੀ ਪਾਰਟੀ ਭਾਜਪਾ ਦੇ ਨਾਂ 'ਤੇ 'ਬੀਜੇਪੀ ਵੈਕਸੀਨ' ਕਹਿ ਕੇ ਬੁਲਾਇਆ ਹੈ।

ਪਰ ਇਸ ਨੂੰ ਲੈ ਕੇ ਪ੍ਰਮਾਣ ਮੌਜੂਦ ਨਹੀਂ ਹਨ ਜਿਸ ਨਾਲ ਇਹ ਸਾਬਤ ਹੁੰਦਾ ਕਿ ਵੈਕਸੀਨ ਤੁਹਾਨੂੰ ਨਪੁੰਸਕ ਬਣਾ ਦੇਵੇਗੀ। ਇਸ ਦਾਅਵੇ ਨੂੰ ਭਾਰਤ ਦੇ ਸਭ ਤੋਂ ਵੱਡੇ ਡਰੱਗ ਕੰਟਰੋਲਰ ਨੇ ਵੀ 'ਪੂਰੀ ਤਰ੍ਹਾਂ ਨਾਲ ਬਕਵਾਸ' ਦੱਸਿਆ ਹੈ।

ਵੈਕਸੀਨ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਦੱਸਿਆ ਗਿਆ ਹੈ, ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਸ ਨਾਲ ਹਲਕੇ ਬੁਖਾਰ ਅਤੇ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਵੀ ਇਸ ਦਾਅਵੇ ਨੂੰ ਖਾਰਜ ਕੀਤਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਪੁੰਸਕ ਹੋਣ ਦੀ ਅਫ਼ਵਾਹ ਭਾਰਤ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਦੇ ਰਾਹ ਦਾ ਰੋੜਾ ਬਣੀ ਹੋਵੇ।

ਜਦੋਂ ਭਾਰਤ ਵਿੱਚ ਕੁਝ ਦਹਾਕੇ ਪਹਿਲਾਂ ਪੋਲਿਓ ਖਾਤਮੇ ਨੂੰ ਲੈ ਕੇ ਵੈਕਸੀਨੇਸ਼ਨ ਸ਼ੁਰੂ ਹੋਈ ਸੀ, ਉਦੋਂ ਵੀ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਸਨ।

ਕਈ ਲੋਕਾਂ ਨੇ ਇਸ ਦੀ ਵਜ੍ਹਾ ਨਾਲ ਵੈਕਸੀਨ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਇਸ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਸੀ ਅਤੇ ਇਸ ਵਾਰ ਵੀ ਇਸ ਦਾਅਵੇ ਨੂੰ ਲੈ ਕੇ ਕੋਈ ਪ੍ਰਮਾਣ ਮੌਜੂਦ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦਾਅਵਾ: ਅਮਰੀਕਾ ਅਤੇ ਇੰਗਲੈਂਡ ਵਿੱਚ ਵੈਕਸੀਨ ਮਹਿੰਗੀ ਹੋਵੇਗੀ

ਕੋਰੋਨਾ ਵੈਕਸੀਨ

ਇੱਕ ਹੋਰ ਵਿਆਪਕ ਪੱਧਰ 'ਤੇ ਪ੍ਰਸਾਰਿਤ ਹੋਣ ਵਾਲਾ ਗਲਤ ਦਾਅਵਾ ਹੈ ਜਿਸ ਵਿੱਚ ਭਾਰਤ ਦੀ ਤੁਲਨਾ ਅਮਰੀਕਾ ਅਤੇ ਇੰਗਲੈਂਡ ਨਾਲ ਕਰਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਵਿੱਚ ਤਾਂ ਵੈਕਸੀਨ ਮੁਫ਼ਤ ਹੈ, ਪਰ ਅਮਰੀਕਾ ਅਤੇ ਇੰਗਲੈਂਡ ਵਿੱਚ ਇਸ ਲਈ ਤੁਹਾਨੂੰ ਕੀਮਤ ਅਦਾ ਕਰਨੀ ਹੋਵੇਗੀ।

ਇੱਕ ਟਵਿੱਟਰ ਯੂਜਰ ਨੇ ਪੋਸਟ ਕੀਤਾ ਹੈ ਕਿ ਅਮਰੀਕਾ ਵਿੱਚ ਵੈਕਸੀਨ ਲਈ 5000 ਅਤੇ ਇੰਗਲੈਂਡ ਵਿੱਚ 3000 ਰੁਪਏ ਦੇਣੇ ਹੋਣਗੇ, ਜਦੋਂਕਿ ਭਾਰਤ ਵਿੱਚ ਇਹ ਮੁਫ਼ਤ ਵਿੱਚ ਮਿਲੇਗੀ।

