ਪ੍ਰਿੰਸੇਜ਼ ਲਤੀਫ਼ਾ: ਮਹੀਨਿਆਂ ਤੋਂ ਲਾਪਤਾ ਦੁਬਈ ਦੀ ਸ਼ਹਿਜ਼ਾਦੀ ਦੀ ਤਸਵੀਰ ਆਈ ਸਾਹਮਣੇ

ਤਸਵੀਰ ਸਰੋਤ, Instagram
ਇਸ ਹਫ਼ਤੇ ਦੋ ਇੰਸਟਾਗ੍ਰਾਮ ਅਕਾਊਂਟਸ ਉੱਪਰ ਪੋਸਟ ਕੀਤੀਆਂ ਗਈਆਂ ਦੋਂ ਤਸਵੀਰਾਂ ਵਿੱਚ ਕਥਿਤ ਤੌਰ 'ਤੇ ਦੁਬਈ ਦੇ ਸ਼ਾਹ ਦੀ ਬੇਟੀ ਪ੍ਰਿੰਸੇਜ਼ ਲਤੀਫ਼ਾ ਨੂੰ ਦੇਖਿਆ ਗਿਆ ਹੈ।
ਪਿਛਲੇ ਕਈ ਮਹੀਨਿਆਂ ਤੋਂ ਪ੍ਰਿੰਸੇਜ਼ ਲਤੀਫ਼ਾ ਨੂੰ ਨਾ ਤਾਂ ਦੇਖਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੈ।
ਇਸ ਸਾਲ ਫ਼ਰਵਰੀ ਵਿੱਚ ਬੀਬੀਸੀ ਪੈਨੋਰਮਾ ਨੇ ਪ੍ਰਿੰਸੇਜ਼ ਲਤੀਫ਼ਾ ਦਾ ਇੱਕ ਵੀਡੀਓ ਚਲਾਇਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ, ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਨੂੰ ਲਕੋ ਕੇ ਰੱਖਿਆ ਗਿਆ ਹੈ।
ਇਸ ਹਫ਼ਤੇ ਸੋਸ਼ਲ ਮੀਡੀਆ 'ਤੇ ਪਾਈ ਗਈ ਤਸਵੀਰ ਦੀ ਸਚਾਈ ਦੀ ਬੀਬੀਸੀ ਪੁਸ਼ਟੀ ਨਹੀਂ ਕਰਦਾ ਅਤੇ ਨਾ ਹੀ ਬੀਬੀਸੀ ਨੂੰ ਇਸ ਬਾਰੇ ਕੋਈ ਹੋਰ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਪ੍ਰਿੰਸੇਜ਼ ਲਤੀਫ਼ਾ ਦੀ ਇੱਕ ਦੋਸਤ ਨੇ ਪੁਸ਼ਟੀ ਕੀਤੀ ਹੈ ਕਿ ਤਸਵੀਰ ਵਿੱਚ ਨਜ਼ਰ ਆ ਰਹੀ ਮਹਿਲਾ ਰਾਜਕੁਮਾਰੀ ਲਤੀਫ਼ਾ ਹੀ ਹੈ।
ਬੀਬੀਸੀ ਦਾ ਮੰਨਣਾ ਹੈ ਕਿ ਰਾਜਕੁਮਾਰੀ ਲਤੀਫ਼ਾ ਦੇ ਇਸ ਤਸਵੀਰ ਦਾ ਸਾਹਮਣੇ ਆਉਣਾ ਕੋਈ ਮੌਕਾ ਮੇਲ ਜਾਂ ਬੇਧਿਆਨੀ ਵਿੱਚ ਨਹੀਂ ਵਾਪਰਿਆ ਹੈ ਸਗੋਂ ਇਸ ਦਾ ਸਬੰਧ ਲੁਕਵੀਆਂ ਘਟਨਾਵਾਂ ਨਾਲ ਹੈ।
ਫਰੀ ਲਤੀਫ਼ਾ ਕੈਂਪੇਨ ਦੀ ਸਹਿ-ਮੋਢੀ ਡੇਵਿਡ ਹੇਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ,"ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਸ ਕੈਂਪੇਨ ਵਿੱਚ ਕਈ ਹਾਂਮੁਖੀ ਅਤੇ ਅਹਿਮ ਤਰੱਕੀ ਕੀਤੀ ਹੈ।''
