You’re viewing a text-only version of this website that uses less data. View the main version of the website including all images and videos.
#BBCShe : ਜਿੱਥੇ ਅਗਵਾ ਕਰਕੇ ਮੁੰਡਿਆਂ ਦੇ ਕੀਤੇ ਜਾਂਦੇ ਵਿਆਹ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਸੋਚੋ, ਕਿ ਤੁਸੀਂ ਇੱਕ ਜਵਾਨ ਔਰਤ ਹੋ, ਜਿਸ ਦੇ ਵਿਆਹ ਲਈ ਮਾਪੇ ਇੰਨੇ ਪਰੇਸ਼ਾਨ ਹਨ ਕਿ ਉਹ ਇੱਕ ਮਰਦ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਦਿੰਦੇ ਹਨ!
ਇਸ 'ਪਕੜੋਆ ਸ਼ਾਦੀ' (ਆਗਵਾ ਕਰਕੇ ਵਿਆਹ) ਨਾ ਤੁਹਾਡੀ ਮਰਜ਼ੀ ਪੁੱਛੀ ਜਾਂਦੀ ਹੈ ਨਾ ਉਸ ਮਰਦ ਦੀ।
ਜਦੋਂ ਪਟਨਾ ਵਿੱਚ BBCShe ਦੇ ਇੱਕ ਪ੍ਰੋਗਰਾਮ ਦੌਰਾਨ ਕਾਲਜ ਜਾਣ ਵਾਲੀਆਂ ਕੁੜੀਆਂ ਨੇ ਮੈਨੂੰ ਅਜਿਹੀ 'ਅਗਵਾ ਕਰਕੇ ਵਿਆਹ' ਬਾਰੇ ਦੱਸਿਆ ਤਾਂ ਮੈਨੂੰ ਯਕੀਨ ਨਹੀਂ ਹੋਇਆ।
ਬਿਹਾਰ ਪੁਸਿਲ ਮੁਤਾਬਕ ਸਾਲ 2017 ਵਿੱਚ ਕਰੀਬ 3500 ਵਿਆਹਾਂ ਲਈ ਆਗਵਾ ਕਰਨ ਦੇ ਮਾਮਲਾ ਸਾਹਮਣੇ ਆਏ। ਇਹ ਜ਼ਿਆਦਾਤਰ ਉੱਤਰੀ ਬਿਹਾਰ ਵਿੱਚ ਹੋਏ।
ਫੇਰ ਪਟਨਾ ਤੋਂ ਨਿਕਲ ਪਈ ਬਿਹਾਰ ਦੇ ਸਹਿਰਸਾ ਜ਼ਿਲੇ ਵੱਲ, ਜਿੱਥੋਂ ਦੇ ਸਿਮਰੀ ਪਿੰਡ ਵਿੱਚ ਮੇਰੀ ਮੁਲਾਕਾਤ ਹੋਈ ਮਹਾਰਾਣੀ ਦੇਵੀ ਅਤੇ ਉਨ੍ਹਾਂ ਨੇ ਪਤੀ ਪਰਵੀਨ ਕੁਮਾਰ ਨਾਲ।
'ਵਿਆਹ ਦੇ ਫੈਸਲੇ ਵਿੱਚ ਧੀ ਦਾ ਕੋਈ ਹੱਕ ਨਹੀਂ'
ਮਹਾਰਾਣੀ ਦੇਵੀ ਦੀ ਉਮਰ 15 ਸਾਲ ਦੀ ਜਦੋਂ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੇ ਪਰਵੀਨ ਨੂੰ ਅਗਵਾ ਕਰਕੇ ਜ਼ਬਰਦਸਤੀ ਦੋਵਾਂ ਦਾ ਵਿਆਹ ਕਰਵਾ ਦਿੱਤਾ।
ਮਹਾਰਾਣੀ ਦੱਸਦੀ ਹੈ, "ਵਿਆਹ ਹੋਣ ਵਾਲਾ ਹੈ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ ਮੇਰੀ ਮਰਜ਼ੀ ਕਿਸੇ ਨੇ ਨਹੀਂ ਪੁੱਛੀ।"
ਮੈਂ ਪੁੱਛਿਆ ਕਿਉਂ?
