You’re viewing a text-only version of this website that uses less data. View the main version of the website including all images and videos.
#MeToo: ਭਾਰਤੀ ਮਹਿਲਾ ਪੱਤਰਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੇ ਉਡਾਈ ਕਈਆਂ ਦੀ ਨੀਂਦ
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਔਰਤਾਂ ਲਈ ਕਿਸੇ ਵੀ ਖੇਤਰ ਵਿੱਚ ਖ਼ੁਦ ਨੂੰ ਸਾਬਿਤ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਕੰਮ ਦੀਆਂ ਚੁਣੌਤੀਆਂ ਤੋਂ ਇਲਾਵਾ ਉਨ੍ਹਾਂ ਨੂੰ ਕਈ ਵਾਰ ਕੰਮਕਾਜ ਵਾਲੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਇਸ ਮਾਮਲੇ 'ਚ ਮੀਡੀਆ ਦੀਆਂ ਦੁਨੀਆਂ ਵੀ ਬਚੀ ਨਹੀਂ ਹੈ, ਮੀਡੀਆ ਦੀ ਦੁਨੀਆਂ ਬਾਹਰੋਂ ਜਿੰਨੀ ਵਧੀਆ ਤੇ ਚਮਕੀਲੀ ਨਜ਼ਰ ਆਉਂਦੀ ਹੈ, ਉਹ ਅੰਦਰੋਂ ਓਨੀ ਹੀ ਹਨੇਰੀਆਂ ਗਲੀਆਂ ਵੀ ਹੈ।
ਆਏ ਦਿਨ ਛੋਟੇ-ਵੱਡੇ ਮੀਡੀਆ ਹਾਊਸਿਜ਼ 'ਚ ਕਿਸੇ ਨਾ ਕਿਸੇ ਔਰਤਾਂ ਦੇ ਨਾਲ ਮਾੜੇ ਵਿਹਾਰ ਦੀਆਂ ਗੱਲਾਂ ਦੀ ਦਬੀ-ਜ਼ੁਬਾਨ ਵਿਚ ਚਰਚਾ ਹੁੰਦੀ ਰਹਿੰਦੀ ਹੈ।
ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਇਸ ਦਬੀ-ਦਬੀ ਚਰਚਾ 'ਚ ਸ਼ਾਮਿਲ ਹੋਣ ਵਾਲੀਆਂ ਇਹ ਗੱਲਾਂ ਹੁਣ ਖੁੱਲ੍ਹ ਕੇ ਜਨਤਕ ਕੀਤੀਆਂ ਜਾ ਰਹੀਆਂ ਹਨ ਅਤੇ ਔਰਤਾਂ ਹੀ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ:
ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਜਿਨਸੀ ਸ਼ੋਸ਼ਣ ਸਬੰਧੀ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ 'ਚੋਂ ਬਹੁਤ ਸਾਰੀਆਂ ਔਰਤਾਂ ਦੇਸ ਦੇ ਮੰਨੇ-ਪ੍ਰਮੰਨੇ ਮੀਡੀਆ ਅਦਾਰਿਆਂ ਦਾ ਹਿੱਸਾ ਰਹਿ ਚੁੱਕੀਆਂ ਹਨ ਜਾਂ ਅਜੇ ਵੀ ਹਨ।
ਜਿਨ੍ਹਾਂ ਪੁਰਸ਼ਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਵੀ ਮੀਡੀਆ ਅਤੇ ਪੱਤਰਕਾਰਿਤਾ ਜਗਤ 'ਚ ਜਾਣੇ-ਪਛਾਣੇ ਚਿਹਰੇ ਹਨ।
ਇਸ ਨੂੰ ਭਾਰਤ 'ਚ #MeToo ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਚੈਟ ਦੇ ਸਕਰੀਨ ਸ਼ਾਟ
ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ 'ਤੇ ਫਿਲਮ ਦੀ ਸ਼ੂਟਿੰਗ ਦੌਰਾਨ ਛੇੜਛਾੜ ਦੇ ਇਲਜ਼ਾਮ ਲਗਾਏ ਸਨ।
ਜਿਸ ਤੋਂ ਕਈ ਹੋਰ ਔਰਤਾਂ ਨੇ ਲੜੀਵਾਰ ਆਪਣੇ ਨਾਲ ਹੋਈਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ।
ਔਰਤਾਂ ਨੇ ਕੰਮਕਾਜੀ ਥਾਵਾਂ 'ਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ 'ਤੇ ਬੇਬਾਕੀ ਨਾਲ ਸਾਹਮਣੇ ਆ ਰਹੀਆਂ ਹਨ। ਉਹ ਸੋਸ਼ਲ ਮੀਡੀਆ ਰਾਹੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਰਹੀਆਂ ਹਨ ਅਤੇ ਦੁਰਵਿਹਾਰ 'ਚ ਸ਼ਾਮਿਲ ਰਹੇ ਪੁਰਸ਼ਾਂ ਦਾ ਨਾਮ ਵੀ ਜਉਜਾਗਰ ਕਰ ਰਹੀਆਂ ਹਨ।
ਮੀਡੀਆ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਨੇ ਇਸ ਸੰਬੰਧੀ ਟਵੀਟ ਕੀਤੇ ਹਨ ਅਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ ਕਰਨ ਵਾਲੇ ਪੁਰਸ਼ਾਂ ਦੀ ਚੈਟ ਦੇ ਸਕਰੀਨਸ਼ਾਟਸ ਸੋਸ਼ਲ ਮੀਡੀਆ ਦੇ ਸ਼ੇਅਰ ਕੀਤੇ ਹਨ।
ਦਰਅਸਲ ਇਸ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ।
ਇਸ ਔਰਤ ਨੇ ਵੀਰਵਾਰ ਨੂੰ ਟਵੀਟ ਕਰਕੇ ਉਤਸਵ 'ਤੇ ਇਲਜ਼ਾਮ ਲਗਾਏ ਕਿ ਉਤਸਵ ਨੇ ਉਨ੍ਹਾਂ ਨੂੰ ਨੰਗੀਆਂ ਤਸਵੀਰਾਂ ਭੇਜਣ ਦੀ ਗੱਲ ਕਹੀ ਸੀ ਇਸ ਦੇ ਨਾਲ ਹੀ ਆਪਣੇ ਗੁਪਤ ਅੰਗਾਂ ਦੀਆਂ ਤਸਵੀਰਾਂ ਭੇਜਣ ਲਈ ਵੀ ਕਿਹਾ ਸੀ।
ਹਾਲਾਂਕਿ ਉਤਸਵ ਨੇ ਇਸ 'ਤੇ ਸਫਾਈ ਵੀ ਦਿੰਦਿਆਂ ਕਿਹਾ, "ਇਮਾਦਾਰੀ ਨਾਲ ਕਿਹਾ ਤਾਂ ਮੈਂ ਨਿਹਾਇਤੀ ਗੰਦਾ ਸ਼ਖ਼ਸ ਰਿਹਾ ਹਾਂ। ਹੁਣ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਜਿਸ ਨਾਲ ਆਪਣੀਆਂ ਗਲਤੀਆਂ ਤੋਂ ਉਭਰਿਆ ਜਾ ਸਕੇ। ਇਸ ਲਈ ਕੋਈ ਮੁਆਫ਼ੀ ਨਹੀਂ।"
ਉਸ ਤੋਂ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ, "ਜੋ ਲੋਕ ਮੇਰੇ 'ਤੇ ਇਹ ਇਲਜ਼ਾਮ ਲਗਾ ਰਹੇ ਹਨ ਕਿ ਮੈਂ ਨਾਬਾਲਗ ਕੁੜੀਆਂ ਕੋਲੋਂ ਨਿਊਡ ਤਸਵੀਰਾਂ ਮੰਗੀਆਂ ਹਨ ਤਾਂ ਉਹ ਸਰਾਸਰ ਗ਼ਲਤ ਹੈ। ਜੇਕਰ ਉਹ ਸਿੱਧ ਕਰਨ ਦੇਣ ਤਾਂ ਮੈਂ ਸਾਰੀਆਂ ਕਾਨੂੰਨੀਆਂ ਕਾਰਵਾਈਆਂ ਝੱਲਣ ਲਈ ਤਿਆਰ ਹਾਂ।"
ਇਹ ਵੀ ਪੜ੍ਹੋ:
ਇਸ ਤੋਂ ਬਾਅਦ ਇੱਕ ਕਈ ਔਰਤਾਂ ਆਪਣੀ-ਆਪਣੀ ਹੱਢਬੀਤੀ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰਨ ਲੱਗੀਆਂ।
