ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਤਸਵੀਰ ਸਰੋਤ, Getty Images
ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।
ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਹ ਨਹੀਂ ਹੈ ਕਿ ਇਹ ਚੀਜ਼ਾਂ ਪਹਿਲਾਂ ਲੋਕਾਂ ਲਈ ਜ਼ਰੂਰੀ ਨਹੀਂ ਸਨ। ਹਾਂ, ਇਹ ਜ਼ਰੂਰ ਸੀ ਕਿ ਖਾਣ-ਪੀਣ ਅਤੇ ਸਫਾਈ ਸਾਡੀ ਜੀਵਨ-ਸ਼ੈਲੀ ਦੀ ਉਹ ਗੱਲ ਸੀ, ਜਿਸ ਵਿੱਚ ਪਸੰਦ-ਨਾਪਸੰਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ।
ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ?



ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ।
ਹਮੇਸ਼ਾਂ ਸਾਫ਼-ਸੁਥਰੇ ਰਹੋ
- ਖਾਣਾ ਬਣਾਉਣ ਤੋਂ ਪਹਿਲਾਂ ਤੇ ਪਕਾਉਂਦੇ ਹੋਏ ਵਾਰ-ਵਾਰ ਆਪਣੇ ਹੱਥ ਧੋਵੋ।
- ਟਾਇਲਟ ਜਾਣ ਤੋਂ ਬਾਅਦ ਹੱਥ ਸਾਫ਼ ਕਰੋ।
- ਭੋਜਨ ਬਣਾਉਣ ਦੀ ਥਾਂ, ਚੁੱਲ੍ਹਾ ਅਤੇ ਭਾਂਡੇ ਚੰਗੀ ਤਰ੍ਹਾਂ ਧੋ ਲਓ ਅਤੇ ਉਨ੍ਹਾਂ ਨੂੰ ਸੈਨੇਟਾਇਜ਼ ਕਰੋ।
- ਰਸੋਈ ਨੂੰ ਕੀੜਿਆਂ ਅਤੇ ਹੋਰ ਜਾਨਵਰਾਂ ਤੋਂ ਬਚਾਓ।
Sorry, your browser cannot display this map
ਇਹ ਕਿਉਂ ਜ਼ਰੂਰੀ ਹੈ?
ਜ਼ਿਆਦਾਤਰ ਸੂਖਮ ਜੀਵ ਕੋਈ ਬਿਮਾਰੀ ਨਹੀਂ ਫੈਲਾਉਂਦੇ, ਪਰ ਇਨ੍ਹਾਂ ਵਿੱਚ ਕੁਝ ਖ਼ਤਰਨਾਕ ਜੀਵਾਣੂ ਵੀ ਹੁੰਦੇ ਹਨ ਜੋ ਮਿੱਟੀ, ਪਾਣੀ, ਜਾਨਵਰਾਂ ਅਤੇ ਮਨੁੱਖਾਂ ਵਿੱਚ ਵਿਆਪਕ ਤੌਰ 'ਤੇ ਪਾਏ ਜਾਂਦੇ ਹਨ।
ਇਹ ਸਾਡੇ ਹੱਥਾਂ, ਕੱਪੜਿਆਂ, ਭਾਂਡਿਆਂ ਤੇ ਇੱਥੋਂ ਤੱਕ ਕਿ ਸਬਜ਼ੀਆਂ ਕੱਟਣ ਲਈ ਵਰਤੇ ਜਾਣ ਵਾਲੇ ਬੋਰਡ 'ਤੇ ਵੀ ਮੌਜੂਦ ਹੁੰਦੇ ਹਨ।
ਇਨ੍ਹਾਂ ਦਾ ਖਾਣ-ਪੀਣ ਦੀਆਂ ਵਸਤੂਆਂ ਨਾਲ ਹੋਇਆ ਹਲਕਾ ਜਿਹਾ ਸੰਪਰਕ ਵੀ ਬਿਮਾਰੀ ਦਾ ਖ਼ਤਰਾ ਬਣ ਸਕਦਾ ਹੈ।
ਭੋਜਨ ਚੰਗੀ ਤਰ੍ਹਾਂ ਪਕਾਓ
ਪੋਲਟਰੀ ਉਤਪਾਦਾਂ, ਕੱਚੇ ਮੀਟ ਅਤੇ ਸਮੁੰਦਰੀ ਭੋਜਨ (ਸੀ-ਫੂਡ) ਨੂੰ ਚੰਗੀ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ।
ਪਕਾਏ ਹੋਏ ਭੋਜਨ ਅਤੇ ਕੱਚੇ ਭੋਜਨ ਵਿਚਕਾਰ ਕਿਸੇ ਕਿਸਮ ਦੇ ਸੰਪਰਕ ਤੋਂ ਬਚਣ ਲਈ ਖਾਣ-ਪੀਣ ਦੀਆਂ ਚੀਜ਼ਾਂ ਨੂੰ ਡੱਬਿਆ ਵਿੱਚ ਰੱਖੋ।


