ਐੱਸ ਕਲਾਵਾਨੀ: ''ਰਿਸ਼ਤੇਦਾਰ ਕਹਿੰਦੇ ਸਨ ਕਿ ਕੁੜੀ ਦੀ ਬੌਕਸਿੰਗ ਕਾਰਨ ਵਿਆਹ ਵਿਚ ਦਿੱਕਤ ਆਵੇਗੀ''

ਐੱਸ ਕਲਿਆਵਨੀ
ਤਸਵੀਰ ਕੈਪਸ਼ਨ, ਐੱਸ ਕਲਿਆਵਨੀ

ਤਾਮਿਲਨਾਡੂ ਦੀ ਰਹਿਣ ਵਾਲੀ ਬੌਕਸਰ ਐੱਸ ਕਲਾਵਾਨੀ ਨੇ 2019 ਦੀ ਵਿਜੇਨਗਰ ਵਿੱਚ ਹੋਈ ਸੀਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਵਿੱਚ ਅਠਾਰਾਂ ਸਾਲਾਂ ਦੀ ਉਮਰ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਦੇ ਬੌਕਸਿੰਗ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ। ਉਨ੍ਹਾਂ ਨੂੰ ਉਸ ਸਮੇਂ ਬੌਕਸਿੰਗ ਦੀ ਵਿੱਚ ਵੱਡੀ ਉਮੀਦ ਵਾਲੀ ਖਿਡਾਰਨ ਕਿਹਾ ਗਿਆ ਸੀ।

ਉਨ੍ਹਾਂ ਦਾ ਸਫ਼ਰ ਅਦੁੱਤੀ ਰਿਹਾ ਹੈ ਪਰ ਅਕਸਰ ਜੋ ਗੱਲ ਬੇਧਿਆਨੀ ਰਹਿ ਜਾਂਦੀ ਹੈ ਉਹ ਹੈ ਉਨ੍ਹਾਂ ਦੇ ਬਲੀਦਾਨ, ਜਿਸ ਵਿੱਚ ਉਨ੍ਹਾਂ ਦਾ ਅਰਥਿਕ ਤੰਗੀਆਂ-ਤੁਰਸ਼ੀਆਂ ਅਤੇ ਸਮਾਜਿਕ ਦਬਾਵਾਂ ਨਾਲ ਕੀਤਾ ਸੰਘਰਸ਼ ਸ਼ਾਮਲ ਹੈ।

ਇਹ ਵੀ ਪੜ੍ਹੋ:

ਜ਼ਿੰਦਗੀ ਦੇ ਮੁਸ਼ਕਲ ਫ਼ੈਸਲੇ

ਕਲਾਵਾਨੀ ਦਾ ਜਨਮ ਚੇਨਈ ਵਿੱਚ 25 ਨਵੰਬਰ 1999 ਨੂੰ ਹੋਇਆ। ਉਨ੍ਹਾਂ ਨੂੰ ਬੌਕਸਿੰਗ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਦੇ ਪਿਤਾ ਐੱਮ ਸ੍ਰੀਨਿਵਾਸਨ ਆਪਣੇ ਜਵਾਨੀ ਦੇ ਦਿਨਾਂ ਵਿੱਚ ਇੱਕ ਬੌਕਸਿੰਗ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਦਾ ਭਰਾ ਇੱਕ ਕੌਮੀ-ਪੱਧਰ ਦਾ ਬੌਕਸਰ ਹੈ।

ਕਲਾਵਾਨੀ ਦੀ ਆਪਣੇ ਪਿਤਾ ਅਤੇ ਭਰਾ ਨੂੰ ਦੇਖ ਕੇ ਹੀ ਖੇਡ ਵਿੱਚ ਦਿਲਚਸਪੀ ਪੈਦਾ ਹੋਈ। ਸ਼ੁਰੂ ਵਿੱਚ ਉਨ੍ਹਾਂ ਦੇ ਪਿਤਾ ਅਤੇ ਭਰਾ ਨੇ ਮੁਢਲੀ ਸਿਖਲਾਈ ਦਿੱਤੀ। ਸ਼ੁਕਰ ਹੈ ਕਿ ਉਨ੍ਹਾਂ ਦੇ ਪਿਤਾ ਕਲਾਵਾਨੀ ਦਾ ਸਾਥ ਦਿੱਤਾ ਅਤੇ ਸਿਖਲਾਈ ਸ਼ੁਰੂ ਕਰਵਾਈ।

ਜਦੋਂ ਉਨ੍ਹਾਂ ਨੂੰ ਪਰਿਵਾਰ ਦਾ ਸਾਥ ਮਿਲ ਰਿਹਾ ਸੀ ਤਾਂ ਅਧਿਆਪਕਾਂ ਅਤੇ ਰਿਸ਼ਤੇਦਾਰਾਂ ਨੇ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।

