ਕੌਮਾਂਤਰੀ ਮਹਿਲਾ ਦਿਵਸ: ਉਹ ਔਰਤਾਂ ਜਿਨ੍ਹਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਅਤੇ ਸਫ਼ਲ ਹੋਈਆਂ

ਇੱਥੇ ਪੜ੍ਹੋ ਔਰਤਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀਆਂ ਕੁਝ ਖ਼ਾਸ ਕਹਾਣੀਆਂ। ਇਨ੍ਹਾਂ 'ਚੋਂ ਕੁਝ ਕਹਾਣੀਆਂ ਦਰਸਾਉਂਦੀਆਂ ਹਨ ਕਿਵੇਂ ਔਰਤਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਅਤੇ ਸਫ਼ਲ ਹੋਈਆਂ।

ਇਹ ਕਹਾਣੀਆਂ ਉਨ੍ਹਾਂ ਔਰਤਾਂ ਦੀਆਂ ਵੀ ਹਨ ਜਿੰਨਾਂ ਨੇ ਆਪਣੇ ਚੁਣੇ ਖਿੱਤਿਆਂ ਵਿੱਚ ਕਾਮਯਾਬੀ ਹਾਸਿਲ ਕੀਤੀ। ਇਸ ਤੋਂ ਇਲਾਵਾ ਔਰਤਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਨਜ਼ਰੀਆ ਵੀ ਹੈ।

ਨਾਗਪੁਰ ਦੀ ਇੱਕ ਮਰਾਠੀ ਮਹਿਲਾ ਡਾਕਟਰ ਨੇ ਖਾੜੀ ਦੇਸਾਂ ਵਿੱਚ ਪਹਿਲੀ ਮਹਿਲਾ ਡਾਕਟਰ ਵਜੋਂ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ। ਪੜ੍ਹੋ ਉਨ੍ਹਾਂ ਦੀ ਕਹਾਣੀ

ਜਿਨਸੀ ਅਪਰਾਧਾਂ ਦੀ ਵੱਧਦੀ ਪੜਤਾਲ ਦੇ ਬਾਵਜੂਦ, ਹਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸੇ ਸਬੰਧੀ ਇਹ ਪੜ੍ਹੋ।

ਇੰਦਰਜੀਤ ਕੌਰ ਉਹ ਔਰਤ ਹੈ ਜਿਸ ਨੇ ਭਾਰਤ-ਪਾਕਿਸਤਾਨ ਵੰਡ ਦੌਰਾਨ ਸ਼ਰਨਾਰਥੀਆਂ ਦੀ ਮਦਦ ਕੀਤੀ। ਇੰਦਰਜੀਤ ਕੌਰ ਨੇ ਬਹੁਤ ਦਲੇਰੀ ਅਤੇ ਸਮਝਦਾਰੀ ਨਾਲ ਔਰਤਾਂ ਲਈ ਕਈ ਦਰਵਾਜ਼ੇ ਖੋਲ੍ਹੇ।

ਚੰਦਰਪ੍ਰਭਾ ਸੈਕਿਆਨੀ ਨੇ ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕੀਤਾ।

"ਕੀ ਭਾਰਤ 'ਚ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਅਧਿਕਾਰ ਹਾਸਲ ਹਨ? ਕੀ ਇਸ ਬਾਰੇ ਪੁਰਸ਼ ਅਤੇ ਮਹਿਲਾਵਾਂ ਦੋਵੇਂ ਹੀ ਇਕਮਤ ਹਨ?" ਬੀਬੀਸੀ ਵੱਲੋਂ ਦੇਸ ਦੇ 14 ਸੂਬਿਆਂ 'ਚ 10,000 ਤੋਂ ਵੀ ਵੱਧ ਲੋਕਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ 91% ਨੇ ਇਸ ਦਾ ਜਵਾਬ 'ਹਾਂ' 'ਚ ਦਿੱਤਾ।

