ਭਾਵਨਾ ਜਾਟ: ਛੋਟੇ ਕਿਸਾਨ ਪਰਿਵਾਰ ਦੀ ਐਥਲੀਟ ਜਿਸ ਨੇ ਵਿੱਤੀ ਤੇ ਬੁਨਿਆਦੀ ਸਹੂਲਤਾਂ ਤੋਂ ਸਖਣੇ ਹੋਣ 'ਤੇ ਵੀ ਕਾਮਯਾਬੀ ਹਾਸਲ ਕੀਤੀ

ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਦੀ ਭਾਰਤੀ ਖਿਡਾਰਨ ਭਾਵਨਾ ਜਾਟ ਨੇ ਖੇਡਾਂ ਵਿੱਚ ਸਫ਼ਲਤਾ ਦੀ ਕਹਾਣੀ ਲਿਖਣ ਲਈ ਕਈ ਵਿੱਤੀ ਰੁਕਾਵਟਾਂ, ਬੁਨਿਆਦੀ ਢਾਂਚੇ ਦੀ ਕਮੀ ਨੂੰ ਹਰਾਇਆ।
ਸਾਲ 2021 ਟੋਕਿਓ ਓਲੰਪਿਕ ਦੌੜ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਭਾਵਨਾ ਜਾਟ ਦੀ ਇਸ ਖੇਡ ਨੂੰ ਚੁਣਨ ਦੇ ਪਿੱਛੇ ਇੱਕ ਅਨੋਖੀ ਕਹਾਣੀ ਹੈ।
ਉਹ ਇੱਕ ਵਾਰ ਜ਼ਿਲ੍ਹਾ ਪੱਧਰੀ ਸਪੋਰਟਸ ਮੀਟ ਵਿੱਚ ਭਾਗ ਲੈਣ ਲਈ ਗਈ ਸੀ, ਜਿੱਥੇ ਰੇਸ ਵਾਕਿੰਗ ਮੁਕਾਬਲੇ ਵਿੱਚ ਇੱਕ ਹੀ ਥਾਂ ਸੀ। ਜਾਟ ਨੇ ਉਸ ਥਾਂ ਦੀ ਭਰਪੂਰ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਇੱਕ ਰੇਸ ਵਾਕਰ ਦਾ ਜਨਮ ਹੋਇਆ।
ਬਚਪਨ ਤੋਂ ਹੀ ਦ੍ਰਿੜ ਇਰਾਦੇ ਨਾਲ ਉਹ ਖੇਡਾਂ ਵਿੱਚ ਵੱਡਾ ਨਾਂ ਬਣਾਉਣਾ ਚਾਹੁੰਦੀ ਸੀ। ਹਾਲਾਂਕਿ ਉਸ ਕੋਲ ਪਹਿਲਾਂ ਤੋਂ ਕੋਈ ਸਪਸ਼ਟ ਦਿਸ਼ਾ ਨਹੀਂ ਸੀ।
ਇਹ ਵੀ ਪੜ੍ਹੋ:
ਸਾਲ 2009 ਵਿੱਚ ਉਸ ਨੇ ਕੌਮੀ ਪੱਧਰ ਦੇ ਸਕੂਲ ਸਪੋਰਟਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ। ਸੂਬੇ ਦੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਉਸ ਨੂੰ ਪਹਿਲਾਂ ਜ਼ਿਲ੍ਹਾ ਪੱਧਰੀ ਰੁਕਾਵਟ ਨੂੰ ਦੂਰ ਕਰਨਾ ਸੀ।
ਉਸ ਦੇ ਖੇਡ ਅਧਿਆਪਕ ਉਸ ਨੂੰ ਟਰਾਇਲ 'ਤੇ ਲੈ ਗਏ। ਉੱਥੇ ਉਸ ਨੇ ਮਹਿਸੂਸ ਕੀਤਾ ਕਿ ਦੌੜ ਦੇ ਈਵੈਂਟ ਵਿੱਚ ਇਕੱਲਾ ਸਥਾਨ ਖਾਲੀ ਸੀ। ਕੁਝ ਵਿਚਾਰ ਦੇ ਬਾਅਦ ਜਾਟ ਨੇ ਇੱਕ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ।
ਰੁਕਾਵਟਾਂ ਨੂੰ ਦੂਰ ਕਰਨਾ