''ਹਾਲੇ ਅਸੀਂ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਉਚਿਤ ਸਮਾਂ ਆਉਣ 'ਤੇ ਅਸੀਂ ਬਿਆਨ ਜਾਰੀ ਕਰਾਂਗੇ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬੀਬੀਸੀ ਨੇ ਲੰਡਨ ਵਿੱਚ ਮੌਜੂਦ ਸਾਊਦੀ ਅਰਬ ਅਮੀਰਾਤ ਦੇ ਦੂਤਾਵਾਸ ਨਾਲ ਰਾਬਤਾ ਕਰਨ ਦਾ ਯਤਨ ਕੀਤਾ ਪਰ ਖ਼ਬਰ ਲਿਖੇ ਜਾਣ ਤੱਕ ਉੱਥੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਸੰਯੁਕਤ ਰਾਸ਼ਟਰ ਨੇ ਇਸ ਤਾਜ਼ਾ ਤਸਵੀਰ ਬਾਰੇ ਕਿਸੇ ਵੀ ਕਿਸਮ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਪ੍ਰਿੰਸੇਜ਼ ਲਤੀਫ਼ਾ ਦੇ ਜਿਉਂਦੇ ਹੋਣ ਦੇ ਠੋਸ ਸਬੂਤ ਦਾ ਇੰਤਜ਼ਾਰ" ਹੈ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸਾਊਦੀ ਅਰਬ ਅਮੀਰਾਤ ਨੇ ਇਸ ਬਾਰੇ ਜਾਣਕਾਰੀ ਦੇਣ ਦਾ ਵਾਆਦਾ ਕੀਤਾ ਹੈ।

ਤਸਵੀਰ ਸਰੋਤ, Instagram
ਤਸਵੀਰ ਵਿੱਚ ਕੀ ਦਿਖਿਆ?
ਇਸ ਤਸਵੀਰ ਵਿੱਚ ਪ੍ਰਿੰਸੇਜ਼ ਲਤੀਫ਼ਾ ਦੁਬਈ ਦੇ ਇੱਕ ਸ਼ਾਪਿੰਗ ਮਾਲ (ਮਾਲ ਆਫ਼ ਅਮੀਰਾਤ,ਐਮਓਈ) ਵਿੱਚ ਦੋ ਹੋਰ ਔਰਤਾਂ ਨਾਲ ਬੇਠੀ ਦੇਖੀ ਜਾ ਸਕਦੀ ਹੈ।
ਪ੍ਰਿੰਸੇਜ਼ ਲਤੀਫ਼ਾ ਦੀਆਂ ਦੋਸਤਾਂ ਨੇ ਬੀਬੀਸੀ ਨੂੰ ਕਿਹਾ ਕਿ ਉਹ ਤਸਵੀਰ ਵਿੱਚ ਦਿਸ ਰਹੀਆਂ ਦੋਵਾਂ ਔਰਤਾਂ ਨੂੰ ਜਾਣਦੀਆਂ ਹਨ ਅਤੇ ਰਾਜਕੁਮਾਰੀ ਦੀ ਵੀ ਇਨ੍ਹਾਂ ਨਾਲ ਜਾਣ-ਪਛਾਣ ਹੈ।
ਇਹ ਤਸਵੀਰ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਸੀ,ਜਿਸ ਕਾਰਨ ਇਸ ਦਾ ਮੇਟਾਡੇਟਾ ਨਹੀਂ ਕੱਢਿਆ ਜਾ ਸਕਦਾ। ਮੇਟਾਡੇਟਾ ਤੋਂ ਤਸਵੀਰ ਲੈਣ ਦਾ ਸਹੀ ਸਮਾਂ ਅਤੇ ਤਰੀਕ ਦੇ ਨਾਲ ਨਾਲ ਉਸ ਦੀ ਲੋਕੇਸ਼ਨ ਦਾ ਵੀ ਪਤਾ ਲੱਗ ਜਾਂਦਾ ਹੈ।
