BBC ISWOTY: ਕਿਵੇਂ ਬਣੀ ਵਰਲਡ ਪੈਰਾ ਬੈਡਮਿੰਟਨ ਦੀ ਰਾਣੀ

ਪਾਰੁਲ ਪਰਮਾਰ

ਭਾਰਤ ਦੀ ਪਾਰੁਲ ਦਲਸੁਖਭਾਈ ਪਰਮਾਨ ਨੇ ਉਮਰ ਅਤੇ ਸਰੀਰਕ ਸਮੱਸਿਆਵਾਂ ਅਤੇ ਨੂੰ ਆਪਣੇ ਰਾਹ ਦੀ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਪੈਰਾ ਬੈਡਮਿੰਟਨ ਡਬਲਿਊਐੱਸ ਐੱਸਐੱਲ3 (ਔਰਤਾਂ ਦੀ ਸਿੰਗਲ ਸਟੈਂਡਿੰਗ) ਕੈਟੇਗਿਰੀ ਵਿੱਚ ਦੁਨੀਆਂ ਭਰ ਵਿੱਚ ਪਹਿਲੀ ਰੈਂਕਿੰਗ ਉੱਤੇ ਪਹੁੰਚੇ।

ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਤੋਂ ਇਸ ਪੁਜ਼ੀਸ਼ਨ ਉੱਪਰ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਹੈ।

ਦੂਜੇ ਕਿਸੇ ਵੀ ਪੇਸ਼ੇ ਦੇ ਮੁਕਾਬਲੇ ਕਿਸੇ ਵੀ ਖੇਡ ਵਿੱਚ ਖਿਡਾਰੀਆਂ ਦਾ ਲੰਬੇ ਸਮੇਂ ਤੱਕ ਟਿਕੇ ਰਹਿਣਾ ਸੌਖਾ ਨਹੀਂ ਹੁੰਦਾ। ਆਪਣੀ ਉਮਰ ਦੀਆਂ ਚਾਲੀ ਬਸੰਤਾਂ ਦੇਖ ਚੁੱਕੇ ਕੁਝ ਹੀ ਐਥਲੀਟ ਅਜਿਹੇ ਬਚਦੇ ਹਨ ਜੋ ਸਰਗਰਮੀ ਨਾਲ ਖੇਡ ਜਗਤ ਵਿੱਚ ਇਸ ਮੁਕਾਮ ਉੱਪਰ ਕਾਇਮ ਰਹਿੰਦੇ ਹਨ।

ਇਸ ਲਿਹਾਜ਼ ਨਾਲ ਪਾਰੁਲ ਦਲਸੁਖਭਾਈ ਪਰਮਾਰ ਦਾ ਰੁਤਬਾ ਇੱਕ ਸੂਪਰਵੂਮੈਨ ਵਰਗਾ ਹੈ। 47 ਸਾਲ ਦੀ ਉਮਰ ਵਿੱਚ ਵੀ ਉਹ ਪੈਰਾ-ਬੈਡਮਿੰਟਨ ਦੀ ਡਬਲਿਊਐੱਸ ਐੱਸਐੱਲ3 ਕੈਟੇਗਿਰੀ ਵਿੱਚ ਦੁਨੀਆਂ ਦੇ ਪਹਿਲੇ ਨੰਬਰ ਦੇ ਖਿਡਾਰੀ ਹਨ।

ਇਸ ਵਰਗ ਵਿੱਚ ਉਨ੍ਹਾਂ ਦਾ ਰੋਅਬ ਅਜਿਹਾ ਹੈ ਕਿ ਪਰਮਾਰ ਇਸ ਕੈਟੇਗਰੀ ਵਿੱਚ ਦੁਨੀਆਂ ਦੀ ਦੂਜੇ ਨੰਬਰ ਦੀ ਇੱਕ ਖਿਡਾਰਨ ਅਤੇ ਹਮਵਤਨੀ ਮਾਨਸੀ ਗਿਰੀਸ਼ਚੰਦਰ ਜੋਸ਼ੀ ਤੋਂ ਕਰੀਬ 1,000 ਪੁਇੰਟ ਅੱਗੇ ਹਨ।

