ਈਸ਼ਾ ਸਿੰਘ: ਭਾਰਤ ਦੀ ਸਭ ਤੋਂ ਘੱਟ ਉਮਰ ਦੀ ਨਿਸ਼ਾਨੇਬਾਜ਼ ਚੈਂਪੀਅਨ

ਈਸ਼ਾ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸ਼ਾ ਸਿੰਘ ਨੇ 9 ਸਾਲਾਂ ਦੀ ਉਮਰ ਵਿੱਚ ਅਭਿਆਸ ਕਰਨਾ ਸ਼ੁਰੂ ਕੀਤਾ ਸੀ

ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਏਅਰ ਪਿਸਟਲ ਨਿਸ਼ਾਨੇਬਾਜ਼ ਚੈਂਪੀਅਨ ਈਸ਼ਾ ਲਈ ਖੇਡ ਪ੍ਰਤੀ ਪਿਆਰ, ਪਰਿਵਾਰਕ ਵਿਰਾਸਤ ਸੀ। ਉਨ੍ਹਾਂ ਦੇ ਪਿਤਾ ਸਚਿਨ ਸਿੰਘ ਮੋਟਰ ਸਪੋਰਟਸ ਵਿੱਚ ਨੈਸ਼ਨਲ ਰੈਲੀ ਚੈਂਪੀਅਨ ਸਨ।

ਹਾਲਾਂਕਿ, ਈਸ਼ਾ ਨੇ ਪਹੀਏ ਤੋਂ ਵੱਧ ਟ੍ਰਿਗਰ ਵੱਲ ਨਿਸ਼ਾਨਾ ਰੱਖਿਆ। 16 ਸਾਲਾ ਦੀ ਈਸ਼ਾ ਨੇ 9 ਸਾਲਾਂ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਗੋਲੀ ਦੀ ਆਵਾਜ਼ ਉਨ੍ਹਾਂ ਲਈ ਕਿਸੇ ਸੰਗੀਤ ਵਾਂਗ ਹੈ ਅਤੇ ਉਨ੍ਹਾਂ ਨੂੰ ਪਸੰਦ ਆਇਆ ਕਿ ਇਸ ਖੇਡ ਵਿੱਚ ਹਿੰਮਤ ਚਾਹੀਦੀ ਸੀ ਤੇ ਇਸ ਤਰ੍ਹਾਂ ਇੱਕ ਨਿਸ਼ਾਨੇਬਾਜ਼ ਦਾ ਜਨਮ ਹੋਇਆ।

ਇਹ ਵੀ ਪੜ੍ਹੋ-

ਉਨ੍ਹਾਂ ਨੇ 2014 ਵਿੱਚ ਬਚਪਨ ਵਿੱਚ ਪਹਿਲੀ ਵਾਰ ਬੰਦੂਕ ਫੜ੍ਹੀ ਸੀ ਅਤੇ ਸਾਲ 2018 ਵਿੱਚ ਨੈਸ਼ਨਲ ਸ਼ੂਟਿੰਗ ਚੈਂਪੀਅਨ ਦਾ ਖਿਤਾਬ ਜਿੱਤਿਆ।

13 ਸਾਲਾਂ ਦੀ ਉਮਰ ਵਿੱਚ ਉਸ ਨੇ ਮਨੂ ਭਾਕਰ ਅਤੇ ਹਿਨਾ ਸਿੱਧੂ ਵਰਗੀਆਂ ਕੌਮਾਂਤਰੀ ਜੇਤੂਆਂ ਨੂੰ ਹਰਾਇਆ ਅਤੇ ਨੌਜਵਾਨ ਜੂਨੀਅਰ ਤੇ ਸੀਨੀਅਰ ਵਰਗ ਵਿੱਚ ਤਿੰਨ ਗੋਲਡ ਮੈਡਲ ਜਿੱਤੇ।

ਈਸ਼ਾ ਨੇ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਨ ਕੀਤਾ। ਜੂਨੀਅਰ ਵਿਸ਼ਵ ਕੱਪ ਵਿੱਚ ਸਿਲਵਰ ਅਤੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।

ਇਕੱਲਿਆ ਖੇਡ ਵਿੱਚ ਰੋਮਾਂਚਕ ਸਫ਼ਲਤਾ ਦੀ ਗਾਰੰਟੀ ਨਹੀਂ ਹੁੰਦੀ ਅਤੇ ਸਫ਼ਲਤਾ ਦੀ ਰਾਹ ਲਈ ਕਈ ਮੁਸ਼ਕਲਾਂ ਪਾਰ ਕਰਨੀਆਂ ਪੈਂਦੀਆਂ ਹਨ।