ਇਹ ਕਿਉਂ ਜ਼ਰੂਰੀ ਹੈ?
ਕੱਚਾ ਭੋਜਨ, ਖ਼ਾਸਕਰ ਮੀਟ, ਪੋਲਟਰੀ ਉਤਪਾਦਾਂ ਅਤੇ ਸਮੁੰਦਰੀ ਭੋਜਨ ਵਿੱਚ ਖ਼ਤਰਨਾਕ ਰੋਗਾਣੂ ਹੋ ਸਕਦੇ ਹਨ, ਜੋ ਖਾਣਾ ਪਕਾਉਣ ਦੌਰਾਨ ਖਾਣ-ਪੀਣ ਦੀਆਂ ਹੋਰ ਚੀਜ਼ਾਂ ਵਿੱਚ ਇਨਫੈਕਸ਼ਨ ਫੈਲਾ ਸਕਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੂਪ ਅਤੇ ਸਟਿਊ ਵਰਗੀਆਂ ਚੀਜ਼ਾਂ ਨੂੰ ਉਬਾਲਦੇ ਸਮੇਂ, ਇਹ ਯਕੀਨੀ ਬਣਾਓ ਕਿ ਤਾਪਮਾਨ 70 ਡਿਗਰੀ ਸੈਲਸੀਅਸ ਤੱਕ ਪਹੁੰਚੇ।
ਮੀਟ ਅਤੇ ਪੋਲਟਰੀ ਉਤਪਾਦ ਤਿਆਰ ਕਰਦੇ ਸਮੇਂ, ਧਿਆਨ ਰੱਖੋ ਕਿ ਮਾਸ ਗੁਲਾਬੀ ਨਾ ਰਹੇ। ਚੰਗਾ ਹੋਵੇਗਾ, ਜੇ ਤੁਸੀਂ ਤਾਪਮਾਨ ਦੀ ਜਾਂਚ ਕਰਨ ਲਈ ਥਰਮਾਮੀਟਰ ਦੀ ਵਰਤੋਂ ਕਰੋ।
ਪਕਾਏ ਹੋਏ ਖਾਣੇ ਨੂੰ ਚੰਗੀ ਤਰ੍ਹਾਂ ਗਰਮ ਕਰੋ।
ਜੇ ਭੋਜਨ ਚੰਗੀ ਤਰ੍ਹਾਂ ਪਕਾਇਆ ਜਾਂਦਾ ਹੈ ਤਾਂ ਸਾਰੇ ਜੀਵਾਣੂ ਖ਼ਤਮ ਹੋ ਜਾਂਦੇ ਹਨ।
ਇੱਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ 70°C ਤਾਪਮਾਨ 'ਤੇ ਖਾਣਾ ਪਕਾਉਣ ਨਾਲ ਇਹ ਪੱਕਾ ਹੋ ਜਾਂਦਾ ਹੈ ਕਿ ਭੋਜਨ ਖਾਣ ਲਾਇਕ ਹੈ। ਕੀਮਾ ਜਾਂ ਚਿਕਨ ਪਕਾਉਂਦੇ ਸਮੇਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।
ਭੋਜਨ ਨੂੰ ਸੁਰੱਖਿਅਤ ਤਾਪਮਾਨ 'ਤੇ ਰੱਖੋ
ਪਕਾਏ ਹੋਏ ਭੋਜਨ ਨੂੰ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਕਮਰੇ ਦੇ ਆਮ ਤਾਪਮਾਨ 'ਤੇ ਨਾ ਰੱਖੋ
ਤਿਆਰ ਭੋਜਨ ਅਤੇ ਖ਼ਾਸਕਰ ਜਲਦੀ ਖ਼ਰਾਬ ਹੋਣ ਵਾਲੇ ਖਾਣੇ ਨੂੰ ਫਰਿੱਜ ਵਿੱਚ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ 'ਤੇ ਰੱਖੋ
ਖਾਣ ਤੋਂ ਪਹਿਲਾਂ ਭੋਜਨ ਨੂੰ (60 ਡਿਗਰੀ ਸੈਂਟੀਗਰੇਡ ਤੋਂ ਉੱਪਰ) ਦੇ ਤਾਪਮਾਨ 'ਤੇ ਗਰਮ ਕਰੋ
ਖਾਣੇ ਨੂੰ ਜ਼ਿਆਦਾ ਦੇਰ ਤੱਕ ਫਰਿੱਜ ਵਿੱਚ ਸਟੋਰ ਨਾ ਕਰੋ
ਫਰੋਜ਼ਨ ਫ਼ੂਡ ਭਾਵ ਜੰਮੇ ਹੋਏ ਭੋਜਨ ਨੂੰ ਕਮਰੇ ਦੇ ਸਧਾਰਣ ਤਾਪਮਾਨ 'ਤੇ ਪਿਘਲਣ ਲਈ ਨਾ ਛੱਡੋ

