ਕੋਰੋਨਾਵਾਇਰਸ: ਹਰ ਬਾਲਗ ਨੂੰ ਲੱਗੇਗੀ ਵੈਕਸੀਨ ਤੇ ਪੰਜਾਬ ਦੇ ਇਹ ਹਨ ਨਵੇਂ ਦਿਸ਼ਾ-ਨਿਰਦੇਸ਼

ਤਸਵੀਰ ਸਰੋਤ, Reuters
ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਅਹਿਮ ਖ਼ਬਰਾਂ ਦੀ ਅਪਡੇਟ ਦੇ ਰਹੇ ਹਾਂ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਉੱਥੇ ਹੀ ਕੇਂਦਰੀ ਸਿਹਤ ਮੰਤਰੀ ਨੇ ਮਨਮੋਹਨ ਸਿੰਘ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦਾ ਜਵਾਬ ਦਿੱਤਾ ਹੈ।
ਭਾਰਤ ਸਰਕਾਰ ਨੇ ਕੋਵਿਡ-19 ਦੀ ਵੈਕਸੀਨੇਸ਼ਨ ਮੁਹਿੰਮ ਦੇ ਤੀਜੇ ਗੇੜ ਦੀ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਇੱਕ ਮਈ ਨੂੰ ਸ਼ੁਰੂ ਹੋਣ ਵਾਲੇ ਤੀਜੇ ਤਹਿਤ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਵੈਕਸੀਨ ਲਗਵਾਉਣ ਦੇ ਯੋਗ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕੋਰੋਨਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਕਈ ਅਹਿਮ ਫਸੈਲੇ ਲਏ ਗਏ ਹਨ। ਇਹ ਹਨ:
- ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਵਿੱਚ ਟੀਕਿਆਂ ਦੀ ਕੀਮਤ, ਖਰੀਦ, ਯੋਗਤਾ ਅਤੇ ਪ੍ਰਬੰਧਨ ਨੂੰ ਵਧੇਰੇ ਲਚੀਲਾ ਬਣਾਇਆ ਜਾ ਰਿਹਾ ਹੈ।
- ਸਾਰੇ ਹਿੱਸੇਦਾਰਾਂ ਨੂੰ ਸਥਾਨਕ ਲੋੜਾਂ ਦੇ ਅਨੁਕੂਲ ਕਰਨ ਲਈ ਢਿੱਲ ਦਿੱਤੀ ਗਈ ਹੈ।
- 18 ਸਾਲ ਤੋਂ ਵੱਧ ਉਮਰ ਦਾ ਹਰੇਕ ਵਿਅਕਤੀ ਕੋਵਿਡ -19 ਦੇ ਵਿਰੁੱਧ ਟੀਕਾ ਲਗਵਾਉਣ ਦੇ ਯੋਗ ਹੋਵੇਗਾ।
- ਟੀਕਾ ਬਣਾਉਣ ਵਾਲਿਆਂ ਨੂੰ ਆਪਣੇ ਉਤਪਾਦਨ ਨੂੰ ਵਧਾਉਣ ਅਤੇ ਨਵੇਂ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਨੂੰ ਖਿੱਚਣ ਲਈ ਉਤਸ਼ਾਹਤ ਕੀਤਾ ਹੈ।
- ਟੀਕਾ ਨਿਰਮਾਤਾਵਾਂ ਨੂੰ ਆਪਣੀ 50 ਫੀਸਦ ਸਪਲਾਈ ਸੂਬਾ ਸਰਕਾਰਾਂ ਨੂੰ ਜਾਰੀ ਕਰਨ ਦਾ ਅਧਿਕਾਰ ਦਿੱਤਾ ਅਤੇ ਉਹ ਵੀ ਖੁੱਲ੍ਹੇ ਬਾਜ਼ਾਰ ਵਿੱਚ ਪਹਿਲਾਂ ਤੋਂ ਐਲਾਨੀ ਕੀਮਤ 'ਤੇ