ਇਸ ਤਸਵੀਰ ਨੂੰ ਪਲਟਿਆ ਗਿਆ ਹੈ। ਤਸਵੀਰ ਦੇ ਪਿਛੋਕੜ ਵਿੱਚ ਡੇਮਨ ਸਲੇਅਰ-ਮੁਗੇਨ ਟਰੇਨ ਨਾਂਅ ਦੀ ਇੱਕ ਫ਼ਿਲਮ ਦਾ ਇਸ਼ਤਿਹਾਰ ਹੈ। ਇਹ ਫ਼ਿਲਮ ਦੁਬਈ ਵਿੱਚ 13 ਮਈ ਨੂੰ ਰਿਲੀਜ਼ ਹੋਈ ਸੀ।
ਤਸਵੀਰ ਵਿੱਚ ਪ੍ਰਿੰਸੇਜ਼ ਲਤੀਫ਼ਾ ਦੇ ਨਾਲ ਬੈਠੀਆਂ ਦੋਵੇਂ ਔਰਤਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਪਰ ਇਸੇ ਹਫ਼ਤੇ ਵੀਰਵਾਰ ਨੂੰ ਇਹ ਤਸਵੀਰ ਅਪਲੋਡ ਕੀਤੀ ਗਈ ਸਈ।
ਇਨ੍ਹਾਂ ਵਿੱਚੋਂ ਇੱਕ ਤਸਵੀਰ ਨਾਲ ਲਿਖਿਆ ਸੀ,"ਦੋਸਤਾਂ ਦੇ ਨਾਲ ਮਾਲ ਐੱਮਓਈ ਵਿੱਚ ਇੱਕ ਖ਼ੂਬਸੂਰਤ ਸ਼ਾਮ।"
ਰਾਜਕੁਮਾਰੀ ਬਾਰੇ ਹਾਲੇ ਤੱਕ ਜੋ ਪਤਾ ਹੈ
ਦੁਬਈ ਦੇ ਸ਼ਾਸਕ ਦੀ ਬੇਟੀ ਪ੍ਰਿੰਸੇਜ਼ ਲਤੀਫ਼ਾ ਅਲ ਮਕਤੂਮ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਫੜ ਲਿਆ ਗਿਆ ਸੀ।
ਉਨ੍ਹਾਂ ਨੇ ਇਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ 'ਤੇ ਉਨ੍ਹਾਂ ਨੂੰ 'ਬੰਧਕ' ਬਣਾਉਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ।
ਪ੍ਰਿੰਸੇਜ਼ ਲਤੀਫ਼ਾ ਦੀ ਇਹ ਵੀਡੀਓ ਫੁਟੇਜ ਬੀਬੀਸੀ ਪੈਨੋਰਮਾ ਨੂੰ ਮਿਲੀ ਹੈ। ਇਸ ਵਿੱਚ ਉਹ ਕਹਿ ਰਹੇ ਹਨ ਕਿ ਕਿਸ਼ਤੀ 'ਚ ਭੱਜਣ ਦੌਰਾਨ ਕਮਾਂਡੋਆਂ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰ ਵਿੱਚ ਲਿਜਾਇਆ ਗਿਆ।
ਰਾਜਕੁਮਾਰੀ ਦੁਬਈ ਵਿੱਚ ਅਗਵਾ ਕਰਕੇ ਹਿਰਾਸਤੀ ਕੇਂਦਰ ਵਿੱਚ ਰੱਖੇ ਜਾਣ ਤੋਂ ਬਾਅਦ ਲੰਬਾ ਅਰਸਾ ਆਪਣੀ ਸਹੇਲੀ ਟੀਨਾ ਜੁਹੀਐਨਿਨ ਦੇ ਰਾਬਤੇ ਵਿੱਚ ਰਹੇ ਸਨ। ਪਰ ਟੀਨਾ ਕੋਲ ਕਈ ਮਹੀਨਿਆਂ ਤੋਂ ਰਾਜਕੁਮਾਰੀ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













