ਕਾਲੀ ਫੰਗਸ: ਭਾਰਤ 'ਚ ਹਜ਼ਾਰਾਂ ਕੇਸ, ਜਾਣੋ ਬਿਮਾਰੀ ਦੇ ਲੱਛਣ ਤੇ ਇਲਾਜ ਬਾਰੇ

ਕਾਲੀ ਫੰਗਸ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕੋਵਿਡ ਤੋਂ ਠੀਕ ਹੋ ਚੁੱਕੇ ਤੇ ਠੀਕ ਹੋ ਰਹੇ ਹਜ਼ਾਰਾਂ ਲੋਕਾਂ ਵਿੱਚ 'ਕਾਲੀ ਫੰਗਸ' ਦੇ ਕੇਸ ਦੇਖੇ ਗਏ ਹਨ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ 'ਕਾਲੀ ਫੰਗਸ' ਨਾਲ ਜੁੜੇ 8800 ਤੋਂ ਵੀ ਵੱਧ ਕੇਸ ਦਰਜ ਹੋਏ ਹਨ। ਇਹ ਕੇਸ ਕੋਰੋਨਾ ਤੋਂ ਠੀਕ ਹੋ ਚੁੱਕੇ ਜਾਂ ਠੀਕ ਹੋ ਰਹੇ ਮਰੀਜ਼ਾਂ ਵਿੱਚ ਦੇਖੇ ਗਏ ਹਨ।

ਆਮ ਤੌਰ 'ਤੇ ਇਸ ਲਾਗ ਨੂੰ ਮਿਊਕੋਰਮਾਇਕੋਸਿਸ ਕਿਹਾ ਜਾਂਦਾ ਹੈ। ਇਸ ਲਾਗ ਦੀ ਮੌਤ ਦਰ 50 ਫੀਸਦੀ ਹੈ। ਇਸ ਵਿੱਚ ਕੁਝ ਜਾਨਾਂ ਸਿਰਫ਼ ਅੱਖ ਨੂੰ ਹਟਾ ਕੇ ਬਚਾਈਆਂ ਜਾਂਦੀਆਂ ਹਨ।

ਹਾਲ ਦੇ ਕੁਝ ਹੀ ਮਹੀਨਿਆਂ ਵਿੱਚ ਭਾਰਤ 'ਚ ਇਸ ਲਾਗ ਨਾਲ ਪ੍ਰਭਾਵਿਤ ਹੋਏ ਹਜ਼ਾਰਾਂ ਮਰੀਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

ਡਾਕਟਰ ਕਹਿੰਦੇ ਹਨ ਕੋਵਿਡ ਦੇ ਇਲਾਜ ਲਈ ਸਟੀਰੌਇਡ ਦਾ ਇਸਤੇਮਾਲ ਇਸ ਨਾਲ ਜੁੜਿਆ ਹੋਇਆ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਹੈ।

ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਕੋਵਿਡ ਤੋਂ ਠੀਕ ਹੋਣ ਦੇ 12 ਤੋਂ 18 ਦਿਨਾਂ ਬਾਅਦ ਇਹ ਫੰਗਸ ਹਮਲਾ ਕਰਦੀ ਹੈ।

ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਲਗਭਗ 4500 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਘੱਟੋ-ਘੱਟੋ 15 ਸੂਬਿਆਂ ਵਿੱਚ 8 ਤੋਂ 900 ਕੇਸ ਸਾਹਮਣੇ ਆਏ ਹਨ।

ਭਾਰਤ 'ਚ ਬਲੈਕ ਫੰਗਸ 'ਤੇ ਸਿਹਤ ਮੰਤਰੀ ਨੇ ਦਿੱਤੀ ਇਹ ਜਾਣਕਾਰੀ

ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਦੱਸਿਆ ਹੈ ਕਿ ਭਾਰਤ ਵਿੱਚ ਹੁਣ ਤੱਕ ਬਲੈਕ ਫੰਗਸ ਲਾਗ (ਮਿਊਕਰ ਮਾਈਕੋਸਿਸ) ਦੇ ਕੁੱਲ 5,424 ਮਾਮਲੇ ਸਾਹਮਣੇ ਆਏ ਹਨ।