ਵਰਤਮਾਨ ਸਮੇਂ ਵਿੱਚ ਪਰਮਾਰ 3,210 ਅੰਕਾਂ ਦੇ ਨਾਲ ਵਿਸ਼ਵ ਰੈਂਕਿੰਗ ਵਿੱਚ ਸਭ ਤੋਂ ਉੱਪਰ ਹਨ। ਜੋਸ਼ੀ 2,370 ਅੰਕਾਂ ਨਾਲ ਦੂਜੇ ਪੌਡੇ ਉੱਪਰ ਹਨ।

ਪਰਮਾਰ ਦੇ ਬਿਹਤਰੀਨ ਖੇਡ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਸਾਲ 2009 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਪਾਰੁਲ ਪਰਮਾਰ

ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਿਆ

ਪਰਮਾਰ ਗੁਜਰਾਤ ਦੇ ਗਾਂਧੀਨਗਰ ਤੋਂ ਆਉਂਦੇ ਹਨ। ਥੋੜ੍ਹੀ ਉਮਰ ਵਿੱਚ ਹੀ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ।

ਤਿੰਨ ਸਾਲਾਂ ਦੀ ਉਮਰ ਵਿੱਚ ਵੀ ਉਨ੍ਹਾਂ ਨਾਲ ਇੱਕ ਹੋਰ ਦੁਰਘਟਨਾ ਵਾਪਰੀ। ਉਹ ਝੂਲੇ ਤੋਂ ਡਿੱਗ ਪਏ ਅਤੇ ਗਰਦਨ ਦੀ ਹੱਡੀ ਵਿੱਚ ਸੱਚ ਲੱਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਸੱਜੇ ਪੈਰ ਦੀ ਹੱਡੀ ਟੁੱਟ ਗਈ।

ਇਸ ਹਾਦਸੇ ਤੋਂ ਠੀਕ ਹੋਣ ਵਿੱਚ ਪਰਮਾਰ ਨੂੰ ਕਾਫ਼ੀ ,ਸਮਾਂ ਲੱਗਿਆ। ਉਨ੍ਹਾਂ ਦੇ ਪਿਤਾ ਵੀ ਇੱਕ ਬੈਡਮਿੰਟਨ ਖਿਡਾਰੀ ਸਨ ਅਤੇ ਸਥਾਨਕ ਜਿੰਮਖਾਨਾ ਕਲੱਬ ਖੇਡਣ ਲਈ ਜਾਂਦੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਡਾਕਟਰਾਂ ਨੇ ਸਲਾਹ ਦਿੱਤੀ ਕਿ ਪਰਮਾਰ ਨੂੰ ਕਸਰਤ ਅਤੇ ਕੁਝ ਐਕਟੀਵਿਟੀ ਕਰਨ ਦੀ ਲੋੜ ਹੈ। ਅਜਿਹੇ ਵਿੱਚ ਪਾਰੁਲ ਦੇ ਪਿਤਾ ਉਨ੍ਹਾਂ ਨੂੰ ਆਪਣੇ ਨਾਲ ਕਲੱਬ ਲਿਜਾਣ ਲੱਗੇ। ਜਿੱਥੇ ਪਾਰੁਲ ਆਪਣੇ ਪਿਤਾ ਨੂੰ ਖੇਡਦਿਆਂ ਦੇਖਦੇ।

ਬਾਅਦ ਵਿੱਚ ਗੁਆਂਢ ਦੇ ਬੱਚਿਆਂ ਨਾਲ ਬੈਡਮੈਂਟਿਨ ਖੇਡਣ ਲੱਗੇ। ਸ਼ੁਰੂ ਵਿੱਚ ਉਹ ਸਿਰਫ਼ ਬੈਠੇ ਰਹਿੰਦੇ ਸਨ ਅਤੇ ਬੱਚਿਆਂ ਨੂੰ ਖੇਡਦੇ ਦੇਖਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਖੇਡਣਾ ਵੀ ਸ਼ੁਰੂ ਕਰ ਦਿੱਤਾ।