ਪ੍ਰਿਯੰਕਾ ਭਾਰਤ ਦੀ ਮਸ਼ਹੂਰ ਜਿਮਨਾਸਟ ਦੀਪਾ ਕਰਮਾਕਰ ਦੇ ਸੂਬੇ ਤ੍ਰਿਪੁਰਾ ਦੀ ਹੀ ਰਹਿਣ ਵਾਲੀ ਹੈ। ਪ੍ਰਿਯੰਕਾ, ਦੀਪਾ ਕਰਮਾਕਰ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਸ ਨੂੰ ਵੀ ਕੋਚ ਬਿਸ਼ੇਸਵਰ ਨੰਦੀ ਹੀ ਟਰੇਨਿੰਗ ਦੇ ਰਹੇ ਹਨ।

ਕੀ ਖੁਦ ਨਾਲ ਹੋਏ ਬਲਾਤਕਾਰ ਬਾਰੇ ਰਿਪੋਰਟ ਲਿਖਾਉਣਾ ਕਿਸੇ ਔਰਤ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ?

ਮਹਾਰਾਸ਼ਟਰ ਵਿੱਚ ਇੱਕ ਆਦਿਵਾਸੀ ਭਾਈਚਾਰੇ ਵਿੱਚ ਵਰਜਿਨਿਟੀ ਯਾਨਿ ਕਿ ਕੁੰਵਾਰੇਪਣ ਦਾ ਟੈਸਟ ਬੰਦ ਕਰਵਾਏ ਜਾਣ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਬਾਰੇ ਇੱਥੇ ਪੜ੍ਹੋ।

ਅਮਰੀਕਾ ਤੋਂ ਸ਼ੁਰੂ ਹੋਈ #MeToo ਮੁਹਿੰਮ ਤੋਂ ਬਾਅਦ ਜਦੋਂ ਭਾਰਤੀ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਉਦੋਂ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਭਾਰਤ ਵਿੱਚ #MeToo ਉਥੋਂ ਤੱਕ ਪਹੁੰਤ ਜਾਵੇਗਾ, ਜਿੱਥੇ ਵੱਡੀਆਂ-ਵੱਡੀਆਂ ਹਸਤੀਆਂ ਸਾਹਮਣੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇਗਾ।

ਬੇਨਜ਼ੀਰ 1988 ਤੋਂ 1990 ਤੇ 1993 ਤੋਂ 1996 ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਦਾ ਕਾਰਜ ਕਾਲ ਫ਼ੌਜੀ ਕਾਰਵਾਈਆਂ ਦੀ ਬਦੌਲਤ ਪੁਰ ਸਕੂਨ ਨਹੀਂ ਰਿਹਾ।

ਪਾਕਿਸਤਾਨ ਦੀਆਂ ਇਨ੍ਹਾਂ ਔਰਤਾਂ ਨੂੰ ਮਿਲੋ ਜੋ ਐਂਬੁਲੈਂਸ ਵੀ ਚਲਾਉਂਦੀਆਂ ਹਨ ਤੇ ਗੱਡੀਆਂ ਵੀ।

ਕੀਨੀਆ ਦੇ ਪੇਂਡੂ ਖੇਤਰਾਂ ਵਿੱਚ ਇੱਕ ਰਵਾਇਤ ਪ੍ਰਚਲਿਤ ਹੈ ਜਿਸਦੇ ਤਹਿਤ ਵਿਧਵਾ ਔਰਤਾਂ ਦੀ 'ਸ਼ੁੱਧੀ' ਲਈ ਉਨ੍ਹਾਂ ਦੇ ਨਾਲ ਸੈਕਸ ਕੀਤਾ ਜਾਂਦਾ ਹੈ। ਇਸ ਰਵਾਇਤ ਵਿੱਚ ਸ਼ਾਮਲ ਹੋਣ ਵਾਲੇ ਮਰਦਾਂ ਨੂੰ ਪੈਸੇ ਵੀ ਮਿਲਦੇ ਹਨ।

