ਮੰਜੂ ਰਾਣੀ: ਸੋਨੇ ਦਾ ਤਗਮਾ ਜਿੱਤਣ ਵਾਲੀ ਮੁੱਕੇਬਾਜ਼ ਬਾਕਸਿੰਗ ਗਲਵਜ਼ ਖਰੀਦਣ ਦੇ ਵੀ ਅਸਮਰਥ ਸੀ

ਹਰਿਆਣਾ ਦੀ ਮਹਿਲਾ ਮੁੱਕੇਬਾਜ਼ ਮੰਜੂ ਰਾਣੀ ਨੇ ਐੱਮਸੀ ਮੈਰੀ ਕਾਮ ਵੱਲੋਂ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਤੋਂ ਬਾਅਦ ਇਸ ਖੇਡ ਵਿੱਚ ਪੈਰ ਧਰਿਆ। ਉਸ ਨੇ ਆਪਣੇ ਪਹਿਲੇ ਕੌਮੀ ਅਤੇ ਕੌਮਾਂਤਰੀ ਦੋਵਾਂ ਹੀ ਟੂਰਨਾਮੈਂਟਾਂ ਵਿੱਚ ਰਿਕਾਰਡ ਪ੍ਰਦਰਸ਼ਨ ਕੀਤਾ।
ਮੁੱਕੇਬਾਜ਼ ਮੰਜੂ ਰਾਣੀ ਨੇ ਸਿੱਧ ਕੀਤਾ ਹੈ ਕਿ ਜਦੋਂ ਸਿਖਰ ਹੀ ਟੀਚਾ ਬਣ ਜਾਂਦਾ ਹੈ ਤਾਂ ਸਫ਼ਲਤਾ ਸਿਰਫ਼ ਨਾਂਅ ਦੀ ਹੁੰਦੀ ਹੈ। ਸਭ ਤੋਂ ਅਹਿਮ ਤੁਹਾਡਾ ਉਸ ਟੀਚੇ ਨੂੰ ਲੈ ਕੇ ਦ੍ਰਿੜ ਸੰਕਲਪ ਹੈ।
ਬਚਪਨ ਵਿੱਚ ਮੰਜੂ ਕਿਸੇ ਖੇਡ ਨੂੰ ਪੂਰੀ ਤਨਦੇਹੀ ਨਾਲ ਖੇਡਣ ਦੀ ਇੱਛਾ ਰੱਖਦੀ ਸੀ। ਇਹ ਵੀ ਮਾਇਨੇ ਨਹੀਂ ਰੱਖਦਾ ਸੀ ਕਿ ਉਹ ਖੇਡ ਹੈ ਕਿਹੜੀ।
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਪੈਂਦੇ ਜੱਦੀ ਪਿੰਡ ਰੀਠਾਲ ਫੋਗਟ ਦੀਆਂ ਕੁੜੀਆਂ ਕਬੱਡੀ ਵਿੱਚ ਆਪਣੀ ਜਾਨ ਲਗਾਉਂਦੀਆਂ ਸਨ।
ਇਹ ਖ਼ਬਰਾਂ ਵੀ ਪੜ੍ਹੋ:
ਉਹ ਵੀ ਕੱਬਡੀ ਦੀ ਸਿਖਲਾਈ ਲੈਣ ਲਈ ਟੀਮ ਵਿੱਚ ਸ਼ਾਮਲ ਹੋਈ। ਉਸ ਸਮੇਂ ਮੰਜੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚ ਕਬੱਡੀ ਦੀ ਮਾਹਰ ਖਿਡਾਰਨ ਬਣਨ ਦੀ ਕਾਬਲੀਅਤ ਅਤੇ ਤਾਕਤ ਹੈ।
ਉਸ ਨੇ ਕੁੱਝ ਸਮੇਂ ਕਬੱਡੀ ਵਿੱਚ ਆਪਣਾ ਪੂਰਾ ਧਿਆਨ ਲਗਾਇਆ ਅਤੇ ਵਧੀਆ ਪ੍ਰਦਰਸ਼ਨ ਵੀ ਕੀਤਾ। ਪਰ ਕਹਿ ਸਕਦੇ ਹਾਂ ਕਿ ਸ਼ਾਇਦ ਕਿਸਮਤ ਨੂੰ ਉਸ ਲਈ ਕੁੱਝ ਹੋਰ ਹੀ ਮਨਜ਼ੂਰ ਸੀ।
ਖਵਾਇਸ਼ ਜਾਂ ਇੱਕ ਸੁਪਨੇ ਦਾ ਜਨਮ
