ਕਿਸਾਨ ਅੰਦੋਲਨ: ਕਿਸਾਨ ਅੰਦੋਲਨ ਨਾਲ ਜੋੜ ਕੇ ਜਸਟਿਨ ਟਰੂਡੋ ਦਾ ਜ਼ਿਕਰ ਰਾਜ ਸਭਾ ਵਿੱਚ ਕਿਉਂ ਹੋਇਆ

ਤਸਵੀਰ ਸਰੋਤ, INC
ਇਸ ਪੇਜ ਰਾਹੀਂ ਅਸੀਂ ਕਿਸਾਨ ਅੰਦੋਲਨ ਨਾਲ ਜੁੜੀ ਅਪਡੇਟ ਦੇਵਾਂਗੇ। ਰਾਜ ਸਭਾ ਵਿੱਚ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਵਿਰੋਧੀ ਧਿਰ ਨੇ ਸਰਕਾਰ ਤੋਂ ਜਵਾਬ ਮੰਗਿਆ। ਹਾਲਾਂਕਿ ਰਾਜ ਸਬਾ ਕੱਲ੍ਹ ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਉੱਥੇ ਹੀ ਗਾਜ਼ੀਪੁਰ ਬਾਰਡਰ 'ਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਕਿੱਲਾਂ ਪੱਟੀਆਂ ਗਈਆਂ। 26 ਜਨਵਰੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਸਖ਼ਤ ਕੀਤੀ ਗਈ ਸੀ। ਕੁਝ ਸਮਾਂ ਪਹਿਲਾਂ ਮੁੜੀਆਂ ਹੋਈਆਂ ਕਿੱਲਾਂ ਦੀ ਤਸਵੀਰ ਸਾਹਮਣੇ ਆਈ ਸੀ।
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਸਥਿਤ ਉਸ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਮਿਲੀ ਜਿਸ ਦੀ 26 ਜਨਵਰੀ ਦੀ ਟਰੈਕਟਰ ਰੈਲੀ ਦੌਰਾਨ ਮੌਤ ਹੋ ਗਈ ਸੀ।
ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਰੀ-ਚੌਰਾ ਅੰਦੋਲਨ ਦੇ ਸ਼ਤਾਬਦੀ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ:
ਰਾਜ ਸਭਾ ਵਿੱਚ ਟਰੂਡੋ ਦਾ ਜ਼ਿਕਰ ਹੋਇਆ
ਰਾਜ ਸਭਾ ਮੈਂਬਰ ਅਨਿਲ ਦੇਸਾਈ ਨੇ ਕੇਂਦਰ ਸਰਕਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਪੁੱਛਿਆ ਕਿ, "ਕੀ ਭਾਰਤ ਸਰਕਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਬਾਰੇ ਬਿਆਨ ਦੇਣ ਬਾਰੇ ਜਾਣਕਾਰੀ ਹੈ ਤੇ ਜੇ ਹੈ ਤਾਂ ਕੀ ਉਨ੍ਹਾਂ ਨੇ ਇਸ ਬਾਰੇ ਕੈਨੇਡਾ ਦੀ ਸਰਕਾਰ ਨੂੰ ਇਤਰਾਜ਼ ਦਰਜ ਕਰਵਾਇਆ ਹੈ?"