ਔਰਤਾਂ ਕੀ ਚਾਹੁੰਦੀਆਂ ਹਨ? ਦਹਾਕਿਆਂ ਤੋਂ ਇਹ ਸਵਾਲ ਆਮ ਆਦਮੀ ਤੋਂ ਲੈ ਕੇ, ਮਨੋਵਿਗਿਆਨੀਆਂ ਤੇ ਵਿਗਿਆਨੀਆਂ ਤੱਕ ਨੂੰ ਤੰਗ ਕਰਦਾ ਰਿਹਾ ਹੈ।

25 ਸਾਲਾ ਨਾਦੀਆ ਮੁਰਾਦ ਨੂੰ ਕਥਿਤ ਇਸਲਾਮਿਕ ਸਟੇਟ ਨੇ 2014 'ਚ ਅਗਵਾ ਕਰ ਲਿਆ ਸੀ ਅਤੇ ਤਿੰਨ ਮਹੀਨੇ ਤੱਕ ਬੰਦੀ ਬਣਾ ਕੇ ਉਨ੍ਹਾਂ ਦਾ ਬਲਾਤਕਾਰ ਕੀਤੀ ਗਿਆ ਸੀ। ਬੀਬੀਸੀ ਰੇਡੀਓ ਦੇ ਖ਼ਾਸ ਪ੍ਰੋਗਰਾਮ ਆਉਟਲੁਕ ਦੇ ਮੈਥਿਊ ਬੈਨਿਸਟਰ ਨੂੰ ਨਾਦੀਆ ਨੇ ਆਪਣੀ ਹੱਡਬੀਤੀ ਸੁਣਾਈ ਸੀ। ਪੜ੍ਹੋ ਨਾਦੀਆ ਦੀ ਹੱਡਬੀਤੀ ਉਨ੍ਹਾਂ ਦੀ ਹੀ ਜ਼ਬਾਨੀ।

ਕੁੜੀਆਂ ਜਾਂ ਔਰਤਾਂ ਨੂੰ ਲੈ ਕੇ ਮੀਡੀਆ ਦੀ ਕਵਰੇਜ ਕਿਸ ਤਰ੍ਹਾਂ ਦੀ ਹੋਵੇ ਅਤੇ ਕੁੜੀਆਂ ਦੇ ਕੀ ਹਨ ਮੁੱਦੇ, ਅਸੀਂ ਇਹ ਸਭ ਜਾਣਿਆ ਕੁੜੀਆਂ ਤੋਂ ਹੀ।

ਭਾਰਤੀ ਮਹਿਲਾ ਪੱਤਰਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੇ ਉਡਾਈ ਕਈਆਂ ਦੀ ਨੀਂਦ

ਇੱਕ ਜਵਾਨ ਔਰਤ ਹੋ, ਜਿਸ ਦੇ ਵਿਆਹ ਲਈ ਮਾਪੇ ਇੰਨੇ ਪਰੇਸ਼ਾਨ ਹਨ ਕਿ ਉਹ ਇੱਕ ਮਰਦ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਦਿੰਦੇ ਹਨ!

ਕੀ ਹੈ ਔਰਤਾਂ ਦੇ ਸ਼ੋਸ਼ਣ ਬਾਰੇ ਮਰਦਾਂ ਦਾ ਨਜ਼ਰੀਆ?

