ਕੋਰੋਨਾਵਾਇਰਸ: ਲੌਕਡਾਊਨ ਖਿਲਾਫ਼ ਕਿਸਾਨਾਂ ਦੀ ਰਣਨੀਤੀ, 'ਕੋਰੋਨਾ ਦੀ ਤੀਜੀ ਲਹਿਰ ਆਉਣੀ ਅਟੱਲ'- ਸਿਹਤ ਮੰਤਰਾਲਾ - ਅਹਿਮ ਖ਼ਬਰਾਂ

ਤਸਵੀਰ ਸਰੋਤ, SKM
ਇਸ ਪੰਨੇ ਰਾਹੀਂ ਅਸੀ ਤੁਹਾਨੂੰ ਅੱਜ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ਼-ਦੁਨੀਆ ਅਤੇ ਪੰਜਾਬ ਦੀਆਂ ਖ਼ਾਸ ਖ਼ਬਰਾਂ ਦੱਸਾਂਗੇ।
ਭਾਰਤ ਦੇ ਸਿਹਤ ਮੰਤਰਾਲੇ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ ਕਿਹਾ ਹੈ ਕਿ ਮੁਲਕ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਵੀ ਅਟੱਲ ਹੈ।ਇਸ ਲਈ ਉਸ ਦੇ ਹਿਸਾਬ ਨਾਲ ਅਗਲੀ ਤਿਆਰੀ ਕਰਨ ਦੀ ਲੋੜ ਹੈ।
ਇਸੇ ਦੌਰਾਨ ਖੇਤੀ ਕਾਨੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੌਕਡਾਊਨ ਤੇ ਪਾਬੰਦੀਆਂ ਦਾ ਵਿਰੋਧ ਕਰਨ ਦਾ ਦਿੱਤਾ ਸੱਦਾ। ਲੋਕਾਂ 8 ਮਈ ਨੂੰ ਸੜਕਾਂ ਉੱਤੇ ਆਉਣ ਅਤੇ ਵਪਾਰੀਆਂ ਨੂੰ ਆਪਣੇ ਕਾਰੋਬਾਰ ਖੋਲ੍ਹਣ ਲਈ ਕਿਹਾ ਹੈ।
ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 8 ਮਈ ਨੂੰ ਲੌਕਡਾਊਨ ਦਾ ਵਿਰੋਧ ਕੀਤਾ ਜਾਵੇਗਾ। ਸੰਯੁਕਤ ਮੋਰਚੇ ਦੀ ਬੈਠਕ ਵਿਚ ਲੌਕਡਾਊਨ ਦਾ ਦੇਸ਼ ਵਿਆਪੀ ਵਿਰੋਧ ਕਰਨ ਲਈ ਜ਼ੋਰ ਦਿੱਤਾ ਜਾਵੇਗਾ।

ਕਿਸਾਨ ਆਗੂਆਂ ਨੇ ਹੋਰ ਕੀ ਕਿਹਾ
- ਵਾਢੀ ਦੇ ਕੰਮ ਤੋਂ ਲੋਕ ਵਿਹਲੇ ਹੋ ਰਹੇ ਅਤੇ ਹੁਣ ਵੱਡੀ ਗਿਣਤੀ ਵਿਚ ਆਕੇ ਮੋਰਚੇ ਨੂੰ ਹੋਰ ਮਜ਼ਬੂਤੀ ਕੀਤਾ ਜਾਵੇ। ਹਰ ਘਰ ਦਾ ਇੱਕ ਬੰਦਾ ਦਿੱਲੀ ਬਾਰਡਰ ਉੱਤੇ ਪਹੁੰਚੇ ।
- ਲੌਕਡਾਊਨ ਦੌਰਾਨ ਹੀ ਸਰਕਾਰ ਨੇ ਤਿੰਨੇ ਖੇਤੀ ਵਿਰੋਧੀ ਆਰਡੀਨੈਂਸ ਲਿਆਂਦੇ ਸਨ ਅਤੇ ਲੌਕਡਾਊਨ ਬਹਾਨੇ ਉਹ ਲੋਕਾਂ ਨੂੰ ਘਰਾਂ ਵਿਚ ਡੱਕਣਾ ਚਾਹੁੰਦੀ ਹੈ।
- ਦੇਸ ਦੀ ਪੂਰੀ ਦੁਨੀਆਂ ਵਿਚ ਬਦਨਾਮੀ ਹੋ ਰਹੀ ਹੈ ਅਤੇ ਸਰਕਾਰ ਲੋਕਾਂ ਲਈ ਆਕਸੀਜਨ, ਦਵਾਈਆਂ ਅਤੇ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕੀ ਅਤੇ ਵਿਦੇਸ਼ਾਂ ਤੋਂ ਮਦਦ ਮੰਗ ਰਹੀ ਹੈ।
- ਮੋਰਚਿਆਂ ਵਿਚ ਕੋਵਿ਼ਡ ਤੋਂ ਬਚਣ ਲਈ ਕਿਸਾਨ ਆਪਣੇ ਬਚਾਅ ਰੱਖ ਰਹੇ ਹਨ ਅਤੇ ਲੌਕਡਾਊਨ ਦੌਰਾਨ ਮੋਰਚੇ ਦੇ ਘਰਾਂ ਵਿਚ ਹੀ ਬੈਠਣਗੇ।
- ਲੌਕਡਾਊਨ ਕੋਰੋਨਾ ਦਾ ਹੱਲ ਨਹੀਂ ਹੈ, ਇਸ ਨਾਲ ਰੁਜ਼ਗਾਰ ਖ਼ਤਮ ਹੁੰਦਾ ਹੈ ਅਤੇ ਪਰਵਾਸੀਆਂ ਦਾ ਪਲਾਇਨ ਹੁੰਦਾ ਹੈ।