- ਸੂਬਿਆਂ ਨੂੰ ਸਿੱਧਾ ਵੈਕਸੀਨ ਨਿਰਮਾਤਾਵਾਂ ਤੋਂ ਵਾਧੂ ਟੀਕੇ ਦੀਆਂ ਖੁਰਾਕਾਂ ਖਰੀਦਣ ਦਾ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਰਗ ਲਈ ਟੀਕਾਕਰਣ ਦੀ ਇਜਾਜ਼ਤ
ਮਨਮੋਹਨ ਸਿੰਘ ਕੋਰੋਨਾ ਪੌਜ਼ਿਟਿਵ ਹੋਏ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਰੋਨਾ ਪੌਜ਼ਿਟਿਵ ਹੋ ਗਏ ਹਨ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੂੰ ਏਮਜ਼ ਦੇ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2

ਤਸਵੀਰ ਸਰੋਤ, Getty Images
ਪੰਜਾਬ ਵਿੱਚ ਨਿਯਮਾਂ ਨੂੰ ਲੈ ਕੇ ਇਹ ਐਲਾਨ ਹੋਏ
ਕੋਵਿਡ ਸਬੰਧੀ ਰੀਵਿਊ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਇਹ ਪਾਬੰਦੀਆਂ ਲਾਉਣ ਦੇ ਉਨ੍ਹਾਂ ਨੇ ਕਾਰਨ ਵੀ ਦੱਸੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
- ਪੰਜਾਬ ਵਿੱਚ ਨਾਈਟ ਕਰਫਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟ ਕੰਪਲੈਕਸ ਬੰਦ ਰਹਿਣਗੇ।
- ਸੋਮਵਾਰ ਤੋਂ ਸ਼ੁਕਰਵਾਰ ਨੂੰ ਰੈਸਟੋਰੈਂਟ ਅਤੇ ਹੋਟਲਾਂ 'ਤੇ ਸਿਰਫ਼ ਹੋਮ ਡਿਲੀਵਰੀ ਅਤੇ ਟਕੇਅਵੇ ਦੀ ਇਜਾਜ਼ਤ।
- ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਬੰਦ ਰਹਿਣਗੀਆਂ। ਇਹ ਨਵੇਂ ਨਿਯਮ 30 ਅਪ੍ਰੈਲ ਤੱਕ ਜਾਰੀ ਰਹਿਣਗੇ।
- ਸੂਬੇ ਵਿੱਚ ਵਿਆਹ ਜਾਂ ਸਸਕਾਰ ਮੌਕੇ 20 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜਾਜ਼ਤ ਨਹੀਂ। ਸਸਕਾਰ ਤੋਂ ਇਲਾਵਾ ਹੋਰਨਾਂ ਇਕੱਠਾਂ ਲਈ 10 ਤੋਂ ਵੱਧ ਲੋਕਾਂ ਦੇ ਇਕੱਠ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣਾ ਜ਼ਰੂਰੀ।
- ਹਵਾਈ ਯਾਤਰਾ ਰਾਹੀਂ ਪੰਜਾਬ ਆਉਣ ਵਾਲੇ ਸਾਰੇ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ।
- ਟੈਸਟਿੰਗ ਵਧਾਉਣ ਲਈ ਨਿੱਜੀ ਲੈਬਸ ਵਿੱਚ ਆਰਟੀ-ਪੀਸੀਆਰ ਰੈਪਿਡ ਐਂਟੀਜਨ ਟੈਸਟ ਦੀ ਕੀਮਤ ਘਟਾ ਦਿੱਤੀ ਗਈ ਹੈ।