"ਕਿਉਂਕਿ ਮੰਮੀ ਪਾਪਾ ਨੂੰ ਕਰਨਾ ਹੁੰਦਾ ਹੈ, ਉਹ ਓਹੀ ਕਰਦੇ ਹਨ। ਵਿਆਹ ਦੇ ਫੈਸਲੇ ਵਿੱਚ ਧੀ ਦਾ ਕੋਈ ਹੱਕ ਨਹੀਂ ਹੁੰਦਾ।"
ਉਨ੍ਹਾਂ ਦੇ ਫੈਸਲੇ ਦਾ ਨਤੀਜਾ ਇਹ ਕਿ ਮਹਾਰਾਣੀ ਦੇਵੀ ਦਾ ਵਿਆਹ ਹੋ ਗਿਆ ਪਰ ਪਰਵੀਨ ਉਸ ਨੂੰ ਤਿੰਨ ਸਾਲ ਤੱਕ ਘਰ ਨਹੀਂ ਲਿਆਏ।
ਪਰਵੀਨ ਦੱਸਦੇ ਹਨ, "ਦਿਲ ਵਿੱਚ ਟੈਂਸ਼ਨ ਸੀ, ਬਹੁਤ ਗੁੱਸਾ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਹੈ। ਇਸ ਲਈ ਮੈਂ ਉਸ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਆਪਣੇ ਘਰ ਇਕੱਲਾ ਰਹਿੰਦਾ ਰਿਹਾ।"
'ਕੁੱਟਿਆ-ਮਾਰਿਆ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ'
ਸਿਮਰੀ ਪਿੰਡ ਤੋਂ 2-4 ਕਿਲੋਮੀਟਰ ਦੂਰ ਟੋਲਾ-ਢਾਬ ਪਿੰਡ 'ਚ 17 ਸਾਲ ਦੇ ਰੌਸ਼ਨ ਕੁਮਾਰ ਵੀ ਗੁੱਸੇ ਵਿੱਚ ਹਨ।
ਇਸੇ ਸਾਲ ਜਨਵਰੀ 'ਚ ਉਨ੍ਹਾਂ ਦੇ ਗੁਆਂਢਾ ਉਨ੍ਹਾਂ ਨੂੰ ਲਾਰਾ-ਲੱਪਾ ਲਾ ਕੇ ਦੂਜੇ ਪਿੰਡ ਲੈ ਗਏ।
ਰੌਸ਼ਨ ਮੁਤਾਬਕ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ, ਕੁੱਟਿਆ-ਮਾਰਿਆ ਗਿਆ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ।
ਜ਼ਬਰਦਸਤੀ ਉਨ੍ਹਾਂ ਤੋਂ ਵੱਡੀ ਉਮਰ ਦੀ ਔਰਤ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ।
ਜਦੋਂ ਰੌਸ਼ਨ ਉਸ ਔਰਤ ਦੇ ਪਰਿਵਾਰ ਵਾਲਿਆਂ ਕੋਲੋਂ ਛੁੱਟੇ ਤਾਂ ਪੁਲਿਸ ਥਾਣੇ ਜਾ ਕੇ ਬਾਲ ਵਿਆਹ ਦਾ ਕੇਸ ਦਰਜ ਕਰਵਾਇਆ।
ਇਹ ਦੱਸਦੇ ਹਨ, "ਫੇਰ ਸੁਲਾਹ-ਸਫਾਈ ਲਈ ਪੰਚਾਇਤ ਬੈਠੀ, ਪਰ ਮੈਂ ਕਿਹਾ ਕਿ ਗਲੇ ਵਿੱਚ ਰੱਸਾ ਤਾਂ ਪਾ ਹੀ ਦਿੱਤਾ ਹੈ, ਹੁਣ ਭਾਵੇਂ ਮਾਰ ਵੀ ਦਿਓ ਪਰ ਇਹ ਵਿਆਹ ਨਹੀਂ ਮੰਨਾਂਗਾ।"
ਪਰ ਫਿਰ ਉਸ ਔਰਤ ਦਾ ਕੀ?
