ਕੋਰੋਨਾਵਾਇਰਸ ਵੈਕਸੀਨ: ਕੋਵੀਸ਼ੀਲਡ ਦੀ ਦੂਜੀ ਡੋਜ਼ ਦਾ ਸਮਾਂ 6-8 ਤੋਂ 12-16 ਹਫ਼ਤੇ ਕਰਨ ਨਾਲ ਕੀ ਫਰਕ ਪਵੇਗਾ

ਕੋਰੋਨਾਵਾਇਰਸ ਦੇ ਵੈਕਸੀਨ

ਤਸਵੀਰ ਸਰੋਤ, Ani

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿਚ ਇੱਕ ਸਰਕਾਰੀ ਪੈਨਲ ਨੇ ਸਿਫਾਰਿਸ਼ ਕੀਤੀ ਹੈ ਕਿ ਐਸਟਰਾਜ਼ੇਨੇਕਾ ਜਾਂ ਕੋਵਾਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਵਿੱਚ 12 ਤੋਂ 16 ਹਫ਼ਤਿਆਂ ਦਾ ਵਕਫਾ ਹੋਣਾ ਚਾਹੀਦਾ ਹੈ।

ਇਸ ਸਿਫ਼ਾਰਿਸ਼ ਤੋਂ ਪਹਿਲਾਂ ਕੋਵੀਸ਼ੀਲਡ ਦੀਆਂ ਦੋ ਖ਼ੁਰਾਕਾਂ 6 ਤੋਂ 8 ਹਫਤਿਆਂ ਦੇ ਵਕਫ਼ੇ ਪਿੱਛੋਂ ਲਾਈਆਂ ਜਾਂਦੀਆਂ ਸਨ। ਉਸ ਤੋਂ ਪਹਿਲਾਂ ਇਹ ਸਮਾਂ 4 ਤੋਂ 6 ਹਫ਼ਤਿਆਂ ਦਾ ਸੀ।

ਇਸ ਪੈਨਲ ਨੇ ਇਹ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਬਿਮਾਰੀ ਤੋਂ ਠੀਕ ਹੋਣ ਤੋਂ ਤਕਰੀਬਨ ਛੇ ਮਹੀਨਿਆਂ ਬਾਅਦ ਟੀਕਾ ਲਗਵਾਉਣ।

ਇਹ ਵੀ ਪੜ੍ਹੋ:

ਭਾਰਤ ਵਿੱਚ ਹੁਣ ਤੱਕ ਲਗਪਗ 18 ਕਰੋੜ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਤਕਰੀਬਨ 14 ਕਰੋੜ ਲੋਕਾਂ ਨੂੰ ਇੱਕ ਡੋਜ਼ ਮਿਲੀ ਹੈ ਜਦੋਂ ਕਿ 4 ਕਰੋੜ ਲੋਕਾਂ ਨੂੰ ਦੋਵੇਂ ਖ਼ੁਰਾਕਾਂ ਮਿਲ ਚੁੱਕੀਆਂ ਹਨ। ਇਸ ਨਵੀਂ ਸਿਫ਼ਾਰਸ਼ ਦਾ ਸਿੱਧਾ ਅਸਰ 14 ਕਰੋੜ ਲੋਕਾਂ 'ਤੇ ਹੋਵੇਗਾ।

ਜ਼ਿਆਦਾਤਰ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਹੁਣ ਤੱਕ 2.62 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਇਹ ਦਾਅਵੇ ਵੀ ਹਨ ਕਿ ਮਰਨ ਵਾਲਿਆਂ ਦੀ ਅਸਲੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ।

ਇਹ ਸਿਫ਼ਾਰਸ਼ਾਂ ਅਜਿਹੇ ਸਮੇਂ ਆਈਆਂ ਹਨ, ਜਦੋਂ ਸੂਬਿਆਂ ਵਿੱਚ ਵੈਕਸੀਨ ਦੀ ਕਮੀ ਹੈ ਅਤੇ ਕਈ ਲੋਕਾਂ ਨੂੰ ਵੈਕਸੀਨ ਮਿਲ ਨਹੀਂ ਪਾ ਰਹੀ।