ਲੋਕ ਦਾਨ ਵਿੱਚ ਕਾਫ਼ੀ ਕੁਝ ਦਿੰਦੇ ਹਨ ਪਰ 'ਪੈਡ ਦਾਦੀ' ਦੇ ਦਾਨ ਕਰਨ ਦਾ ਤਰੀਕਾ ਹੀ ਵੱਖਰਾ ਹੈ। ਪੜ੍ਹੋ ਪੈਡ ਦਾਦੀ ਬਾਰੇ

ਸਮੂਹਿਕ ਬਲਾਤਕਾਰ ਦੀ ਇੱਕ ਕੁੜੀ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਹੱਡਬੀਤੀ ਸੁਣਾਈ।

ਤੇਜ਼ਾਬ ਦੀ ਸ਼ਿਕਾਰ ਹੋਈ ਇੱਕ ਕੁੜੀ ਨੇ ਗੁਰਪ੍ਰੀਤ ਸਿੰਘ ਚਾਵਲਾ ਨੂੰ ਹੱਡਬੀਤੀ ਸੁਣਾਈ।

ਦਿੱਲੀ ਨੇੜੇ ਇੱਕ ਨਿੱਕੀ ਜਿਹੀ ਫੈਕਟਰੀ 'ਚ ਬਣਾਏ ਜਾਂਦੇ ਹਨ ਸੈਨੇਟਰੀ ਪੈਡ। ਇਸ ਨਾਲ ਜੁੜੀ ਡਾਕੂਮੈਂਟਰੀ ਫ਼ਿਲਮ ਔਸਕਰ ਐਵਾਰਡ ਲਈ ਨਾਮਜ਼ਦ ਹੋਈ ਹੈ

ਇਹ ਵੀਡੀਓ ਵੀ ਦੇਖ ਸਕਦੇ ਹੋ

ਤੁਸੀਂ ਕਿਸੇ ਮਰਦ ਨੂੰ ਇਹ ਸਵਾਲ ਪੁਛੋਗੇ?

ਰਖ਼ਮਾਬਾਈ-11 ਸਾਲ ਦੀ ਉਮਰ 'ਚ ਵਿਆਹ ਦੀ ਥਾਂ ਜੇਲ੍ਹ ਜਾਣ ਵਾਲੀ ਕੁੜੀ

ਮਾਹਵਾਰੀ ਬਾਰੇ ਘਰ 'ਚ ਗੱਲ ਕਰਨ ਲਈ ਇਨ੍ਹਾਂ ਕੁੜੀਆਂ ਨੇ ਇਹ ਤਰੀਕਾ ਇਸਤੇਮਾਲ ਕੀਤਾ

ਅੰਮ੍ਰਿਤਸਰ ਦੇ ਇੱਕ ਦਲਿਤ ਪਰਿਵਾਰ ਦੀ ਕੁੜੀ ਜੋ ਗੁਰਬਤ ਨੂੰ ਹਰਾ ਕੇ ਬਣੀ ਵਿਗਿਆਨੀ

ਡਾਕਟਰ ਜੋ ਕਰਦੀ ਹੈ 10 ਰੁਪਏ ਵਿੱਚ ਇਲਾਜ

ਰਵਾਇਤਾਂ ਨੂੰ ਪਾਸੇ ਰੱਖ ਬਿਹਾਰ 'ਚ ਔਰਤਾਂ ਨੇ ਬਣਾਇਆ ਬੈਂਡ

ਮੈਂ ਸ਼ੁਰੂ ਤੋਂ ਬਾਊਂਸਰ ਬਣਨਾ ਚਾਹੁੰਦੀ ਸੀ: ਪੂਜਾ

ਵਿਨੇਸ਼ ਫੋਗਾਟ: 'ਕੁੜੀਆਂ ਦਾ ਖੇਡਾਂ ਵਿੱਚ ਆਉਣਾ, ਮਤਲਬ ਵੱਧ ਤੋਂ ਵੱਧ ਤਗਮੇ'

ਫੁਲਕਾਰੀ ਰਾਹੀਂ ਇੰਝ ਵਿਰਾਸਤ ਸਾਂਭ ਰਹੀ ਪੱਟੀ ਦੀ ਇਹ ਕੁੜੀ

100 ਸਾਲ ਪਹਿਲਾਂ ਕਿਸ ਟੀਚੇ ਲਈ ਇਸ ਔਰਤ ਨੇ ਸਾਈਕਲ ਯਾਤਰਾ ਕੀਤੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)