ਔਰਤ ਪੱਤਰਕਾਰ ਸੰਧਿਆ ਮੈਨਨ ਨੇ ਟਵੀਟ ਕਰਕੇ ਕੇਆਰ ਸ੍ਰੀਨਿਵਾਸਨ 'ਤੇ ਇਲਜ਼ਾਮ ਲਗਾਏ ਹਨ, "ਮੌਜੂਦਾ ਟਾਈਮਜ਼ ਆਫ ਇੰਡੀਆ ਦੇ ਹੈਦਰਾਬਾਦ 'ਚ ਰੈਜੀਡੈਂਟ ਐਡੀਟਰ ਨੇ ਇੱਕ ਵਾਰ ਮੈਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਇਹ ਸਾਲ 2008 ਦੀ ਘਟਨਾ ਹੈ, ਜਦੋਂ ਬੰਗਲੁਰੂ 'ਚ ਅਖ਼ਬਾਰ ਦੇ ਇੱਕ ਸੰਸਕਰਨ ਦੇ ਲਾਂਚ 'ਤੇ ਪਹੁੰਚੇ ਸਨ ਅਤੇ ਮੇਰੇ ਲਈ ਉਦੋਂ ਉਹ ਸ਼ਹਿਰ ਨਵਾਂ ਸੀ।"
ਇਸ ਦੇ ਜਵਾਬ 'ਚ ਕੇਆਰ ਸ੍ਰੀਨਿਵਾਸਨ ਨੇ ਲਿਖਿਆ ਹੈ, "ਟਾਈਮਜ਼ ਫ ਇੰਡੀਆ ਦੀ ਸੈਕਸੂਅਲ ਹਰਾਸਮੈਂਟ ਕਮੇਟੀ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਸੀਨੀਅਰ ਮਹਿਲਾ ਦੀ ਅਗਵਾਈ ਵਾਲੀ ਮਜ਼ਬੂਤ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਮੈਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹਾਂ।"
ਕਈ ਵੱਡੀਆਂ ਹਸਤੀਆਂ ਦੇ ਟਵੀਟ
ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਨੇ ਔਰਤਾਂ ਦੀ ਇਸ ਬੇਬਾਕੀ ਦੀ ਤਾਰੀਫ਼ ਕੀਤੀ ਹੈ ਅਤੇ ਟਵੀਟ ਕੀਤਾ ਹੈ, "ਮੈਂ ਮੀਡੀਆ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਲਾਮ ਕਰਦੀ ਹਾਂ ਜੋ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਤਜਰਬਿਆਂ ਨੂੰ ਲੈ ਕੇ ਬੇਬਾਕ ਹੋਈਆਂ ਹਨ। ਨਿਆਂਪਾਲਿਕਾ 'ਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਇਸ ਤਰ੍ਹਾਂ ਦੇ ਮਾਮਲੇ ਲੜ ਰਹੀਆਂ ਹਨ। ਤੁਹਾਨੂੰ ਸਾਰਿਆਂ ਨੂੰ ਮੇਰਾ ਸਮਰਥਨ ਹੈ।"
ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਤੱਕ ਹਫਿੰਗਟਨ ਪੋਸਟ 'ਚ ਕੰਮ ਕਰਨ ਵਾਲੇ ਅਨੁਰਾਗ ਵਰਮਾ 'ਤੇ ਵੀ ਬਹੁਤ ਸਾਰੀਆੰ ਔਰਤਾਂ ਨੇ ਇਤਰਾਜ਼ਯੋਗ ਮੈਸਜ ਭੇਜਣ ਦੇ ਇਲਜ਼ਾਮ ਲਗਾਏ। ਔਰਤਾਂ ਨੇ ਲਿਖਿਆ ਨੇ ਅਨੁਰਾਗ ਉਨ੍ਹਾਂ ਨੂੰ ਸਨੈਪਚੈਟ 'ਤੇ ਅਜਿਹੇ ਮੈਸਜ ਭੇਜਦੇ ਸਨ।
ਇਸ ਦੀ ਸਫਾਈ 'ਚ ਅਨੁਰਾਗ ਨੇ ਮੁਆਫ਼ੀ ਮੰਗਦਿਆਂ ਟਵੀਟ ਕੀਤੀ ਹੈ ਕਿ ਉਨ੍ਹਾਂ ਨੇ ਉਹ ਸਾਰੇ ਮੈਸਜ ਮਜ਼ਾਕੀਆ ਲਹਿਜ਼ੇ 'ਚ ਭੇਜੇ ਸਨ।