- 8 ਤਾਰੀਕ ਨੂੰ ਬਜ਼ਾਰ ਖੁਲ੍ਹਵਾਏ ਜਾਣਗੇ ਅਤੇ ਥਾਂ- ਥਾਂ ਧਰਨੇ ਦਿੱਤੇ ਜਾਣਗੇ। ਪੰਜਾਬ ਤੋਂ 10 ਅਤੇ 12 ਤਾਰੀਕ ਨੂੰ ਵੱਡੇ ਜਥੇ ਪੰਜਾਬ ਤੋਂ ਦਿੱਲੀ ਬਾਰਡਰਾਂ ਉੱਤੇ ਆਉਣਗੇ।
ਕੋਰੋਨਾਵਾਇਰਸ ਦੀ ਤੀਜੀ ਲਹਿਰ ਆਉਣੀ ਤੈਅ

ਤਸਵੀਰ ਸਰੋਤ, ANI
ਸਿਹਤ ਮੰਤਰਾਲਾ ਦੇ ਪ੍ਰਿੰਸੀਪਲ ਸਾਇੰਟਫਿਕ ਅਡਵਾਇਜ਼ਰ ਕੇ ਵਿਜੇ ਰਾਘਵਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਆਉਣੀ ਤੈਅ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਦੂਜੀ ਲਹਿਰ ਦੀ ਉਮੀਦ ਸੀ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਤੀਜੀ ਲਹਿਰ ਅਟੱਲ ਹੈ ਉੱਥੇ ਵੀ ਵੈਕਸੀਨ ਨੂੰ ਵੀ ਅਪਡੇਟ ਕਰਨ ਦੀ ਲੋੜ ਪਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਅਹਿਮ ਹੈ ਕਿ ਲੋਕ ਕੋਵਿਡ ਤੋਂ ਬਚਣ ਲਈ ਢੁਕਵੀਆਂ ਸਾਵਧਾਨੀਆਂ ਰੱਖਣ ਅਤੇ ਮੌਜੂਦਾ ਟੀਕੇ ਹਾਲੇ ਤੱਕ ਕਾਰਗਰ ਹਨ।
ਇਸੇ ਦੌਰਾਨ ਜੌਇੰਟ ਹੈਲਥ ਸੈਕਰੇਟਰੀ ਲਵ ਅਗਰਵਾਲ ਨੇ ਕਿਹਾ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਗੁਜਰਾਤ ਵਿੱਚ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਵਿੱਚ ਕਮੀ ਆਈ ਹੈ।
ਜਦਕਿ ਕੇਰਲਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਹਰਿਆਣਾ ਅਤੇ ਪੰਜਾਬ ਵਿੱਚ ਕੇਸ ਵਧੇ ਹਨ।
ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਬਾਰੇ ਰੋਜ਼ਾਨਾ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਤੀ ਗਈ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮੁੰਬਈ ਕਿਹੜਾ ਸਬਕ ਲੈਣ ਨੂੰ ਕਿਹਾ

ਤਸਵੀਰ ਸਰੋਤ, ANI
ਅਦਾਲਤ ਨੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਮਹਾਰਾਸ਼ਟਰ ਸਰਕਾਰ ਦੀ ਮਦਦ ਲੈਣ ਅਤੇ ਬਰੀਹਨ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਖ਼ਾਸ ਕਰਕੇ ਇਸ ਦੇ ਐੱਮਸੀ ਇਕਬਾਲ ਸਿੰਘ ਚਾਹਲ ਦੀ ਸਲਾਹ ਲੈਣ ਅਤੇ ਉਨ੍ਹਾਂ ਦੇ ਤਜ਼ਰਬੇ ਤੋਂ ਸਿੱਖਣ ਦੀ ਤਾਕੀਦ ਕੀਤੀ ਹੈ।ਅਦਾਲਤ ਨੇ ਮਹਾਰਾਸ਼ਟਰ ਵੱਲੋਂ ਆਕਸੀਜ਼ਨ ਸਪਲਾਈ ਦਾ ਸਫ਼ਲਤਾ ਸਹਿਤ ਬੰਦੋਬਸਤ ਕਰਨ ਤੋਂ ਸਬਕ ਸਿੱਖਣ ਨੂੰ ਕਿਹਾ ਹੈ ਉਹ ਵੀ ਉਸ ਸਮੇਂ ਜਦੋਂ ਮੁੰਬਈ ਵਿੱਚ ਕੇਸਾਂ ਦੀ ਗਿਣਤੀ 92,000 ਸੀ।ਜਸਟਿਸ ਚੰਦਰਚੂੜ੍ਹ ਨੇ ਕਿਹਾ ਕਿ ਇਨ੍ਹਾਂ ਸਾਂਝੇ ਤਜ਼ਰਬਿਆਂ ਨੂੰ ਦਿੱਲੀ ਵਿੱਚ ਅਮਲ ਵਿੱਚ ਲਿਆਉਣ ਦਾ ਕੋਈ ਨੁਕਸਾਨ ਨਹੀਂ ਹੈ। ਮੁੰਬਈ ਦਾ ਪ੍ਰਸ਼ਾਸਕੀ ਅਨੁਭਵ ਜਿੱਥੇ ਤੱਕ ਸੁਖਾਲਾ ਹੋਵੇ ਦਿੱਲੀ ਵਿੱਚ ਦੁਹਰਾਇਆ ਜਾ ਸਕਦਾ ਹੈ।... ਜੇ ਸੰਘਣੀ ਵਸੋਂ ਵਾਲੀ ਮੁੰਬਈ ਸਟੋਰੇਜ ਟੈਂਕਰ ਲਗਾ ਸਕਦੀ ਹੈ ਤਾਂ ਅਜਿਹਾ ਦਿੱਲੀ ਵਿੱਚ ਵੀ ਕੀਤਾ ਜਾ ਸਕਦਾ ਹੈ।"