ਤਸਵੀਰ ਸਰੋਤ, AFP/GETTY IMAGES
ਇਸ ਦਾ ਜਵਾਬ ਸਦਨ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦਿੱਤਾ।
ਉਨ੍ਹਾਂ ਕਿਹਾ, "ਅਸੀਂ ਇਸ ਮੁੱਦਾ ਓਟਾਵਾ ਤੇ ਦਿੱਲੀ ਦੋਵੇਂ ਥਾਂਵਾਂ 'ਤੇ ਕੈਨੇਡਾ ਸਰਕਾਰ ਦੇ ਸਾਹਮਣੇ ਚੁੱਕਿਆ ਹੈ। ਉਨ੍ਹਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਅਜਿਹਾ ਬਿਆਨ ਭਾਰਤ ਦੇ ਅੰਦਰੂਣੀ ਮਾਮਲਿਆਂ ਵਿੱਚ ਦਖਲ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨਾਲ ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਤੇ ਮਾੜਾ ਅਸਰ ਪਵੇਗਾ"
ਦਿੱਲੀ ਪੁਲਿਸ ਨੇ 26 ਜਨਵਰੀ ਦੀ ਘਟਨਾ ਬਾਰੇ ਕੀ ਕਿਹਾ
ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ ਬਾਰੇ ਇੱਕ ਟਵਿੱਟਰ ਹੈਂਡਲ ਤੋਂ ਜਾਰੀ ਇੱਕ ਦਸਤਾਵੇਜ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਕਰਾਈਮ ਪ੍ਰਵੀਰ ਰੰਜਨ ਨੇ ਕਿਹਾ, "300 ਟਵਿੱਟਰ ਹੈਂਡਲਾਂ ਦੀ ਪਛਾਣ ਹੋਈ ਸੀ। ਇਹ ਹੈਂਡਲਸ ਸਰਕਾਰ ਦੇ ਖਿਲਾਫ਼ ਗਲਤ ਭਾਵਨਾ ਭੜਕਾਉਣ ਦਾ ਕੰਮ ਕਰ ਰਹੇ ਸੀ। ਇਸ ਬਾਰੇ ਕਿਸਾਨ ਆਗੂਆਂ ਨੂੰ 26 ਜਨਵਰੀ ਬਾਰੇ ਕੀਤੀ ਗੱਲਬਾਤ ਬਾਰੇ ਦੱਸ ਦਿੱਤਾ ਸੀ।""ਸਾਨੂੰ ਇੱਕ ਦਸਤਾਵੇਜ਼ ਮਿਲਿਆ ਹੈ ਜਿਸ ਵਿੱਚ ਟੂਲਕਿਟ ਹੈ ਜਿਸ ਵਿੱਚ ਖਾਸ ਸੈਕਸ਼ਨ ਹੈ। ਇਸ ਵਿੱਚ ਲਿਖਿਆ ਹੈ ਕਿ ਕਿਵੇਂ ਡਿਜੀਟਲ ਸਟਰਾਇਕ ਕਰਨੀ ਹੈ ਤੇ ਕਿਵੇਂ ਪਰੇਡ ਵਿੱਚ ਹਿੱਸਾ ਲੈਣਾ ਹੈ ਤੇ ਹੋਰ ਗੱਲਾਂ।""ਇਸ ਟੂਲਕਿਟ ਨੂੰ ਬਣਾਉਣ ਦਾ ਮਕਸਦ ਹੈ ਭਾਰਤ ਸਰਕਾਰ ਖਿਲਾਫ਼ ਨਫ਼ਰਤ ਫੈਲਾਉਣਾ, ਵੱਖ-ਵੱਖ ਧਰਮਾਂ ਵਿਚਾਲੇ ਨਫ਼ਰਤ ਫੈਲਾਉਣਾ ਸੀ"

ਤਸਵੀਰ ਸਰੋਤ, ANI
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐੱਫ਼ਆਈਆਰ ਵਿੱਚ ਕਿਸੇ ਦਾ ਨਾਂ ਦਰਜ ਨਹੀਂ ਕੀਤਾ ਹੈ। ਮਾਮਲਾ ਟੂਲਕਿਟ ਬਣਾਉਣ ਵਾਲਿਆਂ ਦੇ ਖਿਲਾਫ਼ ਦਰਜ ਕੀਤਾ ਗਿਆ ਹੈ। ਇਸ ਦੀ ਜਾਂਚ ਦਿੱਲੀ ਪੁਲਿਸ ਦੇ ਸਾਇਬਰ ਸੈੱਲ ਵੱਲੋਂ ਕੀਤੀ ਜਾਵੇਗੀ।
ਗਰੇਟਾ ਥਨਬਰਗ ਨੇ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਮੁੜ ਦਾਅਵਾ ਕੀਤਾ
ਗਰੇਟਾ ਥਨਬਰਗ ਨੇ ਇੱਕ ਵਾਰ ਮੁੜ ਕਿਸਾਨਾਂ ਦੇ ਅੰਦੋਲਨ ਨਾਲ ਆਪਣੀ ਹਮਾਇਤ ਜ਼ਾਹਿਰ ਕੀਤੀ ਹੈ।ਗਰੇਟਨਾ ਥਨਬਰਗ ਨੇ ਕਿਹਾ, "ਮੈਂ ਅਜੇ ਵੀ ਕਿਸਾਨਾਂ ਦੇ ਸ਼ਾਂਤਮਈ ਮੁਜ਼ਾਹਰੇ ਦੇ ਨਾਲ ਹਾਂ। ਕਿਸੇ ਪ੍ਰਕਾਰ ਦੀ ਨਫ਼ਰਤ, ਧਮਕੀ ਜਾਂ ਮਨੁੱਖੀ ਹੱਕਾਂ ਦੀ ਘਾਣ ਇਸ ਨੂੰ ਬਦਲ ਨਹੀਂ ਸਕਦਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1