ਕੋਰੋਨਾਵਾਇਰਸ ਦੇ ਵੈਕਸੀਨ

ਤਸਵੀਰ ਸਰੋਤ, Getty Images

ਵੀਰਵਾਰ ਨੂੰ ਨੀਤੀ ਆਯੋਗ ਦੇ ਮੈਂਬਰ ਡਾ਼ ਵਿਨੋਦ ਪਾਲ ਨੇ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਦਾਅਵਾ ਕੀਤਾ ਕਿ ਇਹ ਸਿਫ਼ਾਰਸ਼ਾਂ ਵਿਗਿਆਨਕ ਉੱਤੇ ਆਧਾਰਤ ਹਨ।

ਜਦੋਂ ਉਨ੍ਹਾਂ ਤੋਂ ਵੈਕਸੀਨ ਦੀ ਘਾਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੋੜਵਾਂ ਸਵਾਲ ਕੀਤਾ," ਕੀ ਤੁਸੀਂ ਸਾਡੇ ਵਿਗਿਆਨਕ ਤਰੀਕਿਆਂ ਉਪਰ ਭਰੋਸਾ ਕਰ ਸਕਦੇ ਹੋ?"

"ਅਚਾਨਕ" ਲਿਆ ਫ਼ੈਸਲਾ

ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਦੇ ਵਿੱਚ ਵਕਫ਼ੇ ਨੂੰ 16 ਹਫ਼ਤੇ ਤੱਕ ਅਚਾਨਕ ਵਧਾ ਦੇਣ ਦੀ ਸਿਫ਼ਾਰਸ਼ ਉੱਪਰ ਪੀਪਲਜ਼ ਹੈਲਥ ਮੂਵਮੈਂਟ ਦੇ ਗਲੋਬਲ ਹੈੱਲਥ ਕੁਆਰਡੀਨੇਟਰ ਟੀ ਸੁੰਦਰ ਰਮਨ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਕਈ ਲੋਕ ਪਰੇਸ਼ਾਨ ਹੋਣਗੇ ਅਤੇ ਉਨ੍ਹਾਂ ਨੂੰ ਇਸ ਬਾਰੇ ਕਈ ਫ਼ੋਨ ਆ ਚੁੱਕੇ ਹਨ ।

ਉਹ ਆਖਦੇ ਹਨ,"ਬਹੁਤ ਸਾਰੇ ਲੋਕਾਂ ਨੇ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਵੈਕਸਿਨ ਲਗਵਾਉਣੀ ਹੋਵੇਗੀ। ਉਹ ਹੁਣ ਸੋਚ ਰਹੇ ਹਨ ਇਹ ਦੂਜੀ ਡੋਜ਼ ਹੁਣੇ ਲਈ ਜਾਵੇ ਜਾਂ ਬਾਅਦ ਵਿੱਚ।"

ਵੀਡੀਓ ਕੈਪਸ਼ਨ, PM ਮੋਦੀ ਦੇ ਐਲਾਨ ਤੋਂ ਹੱਟ ਕੇ ਭਾਰਤ 'ਚ ਟੀਕਾਕਰਨ ਦੀ ਜ਼ਮੀਨੀ ਹਕੀਕਤ ਦੇਖੋ

ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਇੰਟਰਨਲ ਮੈਡੀਸਨ ਦੇ ਡਾਕਟਰ ਸੁਰਨਜੀਤ ਚੈਟਰਜੀ ਮੁਤਾਬਕ ਇਸ ਤਰ੍ਹਾਂ "ਅੱਗੇ ਪਿੱਛੇ ਕਰਨ ਨਾਲ ਲੋਕਾਂ ਦਾ ਵੈਕਸੀਨ ਵਿਚ ਭਰੋਸਾ ਘਟ ਜਾਵੇਗਾ।"

