ਕੋਰੋਨਾਵਾਇਰਸ: ਉਹ ਟਾਪੂ ਜੋ ਇਸ ਮਹਾਂਮਾਰੀ ਦੌਰਾਨ ਸਭ ਤੋਂ ਸੁਰੱਖਿਅਤ ਹੈ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਭਾਰਤ ਸਮੇਤ ਦੁਨੀਆਂ ਦੇ ਕਈ ਦੇਸਾਂ 'ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਪਰ ਇਸ ਪੂਰੀ ਮਹਾਂਮਾਰੀ 'ਚ ਇੱਕ ਛੋਟਾ ਜਿਹਾ ਏਸ਼ੀਆਈ ਟਾਪੂ ਸਭ ਤੋਂ ਸੁਰੱਖਿਅਤ ਮੁਲਕ ਵਜੋਂ ਉਭਰਿਆ ਹੈ।
ਬਲੂਮਬਰਗ ਦੀ ਇੱਕ ਰਿਪੋਰਟ 'ਚ ਸਿੰਗਾਪੁਰ ਨੇ ਨਿਊਜ਼ੀਲੈਂਡ ਨੂੰ ਪਛਾੜਦਿਆਂ ਪਹਿਲੀ ਥਾਂ ਹਾਸਲ ਕੀਤੀ ਹੈ। ਨਿਊਜ਼ੀਲੈਂਡ ਪਿਛਲੇ ਕਈ ਮਹੀਨਿਆਂ ਤੋਂ ਸਿਖਰਲੇ ਸਥਾਨ 'ਤੇ ਸੀ।
ਇਹ ਸੂਚੀ ਕਈ ਮਾਪਦੰਡਾਂ ਨੂੰ ਧਿਆਨ 'ਚ ਰੱਖਦਿਆਂ ਤਿਆਰ ਕੀਤੀ ਗਈ ਹੈ, ਜਿਸ 'ਚ ਕੋਵਿਡ ਦੇ ਮਾਮਲਿਆਂ ਦੇ ਨਾਲ-ਨਾਲ ਹੀ ਘੁੰਮਣ ਦੀ ਆਜ਼ਾਦੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਭਾਰਤ ਲਈ ਕਿਹੜੇ ਕਦਮ ਸੁਝਾ ਰਹੇ ਹਨ ਦੁਨੀਆਂ ਦੇ ਵੱਡੇ ਮਾਹਰ ਡਾ. ਫਾਊਚੀ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਚੀਫ਼ ਮੈਡੀਕਲ ਅਫ਼ਸਰ ਅਤੇ ਕੋਵਿਡ ਸਬੰਧੀ ਦੁਨੀਆਂ ਦੇ ਚੋਟੀ ਦੇ ਮਾਹਰ ਮੰਨੇ ਜਾਂਦੇ ਡਾ. ਐਂਥਨੀ ਫ਼ਾਊਚੀ ਨੇ ਭਾਰਤ ਨੂੰ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ ਪਾਉਣ ਲਈ ਲੌਕਡਾਊਨ, ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਉਣ ਅਤੇ ਵੱਡੀ ਗਿਣਤੀ ਵਿੱਚ ਮੇਕਸ਼ਿਫ਼ਟ ਹਸਪਤਾਲ (ਅਸਥਾਈ ਹਸਪਤਾਲ) ਬਣਾਉਣ ਦੀ ਸਲਾਹ ਦਿੱਤੀ ਹੈ।
ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਚੀਫ਼ ਮੈਡੀਕਲ ਸਲਾਹਕਾਰ ਡਾ. ਫ਼ਾਊਚੀ ਨੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਅਜਿਹੀਆਂ ਕੁਝ ਅਹਿਮ ਸਿਫ਼ਾਰਸ਼ਾਂ ਕੀਤੀਆਂ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਪੰਜਾਬ ਕਿਉਂ ਨਹੀਂ ਵਧਾ ਪਾ ਰਿਹਾ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਲਈ ਬੈੱਡ

ਤਸਵੀਰ ਸਰੋਤ, Getty Images
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੂਬੇ ਵਿੱਚ ਲੋੜੀਂਦੀ ਆਕਸਜੀਨ ਸਪਲਾਈ ਯਕੀਨੀ ਬਣਾਉਣ ਲਈ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ।
ਦੋਵਾਂ ਆਗੂਆਂ ਨੂੰ ਵੱਖੋ- ਵੱਖ ਚਿੱਠੀਆਂ ਲਿਖ ਕੇ ਕੈਪਟਨ ਅਮਰਿੰਦਰ ਨੇ ਸੂਬੇ ਵਿੱਚ ਕੋਰੋਨਾ ਦੇ ਗੰਭੀਰ ਹਾਲਾਤ ਦਾ ਹਵਾਲਾ ਦਿੱਤਾ ਹੈ।
ਮੁੱਖ ਮੰਤਰੀ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਕੋਰੋਨਾ ਦੇ 10,000 ਮਰੀਜ਼ ਵੱਖ-ਵੱਖ ਹਾਲਾਤਾਂ ਵਿੱਚ ਆਕਸਜੀਨ ਦੀ ਸਪੋਰਟ ਉੱਤੇ ਹਨ। ਪੰਜਾਬ ਨੂੰ ਮੌਜੂਦਾ ਆਕਸਜੀਨ ਨਾਲੋਂ ਕਿਸੇ ਨੇੜਲੇ ਸਰੋਤ ਤੋਂ 50 ਮੀਟ੍ਰਿਕ ਟਨ ਵਾਧੂ ਲੋੜ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਕੰਗਨਾ ਰਨੌਤ ਨੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੀ ਕਿਹਾ