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’

ਇਹ ਕਿਉਂ ਜ਼ਰੂਰੀ ਹੈ?
ਪਕਾਏ ਹੋਏ ਭੋਜਨ ਨੂੰ ਕਮਰੇ ਦੇ ਸਧਾਰਣ ਤਾਪਮਾਨ 'ਤੇ ਰੱਖਣ ਨਾਲ ਰੋਗਾਣੂ ਤੇਜ਼ੀ ਨਾਲ ਵਧ ਸਕਦੇ ਹਨ।
ਪੰਜ ਡਿਗਰੀ ਤੋਂ ਘੱਟ ਅਤੇ 60 ਡਿਗਰੀ ਸੈਲਸੀਅਸ ਤੋਂ ਵਧ ਤਾਪਮਾਨ 'ਤੇ ਰੋਗਾਣੂਆਂ ਦਾ ਵਾਧਾ ਜਾਂ ਤਾਂ ਰੁੱਕ ਜਾਂਦਾ ਹੈ ਜਾਂ ਕਾਫ਼ੀ ਹੌਲੀ ਹੋ ਜਾਂਦਾ ਹੈ।
ਹਾਲਾਂਕਿ, ਕੁਝ ਖ਼ਤਰਨਾਕ ਜੀਵਾਣੂ ਅਜਿਹੇ ਵੀ ਹੁੰਦੇ ਹਨ ਜੋ ਪੰਜ ਡਿਗਰੀ ਤੋਂ ਘੱਟ ਤਾਪਮਾਨ 'ਤੇ ਵੱਧਦੇ ਰਹਿੰਦੇ ਹਨ।
ਸਾਫ਼ ਖਾਣ-ਪੀਣ ਦਾ ਸਮਾਨ
ਸਾਫ਼ ਪਾਣੀ ਦੀ ਵਰਤੋਂ ਕਰੋ ਅਤੇ ਜੇ ਉਪਲਬਧ ਨਾ ਹੋਵੇ, ਤਾਂ ਪਹਿਲਾਂ ਪਾਣੀ ਸਾਫ਼ ਕਰੋ।

ਤਸਵੀਰ ਸਰੋਤ, Getty Images
ਤਾਜ਼ੀਆਂ ਅਤੇ ਪੌਸ਼ਟਿਕ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰੋ
ਉਸ ਭੋਜਨ ਦੀ ਚੋਣ ਕਰੋ ਜਿਸ ਦੀ ਸੁਰੱਖਿਅਤ ਪ੍ਰੋਸੈਸਿੰਗ ਹੋਈ ਹੋਵੇ, ਜਿਵੇਂ ਕਿ ਪੇਸਚਰਾਈਜ਼ਡ ਦੁੱਧ
ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਵੋ, ਖ਼ਾਸਕਰ ਜਦੋਂ ਤੁਸੀਂ ਉਨ੍ਹਾਂ ਨੂੰ ਕੱਚਾ ਖਾ ਰਹੇ ਹੋ
ਉਹ ਖਾਣ-ਪੀਣ ਦੀਆਂ ਚੀਜ਼ਾਂ ਜਿਨ੍ਹਾਂ ਦੀ ਮਿਆਦ ਪੂਰੀ ਹੋ ਗਈ ਹੋਵੇ, ਉਨ੍ਹਾਂ ਦੀ ਵਰਤੋਂ ਨਾ ਕਰੋ
ਇਹ ਕਿਉਂ ਜ਼ਰੂਰੀ ਹੈ?
ਪਾਣੀ ਅਤੇ ਬਰਫ਼ ਵਰਗੀਆਂ ਚੀਜ਼ਾਂ ਵਿੱਚ ਰੋਗਾਣੂ ਜਾਂ ਕੁਝ ਨੁਕਸਾਨਦੇਹ ਪਦਾਰਥ ਹੋ ਸਕਦੇ ਹਨ। ਮਾੜੇ ਅਤੇ ਬਾਸੀ ਭੋਜਨ ਵਿੱਚ ਜ਼ਹਿਰੀਲੇ ਰਸਾਇਣ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ।
ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੋਣ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਛਿਲਣ ਨਾਲ ਬਿਮਾਰੀ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ




ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