ਇਸ ਤਰ੍ਹਾਂ ਉਨ੍ਹਾਂ ਦਾ ਬੈਡਮਿੰਟਨ ਨਾਲ ਲਗਾਉ ਸ਼ੁਰੂ ਹੋਇਆ। ਬੈਡਮਿੰਟਨ ਵਿੱਚ ਉਨ੍ਹਾਂ ਦੇ ਕੌਸ਼ਲ ਨੂੰ ਪਹਿਲੀ ਵਾਰ ਸਥਾਨਕ ਕੋਚ ਸੁਰੇਂਦ ਪਾਰੇਖ ਨੇ ਪਰਖਿਆ। ਪਾਰੇਖ ਨੇ ਉਨ੍ਹਾਂ ਨੂੰ ਹੋਰ ਖੇਡਣ ਅਤੇ ਅਭਿਆਸ ਕਰਨ ਦੀ ਸਲਾਹ ਦਿੱਤੀ।

ਪੁਖ਼ਤਾ ਸਪੋਰਟਸ ਸਿਸਟਮ

ਪਾਰੁਲ ਪਰਮਾਰ

ਪਰਮਾਰ ਦਸਦੇ ਹਨ ਕਿ ਉਨ੍ਹਾਂ ਦੀ ਸਫ਼ਲਤਾ ਦੀ ਰਾਹ ਵਿੱਚ ਉਨ੍ਹਾਂ ਦੇ ਮਾਪਿਆਂ ਅਤੇ ਭਰਾਵਾਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ।

ਉਨ੍ਹਾਂ ਦੇ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਆਪਣੀਆਂ ਲੋੜਾਂ ਲਾਂਭੇ ਰੱਖ ਕੇ ਉਨ੍ਹਾਂ ਦੇ ਟੁੱਟੇ ਹੋਏ ਰੈਕਿਟ ਨੂੰ ਬਦਲਣ ਨੂੰ ਪਹਿਲ ਦਿੰਦੇ ਸਨ।

ਉਨ੍ਹਾਂ ਦੇ ਪਰਿਵਾਰ ਦਾ ਮਕਸਦ ਸੀ ਕਿ ਉਨ੍ਹਾਂ ਨੂੰ ਉਹ ਸਭ ਕੁਝ ਮੁਹਈਆ ਕਰਵਾਇਆ ਜਾਵੇ ਕਿ ਉਹ ਬੈਡਮਿੰਟਨ ਦੇ ਆਪਣੇ ਕੈਰੀਅਰ ਵਿੱਚ ਅੱਗੇ ਵਧ ਸਕਣ।

ਉਹ ਕਹਿੰਦੇ ਹਨ ਕਿ ਖੇਡ ਜਗਤ ਵਿੱਚ ਉਨ੍ਹਾਂ ਦਾ ਸਫ਼ਰ ਵਿੱਚ ਕਦੇ ਵੀ ਕਿਸੇ ਨੇ ਉਨ੍ਹਾਂ ਨੂੰ ਅਪਾਹਿਜ ਹੋਣ ਜਾਂ ਉਨ੍ਹਾਂ ਵਿੱਚ ਕਿਸੇ ਕਮੀ ਦਾ ਅਹਿਸਾਸ ਨਹੀਂ ਕਰਵਾਇਆ ਗਿਆ।

ਇੱਕ ਵਾਰ ਸਕੂਲ ਵਿੱਚ ਇੱਕ ਟੀਚਰ ਨੇ ਉੁਨ੍ਹਾਂ ਨੂੰ ਪੁੱਛਿਆ ਕਿ ਉਹ ਕੀ ਬਣਾਨਾ ਚਾਹੁੰਦੇ ਹਨ।

ਪਾਰੁਲ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਅਤੇ ਉਨ੍ਹਾਂ ਨੇ ਇਹੀ ਸਵਾਲ ਆਪਣੇ ਪਿਤਾ ਨੂੰ ਪੁੱਛਿਆ।

ਇਹ ਵੀ ਪੜ੍ਹੋ

ਉਨ੍ਹਾਂ ਦੇ ਪਿਤਾ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ ਕਿ ਉਹ ਬਿਹਤਰੀਨ ਬੈਡਮਿੰਟਨ ਖਿਡਾਰੀ ਬਣਨਗੇ।