ਤਸਵੀਰ ਸਰੋਤ, Getty Images
ਕਿਸਾਨ ਅੰਦਲੋਨ ਦੇ ਮੁੱਦੇ 'ਤੇ ਲੋਕ ਸਭਾ ਮੁਲਤਵੀ
ਲੋਕ ਸਭਾ ਵਿੱਚ ਕਿਸਾਨ ਅੰਦਲੋਨ ਦੇ ਮੁੱਦੇ ਉੱਤੇ ਕਾਫ਼ੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸੰਸਦ ਮੈਂਬਰ ਨਾਅਰੇ ਲਾਉਂਦੇ ਹੋਏ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵੈੱਲ ਵੱਲ ਪਹੁੰਚੇ।
ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਸ਼ਾਮ ਪੰਜ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪ੍ਰਿਅੰਕਾ ਗਾਂਧੀ ਮਿਲੀ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਸਥਿਤ ਉਸ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਮਿਲੀ ਜਿਸ ਦੀ 26 ਜਨਵਰੀ ਦੀ ਟਰੈਕਟਰ ਰੈਲੀ ਦੌਰਾਨ ਮੌਤ ਹੋ ਗਈ ਸੀ।
ਉਹ ਨਵਰੀਤ ਸਿੰਘ ਲਈ ਰੱਖੀ ਅਰਦਾਸ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਕਿਹਾ, "ਨਵਰੀਤ ਸਿੰਘ 25 ਸਾਲ ਦਾ ਸੀ, ਮੇਰਾ ਪੁੱਤ 20 ਸਾਲ ਦਾ ਹੈ। ਤੁਹਾਡੇ ਵੀ ਨੌਜਵਾਨ ਪੁੱਤ ਹਨ ਜੋ ਉਤਸ਼ਾਹ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਉੱਥੇ ਚਲੇ ਗਏ। ਉਨ੍ਹਾਂ ਨਾਲ ਅਜਿਹਾ ਹਾਦਸਾ ਹੋਇਆ ਕਿ ਉਹ ਵਾਪਸ ਨਹੀਂ ਆਏ।
ਕੋਈ ਸਿਆਸੀ ਸਾਜ਼ਿਸ਼ ਨਹੀਂ ਸੀ ਕਿ ਉਹ ਉੱਥੇ ਗਏ। ਸਗੋਂ ਉਨ੍ਹਾਂ ਦੇ ਦਿਲ ਵਿੱਚ ਕਿਸਾਨਾਂ ਲਈ ਦਰਦ ਸੀ। ਉਨ੍ਹਾਂ ਨੂੰ ਪਤਾ ਸੀ ਕਿ ਜ਼ੁਲਮ ਹੋ ਰਿਹਾ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਕਿ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ।"
ਉਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਕਿਹਾ, "ਮੈਂ ਨਵਰੀਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ, ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਾਂ। ਨਵਰੀਤ ਦੇ ਪਰਿਵਾਰ, ਮ੍ਰਿਤਕ ਕਿਸਾਨਾਂ ਦੇ ਨਾਲ, ਉਨ੍ਹਾਂ ਕਿਸਾਨਾਂ ਦੇ ਨਾਲ ਜੋ ਮਹੀਨਿਆਂ ਦੇ ਸੰਘਰਸ਼ ਦੇ ਬਾਅਦ ਵੀ ਦਿੱਲੀ ਬੈਠੇ ਹੋਏ ਹਨ।"