ਇਹ ਮਾਮਲੇ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਰਜ ਕੀਤੇ ਗਏ ਹਨ।

ਸਿਹਤ ਮੰਤਰੀ ਨੇ ਇਹ ਜਾਣਕਾਰੀ ਸੋਮਵਾਰ ਨੂੰ ਮੰਤਰੀਆਂ ਦੇ ਸਮੂਹ ਦੀ ਇੱਕ ਵਰਚੂਅਲ ਬੈਠਕ ਵਿੱਚ ਦਿੱਤੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਨੇ ਦੱਸਿਆ ਹੈ ਕਿ ਬਲੈਕ ਉੰਗਸ ਦੇ 5,424 ਮਾਮਲਿਆਂ ਵਿੱਚ 4,556 ਮਰੀਜ਼ ਕੋਰੋਨਾ ਲਾਗ ਨਾਲ ਪੀੜਤ ਰਹਿ ਚੁੱਕੇ ਸਨ।

ਇੰਨਾ ਹੀ ਨਹੀਂ, ਬਲੈਕ ਫੰਗਸ ਦੇ 55 ਫੀਸਦੀ ਮਰੀਜ਼ਾਂ ਨੂੰ ਡਾਇਬਟੀਜ ਵੀ ਸੀ।

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1897 ਦੇ ਤਹਿਤ ਨੋਟੀਫਾਈ ਡਿਜੀਜ ਬਣਾ ਕੇ ਸਾਰੇ ਮਾਮਲਿਆਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਹੈ।

ਮੰਤਰਾਲੇ ਮੁਤਾਬਕ, ਇਸ ਲਾਗ ਨਾਲ ਕੋਵਿਡ-19 ਦੇ ਰੋਗੀਆਂ ਵਿੱਚ ਮੌਤਾਂ ਦੀ ਗਿਣਤੀ ਵਧੀ ਹੈ।

ਇਸ ਬਿਮਾਰੀ ਵਿੱਚ ਮੌਤ ਦਰ ਕਰੀਬ 50 ਫੀਸਦ ਹੈ ਉੱਥੇ, ਕਈ ਅਜਿਹੇ ਮਰੀਜ਼ ਹਨ, ਜਿਨ੍ਹਾਂ ਦੀਆਂ ਅੱਖਾਂ ਕੱਢਣ ਤੋਂ ਬਾਅਦ ਹੀ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾ ਸਕੀ।

ਕਾਲੀ ਫੰਗਸ ਦੇ ਵੱਧਦੇ ਕੇਸਾਂ ਵਿਚਾਲੇ ਭਾਰਤ ਦੇ ਸਾਰੇ 29 ਸੂਬਿਆਂ ਨੂੰ ਇਸ ਬਿਮਾਰੀ ਨੂੰ ਮਹਾਂਮਾਰੀ ਐਲਾਨਣ ਬਾਰੇ ਕਿਹਾ ਗਿਆ ਹੈ।

ਕਾਲੀ ਫੰਗਸ

ਤਸਵੀਰ ਸਰੋਤ, Getty Images

ਡਾਕਟਰ ਕਹਿੰਦੇ ਹਨ ਕਿ ਹਸਪਤਾਲਾਂ ਵਿੱਚ ਨਵੇਂ ਬਣੇ ਵਾਰਡ ਇਸ ਕਾਲੀ ਫੰਗਸ ਦੀ ਮਾਰ ਹੇਠਾਂ ਆ ਰਹੇ ਮਰੀਜ਼ਾਂ ਨਾਲ ਪੂਰੇ ਦੇਸ਼ ਵਿੱਚ ਭਰ ਰਹੇ ਹਨ।

ਇੰਦੌਰ ਸ਼ਹਿਰ ਦੇ ਮਹਾਰਾਜਾ ਯਸ਼ਵੰਤ ਰਾਓ ਹਸਪਤਾਲ ਵਿੱਚ ਕਾਲੀ ਫੰਗਸ ਵਾਲੇ ਮਰੀਜ਼ਾਂ ਦੀ ਗਿਣਤੀ ਇੱਕ ਹਫ਼ਤੇ ਵਿੱਚ ਹੀ 22 ਮਈ ਨੂੰ ਅੱਠ ਤੋਂ 185 ਹੋ ਗਈ ਸੀ।