"ਕੁੜੀ ਨੂੰ ਮੈਂ ਨਹੀਂ ਜਾਣਦਾ ਸੀ। ਮੈਂ ਉਸ ਨਾਲ ਰਿਸ਼ਤਾ ਨਹੀਂ ਰੱਖਣਾ। ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਹੈ। ਮੈਂ ਪੜ੍ਹ ਲਿਖ ਕੇ ਜ਼ਿੰਦਗੀ ਬਣਾਉਣੀ ਹੈ।"
ਜੋ ਰਿਸ਼ਤਾ ਇੰਨੀ ਕੜਵਾਹਟ ਨਾਲ ਸ਼ੁਰੂ ਹੋਇਆ, ਉਸ ਦਾ ਭਵਿੱਖ ਕੀ ਹੋਵਾਗਾ?
'ਅਗਵਾ ਕਰਕੇ ਵਿਆਹ' ਦੀ ਇਹ ਸੱਚਾਈ ਜਾਣਦੇ ਹੋਏ ਵੀ ਕੁੜੀ ਦੇ ਪਰਿਵਾਰ ਵਾਲੇ ਆਪਣੀ ਧੀ ਨੂੰ ਇਸ ਦਲਦਲ ਵਿੱਚ ਕਿਉਂ ਸੁੱਟਦੇ ਹਨ?
ਪਟਨਾ ਯੂਨੀਵਰਸਿਟੀ 'ਚ 'ਵੂਮੈਨ ਸਟੱਡੀਜ਼' ਸੈਂਟਰ ਸ਼ੁਰੂ ਕਰਨ ਵਾਲੀ ਇਤਿਹਾਸ ਦੀ ਪ੍ਰੋਫੈਸਰ ਭਾਰਤੀ ਕੁਮਾਰ ਮੁਤਾਬਕ ਇਹ ਸਾਮੰਤੀ ਸਮਾਜ ਦੀ ਦੇਣ ਹੈ।
ਉਹ ਕਹਿੰਦੇ ਹਨ, "ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ 'ਚ ਸਮਾਜਕ ਦਬਾਅ ਇੰਨਾ ਹੈ ਕਿ ਕੁੜੀ ਦੇ ਪਰਿਵਾਰ ਵਾਲੇ ਇਸੇ ਕੋਸ਼ਿਸ਼ 'ਚ ਰਹਿੰਦੇ ਹੈ ਕਿ ਕਿਵੇਂ ਛੇਤੀ ਤੋਂ ਛੇਤੀ ਆਪਣੀ ਜਾਤੀ 'ਚ ਇਸ ਦਾ ਵਿਆਹ ਕਰ ਦਿਓ।"
'ਅਗਵਾ ਕਰਕੇ ਵਿਆਹ' ਜ਼ਿਆਦਾਤਰ ਪੇਂਡੂ ਇਲਾਕਿਆਂ 'ਚ ਕੀਤਾ ਜਾਂਦਾ ਰਿਹਾ ਹੈ ਅਤੇ ਉਥੇ ਕੁੜੀਆਂ ਦੀ ਜ਼ਿੰਦਗੀ ਵਿਆਹ, ਬੱਚੇ ਅਤੇ ਪਰਿਵਾਰ ਦੇ ਇਰਦ-ਗਿਰਦ ਹੀ ਘੁੰਮਦੀ ਹੈ।
'ਇਹ ਉਸ ਦੇ ਮੰਮੀ-ਪਾਪਾ ਦੀ ਗਲਤੀ ਹੈ'