ਤਸਵੀਰ ਸਰੋਤ, INC
"ਸਭ ਤੋਂ ਵੱਡਾ ਜ਼ੁਲਮ ਹੈ ਕਿ ਸਾਡੇ ਦੇਸ ਦੀ ਸਰਕਾਰ ਪਛਾਣ ਨਹੀਂ ਰਹੀ ਕਿ ਇਹ ਸੱਚਾ ਸੰਘਰਸ਼ ਹੈ, ਇਹ ਕੋਈ ਸਿਆਸੀ ਸਾਜਿਸ਼ ਨਹੀ, ਇਸ ਪਿੱਛੇ ਕੋਈ ਪਾਰਟੀ ਨਹੀਂ, ਕੋਈ ਆਗੂ ਨਹੀਂ, ਇਹ ਦੇਸ਼ਵਾਸੀਆਂ ਦਾ ਦਰਦ ਹੈ। ਇਸ ਦਰਦ ਦਾ ਸਨਮਾਨ ਕਰਨਾ ਪਏਗਾ।"
ਦਿੱਲੀ ਦੇ ਬਾਰਡਰਾਂ 'ਤੇ ਲੱਗੇ ਬੈਰੀਕੇਡਾਂ ਬਾਰੇ ਪ੍ਰਿਅੰਕਾ ਗਾਂਧੀ ਨੇ ਕਿਹਾ, "ਜੇ ਤੁਸੀਂ ਦਿੱਲੀ ਦੇ ਬਾਰਡਰ ਦੇਖੋ ਤਾਂ ਲੱਗਦਾ ਹੈ ਕਿ ਦੇਸ ਦਾ ਬਾਰਡਰ ਹੈ, ਇਸ ਤਰ੍ਹਾਂ ਸਖ਼ਤੀ ਕੀਤੀ ਹੈ। ਕੀ ਕਹਿ ਰਿਹਾ ਹੈ ਕਿਸਾਨ, ਕਿਹੜਾ ਅਤੰਕ ਫੈਲਾ ਰਿਹਾ ਹੈ ਕਿਸਾਨ। ਦੋ ਮਹੀਨੋ ਤੋਂ ਕਿਸ ਲਈ ਬੈਠਾ ਰਿਹਾ ਹੈ।”
“ਉਹ ਤਾਂ ਸਿਰਫ਼ ਕਹਿ ਰਿਹਾ ਹੈ, ਮੇਰੇ ਨਾਲ ਗੱਲ ਕਰੋ, ਮੇਰੇ ਲਈ ਕਾਨੂੰਨ ਬਣਾ ਰਹੇ ਹੋ। ਇੱਕ ਸਮਾਂ ਆਉਂਦਾ ਹੈ ਕਿ ਜਦੋਂ ਅਹੰਕਾਰ ਇੰਨਾ ਵੱਧ ਜਾਂਦਾ ਹੈ, ਖਾਸ ਕਰ ਸੱਤਾਧਾਰੀ ਦਾ ਕਿ ਜਨਤਾ ਨਾਲ ਸਬੰਧ ਟੁੱਟ ਜਾਂਦਾ ਹੈ।"

ਤਸਵੀਰ ਸਰੋਤ, INC
ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਰਾਜਪਾਲ ਭਵਨ ਵੱਲ ਮਾਰਚ ਕੀਤਾ
ਕਾਂਗਰਸੀ ਆਗੂ ਭੁਪੇਂਦਰ ਸਿੰਘ ਹੁੱਡਾ ਨੇ ਹਰਿਆਣਾ ਦੇ ਵਿਧਾਇਕਾਂ ਨਾਲ ਕਿਸਾਨਾਂ ਦੇ ਮੁੱਦੇ 'ਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਐੱਮਐੱਲਏ ਹੋਸਟਲ ਤੋਂ ਗਵਰਨਰ ਹਾਊਸ ਤੱਕ ਮਾਰਚ ਕੀਤਾ।

ਤਸਵੀਰ ਸਰੋਤ, ANI
ਭੁਪਿੰਦਰ ਸਿੰਘ ਹੁੱਡਾ ਨੇ ਇਸ ਮੌਕੇ ਕਿਹਾ, "ਅਸੀਂ ਕਈ ਵਾਰ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਹੈ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਅਸੀਂ ਸਦਨ ਵਿੱਚ ਵਿਸ਼ਵਾਸ ਮਤ ਰਾਹੀਂ ਕਿਸਾਨੀ ਕਾਨੂੰਨਾਂ ਬਾਰੇ ਵਿਚਾਰ ਕਰਨਾ ਚਾਹੁੰਦੇ ਹਾਂ। ਇਸ ਸਰਕਾਰ ਨੇ ਆਪਣਾ ਵਿਸ਼ਵਾਸ ਗੁਆ ਦਿੱਤਾ ਹੈ।"