ਹਸਪਤਾਲ ਦੇ ਡਾ. ਵੀਪੀ ਪਾਂਡੇ ਮੁਤਾਬਕ 80 ਫੀਸਦੀ ਤੋਂ ਵੱਧ ਮਰੀਜ਼ਾਂ ਨੂੰ ਤੁਰੰਤ ਸਰਜਰੀ ਦੀ ਲੋੜ ਹੁੰਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਕੀ ਹੈ ਕਾਲੀ ਫੰਗਸ ਭਾਵ ਮਿਊਕੋਰਮਾਇਕੋਸਿਸ?

ਇਹ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ।

ਮੁੰਬਈ ਵਿੱਚ ਅੱਖਾਂ ਦੇ ਡਾ. ਅਕਸ਼ੈ ਦੱਸਦੇ ਹਨ, "ਇਸ ਦੇ ਕਣ ਬਹੁਤ ਆਮ ਜਗ੍ਹਾ ਵਿੱਚ ਪਾਏ ਜਾਂਦੇ ਹਨ। ਮਿੱਟੀ, ਹਵਾ ਅਤੇ ਕਦੇ-ਕਦੇ ਤੰਦਰੁਸਤ ਵਿਅਕਤੀਆਂ ਦੇ ਨੱਕ ਅਤੇ ਬਲਗਮ ਵਿੱਚ ਵੀ।"

ਇਹ ਦਿਮਾਗ ਅਤੇ ਫੇਫੜਿਆਂ ਉੱਤੇ ਅਸਰ ਕਰਦਾ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।

ਮਿਊਕੋਰਮਾਇਕੋਸਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਡਾਕਟਰਾਂ ਮੁਤਾਬਕ ਇਸ ਫੰਗਸ ਦੇ ਫੈਲਾਅ ਦਾ ਕਾਰਨ ਕੋਵਿਡ-19 ਲਈ ਲਈ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਹਨ

ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ।

ਇਹ ਸਟੀਰੌਇਡ ਕੋਰੋਨਾਵਾਇਰਸ ਦੀ ਲਾਗ ਦੌਰਾਨ ਫੇਫੜਿਆਂ ਖ਼ਿਲਾਫ਼ ਇਨਫੈਕਸ਼ਨ ਲਈ ਮਦਦਗਾਰ ਹਨ ਪਰ ਇਹ ਖੂਨ ਵਿਚ ਸ਼ੂਗਰ ਦੇ ਲੈਵਲ ਨੂੰ ਵਧਾ ਦਿੰਦੀਆਂ ਹਨ ਅਤੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਘਟਾ ਦਿੰਦੀਆਂ ਹਨ।

ਡਾ. ਅਕਸ਼ੈ ਮੁੰਬਈ ਦੇ ਤਿੰਨ ਹਸਪਤਾਲਾਂ ਵਿੱਚ ਕੰਮ ਕਰਦੇ ਹਨ, ਜੋ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਉਨ੍ਹਾਂ ਨੇ ਦੱਸਿਆ ਕਿ ਅਪ੍ਰੈਲ ਵਿੱਚ ਇਸ ਬਿਮਾਰੀ ਕਾਰਨ 40 ਮਰੀਜ਼ ਆਏ ਸਨ ਅਤੇ ਇਨ੍ਹਾਂ ਵਿੱਚੋਂ ਕਈ ਡਾਈਬੀਟੀਜ਼ ਦੇ ਮਰੀਜ਼ ਸਨ ਅਤੇ ਘਰ ਵਿੱਚ ਹੀ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਨ੍ਹਾਂ ਮਰੀਜ਼ਾਂ ਵਿਚੋਂ 11 ਦੀਆਂ ਅੱਖਾਂ ਇਲਾਜ ਦੌਰਾਨ ਕੱਢਣੀਆਂ ਪਈਆਂ।