ਤੇਜ਼ੀ ਨਾਲ ਵੈਕਸੀਨ ਬਣਾਉਣ ਦੇ ਦਬਾਅ ਵਿੱਚ ਰਹੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਰ ਪੂਨਾਵਾਲਾ ਨੇ ਇੰਡੀਆ ਟੂਡੇ ਨਾਲ ਕੁਝ ਦਿਨ ਪਹਿਲਾਂ ਇਕ ਇੰਟਰਵਿਊ ਵਿੱਚ ਦੋ ਵੈਕਸੀਨਾਂ ਦੇ ਵਿਚਲਾ ਵਕਫ਼ਾ ਵਧਾਉਣ ਦੀ ਹਮਾਇਤ ਕੀਤੀ ਸੀ।

ਲਾਗ ਵਾਲੀਆਂ ਬੀਮਾਰੀਆਂ ਦੇ ਮੰਨੇ ਪ੍ਰਮੰਨੇ ਅਮਰੀਕੀ ਮਾਹਰ ਡਾ. ਐਂਥਨੀ ਫਾਊਚੀ ਨੇ ਸਮਾਚਾਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਵੈਕਸੀਨ ਦੀ ਕਮੀ ਦੇ ਕਾਰਨ ਦੋ ਵੈਕਸੀਨ ਵਿੱਚ ਸਮਾਂ ਵਧਾਉਣ ਨੂੰ "ਤਰਕਸੰਗਤ ਤਰੀਕਾ" ਦੱਸਿਆ ਹੈ।

ਮਾਰਚ ਵਿੱਚ ਸਾਇੰਸ ਦੇ ਖੇਤਰ ਦੇ ਵਕਾਰੀ ਰਸਾਲੇ ਦਿ ਲਾਂਸੈਟ ਵਿੱਚ ਛਪੇ ਇੱਕ ਰਿਸਰਚ ਵਿੱਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਦੋ ਡੋਜ਼ ਦੇ ਵਿੱਚ 12 ਹਫ਼ਤੇ ਦੀ ਦੂਰੀ ਹੋਵੇ ਤਾਂ ਵੈਕਸੀਨ ਦਾ ਅਸਰ ਵੱਧ ਜਾਂਦਾ ਹੈ ਪਰ ਜਾਣਕਾਰ ਪੁੱਛ ਰਹੇ ਹਨ ਕਿ ਸਰਕਾਰ ਵੱਲੋਂ ਇਸ ਵਕਫ਼ੇ ਨੂੰ 16 ਹਫ਼ਤੇ ਤੱਕ ਕਿਉਂ ਵਧਾਇਆ ਗਿਆ?

ਕੋਰੋਨਾਵਾਇਰਸ ਦੇ ਵੈਕਸੀਨ

ਤਸਵੀਰ ਸਰੋਤ, Getty Images

ਇਸ ਫੈਸਲੇ ਦੇ ਪਿੱਛੇ ਕੀ ਕਾਰਨ ਸਨ, ਕੀ ਡੈਟਾ ਸੀ, ਇਹ ਜਾਣਨ ਲਈ ਅਸੀਂ ਪੈਨਲ ਦੇ ਕੁਝ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

ਪਬਲਿਕ ਹੈਲਥ ਫਾਊਂਡੇਸ਼ਨ ਦੇ ਪ੍ਰਮੁੱਖ ਸ੍ਰੀਨਾਥ ਰੈੱਡੀ ਕਹਿੰਦੇ ਹਨ," ਫ਼ਿਲਹਾਲ ਵੈਕਸੀਨ ਦੀ ਬਹੁਤ ਕਮੀ ਹੈ ਉਨ੍ਹਾਂ (ਪੈਨਲ) ਨੇ ਸਥਿਤੀ ਦਾ ਮੁਆਇਨਾ ਕੀਤਾ ਹੈ ਅਤੇ 12-16 ਹਫ਼ਤਿਆਂ ਦੀ ਗੱਲ ਕੀਤੀ ਹੈ।"