ਤਸਵੀਰ ਸਰੋਤ, ANI
ਟਵਿੱਟਰ ਨੇ ਕੰਗਨਾ ਰਨੌਤ ਦੇ ਕਈ ਟਵੀਟ ਡਿਲੀਟ ਕੀਤੇ ਸਨ
ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ਨੇ ਆਪਣੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਦੇ ਕੁਝ ਟਵੀਟ ਡਿਲੀਟ ਕਰ ਦਿੱਤੇ ਹਨ।
ਪਿਛਲੇ ਕੁਝ ਦਿਨਾਂ ਤੋਂ ਕੰਗਨਾ ਰਨੌਤ ਕਿਸਾਨ ਅੰਦੋਲਨ 'ਤੇ ਸਰਕਾਰ ਨੂੰ ਘੇਰਨ ਵਾਲਿਆਂ ਖਿਲਾਫ਼ ਟਵੀਟ ਕਰ ਰਹੀ ਸੀ।

ਤਸਵੀਰ ਸਰੋਤ, Twitter
ਜਦੋਂ ਤੋਂ ਕੌਮਾਂਤਰੀ ਪੌਪ ਗਾਇਕਾ ਰਿਹਾਨਾ ਤੋਂ ਲੈ ਕੇ ਗ੍ਰੇਟਾ ਥਾਨਬਰਗ ਤੱਕ ਨੇ ਕਿਸਾਨ ਅੰਦੋਲਨ 'ਤੇ ਟਵੀਟ ਕੀਤੇ, ਉਦੋਂ ਤੋਂ ਹੀ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਦੋਵਾਂ ਸ਼ਖਸੀਅਤਾਂ ਨੂੰ ਸੋਸ਼ਲ ਮੀਡੀਆ ਉੱਤੇ ਜਵਾਬ ਦਿੱਤੇ ਹਨ।
ਕੰਗਨਾ ਨੇ ਤਾਪਸੀ ਪਨੂੰ ਦੇ ਟਵੀਟ ਦਾ ਜਵਾਬ ਦਿੱਤਾ
ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਵੀਰਵਾਰ ਸਵੇਰੇ ਕਿਸਾਨ ਅੰਦਲੋਨ ਤੇ ਰਿਹਾਨਾ, ਗ੍ਰੇਟਾ ਥਨਬਰਗ ਤੋਂ ਲੈ ਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਟਵੀਟ ਨਾਲ ਜੁੜਿਆ ਇੱਕ ਟਵੀਟ ਕੀਤਾ।
ਤਾਪਸੀ ਪਨੂੰ ਨੇ ਆਪਣੇ ਟਵੀਟ ਵਿੱਚ ਲਿਖਿਆ, "ਜੇ ਇੱਕ ਟਵੀਟ ਤੁਹਾਡੀ ਏਕਤਾ ਨੂੰ ਕਮਜ਼ੋਰ ਕਰ ਸਕਦਾ ਹੈ, ਇੱਕ ਚੁਟਕਲਾ ਤੁਹਾਡੇ ਵਿਸ਼ਵਾਸ ਨੂੰ ਤੋੜ ਸਕਦਾ ਹੈ ਜਾਂ ਇੱਕ ਪ੍ਰੋਗਰਾਮ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾ ਸਕਦਾ ਹੈ, ਤਾਂ ਤੁਹਾਨੂੰ ਆਪਣੀਆਂ ਕਦਰਾਂ-ਕੀਮਤਾਂ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈ, ਨਾ ਕਿ ਦੂਜਿਆਂ ਲਈ 'ਪ੍ਰੋਪੇਗੈਂਡਾ ਟੀਚਰ' ਬਣਨ ਦੀ।"