ਜਦੋਂ ਮੁਕਾਬਲੇ ਨੇੜੇ ਸਨ ਤਾਂ ਉਸ ਨੂੰ ਗੱਚਬਓਲੀ ਸਟੇਡੀਅਮ ਸਿਖਲਾਈ ਲਈ ਜਾਣਾ ਪੈਂਦਾ ਸੀ, ਜੋ ਉਸ ਦੇ ਘਰ ਤੋਂ ਕਰੀਬ ਇੱਕ ਘੰਟੇ ਦੀ ਦੂਰੀ 'ਤੇ ਸੀ। ਉਸ ਨੂੰ ਮੈਨੂਅਲ ਰੇਂਜ 'ਤੇ ਵੀ ਅਭਿਆਸ ਕਰਨਾ ਪਿਆ।

ਈਸ਼ਾ ਸਿੰਘ
ਤਸਵੀਰ ਕੈਪਸ਼ਨ, ਈਸ਼ਾ ਦਾ ਅਗਲਾ ਵੱਡਾ ਟੀਚਾ 2024 ਵਿੱਚ ਪੈਰਿਸ ਓਲੰਪਿਕਸ ਵਿੱਚ ਮੈਡਲ ਜਿੱਤਣਾ ਹੈ

ਉਸ ਲਈ ਪੜ੍ਹਾਈ, ਸਫ਼ਰ ਅਤੇ ਸਿਖਾਲਈ ਵਿਚਾਲੇ ਸੰਤੁਲਨ ਕਾਇਮ ਰੱਖਣਾ ਲਗਾਤਾਰ ਸੰਘਰਸ਼ ਰਿਹਾ ਸੀ।

9 ਸਾਲਾਂ ਦੀ ਈਸ਼ਾ ਲਈ ਉਸ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਉਸ ਵੱਲ ਆਕਰਸ਼ਿਤ ਹੋਣਾ ਸੁਭਾਵਿਕ ਸੀ, ਜੋ ਆਮ ਤੌਰ ਬੱਚੇ ਨਹੀਂ ਕਰਦੇ ਸਨ।

ਉਸ ਲਈ ਆਪਣੇ ਬਚਪਨ ਵਿੱਚ ਬਚਪਨੇ ਵਾਲੇ ਸੁੱਖ ਛੱਡ ਕੇ ਖੇਡ 'ਤੇ ਧਿਆਨ ਦੇਣਾ ਸੌਖਾ ਨਹੀਂ ਸੀ।

ਖ਼ੈਰ, ਉਸ ਨੇ ਆਪਣੇ ਲਈ ਇੱਕ ਟੀਚਾ ਮਿੱਥਿਆ। ਖੇਡ ਲਈ ਪਿਆਰ ਅਤੇ ਦਿਮਾਗ਼ ਵਿੱਚ ਸਪੱਸ਼ਟ ਟੀਚੇ ਦੀ ਮਦਦ ਨਾਲ ਉਹ ਇਨ੍ਹਾਂ ਚੁਣੌਤੀਆਂ ਨੂੰ ਮਾਤ ਦੇ ਸਕੀ।

ਚੁਣੌਤੀਆਂ ਨੂੰ ਮਾਤ

ਈਸ਼ਾ ਨੇ ਖੇਡ ਕਰੀਅਰ ਨੂੰ ਆਪਣੀਆਂ ਕੁਰਬਾਨੀਆਂ ਨਾਲ ਸਿਰਜਿਆ ਸੀ ਅਤੇ ਇਸ ਲਈ ਇੱਕ ਹੋਰ ਖੇਡ ਕਰੀਅਰ ਨੂੰ ਖ਼ਤਮ ਕਰਨਾ ਪਿਆ ਸੀ।

ਮਾਤਾ-ਪਿਤਾ ਦੋਵਾਂ ਨੇ ਆਪਣੇ-ਆਪ ਨੂੰ ਨੌਜਵਾਨ ਨਿਸ਼ਾਨੇਬਾਜ਼ ਦੇ ਕਰੀਅਰ ਲਈ ਸਮਰਪਿਤ ਕੀਤਾ।

ਇੱਕ ਨੌਜਵਾਨ ਖਿਡਾਰੀ ਨੂੰ ਹਮੇਸ਼ਾ ਪ੍ਰੇਰਣਾ ਦੀ ਲੋੜ ਹੁੰਦੀ ਹੈ ਅਤੇ ਈਸ਼ਾ ਦੀ ਕਿਤੇ ਵੀ ਕਮੀ ਨਹੀਂ ਰਹੀ ਕਿਉਂਕਿ ਉਸ ਦੇ ਮਾਤਾ-ਪਿਤਾ ਨੇ ਉਸ ਦੀ ਹਰ ਲਾਜ਼ਮੀ ਜ਼ਰੂਰਤ ਪੂਰੀ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹ ਕੁਰਬਾਨੀਆਂ ਫਜ਼ੂਲ ਨਹੀਂ ਸਨ ਅਤੇ ਖੇਡ ਨੂੰ ਅਪਨਾਉਣ ਦੇ 4 ਸਾਲ ਅੰਦਰ, ਉਹ ਸ਼ੂਟਿੰਗ ਚੈਂਪੀਅਨ ਬਣ ਗਈ।