ਹਾਲਾਂਕਿ ਮੰਜੂ ਰਾਣੀ ਨੇ ਕਬੱਡੀ ਦੇ ਮੈਦਾਨ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਉਸ ਦੇ ਕੋਚ ਸਾਹਿਬ ਸਿੰਘ ਨਰਵਾਲ ਨੇ ਸੋਚਿਆ ਕਿ ਇਸ ਕੁੜੀ ਵਿੱਚ ਇੰਨੀ ਹਿੰਮਤ, ਊਰਜਾ ਅਤੇ ਹੁਨਰ ਹੈ, ਜਿਸ ਦੀ ਵਰਤੋਂ ਨਿੱਜੀ ਖੇਡ ਵਿੱਚ ਕੀਤੀ ਜਾਣੀ ਚਾਹੀਦਾ ਹੈ। ਫਿਰ ਉਨ੍ਹਾਂ ਨੇ ਰਾਣੀ ਦਾ ਮਾਰਗਦਰਸ਼ਨ ਕੀਤਾ ਅਤੇ ਉਸ ਨੂੰ ਕਬੱਡੀ ਤੋਂ ਵੱਖ ਦੂਜੇ ਰਾਹ ਉੱਤੇ ਤੋਰਿਆ।
ਮੰਜੂ ਰਾਣੀ ਨੇ ਜਦੋਂ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ ਐੱਮਸੀ ਮੈਰੀ ਕੌਮ ਨੂੰ ਕਾਂਸੇ ਦਾ ਤਗਮਾ ਦੇਸ ਦੇ ਨਾਂਅ ਕਰਦਿਆਂ ਦੇਖਿਆ ਤਾਂ ਉਸ ਨੇ ਵੀ ਇਸ ਖੇਡ ਨੂੰ ਚੁਣਨ ਦਾ ਫ਼ੈਸਲਾ ਲਿਆ। ਮੁੱਕੇਬਾਜ਼ ਬਣਨ ਦਾ ਸਭ ਤੋਂ ਪਹਿਲਾ ਫ਼ੈਸਲਾ ਰਾਣੀ ਦਾ ਆਪਣਾ ਹੀ ਸੀ।

ਮੈਰੀ ਕੌਮ ਤੋਂ ਮਿਲੀ ਪ੍ਰੇਰਣਾ ਅਤੇ ਉਨ੍ਹਾਂ ਦੇ ਕਬੱਡੀ ਦੇ ਕੋਚ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਨੇ ਰਾਣੀ ਨੂੰ ਆਪਣੀ ਖੇਡ ਕਬੱਡੀ ਤੋਂ ਬਦਲ ਕੇ ਮੁੱਕੇਬਾਜ਼ੀ ਨੂੰ ਅਪਣਾਉਣ ਵਿੱਚ ਮਦਦ ਕੀਤੀ। ਇਸ ਖੇਡ ਵਿੱਚ ਸਿਖਲਾਈ ਲੈਣ ਦਾ ਫ਼ੈਸਲਾ ਤਾਂ ਬਹੁਤ ਸੌਖਾ ਸੀ ਪਰ ਇਸ ਲਈ ਲੋੜੀਂਦੇ ਸਰੋਤਾਂ ਦੀ ਭਾਲ ਕਰਨਾ ਵਧੇਰੇ ਮੁਸ਼ਕਲ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੰਜੂ ਰਾਣੀ ਦੇ ਪਿਤਾ ਸੀਮਾ ਸੁਰੱਖਿਆ ਬਲ ਵਿੱਚ ਤਾਇਨਾਤ ਸਨ ਅਤੇ 2010 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਮੰਜੂ ਰਾਣੀ ਅਤੇ ਉਸ ਦੇ ਛੇ ਹੋਰ ਭੈਣ-ਭਰਾ ਪਿਤਾ ਦੀ ਪੈਨਸ਼ਨ 'ਤੇ ਹੀ ਗੁਜ਼ਾਰਾ ਕਰ ਰਹੇ ਸਨ। ਰਾਣੀ ਦੀ ਮਾਂ ਲਈ ਇਹ ਬਹੁਤ ਹੀ ਮੁਸ਼ਕਲਾਂ ਭਰਪੂਰ ਸਮਾਂ ਸੀ।
ਪੂਰੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅਜਿਹੀ ਸਥਿਤੀ ਵਿੱਚ ਰਾਣੀ ਲਈ ਮੁੱਕੇਬਾਜ਼ੀ ਦੀ ਸਿਖਲਾਈ ਅਤੇ ਖੁਰਾਕ ਸਬੰਧੀ ਜ਼ਰੂਰਤਾਂ ਦਾ ਪ੍ਰਬੰਧ ਕਰਨਾ ਇੱਕ ਵੱਡੀ ਸਮੱਸਿਆ ਸੀ।
ਇਹ ਵੀ ਪੜ੍ਹੋ
ਸਿਖਲਾਈ ਅਤੇ ਖੁਰਾਕ ਤੋਂ ਇਲਾਵਾ ਮੰਜੂ ਰਾਣੀ ਤਾਂ ਆਪਣੇ ਲਈ ਚੰਗੀ ਕੁਆਲਿਟੀ ਦੇ ਬਾਕਸਿੰਗ ਗਲਵਜ਼ ਖਰੀਦਣ ਲਈ ਵੀ ਅਸਮਰਥ ਸੀ।
ਮੰਜੂ ਰਾਣੀ ਦੇ ਕਬੱਡੀ ਕੋਚ ਨੇ ਨਾਂ ਸਿਰਫ਼ ਉਸ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕੀਤਾ ਸਗੋਂ ਉਨ੍ਹਾਂ ਨੇ ਰਾਣੀ ਦੇ ਪਹਿਲੇ ਮੁੱਕੇਬਾਜ਼ ਕੋਚ ਵਜੋਂ ਵੀ ਅਹਿਮ ਭੂਮਿਕਾ ਨਿਭਾਈ।
ਮੰਜੂ ਰਾਣੀ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਖੇਤਾਂ ਵਿੱਚ ਹੀ ਆਪਣੀ ਮੁੱਕੇਬਾਜ਼ੀ ਦੀ ਸਿਖਲਾਈ ਸ਼ੁਰੂ ਕੀਤੀ।
ਇੱਕ ਸੁਨਹਿਰੇ ਸਫ਼ਰ ਦੀ ਸ਼ੁਰੂਆਤ
ਰਾਣੀ ਕੋਲ ਭਾਵੇਂ ਲੋੜੀਂਦੇ ਸਰੋਤਾਂ ਦੀ ਘਾਟ ਸੀ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਹਮੇਸ਼ਾ ਹੀ ਉਸ ਦਾ ਸਮਰਥਨ ਕੀਤਾ ਅਤੇ ਉਸ ਨੂੰ ਅੱਗੇ ਵੱਧਣ ਲਈ ਪ੍ਰੇਰਿਆ।
ਇਸ ਦੇ ਬਲਬੂਤੇ ਹੀ ਰਾਣੀ ਨੇ ਸਾਲ 2019 ਵਿੱਚ ਸੀਨੀਅਰ ਨੈਸ਼ਨਲ ਬਾਕਸਿੰਗ (ਮੁੱਕੇਬਾਜ਼ੀ) ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਸ਼ਿਰਕਤ ਕੀਤੀ ਅਤੇ ਸੋਨ ਤਮਗਾ ਜਿੱਤਿਆ। ਇਸ ਨੌਜਵਾਨ ਖਿਡਾਰਨ ਨੇ ਆਪਣੇ ਪਹਿਲੇ ਟੂਰਨਾਮੈਂਟ ਵਿੱਚ ਜਿੱਤ ਦਰਜ ਕਰਕੇ ਆਪਣੀ ਦ੍ਰਿੜਤਾ ਦਾ ਸਬੂਤ ਦਿੱਤਾ।