ਤਸਵੀਰ ਸਰੋਤ, EPA
- ਆਰਟੀ-ਪੀਸੀਆਰ ਦੀ ਕੀਮਤ 450 ਤੇ ਰੈਪਿਡ ਐਂਟੀਜਨ ਟੈਸਟ ਦੀ ਕੀਮਤ 300 ਰੁਪਏ ਹੋਵੇਗੀ। ਹਾਲਾਂਕਿ ਘਰੋਂ ਸੈਂਪਲ ਲੈਣ ਦੇ ਵਖਰੇ ਪੈਸੇ ਲੱਗਣਗੇ।
- ਕੋਈ ਵੀ ਵਿਅਕਤੀ ਜੇ ਵੱਡੇ ਇਕੱਠ ਵਿੱਚ ਸ਼ਾਮਿਲ ਹੋਇਆ ਹੈ ਚਾਹੇ ਧਾਰਮਿਕ, ਸਿਆਸੀ ਜਾਂ ਸਮਾਜਿਕ ਹੋਵੇ ਤਾਂ ਉਸ ਨੂੰ ਪੰਜ ਦਿਨਾਂ ਲਈ ਹੋਮ ਕੁਆਰੰਟੀਨ ਹੋਣਾ ਪਏਗਾ।
- ਟੈਕਸੀ, ਬੱਸਾਂ ਜਾਂ ਆਟੋ ਵਿੱਚ ਸਵਾਰੀਆਂ 50 ਫੀਸਦ ਬੈਠਾਉਣ ਦੀ ਇਜਾਜ਼ਤ।
- ਪੰਜਾਬ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨ ਲਈ ਮੁੱਖ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਰੈਪਿਡ ਐਂਟੀਜੇਨ ਟੈਸਟਿੰਗ ਬੂਥਾਂ ਨੂੰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨਾਂ 'ਤੇ ਸਥਾਪਤ ਕੀਤਾ ਜਾਵੇ ਅਤੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ।
- ਪਟਵਾਰੀਆਂ ਲਈ ਭਰਤੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ
- ਮੈਡੀਕਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪਹਿਲੇ, ਦੂਜੇ ਅਤੇ ਤੀਜੇ ਸਾਲ ਦੇ ਐੱਮਬੀਬੀਐੱਸ, ਬੀਡੀਐੱਸ ਜਾਂ ਬੀਐੱਮਐੱਸ ਅਤੇ ਪਹਿਲੇ ਸਾਲ ਦੇ ਨਰਸਿੰਗ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆ ਕਰਵਾਉਣ।
ਰਾਮ ਨਵਮੀ ਮੌਕੇ ਮੋਹਾਲੀ ਰਹੇਗਾ ਬੰਦ
ਰਾਮ ਨਵਮੀ ਮੌਕੇ 21 ਅਪ੍ਰੈਲ ਨੂੰ ਮੋਹਾਲੀ ਵਿੱਚ ਪੂਰਨ ਲੌਕਡਾਊਨ ਰਹੇਗਾ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਕੋਵਿਡ ਸਬੰਧੀ ਰੀਵਿਊ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫ਼ੈਸਲਾ ਲਿਆ।

ਤਸਵੀਰ ਸਰੋਤ, Capt. Amarinder Singh/Twitter