"(ਪਰ) 16 ਹਫ਼ਤੇ ਕਿਉਂ? ਦੁਨੀਆਂ ਵਿੱਚ ਇੱਕ ਮਾਤਰ ਦੇਸ਼ ਜਿੱਥੇ ਦੋ ਡੋਜ਼ ਦੇ ਵਿੱਚ ਛੇ ਹਫ਼ਤਿਆਂ ਤੱਕ ਦਾ ਫ਼ਰਕ ਹੈ, ਉਹ ਸਪੇਨ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਇੰਟਰਨਲ ਮੈਡੀਸਨ ਦੇ ਡਾਕਟਰ ਸੁਰਜੀਤ ਚੈਟਰਜੀ ਇਸ ਗੱਲ ਤੋਂ ਹੈਰਾਨ ਹਨ ਕਿ ਪੈਨਲ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਛੇ ਮਹੀਨੇ ਬਾਅਦ ਤੁਸੀਂ ਟੀਕਾ ਲਗਵਾਓ।

ਉਹ ਕਹਿੰਦੇ ਹਨ,"ਕੋਵਿਡ ਨਾਲ ਤੁਹਾਡੀ ਇਮਿਊਨਿਟੀ ਗੜਬੜਾ ਜਾਂਦੀ ਹੈ। ਠੀਕ ਹੋਣ ਦੇ ਦੋ ਤੋਂ ਤਿੰਨ ਮਹੀਨੇ ਬਾਅਦ ਵੈਕਸੀਨ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਅਜਿਹੇ ਮਰੀਜ਼ ਦੇਖੇ ਹਨ ਜਿਨ੍ਹਾਂ ਵਿੱਚ ਐਂਟੀਬਾਡੀਜ਼ ਤਿੰਨ ਮਹੀਨੇ ਵਿੱਚ ਗਾਇਬ ਹੋ ਜਾਂਦੇ ਹਨ।"

"ਜੇਕਰ ਤੁਹਾਨੂੰ ਕੋਵਿਡ ਹੋਇਆ ਹੈ ਤਾਂ ਵੈਕਸੀਨ ਦੇ ਲਈ ਤੁਸੀਂ ਦੋ ਤਿੰਨ ਮਹੀਨੇ ਆਰਾਮ ਨਾਲ ਇੰਤਜ਼ਾਰ ਕਰ ਸਕਦੇ ਹੋ ਪਰ ਛੇ ਮਹੀਨਿਆਂ ਬਾਰੇ ਮੈਨੂੰ ਥੋੜ੍ਹੀ ਸ਼ੰਕਾ ਹੈ।"

ਇਹ ਸਾਫ ਨਹੀਂ ਹੈ ਕਿ ਪੈਨਲ ਨੇ ਛੇ ਮਹੀਨੇ ਦੀ ਸਿਫ਼ਾਰਿਸ਼ ਕਿਉਂ ਕੀਤੀ।

ਕੋਰੋਨਾਵਾਇਰਸ ਦੇ ਵੈਕਸੀਨ

ਤਸਵੀਰ ਸਰੋਤ, Twitter

ਕੀ ਦੋ ਖ਼ੁਰਾਕਾਂ ਵਿੱਚ ਵਕਫ਼ਾ ਵਧਾਉਣ ਨਾਲ ਸਥਿਤੀ ਸੁਧਰੇਗੀ?

ਨੀਤੀ ਆਯੋਗ ਦੇ ਮੈਂਬਰ ਡਾ ਵਿਨੋਦ ਪਾਲ ਨੇ ਵੀਰਵਾਰ ਨੂੰ ਆਪਣੀ ਪ੍ਰੈੱਸ ਕਾਨਰੰਸ ਵਿੱਚ ਦੋ ਕੋਵੀਸ਼ੀਲਡ ਖੁਰਾਕਾਂ ਦੇ ਵਿੱਚ ਵਕਫ਼ਾ ਵਧਾਉਣ ਦੇ ਪਿੱਛੇ ਬ੍ਰਿਟੇਨ ਦਾ ਹਵਾਲਾ ਦਿੱਤਾ।