ਨੈਸ਼ਨਲ ਚੈਂਪੀਅਨਸ਼ਿਪ ਦੀ ਜਿੱਤ ਤੋਂ ਤੁਰੰਤ ਬਾਅਦ ਹੀ ਉਸੇ ਸਾਲ ਰਾਣੀ ਨੇ ਉਲਾਨ-ਉਦੇ ਰੂਸ ਵਿੱਚ ਏਆਈਬੀਏ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਚਾਂਦੀ ਦਾ ਤਗਮਾ ਦੇਸ ਦੇ ਨਾਂਅ ਕੀਤਾ।
ਸਾਲ 2019 ਵਿੱਚ ਹੀ ਰਾਣੀ ਨੇ ਬੁਲਗਾਰੀਆਂ ਵਿੱਚ ਆਯੋਜਿਤ '2019 ਸਟ੍ਰੈਂਡਜ਼ਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ' ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਸ਼ੁਰੂਆਤੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਹਰਿਆਣਾ ਦੀ ਇਹ ਮੁੱਕੇਬਾਜ਼ ਭਵਿੱਖ ਵਿੱਚ ਹੋਰ ਉਪਲੱਬਦੀਆਂ ਆਪਣੇ ਨਾਂਅ ਕਰਨਾ ਚਾਹੁੰਦੀ ਹੈ।
ਇਹ ਖ਼ਬਰਾਂ ਵੀ ਪੜ੍ਹੋ:
ਰਾਣੀ ਦਾ ਹੁਣ ਟੀਚਾ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਦਾ ਹੈ।
ਰਾਣੀ ਦਾ ਮੰਨਣਾ ਹੈ ਕਿ ਜੇਕਰ ਭਾਰਤ ਵਿੱਚ ਮਹਿਲਾ ਖਿਡਾਰਨਾਂ ਖੇਡਾਂ ਵਿੱਚ ਸਫਲ ਕਰੀਅਰ ਬਣਾਉਣਾ ਚਾਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪਰਿਵਾਰਕ ਸਮਰਥਨ ਅਤੇ ਮਦਦ ਦੀ ਲੋੜ ਹੈ।
ਪਰਿਵਾਰਕ ਹੱਲਾਸ਼ੇਰੀ ਅਤੇ ਸਮਰਥਨ ਤੋਂ ਬਿਨਾਂ ਉਨ੍ਹਾਂ ਲਈ ਕਿਸੇ ਵੀ ਖੇਡ ਨੂੰ ਚਰਮ ਸੀਮਾ 'ਤੇ ਲੈ ਕੇ ਜਾ ਪਾਉਣਾ ਨਾਮੁਮਕਿਨ ਹੈ।
ਆਪਣੇ ਤਜ਼ਰਬੇ ਨੂੰ ਮੁੱਖ ਰੱਖਦਿਆਂ ਰਾਣੀ ਦਾ ਕਹਿਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਆਪਣੀ ਧੀ, ਕੁੜੀ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਹੈ, ਜੋ ਕਿ ਉਹ ਕਰਨਾ ਚਾਹੁੰਦੀ ਹੈ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