ਕਲਾਵਾਨੀ ਦੇ ਅਧਿਆਪਕ ਉਨ੍ਹਾਂ ਨੂੰ ਪੜ੍ਹਾਈ ਉੱਪਰ ਧਿਆਨ ਦੇਣ ਅਤੇ ਬਚਦੇ ਸਮੇਂ ਵਿੱਚ ਬੌਕਸਿੰਗ ਕਰਨ ਦੀ ਸਲਾਹ ਦੇ ਰਹੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸੇ ਤਰ੍ਹਾਂ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵੀ ਉਨ੍ਹਾਂ ਦੇ ਪਿਤਾ ਨੂੰ ਬੇਟੀ ਦੀ ਸਿਖਲਾਈ ਬੰਦ ਕਰਵਾਉਣ ਲਈ ਜੋਰ ਪਾ ਰਹੇ ਸਨ। ਉਨ੍ਹਾਂ ਦੀ ਦਲੀਲ ਸੀ ਕਿ ਕੁੜੀ ਦੀ ਖੇਡ ਉਸ ਦੇ ਵਿਆਹ ਵਿੱਚ ਵੀ ਰੁਕਾਵਟ ਖੜ੍ਹੀ ਕਰੇਗੀ।

ਸਮਾਜਿਕ ਦਬਾਅ ਤੋਂ ਇਲਾਵਾ ਕਲਾਵਾਨੀ ਕੋਲ ਟਰੇਨਿੰਗ ਲਈ ਜ਼ਰੂਰੀ ਸਹੂਲਤਾਂ ਦੀ ਵੀ ਕਮੀ ਸੀ। ਉਨ੍ਹਾਂ ਦੇ ਪਰਿਵਾਰ ਕੋਲ ਇੰਨੇ ਸਾਧਨ ਨਹੀਂ ਸਨ ਕਿ ਉਹ ਕਲਾਵਾਨੀ ਨੂੰ ਆਧੁਨਿਕ ਜਿਮ, ਬੁਨੀਆਦੀ ਢਾਂਚਾ, ਆਧੁਨਿਕ ਕੋਚਿੰਗ ਅਤੇ ਢੁਕਵੀਂ ਖ਼ੁਰਾਕ ਦੇ ਸਕਣ।

ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਕਲਾਵਾਨੀ ਦੇ ਪਿਤਾ ਰੁਕੇ ਨਹੀਂ ਅਤੇ ਉਨ੍ਹਾਂ ਨੇ ਆਪਣੀ ਧੀ ਦੀ ਟਰੇਨਿੰਗ ਆਪਣੇ ਪੁੱਤਰ ਵਾਂਗ ਹੀ ਜਾਰੀ ਰੱਖੀ।

ਕਲਾਵਾਨੀ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਭਰਾ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਸਾਥ ਦਿੱਤਾ।

ਐੱਸ ਕਲਿਆਵਨੀ

ਜਦੋਂ ਉਮੀਦ ਦੀ ਕਿਰਨ ਨਜ਼ਰ ਆਈ

ਕਲਾਵਾਨੀ ਦੇ ਬੌਕਸਿੰਗ ਸਫ਼ਰ ਵਿੱਚ ਅਹਿਮ ਮੋੜ 2019 ਵਿੱਚ ਆਇਆ ਜਦੋਂ ਉਹ ਸੀਨੀਅਰ ਬੌਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੇ। ਉੱਥੇ ਕਲਾਵਾਨੀ ਦੀ ਪੰਜਾਬ ਦੀ ਬੌਕਸਰ ਮੰਜੂ ਰਾਣੀ ਤੋਂ ਹਾਰ ਹੋ ਗਈ।

ਕਲਾਵਾਨੀ ਨੇ ਭਾਰਤੀ ਮਹਿਲਾ ਬੌਕਸਿੰਗ ਦੀ ਸਟਾਰ ਮੈਰੀ ਕੌਮ ਤੋਂ ਚਾਂਦੀ ਦਾ ਤਮਗਾ ਹਾਸਲ ਕੀਤਾ। ਮੈਰੀ ਕੌਮ ਛੇ ਵਾਰ ਵਿਸ਼ਵ ਚੈਂਪੀਅਨ ਰਹੇ ਹਨ।

ਇਸ ਕਾਮਯਾਬੀ ਨੇ ਕਲਾਵਾਨੀ ਵਿੱਚ ਨਵਾਂ ਆਤਮ-ਵਿਸ਼ਵਾਸ ਹੀ ਨਹੀਂ ਭਰਿਆ ਸਗੋਂ ਉਨ੍ਹਾਂ ਲਈ ਨਵੀਆਂ ਸੰਭਾਵਨਾਵਾਂ ਦੇ ਬੂਹੇ ਵੀ ਖੋਲ੍ਹ ਦਿੱਤੇ।

ਉਨ੍ਹਾਂ ਦੀ ਟਰੇਨਿੰਗ ਇਤਲਾਵੀ ਬੌਕਸਿੰਗ ਕੋਚ ਰਾਫੇਲ ਬੈਰਗਾਮਾਸਕੋ ਦੇ ਅਧੀਨ ਟਰੇਨਿੰਗ ਸ਼ੁਰੂ ਕੀਤੀ। ਉਨ੍ਹਾਂ ਦੀ ਪਹੁੰਚ ਆਧੁਨਿਕ ਟਰੇਨਿੰਗ ਸਹੂਲਤਾਂ ਤੱਕ ਵੀ ਹੋ ਗਈ।