ਜਾਟ ਦੇ ਪਿਤਾ ਸ਼ੰਕਰ ਲਾਲ ਜਾਟ ਇੱਕ ਗਰੀਬ ਕਿਸਾਨ ਸਨ ਅਤੇ ਮਾਤਾ ਨੌਸਰ ਦੇਵੀ ਇੱਕ ਘਰੇਲੂ ਔਰਤ।
ਰਾਜਸਥਾਨ ਦੇ ਕਾਬਰਾ ਪਿੰਡ ਦੇ ਇਸ ਪਰਿਵਾਰ ਨੂੰ ਆਪਣੀ ਦੋ ਏਕੜ ਜ਼ਮੀਨ ਤੋਂ ਹੋਣ ਵਾਲੀ ਆਮਦਨ 'ਤੇ ਨਿਰਭਰ ਰਹਿਣਾ ਪੈਂਦਾ ਸੀ।
ਪਰਿਵਾਰ ਲਈ ਆਪਣੀ ਧੀ ਦੀਆਂ ਟਰੇਨਿੰਗ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਿਲ ਸੀ। ਇਸ ਤੋਂ ਇਲਾਵਾ ਲਾਜ਼ਮੀ ਬੁਨਿਆਦੀ ਢਾਂਚੇ ਦੀ ਅਣਹੋਂਦ ਸਮੇਤ ਮੁਸ਼ਕਿਲਾਂ ਨੇ ਇਸ ਹੋਣਹਾਰ ਐਥਲੀਟ ਲਈ ਚੀਜ਼ਾਂ ਨੂੰ ਹੋਰ ਮੁਸ਼ਕਿਲ ਕਰ ਦਿੱਤਾ।
ਵੀਡੀਓ ਦੇਖੋ ਅਤੇ ਆਪਣੇ ਫੋਨ 'ਤੇ ਬੀਬੀਸੀ ਪੰਜਾਬੀ ਨੂੰ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਰ ਉਹ ਹਾਰ ਮੰਨਣ ਲਈ ਤਿਆਰ ਨਹੀਂ ਸੀ। ਉਹ ਆਪਣੇ ਪਿੰਡ ਦੇ ਆਲੇ ਦੁਆਲੇ ਤੜਕੇ ਨੂੰ ਅਭਿਆਸ ਕਰਨ ਲੱਗੀ।
ਉਸ ਨੂੰ ਸ਼ਾਰਟਸ ਪਹਿਨ ਕੇ ਅਭਿਆਸ ਕਰਨ ਲਈ ਪਿੰਡ ਵਾਲਿਆਂ ਦੀਆਂ ਨਜ਼ਰਾਂ ਤੋਂ ਬਚਣ ਲਈ ਅਭਿਆਸ ਲਈ ਤੜਕੇ ਦਾ ਸਮਾਂ ਚੁਣਨਾ ਪਿਆ।
ਉਹ ਕਹਿੰਦੀ ਹੈ ਕਿ ਉਸ ਦੇ ਪਰਿਵਾਰ ਨੇ ਉਨ੍ਹਾਂ ਲਈ ਜੋ ਵੀ ਸੰਭਵ ਹੋ ਸਕੇ ਕੀਤਾ ਤੇ ਉਸ ਦੇ ਖੇਡ ਕਰੀਅਰ ਦਾ ਸਮਰਥਨ ਕੀਤਾ। ਉਸ ਦੇ ਵੱਡੇ ਭਰਾ ਨੇ ਕਾਲਜ ਵੀ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ:
ਰੁਖ਼ ਨੂੰ ਮੋੜਨਾ
ਭਾਵਨਾ ਦੀ ਕਦੇ ਹਾਰ ਨਾ ਮੰਨਣ ਵਾਲੀ ਪਹੁੰਚ ਨੇ ਉਸ ਨੂੰ ਹੌਲੀ-ਹੌਲੀ ਫਲ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਕਈ ਸਥਾਨਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿੱਤੇ ਅਤੇ ਆਖਿਰਕਾਰ ਭਾਰਤੀ ਰੇਲਵੇ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ।
ਸਾਲ 2019 ਵਿੱਚ ਆਲ ਇੰਡੀਆ ਰੇਲਵੇ ਪ੍ਰਤੀਯੋਗਤਾ ਵਿੱਚ 20 ਕਿਲੋਮੀਟਰ ਦੀ ਦੌੜ ਇੱਕ ਘੰਟਾ 36 ਮਿੰਟ ਅਤੇ 17 ਸੈਕਿੰਡ ਵਿੱਚ ਪੂਰੀ ਕਰਕੇ ਸੋਨੇ ਦਾ ਮੈਡਲ ਜਿੱਤਿਆ।