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਐਡਵਾਈਜ਼ਰ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਟ੍ਰਾਈਸਿਟੀ ਵਿੱਚ ਲੌਕਡਾਊਨ ਦੇ ਹਿੱਸੇ ਵਜੋਂ ਮੋਹਾਲੀ ਵਿੱਚ ਲੌਕਡਾਊਨ ਲਾਇਆ ਜਾਵੇ ਅਤੇ ਇਸ ਸਬੰਧੀ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ।
ਇਹ ਵੀ ਪੜ੍ਹੋ-
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਤਿਉਹਾਰ ਦੌਰਾਨ ਇਕੱਠ ਕਰਨ ਅਤੇ ਵੱਡੇ-ਵੱਡੇ ਜਸ਼ਨਾਂ ਤੋਂ ਪਰਹੇਜ਼ ਕਰਨ।
ਰੈਮਡੇਸੇਵੀਅਰ ਕਿਹੜੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ
ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਦੱਸਿਆ ਕਿ ਰੈਮਡੇਸੇਵੀਅਰ ਕਦੋਂ ਲੈਣਾ ਵਧੇਰੇ ਫਾਇਦੇਮੰਦ ਰਹੇਗਾ।
ਉਨ੍ਹਾਂ ਕਿਹਾ, "ਕੋਵਿਡ ਪ੍ਰਬੰਧਨ ਦੇ ਪਿਛਲੇ ਇੱਕ ਸਾਲ ਦੌਰਾਨ ਅਸੀਂ ਸਿੱਖਿਆ ਹੈ ਕਿ ਦੋ ਚੀਜ਼ਾਂ ਸਭ ਤੋਂ ਅਹਿਮ ਹਨ - ਦਵਾਈ ਅਤੇ ਦਵਾਈ ਦਾ ਸਮਾਂ। ਜੇ ਤੁਸੀਂ ਉਨ੍ਹਾਂ ਨੂੰ ਬਹੁਤ ਜਲਦੀ ਜਾਂ ਦੇਰ ਨਾਲ ਦਿੰਦੇ ਹੋ ਤਾਂ ਇਹ ਨੁਕਸਾਨ ਪਹੁੰਚਾਏਗੀ। ਪਹਿਲੇ ਦਿਨ ਦਵਾਈਆਂ ਦਾ ਕਾਕਟੇਲ ਦੇਣਾ ਮਰੀਜ਼ ਨੂੰ ਮਾਰ ਸਕਦਾ ਹੈ ਅਤੇ ਇਹ ਵਧੇਰੇ ਨੁਕਸਾਨ ਵਾਲਾ ਹੋਵੇਗਾ।"

ਤਸਵੀਰ ਸਰੋਤ, ANI
ਉਨ੍ਹਾਂ ਅੱਗੇ ਕਿਹਾ, "ਇਹ ਸਮਝਣਾ ਜ਼ਰੂਰੀ ਹੈ ਕਿ ਰੈਮਡੇਸੇਵੀਅਰ ਜਾਦੂਈ ਬੁਲੇਟ ਨਹੀਂ ਹੈ ਅਤੇ ਅਜਿਹੀ ਕੋਈ ਦਵਾਈ ਨਹੀਂ ਹੈ ਜੋ ਮੌਤ ਦਰ ਨੂੰ ਘਟਾਉਂਦੀ ਹੈ। ਅਸੀਂ ਇਸਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਕੋਈ ਐਂਟੀ-ਵਾਇਰਲ ਦਵਾਈ ਨਹੀਂ ਹੈ। ਜੇ ਏਸਿਮਟੋਮੈਟਿਕ ਵਿਅਕਤੀਆਂ ਜਾਂ ਹਲਕੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਜਲਦੀ ਦੇ ਦਿੱਤੀ ਜਾਵੇ ਤਾਂ ਇਸ ਦਾ ਕੋਈ ਲਾਭ ਨਹੀਂ। ਜੇ ਦੇਰ ਨਾਲ ਦਿੱਤੀ ਜਾਵੇ ਤਾਂ ਵੀ ਕੋਈ ਲਾਭ ਨਹੀਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
"ਰੈਮਡੇਸੇਵੀਅਰ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੋ ਹਸਪਤਾਲ ਵਿੱਚ ਦਾਖਲ ਹਨ, ਆਕਸੀਜ਼ਨ ਦੀ ਕਮੀ ਹੋ ਗਈ ਹੈ ਅਤੇ ਛਾਤੀ ਦੇ ਐਕਸ-ਰੇ ਜਾਂ ਸੀਟੀ-ਸਕੈਨ ਵਿੱਚ ਇਨਫ਼ਲਟਰੇਟ ਮਿਲੇ ਹਨ।