ਬ੍ਰਿਟੇਨ ਦੇ ਇਸ ਫ਼ੈਸਲੇ ਪਿੱਛੇ ਕੋਸ਼ਿਸ਼ ਸੀ ਕਿ ਦੇਸ਼ ਦੀ ਜਨਤਾ ਦੇ ਇੱਕ ਵੱਡੇ ਹਿੱਸੇ ਤੱਕ ਘੱਟੋ -ਘੱਟ ਇਕ ਵੈਕਸੀਨ ਤਾਂ ਪਹੁੰਚੇ ਪਰ ਜਦੋਂ ਇਹ ਫੈਸਲਾ ਲਿਆ ਗਿਆ ਤਾਂ ਉਸ ਸਮੇਂ ਕਾਫੀ ਸਵਾਲ ਉੱਠੇ ਸਨ।

ਇਹ ਪੁੱਛਿਆ ਗਿਆ ਸੀ ਕਿ ਕਿਤੇ ਦੂਜੀ ਡੋਜ਼ ਦੇਣ ਤੱਕ ਪਹਿਲੀ ਡੋਜ਼ ਦਾ ਅਸਰ ਨਾ ਖ਼ਤਮ ਹੋ ਜਾਏ ਜਾਂ ਉਹ ਬੇਕਾਰ ਨਾ ਹੋ ਜਾਏ।

ਵੀਡੀਓ ਕੈਪਸ਼ਨ, Coronavirus: ਕਾਲੀ ਫੰਗਸ ਕੀ ਹੈ ਅਤੇ ਕਿਵੇਂ ਹੁੰਦੀ ਹੈ

ਬ੍ਰਿਟੇਨ ਵਿਚ ਹਾਲਾਤ ਬਿਹਤਰ ਹੋਏ ਅਤੇ ਮੌਤਾਂ ਦੀ ਸੰਖਿਆ ਘੱਟ ਹੋਈ ਹੈ। ਬਾਅਦ ਵਿੱਚ ਹੋਈ ਇੱਕ ਰਿਸਰਚ ਅਨੁਸਾਰ ਬ੍ਰਿਟੇਨ ਦਾ ਇਹ ਫ਼ੈਸਲਾ ਸਹੀ ਨਿਕਲਿਆ।

ਡਾ਼ ਪਾਲ ਨੇ ਕਿਹਾ ਕਿ ਦੋ ਵੈਕਸੀਨਾਂ ਵਿੱਚ ਵਕਫ਼ਾ ਬਦਲਣ ਦਾ ਫ਼ੈਸਲਾ ਸਮੇਂ- ਸਮੇਂ 'ਤੇ ਕੀਤੇ ਜਾਣ ਵਾਲੇ ਰੀਵਿਊ ਦਾ ਹਿੱਸਾ ਹੈ ਅਤੇ ਹੁਣ ਸਾਨੂੰ ਯੂਕੇ ਦੇ "ਅਮਲੀ ਤਜਰਬੇ" ਦਾ ਪਤਾ ਹੈ।

ਪਰ ਬ੍ਰਿਟੇਨ ਵਿੱਚ ਹਾਲਾਤ ਬਿਹਤਰ ਹੋਣ ਦਾ ਕਾਰਨ ਸਿਰਫ਼ ਵੈਕਸੀਨ ਦੇ ਵਿੱਚ ਦੂਰੀ ਵਧਾਉਣਾ ਨਹੀਂ ਹੈ।

ਇਹ ਵੀ ਪੜ੍ਹੋ:

ਲੰਡਨ ਵਿੱਚ ਗਲੋਬਲ ਹੈਲਥ ਐਲਾਇੰਸ, ਯੂਕੇ ਦੇ ਡਾਇਰੈਕਟਰ ਡਾ ਰਜੇ ਨਾਰਾਇਣ ਦੱਸਦੇ ਹਨ ,"ਇਹ ਸਥਿਤੀ ਸਿਰਫ਼ ਵੈਕਸੀਨੇਸ਼ਨ ਦੇ ਕਾਰਨ ਨਹੀਂ ਹੈ। ਅਸੀਂ ਅਜੇ ਵੀ ਲੌਕਡਾਊਨ ਵਿੱਚ ਹਾਂ- ਜਦੋਂ ਕੋਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਇੱਕ ਤੋਂ ਦੋ ਹਜ਼ਾਰ ਤੱਕ ਰਹਿ ਗਏ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ ਦਸ ਤੋਂ ਘੱਟ।"