ਉਹ ਕਹਿੰਦੀ ਹੈ ਕਿ ਇਸ ਸਫਲਤਾ ਨੇ ਉਸ ਦੇ ਆਤਮਵਿਸ਼ਵਾਸ ਵਿੱਚ ਸੁਧਾਰ ਕੀਤਾ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕੀਤੀ।
ਉਸ ਨੇ ਰਾਂਚੀ ਵਿੱਚ 2020 ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਇੱਕ ਘੰਟੇ 29 ਮਿੰਟ ਅਤੇ 54 ਸੈਕਿੰਡ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾਕੇ ਇਹ ਮੁਕਾਮ ਹਾਸਲ ਕੀਤਾ।

ਉਸ ਪ੍ਰਦਰਸ਼ਨ ਨੇ ਉਸ ਨੂੰ ਟੋਕਿਓ ਓਲੰਪਿਕ ਲਈ ਵੀ ਯੋਗ ਬਣਾਇਆ। ਭਾਵਨਾ ਨੇ ਆਪਣੀ ਖੇਡ ਯਾਤਰਾ ਦੌਰਾਨ ਜਿਨ੍ਹਾਂ ਰੁਕਾਵਟਾਂ ਦਾ ਸਾਹਮਣਾ ਕੀਤਾ ਸੀ, ਉਹ ਭਾਰਤ ਵਿੱਚ ਮਹਿਲਾ ਐਥਲੀਟਾਂ ਲਈ ਆਮ ਨਹੀਂ ਹਨ।
ਉਹ ਕਹਿੰਦੀ ਹੈ ਕਿ ਭਾਰਤ ਦੀਆਂ ਮਹਿਲਾ ਅਥਲੀਟਾਂ ਨੂੰ ਭਾਰਤ ਤੋਂ ਬਾਹਰ ਕੌਮਾਂਤਰੀ ਦੌੜਾਕਾਂ ਨਾਲ ਮੁਕਾਬਲਾ ਕਰਨ ਲਈ ਜ਼ਿਆਦਾ ਮੌਕਿਆਂ ਦੀ ਜ਼ਰੂਰਤ ਹੈ।
ਉਹ ਅੱਗੇ ਕਹਿੰਦੀ ਹੈ ਕਿ ਇਸ ਤਰ੍ਹਾਂ ਖਿਡਾਰਨਾਂ ਨੂੰ ਉਨ੍ਹਾਂ ਦੀਆਂ ਤਕਨੀਕਾਂ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ:
ਕਿਸੇ ਵੀ ਕੌਮਾਂਤਰੀ ਟੂਰਨਾਮੈਂਟ ਵਿੱਚ ਮੁਕਾਬਲਾ ਕੀਤੇ ਬਿਨਾਂ ਵੀ ਓਲੰਪਿਕ-ਕੁਆਲੀਫਾਇੰਗ ਪ੍ਰਦਰਸ਼ਨ ਦੇਣ ਵਿੱਚ ਸਮਰੱਥ ਹੋਣਾ ਜਾਟ ਦੀ ਸਭ ਤੋਂ ਵਧੀਆ ਪ੍ਰਤਿਭਾ ਨੂੰ ਦਰਸਾਉਂਦਾ ਹੈ।
ਓਲੰਪਿਕ ਵਿੱਚ ਹਿੱਸਾ ਲੈਣਾ ਉਸ ਲਈ ਇੱਕ ਨਵੀਂ ਚੁਣੌਤੀ ਹੋਵੇਗਾ ਪਰ ਭਾਵਨਾ ਦਾ ਕਹਿਣਾ ਹੈ ਕਿ ਉਹ ਭਾਰਤ ਲਈ 20 ਕਿਲੋਮੀਟਰ ਦੀ ਓਲੰਪਿਕ ਦੌੜ ਵਿੱਚ ਪਿਛਲੀ ਵਾਰ ਦੇ ਸਮੇਂ ਨੂੰ ਦੇਖਦੇ ਹੋਏ ਮੈਡਲ ਦੀ ਉਮੀਦ ਕਰ ਰਹੀ ਹੈ।
(ਇਹ ਪ੍ਰੋਫਾਇਲ ਬੀਬੀਸੀ ਵੱਲੋਂਭਾਵਨਾ ਜਾਟ ਨੂੰਭੇਜੀ ਈਮੇਲ ਦੇ ਸਵਾਲਾਂ ਦੇ ਜਵਾਬਾਂ 'ਤੇ ਆਧਾਰਿਤ ਹੈ)
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