ਦਸੰਬਰ ਅਤੇ ਫਰਵਰੀ ਵਿੱਚ ਡਾ. ਅਕਸ਼ੈ ਨਾਲ ਕੰਮ ਕਰਨ ਵਾਲੇ ਛੇ ਡਾਕਟਰਾਂ ਨੇ ਮੁੰਬਈ, ਬੈਂਗਲੌਰ, ਹੈਦਰਾਬਾਦ, ਦਿੱਲੀ ਅਤੇ ਪੁਣੇ ਵਿੱਚ ਇਸ ਫੰਗਲ ਇਨਫੈਕਸ਼ਨ ਦੇ 58 ਮਰੀਜ਼ਾਂ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਹੈ।

ਕਈ ਮਰੀਜ਼ਾਂ ਵਿੱਚ ਇਹ ਬਿਮਾਰੀ ਕੋਵਿਡ-19 ਤੋਂ ਠੀਕ ਹੋਣ ਤੋਂ 12-15 ਦਿਨਾਂ ਵਿਚਕਾਰ ਆਈ।

ਡਾ਼ ਅਕਸ਼ੈ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਮੁੰਬਈ ਵਿਚ ਉਨ੍ਹਾਂ ਨੇ 10 ਤੋਂ ਵੱਧ ਮਰੀਜ਼ਾਂ ਦਾ ਇਸ ਫੰਗਲ ਇਨਫੈਕਸ਼ਨ ਦਾ ਇਲਾਜ ਕੀਤਾ।

ਉਨ੍ਹਾਂ ਕਿਹਾ, "ਇਸ ਸਾਲ ਹਾਲਾਤ ਕੁਝ ਹੋਰ ਨੇ।"

ਇਸ ਬਿਮਾਰੀ 'ਚ ਹੁੰਦਾ ਕੀ ਹੈ?

ਇਸ ਬਿਮਾਰੀ ਵਿੱਚ ਮਰੀਜ਼ਾਂ ਦੇ ਨੱਕ ਵਿੱਚੋਂ ਖ਼ੂਨ, ਅੱਖਾਂ ਦੇ ਆਲੇ-ਦੁਆਲੇ ਸੋਜ, ਧੁੰਦਲੀ-ਧੁੰਦਲੀ ਨਿਗ੍ਹਾ, ਅੰਨ੍ਹਾਪਣ ਅਤੇ ਨੱਕ ਦੇ ਆਲੇ-ਦੁਆਲੇ ਕਾਲੇ ਧੱਬੇ ਹੋ ਜਾਂਦੇ ਹਨ।

ਡਾਕਟਰ ਦੱਸਦੇ ਹਨ ਕਿ ਮਰੀਜ਼ ਡਾਕਟਰਾਂ ਕੋਲ ਦੇਰੀ ਨਾਲ ਆਉਂਦੇ ਹਨ। ਜਦੋਂ ਉਨ੍ਹਾਂ ਦੀ ਨਿਗ੍ਹਾ ਜਾ ਰਹੀ ਹੁੰਦੀ ਹੈ ਤਾਂ ਜਾਨ ਬਚਾਉਣ ਲਈ ਉਨ੍ਹਾਂ ਦੀ ਅੱਖ ਕੱਢਣੀ ਪੈਂਦੀ ਹੈ।

ਕੁਝ ਮਰੀਜ਼ਾਂ ਦੀਆਂ ਦੋਵੇਂ ਅੱਖਾਂ ਵੀ ਕੱਢਣੀਆਂ ਪੈਂਦੀਆਂ ਹਨ ਅਤੇ ਕਈਆਂ ਦੇ ਜਬਾੜੇ ਕੱਢਣੇ ਪੈਂਦੇ ਹਨ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲੇ।

ਇਸ ਬਿਮਾਰੀ ਦੀਆਂ ਕੋਈ ਖਾਸ ਦਵਾਈਆਂ ਉਪਲਬਧ ਨਹੀਂ ਹਨ। ਸਿਰਫ਼ ਇੱਕ 3500 ਰੁਪਏ ਦਾ ਟੀਕਾ ਮੌਜੂਦ ਹੈ ਜਿਸ ਨੂੰ ਲਗਾਤਾਰ ਅੱਠ ਹਫ਼ਤਿਆਂ ਤਕ ਰੋਜ਼ਾਨਾ ਲਗਾਉਣਾ ਪੈਂਦਾ ਹੈ।