ਇਸ ਟਵੀਟ ਨੂੰ ਹਿੰਦੀ ਨਿਊਜ਼ ਚੈਨਲ ਏਬੀਪੀ ਨਿਊਜ਼ ਨੇ ਲੈ ਕੇ ਟਵੀਟ ਕੀਤਾ, ਪਰ ਬਾਅਦ ਵਿੱਚ ਹਟਾ ਲਿਆ। ਇਸ ਵਿੱਚ ਦੱਸੀਆ ਗਈਆਂ ਕੀਮਤਾਂ ਬਿਲਕੁਲ ਵੀ ਸਹੀ ਨਹੀਂ ਸਨ।

ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਕੋਵਿਡ ਦੀ ਵੈਕਸੀਨ ਲਈ ਕੋਈ ਕੀਮਤ ਨਹੀਂ ਵਸੂਲੀ ਜਾਵੇਗੀ, ਹਾਲਾਂਕਿ ਇਸ ਨੂੰ ਲਗਾਉਣ ਦੀ ਫੀਸ ਲੱਗ ਸਕਦੀ ਹੈ।

ਪਰ ਵੱਡੀ ਸੰਖਿਆ ਵਿੱਚ ਅਮਰੀਕਨਾਂ ਨੂੰ ਇਹ ਫੀਸ ਹੈਲਥ ਇੰਸ਼ੋਰੈਂਸ ਦੀ ਵਜ੍ਹਾ ਨਾਲ ਨਹੀਂ ਦੇਣੀ ਪਵੇਗੀ।

ਅਤੇ ਜਿਨ੍ਹਾਂ ਲੋਕਾਂ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ, ਉਹ ਸਪੈਸ਼ਲ ਕੋਵਿਡ ਰਿਲੀਫ ਫੰਡ ਤਹਿਤ ਕਵਰ ਹੋਣਗੇ।

ਇਸ ਲਈ ਉਨ੍ਹਾਂ ਨੂੰ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਪਵੇਗੀ।

ਇੰਗਲੈਂਡ ਨੂੰ ਲੈ ਕੇ ਵੀ ਜੋ ਦਾਅਵਾ ਕੀਤਾ ਗਿਆ ਹੈ, ਉਹ ਸਹੀ ਨਹੀਂ ਹੈ। ਬ੍ਰਿਟੇਨ ਦੀ ਸਿਹਤ ਸੇਵਾ ਤਹਿਤ ਉੱਥੇ ਵੈਕਸੀਨ ਲਈ ਕੋਈ ਪੈਸਾ ਨਹੀਂ ਲੱਗਦਾ ਹੈ। ਇਹ ਸੇਵਾ ਟੈਕਸ ਦੇ ਪੈਸੇ ਨਾਲ ਚਲਾਈ ਜਾਂਦੀ ਹੈ ਅਤੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੁੰਦਾ ਹੈ।

ਸ਼ੁਰੂਆਤੀ ਦੌਰ ਵਿੱਚ ਭਾਰਤ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਮੁਫ਼ਤ ਵਿੱਚ ਚਲਾਇਆ ਗਿਆ, ਪਰ ਇਸ ਦੌਰ ਵਿੱਚ ਵੈਕਸੀਨ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਵਰਕਰਾਂ ਨੂੰ ਦਿੱਤੀ ਗਈ।

ਭਾਰਤ ਸਰਕਾਰ ਨੇ ਵੈਕਸੀਨ ਸਪਲਾਈ ਕਰਨ ਵਲਿਆਂ ਨਾਲ ਮਿਲ ਕੇ ਵੈਕਸੀਨ ਦੀ ਕੀਮਤ ਤੈਅ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਘੱਟ ਤੋਂ ਘੱਟ ਸ਼ੁਰੂਆਤੀ ਦੌਰ ਵਿੱਚ ਤਾਂ ਜ਼ਰੂਰ ਹੀ।