ਤਸਵੀਰ ਸਰੋਤ, Twitter
ਤਾਪਸੀ ਦੇ ਟਵੀਟ ਤੋਂ ਬਾਅਦ ਕਈ ਲੋਕਾਂ ਨੇ ਲਿਖਿਆ ਹੈ ਕਿ ਬਾਲੀਵੁੱਡ ਨੂੰ ਤਾਪਸੀ ਵਰਗੇ ਹੋਰ ਲੋਕਾਂ ਦੀ ਲੋੜ ਹੈ।
ਪਰ ਉੱਥੇ ਹੀ ਕੰਗਨਾ ਰਨੌਤ ਨੇ ਲਿਖਿਆ ਹੈ, "ਬੀ ਗ੍ਰੇਡ ਲੋਕਾਂ ਦੀ ਸੋਚ ਬੀ ਗ੍ਰੇਡ ਹੀ ਹੁੰਦੀ ਹੈ। ਇੱਕ ਸ਼਼ਖਸ ਨੂੰ ਆਪਣੀ ਆਸਥਾ, ਮਾਤਰ ਭੂਮੀ ਅਤੇ ਪਰਿਵਾਰ ਲਈ ਖੜ੍ਹਾ ਹੋਣਾ ਚਾਹੀਦਾ ਹੈ। ਇਹੀ ਕਰਮ ਹੈ, ਇਹੀ ਧਰਮ ਵੀ ਹੈ। ਸਿਰਫ਼ ਫ੍ਰੀ ਫੰਡ ਖਾਣ ਵਾਲੇ ਨਾ ਬਣੋ, ਇਸ ਦੇਸ ਦਾ ਬੋਝ। ਇਸੇ ਕਾਰਨ ਮੈਂ ਇੰਨ੍ਹਾਂ ਨੂੰ ਬੀ ਗ੍ਰੇਡ ਕਹਿੰਦੀ ਹਾਂ... ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰੋ।"
ਵਿਰੋਧੀ ਪਾਰਟੀਆਂ ਨੂੰ ਜਦੋਂ ਕਿਸਾਨਾਂ ਨੂੰ ਮਿਲਣ ਤੋਂ ਰੋਕਿਆ
ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਾਲੀ ਥਾਂ ਗਾਜ਼ੀਪੁਰ ਬਾਰਡਰ ਪਹੁੰਚੇ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਵੀ ਉੱਥੇ ਮੌਜੂਦ ਸਨ। ਇਹ ਆਗੂ ਪ੍ਰਦਰਸ਼ਨ ਵਾਲੀ ਥਾਂ ਤੋਂ ਪਹਿਲਾਂ ਲਗਾਈ ਗਈ ਬੈਰੀਕੇਡਿੰਗ ਦੇਖਣ ਗਏ ਸਨ।

ਤਸਵੀਰ ਸਰੋਤ, Harsimrat Kaur Badal/Twitter
ਪਰ ਉਨ੍ਹਾਂ ਨੂੰ ਪੁਲਿਸ ਨੇ ਰਾਹ ਵਿੱਚ ਹੀ ਰੋਕ ਦਿੱਤਾ ਅਤੇ ਕਿਸਾਨਾਂ ਨੂੰ ਮਿਲਣ ਨਹੀਂ ਦਿੱਤਾ। ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਲੋਕਤੰਤਰ ਦਾ ਕਾਲਾ ਦਿਨ ਕਰਾਰ ਦਿੱਤਾ।
ਅਕਾਲੀ ਦਲ ਦੇ ਆਗੂ "ਕਿਸਾਨਾਂ ਦੀ ਆਵਾਜ਼ ਬਾਹਰ ਕੁਚਲੀ ਜਾ ਰਹੀ ਹੈ ਅਤੇ ਸੰਸਦ ਮੈਂਬਰਾਂ ਦੀ ਆਵਾਜ਼ ਅੰਦਰ ਕੁਚਲੀ ਜਾ ਰਹੀ ਹੈ।