ਮੁੰਬਈ ਦੇ ਡਾ. ਰਾਹੁਲ ਬਖਸ਼ੀ ਕਹਿੰਦੇ ਹਨ ਕਿ ਇਸ ਫੰਗਲ ਇਨਫੈਕਸ਼ਨ ਨੂੰ ਘਟਾਉਣ ਦਾ ਇੱਕ ਤਰੀਕਾ ਹੈ ਕਿ ਕੋਵਿਡ ਦੇ ਮਰੀਜ਼ਾਂ ਨੂੰ ਇਲਾਜ ਅਤੇ ਇਲਾਜ ਤੋਂ ਬਾਅਦ ਇੱਕ ਸਹੀ ਡੋਜ਼ ਵਿੱਚ ਸਟੀਰੌਇਡ ਦਿੱਤੇ ਜਾਣ।

ਮਿਊਕੋਰਮਾਇਕੋਸਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਇਸ ਫੰਗਲ ਇਨਫੈਕਸ਼ਨ ਦੇ ਪਹਿਲੀ ਲਹਿਰ ਨਾਲੋਂ ਜ਼ਿਆਦਾ ਮਰੀਜ਼ ਆ ਰਹੇ ਹਨ

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇੱਕ ਸਾਲ ਵਿੱਚ ਤਕਰੀਬਨ 800 ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਮਰੀਜ਼ਾਂ ਦਾ ਇਲਾਜ ਕੀਤਾ ਹੈ ਅਤੇ ਇੱਕ ਨੂੰ ਵੀ ਇਹ ਫੰਗਲ ਇਨਫੈਕਸ਼ਨ ਨਹੀਂ ਹੋਈ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਦੱਸਦੇ ਹਨ ਕਿ ਇਹ ਫੰਗਲ ਇਨਫੈਕਸ਼ਨ ਬਹੁਤੇ ਵੱਡੇ ਪੱਧਰ ਉੱਪਰ ਨਹੀਂ ਫੈਲਿਆ ਪਰ ਫਿਰ ਵੀ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਉਂ ਪੂਰੇ ਦੇਸ਼ ਵਿਚੋਂ ਇਸ ਦੇ ਕੇਸਾਂ ਦੀ ਜਾਣਕਾਰੀ ਮਿਲ ਰਹੀ ਹੈ।

ਡਾ਼ ਹੇਗੜੇ ਕਹਿੰਦੇ ਹਨ ਕਿ ਇਸ ਵਾਇਰਸ ਦਾ ਸਟ੍ਰੇਨ ਖ਼ੂਨ ਵਿੱਚ ਸ਼ੂਗਰ ਦੇ ਲੈਵਲ ਨੂੰ ਬਹੁਤ ਵਧਾ ਦਿੰਦਾ ਹੈ ਅਤੇ ਇਹ ਇਨਫੈਕਸ਼ਨ ਬਹੁਤ ਸਾਰੇ ਜਵਾਨ ਲੋਕਾਂ ਨੂੰ ਆਪਣਾ ਮਰੀਜ਼ ਬਣਾ ਰਹੀ ਹੈ।

ਉਹ ਕਹਿੰਦੇ ਹਨ, ''ਇੱਕ 27 ਸਾਲਾ ਨੌਜਵਾਨ ਸਭ ਤੋਂ ਛੋਟੀ ਉਮਰ ਦਾ ਮਰੀਜ਼ ਸੀ, ਜਿਸ ਨੂੰ ਡਾਇਬੀਟੀਜ਼ ਵੀ ਨਹੀਂ ਸੀ। ਉਸ ਨੂੰ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਦੋ ਹਫ਼ਤੇ ਹੋ ਗਏ ਸਨ ਅਤੇ ਸਾਨੂੰ ਅਪ੍ਰੇਸ਼ਨ ਰਾਹੀਂ ਉਸ ਦੀ ਅੱਖ ਕੱਢਣੀ ਪਈ। ਇਹ ਕਾਫੀ ਦੁਖਦਾਈ ਸੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)