ਫਗਵਾੜਾ ਦਾ ਥਾਣੇਦਾਰ ਮੁਅੱਤਲ
ਫਗਵਾੜਾ ਤੋਂ ਇੱਕ ਟਵਿੱਟਰ ਵਰਤੋਂਕਾਰ ਖ਼ੁਸ਼ਪ੍ਰੀਤ ਨੇ ਸ਼ਹਿਰ ਦੇ ਇੱਕ ਪੁਲਿਸ ਅਫ਼ਸਰ ਦੇ ਵੀਡੀਓ ਰੇਹੜੀ ਵਾਲਿਆਂ ਨਾਲ ਬੁਰੇ ਵਰਤਾਓ ਦੀ ਇੱਕ ਵੀਡੀਓ ਪੰਜਾਬ ਦੇ ਡੀਜੀਪੀ ਨੂੰ ਟੈਗ ਕਰ ਕੇ ਸਾਂਝੀ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਦੇ ਜਵਾਬ ਵਿੱਚ ਡੀਜੀਪੀ ਨੇ ਲਿਖਿਆ ਕਿ 'ਇਹ ਬਿਲਕੁਲ ਸ਼ਰਮਨਾਕ ਹੈ ਅਤੇ ਨਾਸਵੀਕਾਰਨਯੋਗ ਹੈ। ਮੈਂ ਫ਼ਗਵਾੜਾ ਦੇ ਐੱਸਐੱਚਓ ਨੂੰ ਮੁਅਤਲ ਕਰ ਦਿੱਤਾ ਹੈ। ਅਜਿਹਾ ਬੁਰਾ ਵਰਤਾਉ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਵਰਤਾਉ ਕਰਨ ਵਾਲਿਆਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।'
ਵਿਦੇਸ਼ੀ ਮਦਦ ਪੀੜਤਾਂ ਲਈ ਹੈ ਨਾ ਕਿ ਕਬਾੜ ਬਣ ਜਾਣ ਲਈ-ਦਿੱਲੀ ਹਾਈ ਕੋਰਟ
ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਚਕਿਤਸਤਾ ਉਪਕਰਣ ਦੇ ਮਾਮਲੇ ਵਿੱਚ ਮਿਲੀ ਵਿਦੇਸ਼ੀ ਮਦਦ ਕੋਰੋਨਾਵਾਇਰਸ ਦੇ ਪੀੜਤਾਂ ਲਈ ਹੈ। ਇਹ ਸਹਾਇਤਾ ਸਮੱਗਰੀ ਕਿਤੇ ਡੱਬਿਆਂ ਵਿੱਚ ਰੱਖੇ ਜਾਣ ਲਈ ਜਾਂ ਕਬਾੜ ਬਣ ਜਾਣ ਲਈ ਨਹੀਂ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁੱਖੀ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਔਵੈਸੀ ਨੇ ਵੀ ਮੰਗਲਵਾਰ ਨੂੰ ਟਵੀਟ ਕਰ ਕੇ ਪੁੱਛਿਆ ਸੀ ਕਿ ਭਾਰਤ ਵਿੱਚ ਹੁਣ ਤੱਕ 300 ਟਨ ਵਿਦੇਸ਼ੀ ਮਦਦ ਪਹੁੰਚ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਦਫ਼ਤਰ ਨਹੀਂ ਦੱਸ ਰਿਹਾ ਕਿ ਇਸ ਦਾ ਕੀ ਬਣਿਆ? ਔਵੈਸੀ ਨੇ ਪੁੱਛਿਆ ਸੀ ਕਿ ਨੌਕਰਸ਼ਾਹੀ ਡਰਾਮੇ ਦੇ ਕਾਰਨ ਕਿੰਨੀਆਂ ਵਿਦੇਸ਼ੀ ਜੀਵਨ ਰੱਖਿਅਕ ਦਵਾਈਆਂ ਗੋਦਾਮਾਂ ਵਿੱਚ ਪਈਆਂ ਹਨ?"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਨ੍ਹਾਂ ਸਵਾਲਾਂ ਦੇ ਦੌਰਾਨਮ ਸਿਹਤ ਮੰਤਰਾਲਾ ਨੇ ਕਿਹਾ ਕਿ ਕਰੀਬ 40 ਲੱਖ ਸਮੱਗਰੀ, ਜਿਸ ਵਿੱਚ ਦਵਾਈਆਂ, ਆਕਸੀਜ਼ਨ ਸਿਲੰਡਰ ਅਤੇ ਹੋਰ ਕਈ ਕਿਸਮ ਦੀ ਵਿਦੇਸ਼ੀ ਮਦਦ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 38 ਸੰਸਥਾਨਾਂ ਨੂੰ ਭੇਜੀ ਗਈ ਹੈ।