ਅਨੁਰਾਗ ਨੇ ਲਿਖਿਆ, "ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿਲ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।"
ਉਨ੍ਹਾਂ ਨੇ ਵੀ ਇਹ ਵੀ ਮੰਨਿਆ ਹੈ ਕਿ ਕੁਝ ਔਰਤਾਂ ਨੂੰ ਉਨ੍ਹਾਂ ਨੇ ਨਿਊਡ ਤਸਵੀਰਾਂ ਭੇਜਣ ਦੇ ਵੀ ਮੈਸਜ ਭੇਜੇ ਸਨ।
ਇਸ ਸੰਬੰਧੀ ਹਾਫਿੰਗਟਨ ਪੋਸਟ ਨੇ ਵੀ ਆਪਣੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੋ ਸਾਬਕਾ ਕਰਮੀ ਅਨੁਰਾਗ ਵਰਮਾ ਅਤੇ ਉਤਸਵ ਚੱਕਰਵਰਤੀ 'ਤੇ ਬਹੁਤ ਸਾਰੀਆਂ ਔਰਤਾਂ ਨੇ ਜਿਨਸੀ ਦੁਰਵਿਹਾਰ ਦੇ ਇਲਜ਼ਾਮ ਲਗਾਏ ਹਨ।
ਵੈਬਸਾਈਟ ਨੇ ਲਿਖਿਆ ਹੈ, "ਅਸੀਂ ਅਜਿਹੇ ਕਾਰੇ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਉਂਦੇ। ਚੱਕਰਵਰਤੀ ਨੇ ਤਿੰਨ ਸਾਲ ਪਹਿਲਾਂ ਹਾਫਿੰਗਟਨ ਪੋਸਟ ਛੱਡ ਦਿੱਤਾ ਸੀ ਜਦਕਿ ਅਨੁਰਾਗ ਵਰਮਾ ਨੇ ਅਕਤੂਬਰ 2017 'ਚ ਹਾਫਿੰਗਟਨ ਪੋਸਟ ਛੱਡਿਆ ਸੀ। ਜਦੋਂ ਤੱਕ ਇਹ ਦੋਵੇਂ ਸਾਡੇ ਨਾਲ ਕੰਮ ਕਰ ਰਹੇ ਸਨ ਉਦੋਂ ਤੱਕ ਸਾਨੂੰ ਇਨ੍ਹਾਂ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਪਤਾ ਨਹੀਂ ਸੀ। ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਕਈ ਉਨ੍ਹਾਂ 'ਤੇ ਇੱਥੇ ਕੰਮ ਕਰਨ ਦੌਰਾਨ ਵੀ ਅਜਿਹੇ ਇਲਜ਼ਾਮ ਲੱਗੇ ਸਨ।"
ਕੀ ਹੈ #MeToo
#MeToo ਜਾਂ 'ਮੈਂ ਵੀ' ਦਰਅਸਲ ਜਿਨਸੀ ਸ਼ੋਸ਼ਣ ਅਤੇ ਜਿਨਸ਼ੀ ਹਮਲਿਆਂ ਦੇ ਖ਼ਿਲਾਫ਼ ਚੱਲ ਰਹੀ ਵੱਡੀ ਮੁਹਿੰਮ ਹੈ।
ਸੋਸ਼ਲ ਮੀਡੀਆ 'ਤੇ ਇਸ ਹੈਸ਼ਟੈਗ ਦੇ ਨਾਲ ਜਨਸੀ ਹਮਲਿਆਂ (ਕੰਮਕਾਜੀ ਥਾਵਾਂ 'ਤੇ) ਦੇ ਸ਼ਿਕਾਰ ਹੋਏ ਲੋਕ ਆਪਣੀ ਹੱਡਬੀਤੀ ਬਿਆਨ ਕਰਦੇ ਹਨ।
ਇਹ ਮੁਹਿੰਮ ਲੋਕਾਂ ਨੂੰ ਹਿੰਮਤ ਬੰਨ੍ਹ ਕੇ ਜਿਨਸੀ ਦੁਰਵਿਹਾਰ ਬਾਰੇ ਬੋਲਣ ਅਤੇ ਸ਼ੋਸ਼ਣ ਕਰਨ ਵਾਲੇ ਲੋਕਾਂ ਖ਼ਿਲਾਫ਼ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦਾ ਹੈ।
ਪਿਛਲੇ ਸਾਲ ਜਦੋਂ ਹਾਲੀਵੁੱਡ ਹਾਰਵੀ ਵਾਈਨਸਟੀਨ 'ਤੇ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਤਾਂ ਪੂਰੀ ਦੁਨੀਆਂ 'ਚ ਇਸ ਮੁਹਿੰਮ ਨੇ ਜ਼ੋਰ ਫੜ੍ਹ ਲਿਆ ਅਤੇ ਹੁਣ ਤੱਕ ਆਮ ਲੋਕਾਂ ਤੋਂ ਲੈ ਕੇ ਕਈ ਵੱਡੀਆਂ ਹਸਤੀਆਂ ਇਸ 'ਚ ਸ਼ਾਮਿਲ ਹੋ ਚੁੱਕੀਆਂ ਹਨ।