ਰੌਸ਼ਨ ਦੇ ਚਾਚੇ ਦੀ ਕੁੜੀ ਅਜੇ 15 ਸਾਲ ਦੀ ਹੈ ਪਰ ਗੱਲਾਂ ਵੱਡੀਆਂ ਵੱਡੀਆਂ ਕਰਦੀ ਹੈ।
ਭਰਾ ਨਾਲ ਜ਼ਬਰਦਸਤੀ ਹੋਈ ਇਸ ਨਾਲ ਨਾਰਾਜ਼ ਹੈ ਪਰ ਕਹਿੰਦੀ ਹੈ, "ਮੈਂ ਵੀ ਇੱਕ ਕੁੜੀ ਹਾਂ, ਸੋਚਦੀ ਹਾਂ ਕਿ ਉਹ ਕੁੜੀ ਨੇ ਤਾਂ ਨਹੀਂ ਕਿਹਾ ਹੋਵੇਗਾ ਕਿ ਅਗਵਾ ਕਰਕੇ ਮੇਰਾ ਵਿਆਹ ਕਰਵਾ ਦਿਓ। ਇਹ ਉਸ ਦੇ ਮੰਮੀ-ਪਾਪਾ ਦੀ ਗਲਤੀ ਹੈ।"
"ਬਿਨਾਂ ਮਿਲੇ ਵਿਆਹ ਕਰਵਾ ਦਿੰਦੇ ਹਨ, ਮੁੰਡਾ ਵੀ ਖੁਸ਼ ਨਹੀਂ ਹੁੰਦਾ, ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੁੰਦੀ ਹੈ।"
'ਦਾਜ ਦੇਣ ਦੀ ਹੈਸੀਅਤ ਘੱਟ ਹੋਣਾ'
ਬਿਹਾਰ ਵਿੱਚ ਦਾਜ ਦੇ ਲੈਣ-ਦੇਣ 'ਤੇ ਨਿਤੀਸ਼ ਸਰਕਾਰ ਨੇ ਬਥੇਰੀ ਸਖ਼ਤੀ ਦਿਖਾਈ ਅਤੇ ਸ਼ਰਾਬ ਦੇ ਵਾਂਗ ਹੀ ਇਸ 'ਤੇ ਵੀ ਪੂਰੀ ਪਾਬੰਦੀ ਹੈ।
ਪਰ ਪ੍ਰਿਅੰਕਾ ਦੇ ਪਿੰਡ ਵਿੱਚ ਇਸ ਦਾ ਕੋਈ ਅਸਰ ਨਹੀਂ। ਉਸ ਮੁਤਾਬਤ ਵਿਆਪ ਇਸ ਤਰ੍ਹਾਂ ਹੋਣ ਦਾ ਮੁੱਖ ਕਾਰਨ ਕੁੜਈ ਦੇ ਪਰਿਵਰਾ ਦਾ ਦਾਜ ਦੀ ਹੈਸੀਅਤ ਘੱਟ ਹੋਣਾ ਹੈ।
ਉਹ ਕਹਿੰਦੀ ਹੈ, "ਫੜ੍ਹ ਕੇ ਵਿਆਹ ਉਹੀ ਕਰਵਾਉਂਦੇ ਹਨ, ਜਿੰਨਾਂ ਕੋਲ ਦਾਜ ਨਹੀਂ ਹੁੰਦਾ ਹੈ। ਨਹੀਂ ਤਾਂ ਦਾਜ ਨਾਲ ਹੀ ਤਾਂ ਵਿਆਹ ਹੁੰਦਾ ਹੈ।"
ਹੈਰਾਨੀ ਦੀ ਗੱਲ ਹੈ ਕਿ 'ਅਗਵਾ ਕਰਕੇ ਵਿਆਹ' 'ਚ ਜਦੋਂ ਮਰਦ ਆਪਣੀ ਪਤਨੀ ਨੂੰ ਆਪਨਾਉਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਫਿਰ ਦਾਜ ਦੇ ਕੇ ਹੀ ਇਸ ਨੂੰ ਮਨਾਇਆ ਜਾਂਦਾ ਹੈ।