ਤਸਵੀਰ ਸਰੋਤ, kangana/fb
ਬਾਲੀਵੁੱਡ ਫਿਲਮ ਅਦਾਕਾਰਾ ਕੰਗਨਾ ਰਨੌਤ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ।
ਕੰਗਨਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਦਾ ਦਾਅਵਾ ਕਰਦਿਆਂ ਇੱਕ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਨੂੰ ਟਵਿੱਟਰ 'ਤੇ ਕਈ ਲੋਕਾਂ ਨੇ ਹਿੰਸਕ ਅਤੇ ਭੜਕਾਊ ਦੱਸਿਆ ਸੀ। ਕਈ ਲੋਕਾਂ ਨੇ ਟਵਿੱਟਰ ਨੂੰ ਕੰਗਨਾ ਦਾ ਅਕਾਉਂਟ ਰੱਦ ਕਰਨ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਏਐਨਆਈ ਵਲੋਂ ਕੀਤੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਟਵਿੱਟਰ ਦੇ ਬੁਲਾਰੇ ਨੇ ਕੰਗਨਾ ਦੇ ਅਕਾਊਂਟ ਨੂੰ ਉਸਦੀ ਨਫ਼ਰਤ ਫੈਲਾਉਣ ਸਬੰਧੀ ਨੀਤੀ ਦੀ ਉਲੰਘਨਾ ਕਰਕੇ ਬੰਦ ਕੀਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੱਛਮੀ ਬੰਗਾਲ 'ਚ ਮੋਦੀ-ਸ਼ਾਹ ਦੀ ਜੋੜੀ ਇਨ੍ਹਾਂ 5 ਕਾਰਨਾਂ ਕਰਕੇ ਮਮਤਾ ਨੂੰ ਮਾਤ ਨਹੀਂ ਦੇ ਸਕੀ

ਤਸਵੀਰ ਸਰੋਤ, Reuters/epa
'ਪੱਛਮੀ ਬੰਗਾਲ ਵਿੱਚ ਭਾਜਪਾ ਦਾ ਪ੍ਰਦਰਸ਼ਨ ਤਾਂ ਚੰਗਾ ਰਿਹਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਆਸਤ ਹਾਰ ਗਈ ਹੈ। ਜੇਕਰ ਭਾਜਪਾ ਮੋਦੀ-ਸ਼ਾਹ ਮਾਡਲ 'ਤੇ ਇਸੇ ਤਰ੍ਹਾਂ ਅੱਗੇ ਵਧਦੀ ਰਹੀ ਤਾਂ ਭਵਿੱਖ ਵਿੱਚ ਵੀ ਚੋਣ ਨਤੀਜੇ ਅਲੱਗ ਨਹੀਂ ਹੋਣਗੇ। ਅਖੀਰ ਹਰ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਪਾਰਟੀ ਦਾ ਸ਼ੁਭੰਕਰ ਅਤੇ ਸ਼ਾਹ ਮੁੱਖ ਰਣਨੀਤੀਕਾਰ ਕਿਉਂ ਬਣ ਜਾਂਦੇ ਹਨ?''
ਸੂਬਾਈ ਭਾਜਪਾ ਦੇ ਇੱਕ ਪੁਰਾਣੇ ਆਗੂ ਜਦੋਂ ਨਾਂ ਨਹੀਂ ਛਾਪਣ ਦੀ ਸ਼ਰਤ 'ਤੇ ਇਹ ਗੱਲ ਕਹਿੰਦੇ ਹਨ ਤਾਂ ਉਨ੍ਹਾਂ ਦੀ ਲਾਚਾਰੀ ਅਤੇ ਦੁੱਖ ਸਾਫ਼ ਝਲਕਦਾ ਹੈ।
ਬੰਗਾਲ ਵਿੱਚ 'ਅਬਕੀ ਵਾਰ ਦੋ ਸੌ ਪਾਰ' ਦਾ ਨਾਅਰਾ ਦੇਣ ਵਾਲੀ ਭਾਜਪਾ ਦੀ ਹਾਰ ਦੀ ਬੇਸ਼ੱਕ ਇਹ ਕੋਈ ਇਕੱਲੀ ਵਜ੍ਹਾ ਨਾ ਹੋਵੇ, ਪਰ ਸਭ ਤੋ ਅਹਿਮ ਵਜ੍ਹਾ ਤਾਂ ਸਾਬਤ ਹੋਈ ਹੀ ਹੈ। ਚੋਣ ਨਤੀਜਿਆਂ ਤੋਂ ਬਾਅਦ ਸੂਬੇ ਦੇ ਆਗੂਆਂ ਵਿੱਚ ਅੰਸਤੋਸ਼ ਵਿਚਕਾਰ ਪਾਰਟੀ ਦੇ ਆਗੂ ਹਾਰ ਦੇ ਕਈ ਕਾਰਨ ਗਿਣਾ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