ਇਹ ਵੀ ਪੜ੍ਹੋ

ਦਾਅਵਾ: ਭਾਰਤ ਦੀ ਕੋਵਿਡ ਵੈਕਸੀਨ ਵਿੱਚ ਸੂਰ ਦਾ ਮਾਸ

ਕੋਰੋਨਾ ਵੈਕਸੀਨ

ਤਸਵੀਰ ਸਰੋਤ, Getty Images

ਭਾਰਤ ਦੇ ਕੁਝ ਇਸਲਾਮੀ ਵਿਦਵਾਨਾਂ ਨੇ ਕਿਹਾ ਹੈ ਕਿ ਕਿਸੇ ਵੀ ਮੁਸਲਮਾਨ ਨੂੰ ਕੋਵਿਡ ਵੈਕਸੀਨ ਨਹੀਂ ਲੈਣੀ ਚਾਹੀਦੀ ਕਿਉਂਕਿ ਉਨ੍ਹਾਂ ਵਿੱਚ ਪੋਰਕ ਮਿਲਾਇਆ ਗਿਆ ਹੋ ਸਕਦਾ ਹੈ।

ਪਰ ਸੱਚਾਈ ਇਹ ਹੈ ਕਿ ਭਾਰਤ ਵਿੱਚ ਬਣਾਈਆਂ ਜਾ ਰਹੀਆਂ ਦੋਵੇਂ ਹੀ ਵੈਕਸੀਨ ਵਿੱਚ ਪੋਰਕ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਹਾਲਾਂਕਿ ਪੋਰਕ ਜਿਲੇਟਿਨ ਦੀ ਵਰਤੋਂ ਕੁਝ ਬਿਮਾਰੀਆਂ ਦੀ ਵੈਕਸੀਨ ਵਿਚ ਸਟੈਬਲਾਈਜ਼ਰ ਦੇ ਤੌਰ 'ਤੇ ਜ਼ਰੂਰ ਕੀਤੀ ਜਾਂਦੀ ਹੈ। ਇਸਲਾਮ ਵਿੱਚ ਸੂਰ ਦੇ ਮਾਸ ਨਾਲ ਬਣੀਆਂ ਚੀਜ਼ਾਂ ਨੂੰ ਹਰਾਮ ਮੰਨਿਆ ਜਾਂਦਾ ਹੈ।

ਇਸ ਮੁੱਦੇ ਨੇ ਟਵਿੱਟਰ 'ਤੇ ਬਹੁਤ ਜ਼ੋਰ ਫੜਿਆ। ਟਵਿੱਟਰ 'ਤੇ ਇਸ ਨੂੰ ਲੈ ਕੇ ਕਾਫ਼ੀ ਪੋਸਟ ਸ਼ੇਅਰ ਕੀਤੇ ਗਏ ਜਿਸ ਵਿੱਚ ਮੁਸਲਮਾਨਾਂ ਨੂੰ ਇਹ ਕਿਹਾ ਗਿਆ ਕਿ ਕੋਵਿਡ ਵੈਕਸੀਨ 'ਹਲਾਲ' ਨਹੀਂ ਹੈ, ਹਾਲਾਂਕਿ ਇਸ ਵਿੱਚ ਕਿਸੇ ਖਾਸ ਵੈਕਸੀਨ ਦੀ ਚਰਚਾ ਨਹੀਂ ਕੀਤੀ ਗਈ।

ਭਾਰਤ ਵਿੱਚ ਕੋਰੋਨਾ ਦੀਆਂ ਦੋਨੋ ਵੈਕਸੀਨਾਂ ਵਿੱਚੋਂ ਇੱਕ ਕੋਵੀਸ਼ੀਲਡ ਹੈ ਜੋ ਬ੍ਰਿਟੇਨ ਵਿੱਚ ਆਕਸਫੋਰਡ-ਐਸਟ੍ਰਾਜੈਨੇਕਾ ਦੀ ਮਦਦ ਨਾਲ ਬਣਾਈ ਗਈ ਵੈਕਸੀਨ ਦਾ ਸਥਾਨਕ ਨਾਂ ਹੈ।