ਤਸਵੀਰ ਸਰੋਤ, ANI
ਜੀ-7 ਵਾਰਤਾ ਲਈ ਇੰਗਲੈਂਡ ਗਏ ਸਮੁੱਚੇ ਭਾਰਤੀ ਪ੍ਰਤੀਨਿਧੀਆਂ ਨੂੰ ਆਈਸੋਲੇਟ ਰਹਿਣ ਨੂੰ ਕਿਹਾ ਗਿਆ ਹੈ। ਇਹ ਹੁਕਮ ਪਬਲਿਕ ਹੈਲਥ ਇੰਗਲੈਂਡ ਨੇ ਦਿੱਤੇ ਹਨ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜਯਸ਼ੰਕਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੰਭਾਵਿਤ ਕੋਵਿਡ ਮਾਮਲਿਆਂ ਦੇ ਸੰਪਰਕ ਵਿਚ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਮੰਗਲਵਾਰ ਨੂੰ ਐੱਸ ਜਯਸ਼ੰਕਰ ਨੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਨਿੱਜੀ ਮੁਲਾਕਾਤ ਕੀਤੀ ਸੀ। ਪਰ ਹੁਣ ਉਹ ਸਾਰੀਆਂ ਬੈਠਕਾਂ ਵਰਚੂਅਲੀ ਹੀ ਕਰਨਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਭਾਰਤ ਜੀ -7 ਦੇਸ਼ਾਂ ਦਾ ਹਿੱਸਾ ਨਹੀਂ ਹੈ। ਪਰ ਭਾਰਤ ਨੂੰ ਵਿਸ਼ੇਸ਼ ਤੌਰ ਉੱਤੇ ਸੱਦਾ ਦਿੱਤਾ ਗਿਆ ਹੈ। ਬ੍ਰਿਟੇਨ ਦੇ ਇੱਕ ਕੂਟਨੀਤਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਜੈਸ਼ੰਕਰ ਨਿੱਜੀ ਤੌਰ ਉੱਤੇ ਬੈਠਕ ਵਿਚ ਸ਼ਾਮਲ ਨਹੀਂ ਹੋ ਸਕਣਗੇ।
ਉਨ੍ਹਾਂ ਦੱਸਿਆ ਕਿ ਉਹ ਹੁਣ ਵਰਚੂਅਲ਼ੀ ਬੈਠਕ ਵਿਚ ਹਿੱਸਾ ਲੈਣਗੇ। ਇਹੀ ਕਾਰਨ ਹੈ ਕਿ ਅਸੀਂ ਸਖ਼ਤ ਕੋਵਿਡ ਪ੍ਰੋਟੋਕਾਲ ਰੱਖੇ ਹਨ ਅਤੇ ਹਰ ਦਿਨ ਟੈਸਟਿੰਗ ਵੀ ਹੁੰਦੀ ਹੈ।
ਇਹ ਵੀ ਪੜ੍ਹੋ
ਸੁਪਰੀਮ ਕੋਰਟ ਵਲੋਂ ਕੇਂਦਰ ਦੀ ਖਿਚਾਈ
ਕੋਵਿਡ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਨਾ ਬਣਾਉਣ ਦੇ ਮਾਮਲੇ ਵਿਚ, ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਸੀ।
ਕੇਂਦਰ ਸਰਕਾਰ ਇਸ ਨੋਟਿਸ ਦੇ ਵਿਰੁੱਧ ਸੁਪਰੀਮ ਕੋਰਟ ਗਈ ਅਤੇ ਇਸ ਦੀ ਸੁਣਵਾਈ ਜਸਟਿਸ ਡੀ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਕਰ ਰਹੀ ਹੈ।
ਕੇਂਦਰ ਸਰਕਾਰ ਦੀ ਤਰਫੋਂ, ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦਿੱਲੀ ਵਿੱਚ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਕੱਲ੍ਹ 585 ਮੀਟ੍ਰਿਕ ਟਨ ਦੀ ਸਪਲਾਈ ਪਹੁੰਚ ਗਈ ਸੀ।
ਜਸਟਿਸ ਚੰਦਰਚੁੜ ਨੇ ਐਸਜੀ ਤੁਸ਼ਾਰ ਮਹਿਤਾ ਨੂੰ ਪੁੱਛਿਆ ਕਿ ਇੱਥੇ ਕੋਈ ਠੋਸ ਪ੍ਰਣਾਲੀ ਹੋਣੀ ਚਾਹੀਦੀ ਹੈ ਅਤੇ ਇਸ ਲਈ ਕੀ ਕੀਤਾ ਜਾ ਰਿਹਾ ਹੈ?