ਮੰਨੋ ਦਹੇਜ ਅਤੇ ਵਿਆਹ ਦਾ ਇੱਕ ਚੱਕਰਵਿਊ ਹੋਵੇ। ਜਿਸ 'ਚੋਂ ਨਿਕਲਣ ਦਾ ਕੋਈ ਸਿਰਾ ਨਹੀਂ ਹੈ।
ਪਰਵੀਨ ਕੁਮਾਰ ਨੇ ਤਿੰਨ ਸਾਲ ਬਾਅਦ ਆਪਣੀ ਪਤਨੀ ਨੂੰ ਆਪਣਾ ਲਿਆ। ਉਨ੍ਹਾਂ ਮੁਤਾਬਕ ਇਹ ਘਰ-ਪਰਿਵਾਰ ਅਤੇ ਉਨ੍ਹਾਂ ਦੀ ਆਪਣੀ ਇੱਜ਼ਤ ਦੀ ਗੱਲ ਸੀ।
"ਲੋਕ ਮੇਰੇ ਬਾਰੇ ਕੀ ਸੋਚਦੇ? ਫਿਰ ਮੈਂ ਜੇ ਮੈਂ ਇਸ ਵਿਆਹ ਨੂੰ ਮੰਨਦਾ ਤਾਂ ਕੋਈ ਹੋਰ ਚੰਗੇ ਪਰਿਵਾਰ ਵਾਲੇ ਆਪਣੀ ਧੀ ਦਾ ਮੇਰੇ ਨਾਲ ਰਿਸ਼ਤਾ ਕਰਨ ਤੋਂ ਬਚਦੇ।"
ਇਸ ਲਈ ਪਰਵੀਨ ਨੇ 'ਐਡਜਸਟ' ਕਰ, ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ।
ਮਹਾਰਾਣੀ ਕੋਲ ਤਾਂ ਫੈਸਲਾ ਲੈਣ ਦੀ ਵੀ ਖੁੱਲ ਨਹੀਂ ਸੀ।
ਦੱਸਦੀ ਹੈ ਉਨ੍ਹਾਂ ਦੀਆਂ ਸਹੇਲੀਆਂ ਨੇ ਕਿਹਾ, "ਜੋ ਹੋਇਆ ਸੋ ਹੋਇਆ, ਕਈਆਂ ਨਾਲ ਹੁੰਦਾ ਹੈ, ਜ਼ਿਆਦਾ ਨਾ ਸੋਚੋ, ਹੁਣ ਜਿਵੇਂ ਦੀ ਜ਼ਿੰਦਗੀ ਦੀ ਹੈ ਉਵੇਂ ਜੀਓ।"
ਪਰਵੀਨ ਅਤੇ ਮਹਾਰਾਣੀ ਦੇ ਹੁਣ ਜੁੜਵਾਂ ਬੱਚੇ ਹਨ ਅਤੇ ਜੇਕਰ ਪੁੱਛ ਲਈਏ ਤਾਂ ਨਮ ਅੱਖਾਂ ਨਾਲ ਮਹਾਰਾਣੀ ਇੰਨਾਂ ਕਹਿੰਦੀ ਹੈ ਕਿ ਉਸ ਨੂੰ ਸਹੁਰੇ ਚੰਗੀ ਤਰ੍ਹਾਂ ਰੱਖਦੇ ਹਨ।
"ਅਜਿਹਾ ਨਹੀਂ ਲਗਦਾ ਕਿ ਸਾਡਾ ਵਿਆਹ ਅਗਵਾ ਕਰਕੇ ਹੋਇਆ ਸੀ।"