ਕਿਥੋਂ ਹੋਈ ਸ਼ੁਰੂਆਤ
ਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਆਪਣੇ ਨਾਲ ਕੰਮਕਾਜੀ ਥਾਵਾਂ 'ਤੇ ਹੋਣ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ।
'ਦਿ ਗਾਰਡੀਅਨ' ਮੁਤਾਬਕ ਟੈਰਾਨਾ ਬਰਕ ਨਾਮ ਦੀ ਇੱਕ ਅਮਰੀਕੀ ਸੋਸ਼ਲ ਵਰਕਰ ਨੇ ਕਈ ਸਾਲ ਪਹਿਲਾਂ ਹੀ ਸਾਲ 2006 'ਚ "ਮੀ ਟੂ" ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।
ਪਰ ਇਹ ਸ਼ਬਦਾਵਲੀ 2017 'ਚ ਉਸ ਵੇਲੇ ਪ੍ਰਸਿੱਧ ਹੋਈ ਜਦੋਂ ਅਮਰੀਕੀ ਅਦਾਕਾਰਾ ਅਲੀਸਾ ਮਿਲਾਨੋ ਨੇ ਟਵਿੱਟਰ 'ਤੇ ਇਸ ਦੀ ਵਰਤੋਂ ਕੀਤੀ
ਮਿਲਾਨੋ ਨੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਨਾਲ ਹੋਈਆਂ ਘਟਨਾਵਾਂ ਬਾਰ ਟਵੀਟ ਕਰਨ ਲਈ ਕਿਹਾ ਤਾਂ ਜੋ ਲੋਕ ਸਮਝ ਸਕਣ ਕਿ ਉਹ ਕਿੰਨੀ ਵੱਡੀ ਸਮੱਸਿਆ ਹੈ।
ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਵੀ ਹੋਈ ਅਤੇ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।
ਹੈਸ਼ਟਾਗ ਵਜੋਂ #MeToo ਪੂਰੀ ਦੁਨੀਆਂ 'ਚ ਵੱਡੇ ਪੱਧਰ 'ਤੇ ਵਰਿਤਆ ਜਾਣ ਲੱਗਾ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੇ ਇਸ ਤਰ੍ਹਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਕੁਝ ਹੋਰ ਹੈਸ਼ਟੈਗ ਵੀ ਵਰਤੇ ਪਰ ਉਹ ਸਥਾਨਕ ਪੱਧਰ ਤੱਕ ਰਹਿ ਗਏ।
ਇਹ ਵੀ ਪੜ੍ਹੋ:
ਉਦਾਹਰਣ ਵਜੋਂ ਫਰਾਂਸ 'ਚ ਲੋਕਾਂ ਨੇ #balancetonporc ਨਾਮ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਔਰਤਾਂ ਆਪਣੇ ਉੱਤੇ ਜਿਨਸੀ ਹਮਲੇ ਕਰਨ ਵਾਲੇ ਲੋਕਾਂ ਨੂੰ ਸ਼ਰਮਿੰਦਾ ਕਰਨ ਸਕਣ।
ਇਸੇ ਤਰ੍ਹਾਂ ਨਾਲ ਕੁਝ ਲੋਕਾਂ ਨੇ #Womenwhoroar ਨਾਮ ਦਾ ਹੈਸ਼ਟੈਗ ਵੀ ਵਰਤਿਆਂ ਸੀ ਪਰ ਪ੍ਰਸਿੱਧ ਨਹੀਂ ਹੋ ਸਕੇ।
ਪਰ #MeToo ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਪ੍ਰਸਿੱਧ ਹੋਇਆ ਬਲਕਿ ਹੁਣ ਵਰਚੁਅਲ ਦੁਨੀਆਂ ਤੋਂ ਬਾਹਰ ਨਿਕਲ ਕੇ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਇੱਕ ਹਰਮਨ ਪਿਆਰੀ ਮੁਹਿੰਮ ਬਣ ਗਈ ਹੈ।