ਜਸਟਿਸ ਚੰਦਰਚੂੜ ਨੇ ਇਹ ਵੀ ਕਿਹਾ ਕਿ ਜੇਲ੍ਹ ਵਿੱਚ ਅਧਿਕਾਰੀਆਂ ਨੂੰ ਬੰਦ ਕਰਨ ਅਤੇ ਅਪਮਾਨ ਦਾ ਨੋਟਿਸ ਭੇਜਣ ਨਾਲ ਆਕਸੀਜਨ ਨਹੀਂ ਆਵੇਗੀ, ਪਰ ਸਾਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਇਸਦੇ ਲਈ ਕੀ ਕੀਤਾ ਜਾ ਰਿਹਾ ਹੈ?
ਜਸਟਿਸ ਸ਼ਾਹ ਨੇ ਇਹ ਵੀ ਕਿਹਾ ਕਿ ਇਸ ਵਿਚ ਕੋਈ ਵਿਵਾਦ ਨਹੀਂ ਕਿ ਲੋਕ ਆਕਸੀਜਨ ਤੋਂ ਬਿਨਾਂ ਆਪਣੀ ਜਾਨ ਗੁਆ ਰਹੇ ਬੈਠੇ ਹਨ ਅਤੇ ਇਹ ਕੋਈ ਐਮਰਜੈਂਸੀ ਵਾਲੀ ਸਥਿਤੀ ਨਹੀਂ ਸੀ। ਪਰ ਇਸ ਦੀ ਯੋਜਨਾ ਕੀ ਹੈ?
ਐਸਜੀ ਨੇ ਕਿਹਾ, "ਸ਼ੁਰੂ ਵਿੱਚ 5000 ਮੀਟ੍ਰਿਕ ਟਨ ਆਕਸੀਜਨ ਉਪਲਬਧ ਸੀ। ਇਸ ਵਿਚ ਉਦਯੋਗਿਕ ਆਕਸੀਜਨ ਵੀ ਸ਼ਾਮਲ ਸੀ। ਪਹਿਲਾਂ ਮੈਡੀਕਲ ਆਕਸੀਜਨ ਦੀ ਬਹੁਤ ਜ਼ਿਆਦਾ ਮੰਗ ਨਹੀਂ ਸੀ। ਅਸੀਂ ਉਦਯੋਗਿਕ ਆਕਸੀਜਨ ਦੀ ਵਰਤੋਂ ਬੰਦ ਕਰ ਦਿੱਤੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਵਿਚ ਮਦਦ ਕੀਤੀ ਹੈ। ਪਰ ਹੁਣ ਸਵਾਲ ਰਾਜਾਂ ਵਿਚ ਆਕਸੀਜਨ ਦੀ ਵੰਡ ਬਾਰੇ ਹੈ। ''
ਜਸਟਿਸ ਚੰਦਰਚੁੜ ਨੇ ਪੁੱਛਿਆ ਕਿ ਅੱਜ ਤੋਂ ਸੋਮਵਾਰ ਤੱਕ ਦਿੱਲੀ ਵਿਚ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਲਈ ਕੀ ਪ੍ਰਬੰਧ ਕੀਤੇ ਜਾਣਗੇ, ਇਹ ਅਦਾਲਤ ਨੂੰ ਦੱਸਿਆ ਜਾਵੇ।

ਤਸਵੀਰ ਸਰੋਤ, Getty Images
ਆਕਸੀਜਨ 'ਤੇ ਕੇਂਦਰ ਨੂੰ ਅਦਾਲਤ ਦੇ ਅਪਮਾਨ ਦਾ ਨੋਟਿਸ
ਦਿੱਲੀ ਦੇ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਸਪਲਾਈ ਦੀ ਘਾਟ ਬਾਰੇ ਦਿੱਲੀ ਹਾਈ ਕੋਰਟ ਨੇ 4 ਮਈ ਨੂੰ ਕੇਂਦਰ ਨੂੰ ਅਦਾਲਤ ਦੇ ਅਪਮਾਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਹੁਣ ਕੇਂਦਰ ਸਰਕਾਰ ਹਾਈ ਕੋਰਟ ਦੇ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਪਹੁੰਚ ਗਈ ਹੈ।
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਸਰਕਾਰ ਦੀ ਤਰਫੋਂ ਕਿਹਾ ਹੈ ਕਿ ਇਹ ਮੰਦਭਾਗਾ ਹੈ ਕਿ ਜਦੋਂ ਅਸੀਂ ਕੋਵਿਡ ਮਹਾਂਮਾਰੀ ਵਿਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਾਂ ਦਿੱਲੀ ਹਾਈ ਕੋਰਟ ਨੇ ਸਾਡੇ ਖਿਲਾਫ ਅਪਮਾਨ ਦਾ ਨੋਟਿਸ ਦਿੱਤਾ ਹੈ। ਸੁਪਰੀਮ ਕੋਰਟ ਅੱਜ ਇਸ ਕੇਸ ਦੀ ਸੁਣਵਾਈ ਕਰ ਸਕਦੀ ਹੈ।