ਅੱਗੇ ਜਾ ਕੇ ਪਰਮਾਰ ਨੇ ਨਾ ਸਿਰਫ਼ ਆਪਣੇ ਪਿਤਾ ਬਲਕਿ ਆਪਣੀਆਏਂ ਉਮੀਦਾਂ ਤੋਂ ਵੀ ਵਧ ਕੇ ਕਾਰਗੁਜ਼ਾਰੀ ਦਿਖਾਈ ਅਤੇ ਸਫ਼ਲਤਾ ਹਾਸਲ ਕੀਤੀ।

ਪਰਮਾਰ ਨੂੰ ਸ਼ੁਰੂ ਵਿੱਚ ਇਹ ਨਹੀਂ ਸੀ ਪਤਾ ਕਿ ਪੇਸ਼ੇਵਰ ਰੂਪ ਵਿੱਚ ਪੈਰਾ-ਬੈਡਮਿੰਟਨ ਹੁੰਦਾ ਹੈ। ਉਹ ਕਹਿੰਦੇ ਹਨ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਮਜ਼ਬੂਤ ਸਪੋਰਟਸ ਸਿਸਟਮ ਦਾ ਲਾਹਾ ਮਿਲਿਆ।

ਉਹ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੇ ਸਗੋਂ ਸਾਥੀ ਖਿਡਾਰੀਆਂ ਨੇ ਵੀ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਤਾਂ ਕਿ ਉਹ ਵੱਖੋ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਫ਼ਰ ਕਰ ਸਕਣ।

ਪਰਮਾਰ ਦਾ ਇਹ ਵੀ ਕਹਿਣਾ ਹੈ ਕਿ ਜ਼ਿਆਦਾਤਰ ਡਿਸੇਬਲਡ ਖਿਡਾਰੀਆਂ ਨੂੰ ਇਸ ਤਰ੍ਹਾਂ ਆਪਣੇ ਪਰਿਵਾਰ ਅਤੇ ਸਮਾਜ ਦਾ ਸਹਿਯੋਗ ਨਹੀਂ ਮਿਲ ਪਾਉਂਦਾ ਹੈ।

ਪਾਰੁਲ ਪਰਮਾਰ
ਤਸਵੀਰ ਕੈਪਸ਼ਨ, ਪਾਰੁਲ ਪਰਮਾਰ

ਵੱਡੀਆਂ ਸਫ਼ਲਤਾਵਾਂ

ਪਰਮਾਰ ਨੇ ਸਾਲ 2007 ਵਿੱਚ ਵਿਸ਼ਵ ਪੈਰਾ ਸਿੰਗਲਜ਼ ਅਤੇ ਡਬਲਜ਼ ਦੋਹਾਂ ਵਿੱਚ ਖਿਤਾਬ ਹਾਸਲ ਕੀਤੇ। ਸਾਲ 2015 ਅਤੇ 2017 ਵਿੱਚ ਵੀ ਉਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕੀਤੀ।

ਸਾਲ 2014 ਅਤੇ 2018 ਵਿੱਚ ਉਨ੍ਹਾਂ ਨੇ ਏਸ਼ੀਅਨ ਪੈਰਾ ਗੇਮਜ਼ ਵਿੱਚ ਗੋਲਡ ਮੈਡਲ ਜਿੱਤੇ। ਇਸ ਪੂਰੇ ਅਰਸੇ ਦੌਰਾਨ ਉਹ ਇਸ ਕੈਟੇਗਿਰੀ ਦੇ ਕੌਮੀ ਚੈਂਪੀਅਨ ਵੀ ਰਹੇ।

ਪਰਮਾਰ ਟੋਕੀਓ ਪੈਰਾ ਉਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗਿੀ ਦਾ ਸਭ ਤੋਂ ਵਡਾ ਪਲ ਉਹ ਸੀ ਜਦੋਂ ਉਨ੍ਹਾਂ ਨੇ ਸਾਲ 2009 ਵਿੱਚ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੋਂ ਅਰਜਣ ਅਵਾਰਡ ਹਾਸਲ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਸ਼ੁਰੂਆਤੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੱਕ ਦਿਨ ਉਹ ਇਸ ਮੁਕਾਮ ਨੂੰ ਹਾਸਲ ਕਰ ਸਕਣਗੇ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)