ਹੁਣ ਉਨ੍ਹਾਂ ਦੀ ਟਰੇਨਿੰਗ ਜੈਐੱਸਡਬਲਿਊ ਇਨਸਪਾਇਰ ਇੰਸਟੀਚਿਊਟ ਆਫ਼ ਸਪੋਰਟਸ, ਕਰਨਾਟਕ ਵਿੱਚ ਟਰੇਨਿੰਗ ਸ਼ੁਰੂ ਹੋਈ। ਇਸ ਨਾਲ ਉਨ੍ਹਾਂ ਦੀ ਤਾਕਤ, ਕੌਸ਼ਲ ਅਤੇ ਤਕਨੀਕ ਵਿੱਚ ਵਾਧਾ ਹੋਇਆ।

ਕਲਾਵਾਨੀ ਦੀ ਪੇਸ਼ੇਵਰ ਸਫ਼ਰ ਵਿੱਚ ਸਭ ਤੋਂ ਅਹਿਮ ਪਲ ਨੇਪਾਲ ਦੇ ਕਾਠਮਾਂਡੂ ਵਿੱਚ ਹੋਈਆਂ 2019 ਦੀਆਂ ਦੱਖਣ-ਏਸ਼ੀਆਈ ਖੇਡਾਂ ਸਨ।

ਉੱਥੇ ਉਨ੍ਹਾਂ ਨੇ ਨੇਪਾਲ ਦੀ ਮਹਾਰਾਜਨ ਲਲਿਤਾ ਨੂੰ 48 ਕਿੱਲੋ ਭਾਰ ਵਰਗ ਵਿੱਚ ਹਰਾਇਆ ਅਤੇ ਭਾਰਤ ਲਈ ਸੋਨ ਤਗਮਾ ਹਾਸਲ ਕੀਤਾ।

ਇਹ ਵੀ ਪੜ੍ਹੋ:

ਭਵਿੱਖ 'ਤੇ ਨਜ਼ਰਾਂ

ਇਸ ਉਭਰਦੀ ਬੌਕਸਰ ਦੇ ਇਰਾਦੇ ਵੱਡੇ ਹਨ। ਉਨ੍ਹਾਂ ਦੀ ਨਜ਼ਰ ਪਹਿਲਾਂ ਕਾਮਨਵੈਲਥ ਵਿੱਚ ਸੋਨਾ ਜਿੱਤਣ ਉੱਪਰ ਹਨ ਅਤੇ ਫਿਰ ਉਹ ਉਲੰਪਿਕ ਵਿੱਚ ਮੈਡਲ ਜਿੱਤ ਕੇ ਲਿਆਉਣਾ ਚਾਹੁੰਦੇ ਹਨ।

ਕਲਾਈਵਾਨੀ ਫਿਲਹਾਲ 48 ਕਿੱਲੋ ਭਾਰ ਵਰਗ ਵਿੱਚ ਬੌਕਸਿੰਗ ਕਰਦੇ ਹਨ ਜੋ ਕਿ ਉਲੰਪਿਕ ਦਾ ਹਿੱਸਾ ਨਹੀਂ ਹੈ। ਇਸ ਲਈ ਉਨ੍ਹਾਂ ਦੀ ਅਗਲੇ ਦੋ ਹੋਰ ਸਾਲਾਂ ਤੱਕ ਇਸੇ ਭਾਰ ਵਰਗ ਵਿੱਚ ਬੌਕਸਿੰਗ ਜਾਰੀ ਰੱਖਣ ਦੀ ਯੋਜਨਾ ਹੈ, ਜਿਸ ਤੋਂ ਬਾਅਦ ਉੱਪਰਲੇ ਭਾਰ ਵਰਗ ਲਈ ਕੋਸ਼ਿਸ਼ ਕਰਨਗੇ।

ਖੇਡਾਂ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਉਹ ਇੱਕ ਕੋਚ ਬਣ ਕੇ ਭਵਿੱਖ ਦੀਆਂ ਬੌਕਿਸਿੰਗ ਖਿਡਾਰਨਾਂ ਨੂੰ ਸਿਖਲਾਈ ਦੇਣਾ ਚਾਹੁੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਖਿਡਾਰਨਾਂ ਦੇ ਵਧੀਆ ਪ੍ਰਦਰਸ਼ਨ ਲਈ ਜ਼ਰੂਰੀ ਹੈ ਕਿ ਲੋਕਾਂ ਦੀ ਸੋਚ ਵਿੱਚ ਬਦਲਾਅ ਆਉਣਾ ਜ਼ਰੂਰੀ ਹੈ। ਸਮਾਜ ਨੂੰ ਕੁੜੀਆਂ ਨੂੰ ਖੇਡਾਂ ਵਿੱਚ ਆਉਣ ਲਈ ਹੱਲਾਸੇਰੀ ਦੇਣੀ ਚਾਹੀਦੀ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)