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਪੁੱਛਿਆ ਸੀ ਕਿ ਕਿਉਂ ਨਾ ਅਦਾਲਤ ਦੇ ਅਪਮਾਨ ਲਈ ਤੁਹਾਡੇ 'ਤੇ ਮੁਰੱਦਮਾ ਸ਼ੁਰੂ ਕੀਤਾ ਜਾਵੇ।
ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ 2 ਮਈ ਨੂੰ ਦਿੱਲੀ ਦੇ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਦੀ ਸਮੱਸਿਆ ਨੂੰ ਹੱਲ ਕਰਨ ਦੇ ਆਦੇਸ਼ ਵੀ ਦਿੱਤੇ ਸਨ।
ਹਾਈ ਕੋਰਟ ਨੇ ਕੇਂਦਰ ਨੂੰ ਕਿਹਾ ਸੀ ਕਿ ਤੁਸੀਂ ਸ਼ੁਤਰਮੁਰਗ ਦੀ ਤਰ੍ਹਾਂ ਗਰਦਨ ਨੂੰ ਰੇਤ ਵਿੱਚ ਛੁਪਾ ਸਕਦੇ ਹੋ ਪਰ ਅਸੀਂ ਅਜਿਹਾ ਨਹੀਂ ਕਰਾਂਗੇ।
ਰੂਰਲ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਹੜਤਾਲ 'ਤੇ

ਪੰਜਾਬ ਦੇ ਰੂਰਲ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਨਾਲ ਮਰੀਜ਼ਾਂ ਨੂੰ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੜਤਾਲ ਨੂੰ ਲੈਕੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਨੇ ਕਿਹਾ, "ਅੱਜ ਜੋ ਹਾਲਾਤ ਹਨ, ਅਜਿਹੇ 'ਚ ਡਿਊਟੀ ਕਰ ਰਹੇ ਹਰ ਕਰਮਚਾਰੀ ਦੀ ਮੁਖ ਲੋੜ ਹੈ। ਉਹ ਆਪਣੀ ਜਿੰਮੇਵਾਰੀ ਸਮਝੇ।"
ਉਨ੍ਹਾਂ ਕਿਹਾ, "ਰੂਰਲ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਨਾਲ ਉਹਨਾਂ ਦੇ ਹਸਪਤਾਲ ਦੇ ਕੰਮ 'ਤੇ ਅਸਰ ਪੈ ਰਿਹਾ ਹੈ ਇੰਨ੍ਹਾਂ 'ਚੋਂ ਕਈ ਕਰਮਚਾਰੀ ਕੋਰੋਨਾ ਵੈਕਸੀਨ, ਸੈਪਲਿੰਗ ਅਤੇ ਆਈਸੋਲੇਸ਼ਨ ਵਾਰਡ 'ਚ ਡਿਊਟੀ ਕਰ ਰਹੇ ਹਨ ਅਤੇ ਹੁਣ ਹੜਤਾਲ 'ਤੇ ਜਾਣ ਕਾਰਨ ਮੁਸ਼ਕਿਲਾਂ ਜਰੂਰ ਆ ਰਹੀਆਂ ਹਨ |"
ਕੋਰੋਨਾਵਾਇਰਸ: ਸਿਹਤ ਸਹੂਲਤਾਂ ਲਈ ਵਾਧੂ ਲੋਨ ਪ੍ਰਦਾਨ ਕਰੇਗਾ RBI

ਤਸਵੀਰ ਸਰੋਤ, Rbi
ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਆਰਬੀਆਈ ਨੇ ਮਹਾਂਮਾਰੀ ਦੇ ਸਮੇਂ ਦੌਰਾਨ ਆਰਥਿਕਤਾ ਨੂੰ ਮੁੜ ਪਟਰੀ 'ਤੇ ਲਿਆਉਣ ਲਈ ਕਈ ਘੋਸ਼ਣਾਵਾਂ ਕੀਤੀਆਂ ਹਨ।
ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਕੋਰੋਨਾ ਦੀ ਲਾਗ ਪਿਛਲੇ ਸਾਲ ਨਾਲੋਂ ਵਧੇਰੇ ਗੰਭੀਰ ਹੋ ਰਹੀ ਹੈ, ਪਰ ਇਸ ਵਾਰ ਇਸ ਨਾਲ ਲੜਨ ਲਈ ਵੱਖਰੀ ਰਣਨੀਤੀ ਅਪਣਾਈ ਗਈ ਤਾਂ ਜੋ ਆਰਥਿਕਤਾ ਨੂੰ ਵੀ ਬਚਾਇਆ ਜਾ ਸਕੇ।