ਕੋਰੋਨਾਵਾਇਰਸ ਵੈਕਸੀਨ

ਤਸਵੀਰ ਸਰੋਤ, Reuters

ਡਾ ਨਾਰਾਇਣ ਮੁਤਾਬਿਕ ਭਾਰਤ ਵਿੱਚ ਜਿਨੌਮਿਕਸ ਉੱਤੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਨਵੇਂ ਵਾਇਰਸ ਸਟ੍ਰੇਂਨ ਬਾਰੇ ਜਾਣਕਾਰੀ ਜੁਟਾਈ ਜਾ ਸਕੇ।

ਉਹ ਪੁੱਛਦੇ ਹਨ," ਉਹੀ ਵੈਕਸੀਨ ਜੋ ਭਾਰਤ ਵਿੱਚ ਇਸਤੇਮਾਲ ਹੁੰਦੀ ਹੈ ਉਹੀ ਜੋ ਯੂਕੇ ਵਿਚ ਇਸਤੇਮਾਲ ਹੁੰਦੀ ਹੈ ਪਰ ਇਸ ਦੇ ਬਾਵਜੂਦ ਮੈਂ ਅਜਿਹੇ ਕਈ ਡਾਕਟਰਾਂ ਨੂੰ ਜਾਣਦਾ ਹਾਂ ਜੋ ਵੈਕਸੀਨ ਲੱਗਣ ਦੇ ਬਾਵਜੂਦ ਦੁਬਾਰਾ ਸੰਕ੍ਰਮਿਤ ਹੋ ਗਏ। ਇਹ ਕਿਵੇਂ ਸੰਭਵ ਹੈ?"

"ਉਨ੍ਹਾਂ ਨੇ ਆਪਣਾ ਦੂਸਰਾ ਵੈਕਸੀਨ ਡੋਜ਼ ਫਰਵਰੀ-ਮਾਰਚ ਵਿੱਚ ਲਿਆ ਸੀ ਅਤੇ ਉਨ੍ਹਾਂ ਨੂੰ ਕੋਵਿਡ ਹੋ ਗਿਆ। ਅਜਿਹਾ ਕਿਉਂ ਹੋ ਰਿਹਾ ਹੈ। ਯੂਕੇ ਵਿੱਚ ਅਜਿਹਾ ਕਿਉਂ ਨਹੀਂ ਹੋ ਰਿਹਾ ਹੈ? ਮੈਂ ਯੂਕੇ ਵਿੱਚ ਅਜਿਹੇ ਇੱਕ ਵੀ ਮਾਮਲੇ ਬਾਰੇ ਨਹੀਂ ਜਾਣਦਾ।"

ਹਾਲ ਹੀ ਵਿੱਚ ਦਿੱਲੀ ਦੇ ਇੱਕ ਡਾਕਟਰ ਦੀ ਦੋਵੇਂ ਵੈਕਸਿਨ ਡੋਜ਼ ਲੈਣ ਦੇ ਬਾਵਜੂਦ ਮੌਤ ਦੀ ਖਬਰ ਆਈ ਸੀ।

ਐਸਟਰਾਜ਼ੈਨਿਕਾ ਦੀ ਡੋਜ਼ ਨੂੰ ਲੈ ਕੇ ਲਗਾਤਾਰ ਉਲਝਣ ਦੀ ਸਥਿਤੀ ਰਹੀ ਹੈ। ਇਹ ਹਾਲੇ ਤੱਕ ਵੀ ਅਮਰੀਕਾ ਵਿੱਚ ਉਪਲਬਧ ਨਹੀਂ ਹੈ ਅਤੇ ਹਾਲ ਹੀ ਵਿਚ ਇਸ ਬਾਰੇ ਅਮਰੀਕਾ ਵਿੱਚ ਵਿਵਾਦ ਵੀ ਹੋਇਆ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)