ਦੂਜੀ ਵੈਕਸੀਨ ਕੋਵੈਕਸੀਨ ਨਾਂ ਤੋਂ ਹੈ। ਇਸ ਨੂੰ ਭਾਰਤ ਬਾਇਓਟੈਕ ਨੇ ਇੱਥੇ ਹੀ ਵਿਕਸਤ ਕੀਤਾ ਹੈ।

ਇਨ੍ਹਾਂ ਦੋਵਾਂ ਵਿੱਚ ਵੀ ਪੋਰਕ ਦੀ ਵਰਤੋਂ ਨਹੀਂ ਕੀਤੀ ਗਈ।

ਦੋ ਦੂਜੀਆਂ ਮਹੱਤਵਪੂਰਨ ਕੋਵਿਡ ਵੈਕਸੀਨਾਂ ਵਿੱਚੋਂ ਇੱਕ ਫਾਈਜ਼ਰ ਨੇ ਬਣਾਈ ਹੈ ਤਾਂ ਇੱਕ ਮੌਡਰਨਾ ਨੇ ਤਿਆਰ ਕੀਤੀ ਹੈ। ਇਨ੍ਹਾਂ ਦੋਵਾਂ ਵੈਕਸੀਨ ਵਿੱਚ ਵੀ ਪੋਰਕ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਚੀਨੀ ਕੰਪਨੀਆਂ ਵੱਲੋਂ ਵੈਕਸੀਨ ਵਿੱਚ ਵਰਤੀਆਂ ਗਈਆਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ, ਪਰ ਕਿਸੇ ਵੀ ਚੀਨੀ ਕੰਪਨੀ ਦੀ ਵੈਕਸੀਨ ਨੂੰ ਭਾਰਤ ਵਿੱਚ ਅਜੇ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਚੀਨੀ ਵੈਕਸੀਨ ਨੂੰ ਲੈ ਕੇ ਕੁਝ ਦੂਜੇ ਦੇਸ਼ਾਂ ਵਿੱਚ ਵਿਵਾਦ ਵੀ ਪੈਦਾ ਹੋਏ ਹਨ। ਜਿਵੇਂ ਕਿ ਮੁਸਲਿਮ ਬਹੁਤਾਤ ਵਾਲੇ ਦੇਸ਼ ਇੰਡੋਨੇਸ਼ੀਆ ਵਿੱਚ ਇਸ ਦੀ ਵਰਤੋਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ।

ਇੱਥੇ ਚੀਨੀ ਕੰਪਨੀ ਵੱਲੋਂ ਤਿਆਰ ਸਿਨੋਵੈਕ ਵੈਕਸੀਨ ਦੀ ਵਰਤੋਂ ਦੀ ਇਜਾਜ਼ਤ ਮਿਲੀ ਹੋਈ ਹੈ।

ਦਾਅਵਾ: ਵੈਕਸੀਨ ਵਿੱਚ ਮਾਇਕਰੋਚਿਪ ਲਗਾਈ ਗਈ ਹੈ

ਕੋਰੋਨਾ ਵੈਕਸੀਨ

ਦੂਜੇ ਦੇਸ਼ਾਂ ਦੀ ਤਰ੍ਹਾਂ ਹੀ ਭਾਰਤ ਦੇ ਸੋਸ਼ਲ ਮੀਡੀਆ ਵਿੱਚ ਵੀ ਇਸ ਤਰ੍ਹਾਂ ਦੇ ਗਲਤ ਦਾਅਵੇ ਖੂਬ ਕੀਤੇ ਗਏ ਕਿ ਵੈਕਸੀਨ ਵਿੱਚ ਮਾਈਕਰੋਚਿਪ ਰੱਖੇ ਗਏ ਹਨ।

ਇੱਕ ਛੋਟੀ ਜਿਹੀ ਵੀਡਿਓ ਵਿੱਚ ਇੱਕ ਮੁਸਲਮਾਨ ਧਰਮ ਗੁਰੂ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਰਿਹਾ ਹੈ ਕਿ ਵੈਕਸੀਨ ਵਿੱਚ ਚਿਪ ਲੱਗੀ ਹੋਈ ਹੈ ਜਿਸ ਨਾਲ ਤੁਹਾਡੇ ਦਿਮਾਗ ਨੂੰ ਕੰਟਰੋਲ ਕੀਤਾ ਜਾਵੇਗਾ।

ਮਾਇਕਰੋਚਿਪ ਕਿਸੇ ਵੀ ਵੈਕਸੀਨ ਦਾ ਹਿੱਸਾ ਨਹੀਂ ਹੈ, ਹਾਲਾਂਕਿ ਇਹ ਦਾਅਵਾ ਪੂਰੀ ਦੁਨੀਆ ਵਿੱਚ ਵਾਰ-ਵਾਰ ਸਾਜ਼ਿਸ਼ੀ ਸੋਚ ਵਾਲੇ ਸਮੂਹਾਂ ਵੱਲੋਂ ਫੈਲਾਇਆ ਜਾਂਦਾ ਰਿਹਾ ਹੈ।

(ਇਹ ਖ਼ਬਰ Marathi, Gujarati, Tamil ਤੇ ਭਾਸ਼ਾ 'ਚ ਵੀ ਇੱਕ ਕਲਿੱਕ ਰਾਹੀਂ ਪੜ੍ਹ ਸਕਦੇ ਹੋ )

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)