ਸ਼ਕਤੀਕਾਂਤ ਦਾਸ ਨੇ ਪਿਛਲੇ ਸਾਲ ਦੀ ਤੁਲਨਾ ਕਰਦਿਆਂ ਬਹੁਤ ਸਾਰੇ ਅੰਕੜੇ ਦਿੱਤੇ ਅਤੇ ਕਿਹਾ ਕਿ ਆਰਥਵਿਵਸਥਾ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਮੌਨਸੂਨ ਦੀ ਉਮੀਦ ਨਾਲ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਵਿਚ ਰਹਿਣ ਦੀ ਉਮੀਦ ਹੈ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਨਿਰਯਾਤ ਵਧਿਆ ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ ਵੀ ਵਧਿਆ ਹੈ, ਜਿਸ ਨਾਲ ਭਾਰਤ ਦਾ ਵਿਸ਼ਵਾਸ ਵਧਿਆ ਹੈ।
ਆਰਬੀਆਈ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਲੜਨ ਵਿਚ ਸਹਾਇਤਾ ਲਈ ਆਰਥਿਕਤਾ ਬਾਰੇ ਕੁਝ ਐਲਾਨ ਵੀ ਕੀਤੇ ਹਨ।
ਆਰਬੀਆਈ ਦੇ ਅਹਿਮ ਐਲਾਨ
- ਬੈਂਕ ਵੈਕਸੀਨ ਅਤੇ ਹਸਪਤਾਲਾਂ ਵਿਚ ਸਹੂਲਤਾਂ ਲਈ ਵਾਧੂ ਲੋਨ ਪ੍ਰਦਾਨ ਕਰਨਗੇ। ਇਹ ਲੋਨ ਕੋਵਿਡ ਲੋਨ ਬੁੱਕ ਦੇ ਅਧੀਨ ਲਿਆ ਜਾਵੇਗਾ। ਇਹ ਸਹੂਲਤ ਅਗਲੇ ਸਾਲ ਤੱਕ ਉਪਲਬਧ ਰਹੇਗੀ।
- ਆਰਬੀਆਈ ਨੇ ਸਿਹਤ ਸੰਭਾਲ ਲਈ 50,000 ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ ਹੈ।
- ਆਰਬੀਆਈ 35 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਸਿਕਿਊਰਟੀਜ਼ ਨੂੰ ਦੋ ਹਫਤਿਆਂ ਵਿੱਚ ਦੂਜੀ ਵਾਰ ਖਰੀਦੇਗਾ।
ਇਹ ਵੀ ਪੜ੍ਹੋ
ਕੋਰੋਨਾਵਾਇਰਸ: ਭਾਰਤ ਨੂੰ ਆ ਰਹੀ ਵਿਦੇਸ਼ੀ ਮਦਦ ਦੇ ਇਸਤੇਮਾਲ 'ਤੇ ਉੱਠ ਰਹੇ ਸਵਾਲ, ਕੇਂਦਰ ਸਰਕਾਰ ਨੇ ਇਹ ਜਵਾਬ ਦਿੱਤਾ

ਤਸਵੀਰ ਸਰੋਤ, @indembkwt
ਸੋਸ਼ਲ ਮੀਡੀਆ 'ਤੇ ਇਹ ਸਵਾਲ ਉੱਠ ਰਹੇ ਸਨ ਕਿ ਭਾਰਤ ਵਿੱਚ ਕੋਵਿਡ ਮਹਾਂਮਾਰੀ ਲਈ ਵਿਦੇਸ਼ਾਂ ਤੋਂ ਆ ਰਹੀ ਸਹਾਇਤਾ ਕਿਥੇ ਜਾ ਰਹੀ ਹੈ?
ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏ.ਆਈ.ਐੱਮ. ਆਈ. ਐੱਮ.) ਦੇ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਹੁਣ ਤੱਕ 300 ਟਨ ਵਿਦੇਸ਼ੀ ਸਹਾਇਤਾ ਭਾਰਤ ਆਈ ਹੈ ਪਰ ਪ੍ਰਧਾਨ ਮੰਤਰੀ ਦਫਤਰ ਇਹ ਨਹੀਂ ਦੱਸ ਰਿਹਾ ਕਿ ਉਸ ਦਾ ਕੀ ਹੋਇਆ।
ਓਵੈਸੀ ਨੇ ਪੁੱਛਿਆ ਸੀ, 'ਅਫ਼ਸਰਸ਼ਾਹੀ ਡਰਾਮੇ ਕਾਰਨ ਕਿੰਨੀ ਜਾਨ ਬਚਾਉਣ ਵਾਲੀ ਵਿਦੇਸ਼ੀ ਸਹਾਇਤਾ ਗੋਦਾਮਾਂ ਵਿੱਚ ਪਈ ਹੈ?'