ਜੇ ਪਹਿਲੇ ਦਿਨ ਸਟੀਰੌਇਡ ਦਿੱਤੇ ਜਾਣ ਤਾਂ ਇਸਦਾ ਕੋਈ ਲਾਭ ਨਹੀਂ। ਉਹ ਸਿਰਫ਼ ਦਰਮਿਆਨੀ ਤੋਂ ਗੰਭੀਰ ਬਿਮਾਰੀ ਵਿੱਚ ਫਾਇਦੇਮੰਦ ਹੁੰਦੇ ਹਨ ਜਦੋਂ ਆਕਸੀਜ਼ਨ ਦੀ ਕਮੀ ਹੋ ਰਹੀ ਹੋਵੇ।"
ਮਨਮੋਹਨ ਸਿੰਘ ਦੀ ਚਿੱਠੀ ਦਾ ਸਿਹਤ ਮੰਤਰੀ ਵੱਲੋਂ ਜਵਾਬ
ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਲਿਖੀ ਚਿੱਠੀ ਦਾ ਜਵਾਬ ਦਿੱਤਾ ਹੈ।
ਦਰਅਸਲ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਚਿੱਠੀ ਲਿੱਖ ਕੇ ਸਲਾਹ ਦਿੱਤੀ ਸੀ।

ਤਸਵੀਰ ਸਰੋਤ, Dr. Harsh Vardhan/Twitter
ਡਾ. ਹਰਸ਼ ਵਰਧਨ ਨੇ ਮਨਮੋਹਨ ਸਿੰਘ ਨੂੰ ਲਿਖੀ ਚਿੱਠੀ ਟਵਿੱਟਰ 'ਤੇ ਸਾਂਝੀ ਕਰਦਿਆਂ ਲਿਖਿਆ, "ਡਾ. ਮਨਮੋਹਨ ਸਿੰਘ ਜੀ, ਇਤਿਹਾਸ ਤੁਹਾਡੇ ਲਈ ਦਿਆਲੂ ਹੁੰਦਾ ਜੇ ਤੁਹਾਡੇ ਵੱਲੋਂ 'ਉਸਾਰੂ ਸਹਿਯੋਗ' ਅਤੇ ਵੱਡਮੁੱਲੀ ਸਲਾਹ ਨੂੰ ਅਜਿਹੇ ਅਸਧਾਰਨ ਸਮੇਂ ਵਿੱਚ ਤੁਹਾਡੀ ਪਾਰਟੀ ਕਾਂਗਰਸ ਦੇ ਆਗੂਆਂ ਨੇ ਵੀ ਮੰਨਿਆ ਹੁੰਦਾ!"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਉਨ੍ਹਾਂ ਚਿੱਠੀ ਵਿੱਚ ਲਿਖਿਆ, "ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਤੁਹਾਡੀ ਚਿੱਠੀ ਪੜ੍ਹੀ ਜੋ ਕਿ ਉਸਾਰੂ ਸਹਿਯੋਗ ਦੀ ਭਾਵਨਾ ਨਾਲ ਲਿਖੀ ਗਈ ਸੀ।
ਤੁਸੀਂ ਕੋਵਿਡ-19 ਨਾਲ ਨਜਿੱਠਣ ਲਈ ਵੈਕਸੀਨੇਸ਼ਨ ਉੱਤੇ ਜ਼ੋਰ ਦਿੱਤਾ ਹੈ, ਉਸ 'ਤੇ ਅਮਲ ਕੀਤਾ ਜਾ ਰਿਹਾ ਹੈ। ਇਸੇ ਕਾਰਨ ਭਾਰਤ ਨੇ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਸਭ ਤੋਂ ਤੇਜ਼ੀ ਨਾਲ 10, 11, 12 ਕਰੋੜ ਦੇ ਡੋਜ਼ ਦੇ ਅੰਕੜੇ ਨੂੰ ਛੂਹ ਲਿਆ ਹੈ।"
ਸਰਕਾਰ ਦਾ ਕਾਂਗਰਸ ਨੂੰ ਜਵਾਬ