ਉਸ ਦੇ ਕਰੀਅਰ ਦੀ ਨੀਂਹ ਰੱਖੀ ਗਈ ਅਤੇ ਇਸ ਨਾਲ ਉਸ ਅੰਦਰ ਆਤਮਵਿਸ਼ਵਾਸ਼ ਵੀ ਪੈਦਾ ਹੋਇਆ।

ਸ਼ਾਨ ਲਈ ਸ਼ੂਟਿੰਗ

ਵਿਸ਼ਵਾਸ਼ ਗੁਆਚਿਆਂ ਨਹੀਂ ਸੀ ਕਿਉਂਕਿ ਕੌਮੀ ਚੈਂਪੀਅਨਸ਼ਿਪ ਦੇ ਆਗਲੇ ਸਾਲ ਹੀ ਈਸ਼ਾ ਨੇ 2019 ਵਿੱਚ ਜਰਮਨੀ ਦੇ ਸੁਹਲ ਵਿੱਚ ਆਪਣੇ ਜੂਨੀਅਰ ਵਿਸ਼ਵ ਕੱਪ ਵਿੱਚ ਸਿਲਵਰ ਮੈਡਲ ਜਿੱਤਿਆ।

ਉਹ ਉਸੇ ਸਾਲ ਰੀਓ ਡੀ ਜੈਨੇਰੀਓ ਵਿੱਚ ਸੀਨੀਅਰ ਵਿਸ਼ਵ ਕੱਪ ਵਿੱਚ ਗਈ ਸੀ।

ਉਸ ਦਾ ਕਹਿਣਾ ਹੈ ਕਿ ਇੰਨੀ ਘੱਟ ਉਮਰ ਵਿੱਚ ਉੱਚ ਪੱਧਰ 'ਤੇ ਖੇਡਣ ਦਾ ਤਜਰਬਾ ਉਸ ਦੇ ਆਤਮ ਵਿਸ਼ਵਾਸ਼ ਲਈ ਬਿਹਤਰ ਸੀ।

ਇਹ ਵੀ ਪੜ੍ਹੋ-

ਉਸ ਤੋਂ ਬਾਅਦ ਉਸ ਨੇ ਇਸੇ ਸਾਲ ਦੇ ਅਖ਼ੀਰ ਵਿੱਚ ਦੋਹਾ ਵਿੱਚ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ।

ਈਸ਼ਾ ਦਾ ਕਹਿਣਾ ਹੈ ਕਿ ਉਸ ਦਾ ਅਗਲਾ ਵੱਡਾ ਟੀਚਾ 2024 ਵਿੱਚ ਪੈਰਿਸ ਓਲੰਪਿਕਸ ਵਿੱਚ ਮੈਡਲ ਜਿੱਤਣਾ ਹੈ।

ਉਹ ਕੋਵਿਡ ਮਹਾਂਮਾਰੀ ਕਾਰਨ ਹੋਏ ਹਰਜ਼ਾਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਕਹਿੰਦੀ ਹੈ ਕਿ ਉਹ ਨੌਜਵਾਨ ਓਲੰਪਿਕ, ਰਾਸ਼ਟਰ ਮੰਡਲ ਖੇਡਾਂ ਅਤੇ 2022 ਦੀਆਂ ਏਸ਼ੀਅਨ ਖੇਡਾਂ ਲਈ ਬਿਹਤਰੀਨ ਪੇਸ਼ਕਾਰੀ ਲਈ ਤਿਆਰੀ ਕਰ ਰਹੀ ਹੈ।

ਈਸ਼ਾ ਦੇ ਭਾਰਤ ਅਤੇ ਵਿਦੇਸ਼ ਵਿੱਚ ਸ਼ੂਟਿੰਗ ਰੇਂਜ ਕੌਤਕ ਭਰੇ ਕਾਰਨਾਮਿਆਂ ਨੂੰ ਭਾਰਤ ਸਰਕਾਰ ਨੇ 2020 ਵਿੱਚ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਰਾਹੀਂ ਮਾਨਤਾ ਦਿੱਤੀ ਸੀ।

ਈਸ਼ਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਮਾਣ ਵਾਲਾ ਪਲ ਸੀ ਪਰ ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਇਆ ਜਾਵੇ ਅਤੇ ਉਨ੍ਹਾਂ ਨੂੰ ਪਛਾਣ ਦਿੱਤੀ ਜਾਵੇ ਤੇ ਮਾਣ ਦਿੱਤਾ ਜਾਵੇ।

(ਇਹ ਲੇਖ ਬੀਬੀਸੀ ਵੱਲੋਂ ਈਸ਼ਾ ਸਿੰਘ ਨੂੰਈਮੇਲ ਰਾਹੀਂ ਭੇਜੇ ਗਏ ਸਵਾਲਾਂ ਦੇ ਜਵਾਬ 'ਤੇ ਆਧਾਰਿਤ ਹੈ।)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)