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਇਸੇ ਤਰ੍ਹਾਂ ਦੇ ਸਵਾਲ ਪੁੱਛ ਰਹੇ ਸਨ।
ਮੰਗਵਾਲਰ ਨੂੰ ਇਨ੍ਹਾਂ ਸਵਾਲਾਂ ਦੇ ਵਿਚਕਾਰ, ਸਿਹਤ ਮੰਤਰਾਲੇ ਨੇ ਕਿਹਾ ਕਿ 40 ਲੱਖ਼ ਦੇ ਕਰੀਬ ਸਮਗਰੀ, ਜਿਸ ਵਿੱਚ ਦਵਾਈਆਂ, ਆਕਸੀਜਨ ਸਿਲੰਡਰ, ਮਾਸਕ ਅਤੇ ਹੋਰ ਕਿਸਮ ਦੀ ਵਿਦੇਸ਼ੀ ਸਹਾਇਤਾ 31 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 38 ਸੰਸਥਾਵਾਂ ਨੂੰ ਭੇਜੀ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਜ਼ਿਆਦਾਤਰ ਸੰਸਥਾਵਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ। ਕੋਰੋਨਾ ਦੀ ਦੂਜੀ ਲਹਿਰ ਵਿੱਚ, ਹਰ ਦਿਨ ਲਗਭਗ ਚਾਰ ਲੱਖ ਲਾਗ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਭਾਰਤ ਨੇ 16 ਸਾਲਾਂ ਬਾਅਦ ਪਹਿਲੀ ਵਾਰ ਵਿਦੇਸ਼ੀ ਮਦਦ ਲੈਣ ਦਾ ਫੈਸਲਾ ਕੀਤਾ ਹੈ।
ਭਾਰਤ ਨੂੰ ਕਈ ਦੇਸ਼ਾਂ ਦੀ ਵਿਦੇਸ਼ੀ ਮਦਦ ਮਿਲ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਗੁਜਰਾਤ ਦੇ ਮੁੰਦਰਾ ਬੰਦਰਗਾਹ ਤੇ ਯੂਏਈ ਤੋਂ 20 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਵਾਲੇ ਸੱਤ ਟੈਂਕਰ ਪਹੁੰਚੇ ਹਨ।
ਤਰਲ ਮੈਡੀਕਲ ਆਕਸੀਜਨ ਦੀ ਇਹ ਅਜਿਹੀ ਪਹਿਲੀ ਸਪਲਾਈ ਹੈ। ਯੂਕੇ ਅਤੇ ਭਾਰਤੀ ਹਵਾਈ ਸੈਨਾ ਦੇ ਸਾਂਝੇ ਯਤਨਾਂ ਸਦਕਾ 450 ਆਕਸੀਜਨ ਸਿਲੰਡਰ ਚੇਨਈ ਪਹੁੰਚ ਗਏ ਹਨ।
ਇਸ ਤੋਂ ਇਲਾਵਾ, ਸਹਾਇਤਾ ਦੀ ਪੰਜਵੀਂ ਖੇਪ ਅਮਰੀਕਾ ਤੋਂ ਆਈ ਹੈ। ਉਨ੍ਹਾਂ ਵਿੱਚੋਂ, ਮੈਡੀਕਲ ਉਪਕਰਣਾਂ ਤੋਂ ਇਲਾਵਾ 545 ਆਕਸੀਜਨ ਕੰਸਟ੍ਰੇਟਰ ਹਨ। ਇਸ ਤੋਂ ਇਲਾਵਾ ਕੁਵੈਤ ਤੋਂ ਵੀ ਇਸੇ ਤਰ੍ਹਾਂ ਦੀ ਮਦਦ ਆ ਰਹੀ ਹੈ।
ਦਿੱਲੀ ਵਿੱਚ ਕੇਂਦਰ ਸਰਕਾਰਾਂ ਦੇ ਅੱਠ ਹਸਪਤਾਲਾਂ ਵਿੱਚੋਂ ਛੇ ਨੂੰ ਵਿਦੇਸ਼ੀ ਸਹਾਇਤਾ ਮਿਲੀ ਹੈ। ਦਿੱਲੀ ਦੇ ਹਸਪਤਾਲ ਆਕਸੀਜਨ ਦੀ ਘਾਟ ਨਾਲ ਸਭ ਤੋਂ ਵੱਧ ਸੰਘਰਸ਼ ਕਰ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਕੇਂਦਰ ਸਰਕਾਰ ਦੁਆਰਾ ਆਕਸੀਜਨ ਦੀ ਸਪਲਾਈ ਨਿਰਧਾਰਤ ਕੀਤੀ ਜਾ ਰਹੀ ਹੈ ਅਤੇ ਕਈ ਵਾਰ ਸਪਲਾਈ ਵਿੱਚ ਅਸੰਤੁਲਨ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦਿੱਲੀ ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ, ਸਫਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਏਮਜ਼, ਡੀਫੈਂਸ ਰਿਸਰਚ ਐਂਡ ਡਿਵੈਲਪਮੇਂਟ ਔਰਗਨਾਈਜ਼ੇਸ਼ਨ, ਨੈਸ਼ਨਲ ਇੰਸਟੀਚਿਊਟ ਆਫ਼ ਟੀਬੀ ਨੂੰ ਵਿਦੇਸ਼ੀ ਮਦਦ ਮਿਲੀ ਹੈ।
ਵਿਦੇਸ਼ਾਂ ਤੋ ਬੀਆਈਪੀਏਪੀ ਮਸ਼ੀਨਾਂ, ਆਕਸੀਜਨ ਕੰਸਟ੍ਰੇਟਰ ਅਤੇ ਸਿਲੰਡਰ, ਪੀਐਸਏ ਆਕਸੀਜਨ ਪਲਾਂਟ, ਪਲਸ ਆਕਸੀਮੀਟਰ, ਦਵਾਈਆਂ, ਪੀਪੀਈ, ਐਨ -95 ਅਤੇ ਗਾਊਨ ਵਿਦੇਸ਼ਾਂ ਤੋਂ ਆ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