ਡਾ. ਹਰਸ਼ ਵਰਧਨ ਨੇ ਚਿੱਠੀ ਵਿੱਚ ਅੱਗੇ ਲਿਖਿਆ,' 'ਤੁਸੀਂ ਸਲਾਹ ਦਿੱਤੀ ਹੈ ਕਿ ਸਾਨੂੰ ਟੀਕਾਕਰਨ ਦੇ ਅੰਕੜਿਆਂ ਨੂੰ ਸਿਰਫ਼ ਗਿਣਤੀ ਦੀ ਥਾਂ ਆਬਾਦੀ ਦੇ ਫੀਸਦ ਵਿੱਚ ਦੇਖਣਾ ਚਾਹੀਦਾ ਹੈ, ਜੋ ਕਿ ਗਲਤ ਨਹੀਂ ਹੈ। ਹਾਲਾਂਕਿ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਮੇਰੀ ਤਰ੍ਹਾਂ ਮੰਨਦੇ ਹੋਵੋਗੇ ਕਿ ਤੁਹਾਡੀ ਇਹ ਸਲਾਹ ਹਰ ਜਗ੍ਹਾ ਬਰਾਬਰ ਲਾਗੂ ਹੋਵੇ। ਤੁਹਾਡੀ ਪਾਰਟੀ ਦੇ ਜੂਨੀਅਰ ਮੈਂਬਰਾਂ ਸਣੇ ਸਭ ਨੂੰ ਇਹ ਮੰਨਣਾ ਚਾਹੀਦਾ ਹੈ।
ਸਪਸ਼ਟ ਹੈ ਕਿ ਅਜਿਹੇ ਵਿੱਚ ਗਿਣਤੀ ਦੇ ਆਧਾਰ 'ਤੇ ਕੋਰੋਨਾ ਦੇ ਕੁੱਲ ਕੇਸਾਂ, ਸਰਗਰਮ ਮਾਮਲਿਆਂ ਅਤੇ ਮੌਤਾਂ 'ਤੇ ਬਹਿਸ ਨਹੀਂ ਹੋਣੀ ਚਾਹੀਦੀ, ਜਦੋਂਕਿ ਕਾਂਗਰਸ ਪਾਰਟੀ ਹਮੇਸ਼ਾ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਜਦੋਂ ਗੱਲ ਟੀਕਾ ਲੈਣ ਵਾਲੇ ਲੋਕਾਂ ਦੀ ਗਿਣਤੀ ਦੀ ਆਉਂਦੀ ਹੈ, ਤਾਂ ਉਹ ਆਬਾਦੀ ਦੀ ਫੀਸਦ ਦੇ ਹਿਸਾਬ ਨਾਲ ਇਸ 'ਤੇ ਗੱਲ ਕਰਦੇ ਹਨ।"

ਤਸਵੀਰ ਸਰੋਤ, Getty Images
ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਹੀ ਨੀਤੀ ਅਪਣਾਉਣ ਨਾਲ ਅਸੀਂ ਬਿਹਤਰ ਅਤੇ ਬਹੁਤ ਜਲਦੀ ਨਤੀਜੇ ਦੇ ਸਕਦੇ ਹਾਂ। ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਬਾਰੇ ਵੀ ਬਹੁਤ ਸਾਰੇ ਸੁਝਾਅ ਦਿੱਤੇ ਸਨ। ਉਨ੍ਹਾਂ ਬਾਰੇ ਪੜ੍ਹਨ ਲਈ ਥੱਲੇ ਕਲਿੱਕ ਕਰੋ:
ਦੂਜੇ ਪਾਸੇ ਡਾ. ਹਰਸ਼ ਵਰਧਨ ਨੇ ਆਪਣੇ ਜਵਾਬ ਵਿੱਚ ਕਾਂਗਰਸ ਸ਼ਾਸਤ ਸੂਬਿਆਂ ਅਤੇ ਪਾਰਟੀ ਆਗੂਆਂ ਦੇ ਰਵੱਈਏ 'ਤੇ ਸਵਾਲ ਚੁੱਕੇ ਹਨ।
ਡਾ. ਹਰਸ਼ ਵਰਧਨ ਨੇ ਇਸ 'ਤੇ ਲਿਖਿਆ, ''ਡਾਕਟਰ ਸਿੰਘ, ਇਹ ਦੁੱਖ ਦੇਣ ਵਾਲਾ ਹੈ ਕਿ ਤੁਸੀਂ ਮੰਨਦੇ ਹੋ ਕਿ ਕੋਰੋਨਾ ਵਿਰੁੱਧ ਲੜਾਈ ਵਿੱਚ ਟੀਕਾ ਬਹੁਤ ਅਹਿਮ ਹੈ ਪਰ ਤੁਹਾਡੀ ਪਾਰਟੀ ਅਤੇ ਸੂਬਿਆਂ ਵਿੱਚ ਤੁਹਾਡੀ ਪਾਰਟੀ ਦੀਆਂ ਸਰਕਾਰਾਂ ਵਿੱਚ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕ ਹੀ ਤੁਹਾਡੀ ਰਾਇ ਨਾਲ ਸਹਿਮਤ ਨਹੀਂ ਜਾਪਦੇ। ਕੀ ਇਹ ਭਾਰਤ ਲਈ ਮਾਣ ਵਾਲੀ ਗੱਲ ਨਹੀਂ ਹੈ ਕਿ ਅਸੀਂ ਇਕੱਲਾ ਦੇਸ ਹਾਂ ਜਿਸ ਨੇ ਦੋ ਟੀਕੇ ਵਿਕਸਤ ਕੀਤੇ ਹਨ?"