ਤਸਵੀਰ ਸਰੋਤ, Harsimrat Kaur Badal/Twitter
ਹੁਣ ਇਸ ਨੂੰ ਲੋਕਤੰਤਰ ਕਹਿ ਹੀ ਨਹੀਂ ਸਕਦੇ। ਨਹੀਂ ਤਾਂ ਸੂਬੇ ਵਿੱਚ, ਆਪਣੇ ਦੇਸ ਵਿੱਚ, ਆਪਣੇ ਲੋਕਾਂ ਦੇ ਖਿਲਾਫ਼ ਇਹ ਹੋ ਰਿਹਾ। ਪਾਕਿਸਤਾਨ ਦੇ ਬਾਰਡਰ ਵਿੱਚ ਇਹੋ ਜਿਹੀ ਬੈਰੀਕੇਡਿੰਗ ਨਹੀਂ ਹੈ।
'ਸਾਡੇ ਫ਼ੈਸਲੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣਗੇ'
ਪ੍ਰਧਾਨ ਮੰਤਰੀ ਨੇ ਕਿਹਾ, "ਚੌਰੀ-ਚੌਰਾ ਅੰਦੋਲਨ ਵਿੱਚ ਵੀ ਕਿਸਾਨਾਂ ਦੀ ਬਹੁਤ ਅਹਿਮ ਭੂਮਿਕਾ ਸੀ।"
"ਕਿਸਾਨ ਅੱਗੇ ਵਧਣ, ਆਤਮ ਨਿਰਭਰ ਬਣਨ, ਇਸ ਲਈ ਪਿਛਲੇ ਛੇ ਸਾਲਾਂ ਵਿੱਚ ਲਗਾਤਾਰ ਯਤਨ ਕੀਤੇ ਗਏ ਹਨ। ਇਸ ਦਾ ਨਤੀਜਾ ਦੇਸ਼ ਨੇ ਕੋਰੋਨਾ ਕਾਲ ਵਿੱਚ ਦੇਖਿਆ ਵੀ ਹੈ।"
"ਮਹਾਂਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਸਾਡਾ ਖੇਤੀ ਖੇਤਰ ਮਜ਼ਬੂਤੀ ਨਾਲ ਅੱਗੇ ਵਧਿਆ ਅਤੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕਰ ਕੇ ਦਿਖਾਇਆ। ਸਾਡਾ ਕਿਸਾਨ ਜੇ ਸਸ਼ਕਤ ਹੋਵੇਗਾ ਤਾਂ ਖੇਤੀ ਖੇਤਰ ਵਿੱਚ ਇਹ ਤਰੱਕੀ ਹੋਰ ਤੇਜ਼ ਹੋਵੇਗੀ ਇਸ ਦੇ ਲਈ ਇਸ ਬਜਟ ਵਿੱਚ ਕਈ ਕਦਮ ਚੁੱਕੇ ਗਏ ਹਨ।"

ਤਸਵੀਰ ਸਰੋਤ, ANI
"ਮੰਡੀਆਂ ਕਿਸਾਨਾਂ ਦੇ ਫ਼ਾਇਦੇ ਦਾ ਬਜ਼ਾਰ ਬਣਨ ਇਸ ਲਈ ਇੱਕ ਹਜ਼ਾਰ ਹੋਰ ਮੰਡੀਆਂ ਨੂੰ ਜੋੜਿਆ ਜਾਵੇਗਾ। ਯਾਨੀ ਮੰਡੀ ਵਿੱਚ ਜਦੋਂ ਕਿਸਾਨ ਆਪਣੀ ਫ਼ਸਲ ਵੇਚਣ ਜਾਵੇਗਾ ਤਾਂ ਉਸ ਨੂੰ ਹੋਰ ਸੌਖ ਹੋਵੇਗੀ। ਉਹ ਆਪਣੀ ਫ਼ਸਲ ਕਿਤੇ ਵੀ ਵੇਚ ਸਕੇਗਾ।"
"ਇਸ ਦੇ ਨਾਲ ਹੀ ਪੇਂਡੂ ਇਲਾਕਿਆਂ ਦੇ ਬੁਨਿਆਦੀ ਢਾਂਚੇ ਦੇ ਫੰਡ ਨੂੰ ਵਧਾ ਕੇ ਚਾਲੀ ਹਜ਼ਾਰ ਕਰੋੜ ਰੁਪਏ ਕੀਤਾ ਗਿਆ ਹੈ। ਇਸ ਦਾ ਵੀ ਸਿੱਧਾ ਫ਼ਾਇਦਾ ਕਿਸਾਨਾਂ ਨੂੰ ਹੋਵੇਗਾ। ਇਹ ਸਾਰੇ ਫ਼ੈਸਲੇ ਸਾਡੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣਗੇ। ਸਾਡੇ ਫ਼ੈਸਲੇ ਖੇਤੀ ਨੂੰ ਲਾਹੇ ਦਾ ਕਾਰੋਬਾਰ ਬਣਾਉਣਗੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