ਯੂਕੇ ਦੇ ਪੀਐੱਮ ਦਾ ਭਾਰਤ ਦੌਰਾ ਰੱਦ
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ।
ਇਹ ਦੌਰਾ ਰੱਦ ਹੋਣ ਸਬੰਧੀ ਭਾਰਤ ਅਤੇ ਯੂਕੇ ਦੀ ਸਰਕਾਰ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
"ਮੌਜੂਦਾ ਕੋਰੋਨਾਵਾਇਰਸ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਗਲੇ ਹਫ਼ਤੇ ਭਾਰਤ ਨਹੀਂ ਜਾ ਸਕਣਗੇ। ਇਸ ਦੀ ਬਜਾਏ ਪ੍ਰਧਾਨ ਮੰਤਰੀ ਮੋਦੀ ਅਤੇ ਬੋਰਿਸ ਜੌਨਸਨ ਇਸ ਮਹੀਨੇ ਦੇ ਅਖ਼ੀਰ ਵਿੱਚ ਯੂਕੇ ਅਤੇ ਭਾਰਤ ਦਰਮਿਆਨ ਭਵਿੱਖ ਵਿੱਚ ਭਾਈਵਾਲੀ ਲਈ ਆਪਣੀਆਂ ਯੋਜਨਾਵਾਂ 'ਤੇ ਸਹਿਮਤੀ ਅਤੇ ਸ਼ੁਰੂਆਤ ਕਰਨ ਲਈ ਬੋਲਣਗੇ। ਉਹ ਇਸ ਤੋਂ ਇਲਾਵਾ ਰੈਗੁਲਰ ਸੰਪਰਕ ਵਿੱਚ ਰਹਿਣਗੇ ਅਤੇ ਇਸ ਸਾਲ ਦੇ ਅੰਤ ਵਿੱਚ ਵਿਅਕਤੀਗਤ ਤੌਰ 'ਤੇ ਮਿਲਣ ਦੀ ਉਮੀਦ ਕਰਨਗੇ।"
ਦਿੱਲੀ 'ਚ ਅਗਲੇ 6 ਦਿਨਾਂ ਲਈ ਲੱਗਿਆ ਲੌਕਡਾਊਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਇੱਕ ਹਫ਼ਤੇ ਦੇ ਲਕੌਡਾਊਨ ਦਾ ਐਲਾਨ ਕੀਤਾ। ਇਹ ਅੱਜ ਰਾਤ ਯਾਨਿ 19 ਅਪ੍ਰੈਲ ਰਾਤ 10 ਤੋਂ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਲੌਕਡਾਊਨ ਰਹੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਨਾ ਅੰਕੜਿਆਂ ਨਾਲ ਹੇਰ-ਫੇਰ ਕੀਤਾ ਅਤੇ ਨਾ ਹੀ ਟੈਸਟਿੰਗ ਘੱਟ ਕੀਤੀ। ਜਿੰਨੇ ਵੀ ਕੇਸ ਆਏ ਅਤੇ ਮੌਤਾਂ ਹੋਈਆਂ ਸਭ ਪਾਰਦਰਸ਼ਤਾ ਨਾਲ ਸਭ ਦੇ ਸਾਹਮਣੇ ਰੱਖ।
ਦਿੱਲੀ ਵਿਚ ਪਿਛਲੇ 3-4 ਦਿਨ ਤੋਂ ਲਾਗ ਦੇ 25 ਹਜ਼ਾਰ ਦੇ ਕਰੀਬ ਕੇਸ ਆ ਰਹੇ ਹਨ। ਦਿੱਲੀ ਵਿਚ ਬੈੱਡਾਂ ਦੀ ਕਮੀ ਹੋ ਰਹੀ ਹੈ, ਸਿਰਫ਼ ਸੋ ਬੈੱਡ ਬਚੇ ਹਨ।

ਤਸਵੀਰ ਸਰੋਤ, Getty Images
ਦਿੱਲੀ ਵਿਚ ਆਕਸੀਜਨ ਅਤੇ ਦਵਾਈਆਂ ਦੀ ਕਮੀ ਹੋ ਗਈ ਹੈ। ਇਸੇ ਗੰਭੀਰਤਾ ਨੂੰ ਦੱਸਣ ਲਈ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਹਾਂ।
ਕਿਸੇ ਵੀ ਸਿਹਤ ਢਾਂਚੇ ਦੀਆਂ ਸੀਮਾਵਾਂ ਹੁੰਦੀਆਂ ਹਨ ਤੇ ਉਹ ਉਸ ਤੋਂ ਵੱਧ ਮਰੀਜ਼ ਨਹੀਂ ਲੈ ਸਕਦਾ। ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਦਿੱਲੀ ਦਾ ਸਿਹਤ ਢਾਂਚਾ ਵਾਧੂ ਮਰੀਜ਼ ਨਹੀਂ ਲੈ ਸਕਦਾ, ਇਸ ਤੋਂ ਪਹਿਲਾਂ ਇਹ ਢਾਂਚੇ ਹਿਲ ਜਾਵੇ ਸਾਨੂੰ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।"
ਦਿੱਲੀ ਵਿਚ ਇਹ ਚੌਥੀ ਕੋਰੋਨਾ ਦੀ ਲਹਿਰ ਹੈ। ਸਾਡਾ ਹੈਲਥ ਸਿਸਟਮ ਬਹੁਤ ਜ਼ਿਆਦਾ ਭਾਰ ਹੇਠ ਹੈ। ਇਸ ਲਈ ਹੁਣ ਕਠੋਰ ਕਦਮ ਲੈਣੇ ਪੈ ਰਹੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੇਜਰੀਵਾਲ ਦੇ ਸੰਬੋਧਨ ਦੇ ਮੁੱਖ ਬਿੰਦੂ
- "ਮੈਂ ਅਤੇ ਐੱਲਜੀ ਨੇ ਇਹ ਫ਼ੈਸਲਾ ਬਹੁਤ ਮਜਬੂਰੀ ਨਾਲ ਲਿਆ ਹੈ, ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।"
- ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਇਹ ਛੋਟਾ ਜਿਹਾ ਲੌਕਡਾਊਨ ਹੈ ਸਿਰਫ਼ 6 ਦਿਨ ਦਾ ਦਿੱਲੀ ਛੱਡ ਕੇ ਨਾ ਜਾਣ।
- 6 ਦਿਨਾਂ ਦੇ ਲੌਕਡਾਊਨ ਨੂੰ ਅਸੀਂ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਰਤਾਂਗੇ।
- ਲੌਕਡਾਊਨ ਦੌਰਾਨ ਕੀ -ਕੀ ਬੰਦ ਹੋਵੇਗਾ, ਕੀ ਕੀ ਖੁੱਲੇਗਾ ਇਸ ਦਾ ਵੇਰਵਾ ਵੀ ਜਾਰੀ ਕੀਤਾ ਜਾ ਰਿਹਾ ਹੈ।
ਉੱਧਰ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੇ ਹਾਲਾਤ ਬਾਰੇ ਇੱਕ ਹੰਗਾਮੀ ਬੈਠਕ ਕਰ ਰਹੇ ਹਨ।
ਇਹ ਬੈਠਕ ਇਸ ਲਈ ਅਹਿਮ ਹੈ ਕਿਉਂ ਕੇ ਦੇਸ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ 2,73,810 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਐਤਵਾਰ ਨੂੰ ਪੀਐੱਮ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਵੀ ਕੋਵਿਡ ਨੂੰ ਲੈਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












