ਕਿਸਾਨ ਅੰਦੋਲਨ: ਗਾਜ਼ੀਪੁਰ ਬਾਰਡਰ 'ਤੇ ਇੱਕ ਪਾਸੇ ਕਿਸਾਨ, ਦੂਜੇ ਪਾਸੇ ਪਹਿਰਾ - ਗਰਾਊਂਡ ਰਿਪੋਰਟ

ਗਾਜ਼ੀਪੁਰ ਬਾਰਡਰ
ਤਸਵੀਰ ਕੈਪਸ਼ਨ, ਗਾਜ਼ੀਪੁਰ ਬਾਰਡਰ 'ਤੇ ਕੰਡਿਆਲੀ ਤਾਰ ਲਾਈ ਗਈ ਹੈ
    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਗਾਜ਼ੀਪੁਰ ਬਾਰਡਰ ਤੋਂ, ਬੀਬੀਸੀ ਲਈ

ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਤੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਕਿ ਕਿਸਾਨਾਂ ਨੂੰ ਦਿੱਲੀ-ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ 'ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਦਿੱਲੀ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਤੋਂ ਕਿਸਾਨਾਂ ਨੂੰ ਰੋਕਣ ਲਈ ਜੋ ਬਾੜ ਲਗਾਈ ਹੈ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਧਰਨਾ ਸਥਾਨ ਦੇ ਨਜ਼ਦੀਕ ਇੱਕ ਕਿਲੋਮੀਟਰ ਅੱਗੇ ਜਿੱਥੇ ਦਿੱਲੀ ਦੇ ਬਾਰਡਰ ਸ਼ੁਰੂ ਹੁੰਦੇ ਹਨ, ਦਿੱਲੀ ਪੁਲਿਸ ਨੇ ਕਈ ਪੱਧਰਾਂ 'ਤੇ ਬੈਰੀਕੇਡਿੰਗ ਕਰ ਦਿੱਤੀ ਹੈ।

ਉੱਥੇ ਚੇਤਾਵਨੀ ਦੇਣ ਵਾਲਾ ਨੋਟਿਸ ਵੀ ਲੱਗਿਆ ਹੋਇਆ ਹੈ ਜਿਸ ਵਿੱਚ ਲਿਖਿਆ ਹੈ ਕਿ ਇਸ ਜਗ੍ਹਾ 'ਤੇ ਧਾਰਾ 144 ਲਾਗੂ ਹੈ, ਇਸ ਲਈ ਚਾਰ ਤੋਂ ਜ਼ਿਆਦਾ ਲੋਕਾਂ ਦਾ ਇਕੱਠਾ ਹੋਣਾ ਗ਼ੈਰ ਕਾਨੂੰਨੀ ਹੈ।

ਇਸ ਨੋਟਿਸ ਨੂੰ ਦੇਖਦੇ ਹੋਏ ਬਾਰਡਰ 'ਤੇ ਜਮ੍ਹਾ ਕਿਸਾਨਾਂ ਨੇ ਉਸ ਤੋਂ ਕੁਝ ਮੀਟਰ ਪਹਿਲਾਂ ਬਾਂਸ ਦੇ ਡੰਡਿਆਂ ਦਾ ਇੱਕ ਆਪਣਾ ਅਸਥਾਈ ਬੈਰੀਅਰ ਲਗਾ ਦਿੱਤਾ ਹੈ ਤਾਂ ਕਿ ਅੰਦੋਲਨ ਵਿੱਚ ਸ਼ਾਮਲ ਕੋਈ ਵੀ ਕਿਸਾਨ ਦਿੱਲੀ ਪੁਲਿਸ ਦੀ ਬੈਰੀਕੇਡਿੰਗ ਦੇ ਕੋਲ ਨਾ ਜਾ ਸਕੇ।

ਅੱਠ-ਦਸ ਨੌਜਵਾਨ ਇਸ ਬੈਰੀਅਰ ਦੇ ਆਲੇ ਦੁਆਲੇ ਹਰ ਵਕਤ ਮੌਜੂਦ ਰਹਿੰਦੇ ਹਨ ਅਤੇ ਮੀਡੀਆ ਨਾਲ ਜੁੜੇ ਲੋਕਾਂ ਦੇ ਇਲਾਵਾ ਕਿਸੇ ਨੂੰ ਵੀ ਉੱਧਰ ਨਾ ਜਾਣ ਦੀ ਹਦਾਇਤ ਦਿੰਦੇ ਹਨ।

ਇਹ ਵੀ ਪੜ੍ਹ੍ਹੋ:

ਬੈਰੀਕੇਡਿੰਗ ਬਾਰੇ ਕਿਸਾਨਾਂ ਦੀ ਰਾਇ

ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਰਹਿਣ ਵਾਲੇ ਦਿਲੀਪ ਕੁਮਾਰ ਦੀ ਵੀ ਡਿਊਟੀ ਇਸ ਬੈਰੀਅਰ 'ਤੇ ਲੱਗੀ ਹੈ।

ਦਿਲੀਪ ਕਹਿੰਦੇ ਹਨ, ''ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਨ ਹੈ ਅਤੇ ਇਹ ਦਿੱਲੀ ਪੁਲਿਸ ਨੂੰ ਵੀ ਪਤਾ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਜੋ ਕੁਝ ਵੀ ਹੋਇਆ, ਉਸ ਦਾ ਅੰਦੋਲਨਕਾਰੀ ਕਿਸਾਨਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਸੀ। ਇਹ ਵੀ ਸਭ ਲੋਕ ਜਾਣ ਚੁੱਕੇ ਹਨ।''

''ਪਰ ਕੌਮਾਂਤਰੀ ਬਾਰਡਰ ਵਰਗੀ ਬੈਰੀਕੇਡਿੰਗ ਕਰਕੇ ਦਿੱਲੀ ਪੁਲਿਸ ਅਤੇ ਸਰਕਾਰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਕਿਸਾਨਾਂ ਤੋਂ ਉਨ੍ਹਾਂ ਨੂੰ ਕਿੰਨਾ ਖਤਰਾ ਹੈ।"

"ਇਸ ਦੀ ਆੜ ਵਿੱਚ ਉਹ 26 ਜਨਵਰੀ ਵਾਲੀ ਘਟਨਾ ਲਈ ਕਿਸਾਨਾਂ 'ਤੇ ਲਗਾਏ ਗਏ ਇਲਜਾਮਾਂ ਨੂੰ ਹੋਰ ਪੁਖ਼ਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਲੋਕਾਂ ਨੂੰ ਪਤਾ ਹੈ ਕਿ ਅਤੇ ਸਾਨੂੰ ਇਸ ਦੀ ਚਿੰਤਾ ਵੀ ਨਹੀਂ ਹੈ। ਅਸੀਂ ਤਾਂ ਖ਼ੁਦ ਇੱਥੇ ਨਿਗਰਾਨੀ ਕਰ ਰਹੇ ਹਾਂ ਕਿ ਗਲਤੀ ਨਾਲ ਵੀ ਕੋਈ ਕਿਸਾਨ ਇੱਥੇ ਨਾ ਆ ਜਾਵੇ।''

ਗਾਜ਼ੀਪੁਰ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਧਰਨਾ ਸਥਾਨ 'ਤੇ ਐਤਵਾਰ ਸ਼ਾਮ ਤੋਂ ਹੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਯੂਪੀ ਵੱਲੋਂ ਦਿੱਲੀ ਜਾਣ ਵਾਲੇ ਸਾਰੇ ਰਸਤਿਆਂ ਨੂੰ ਕਈ ਪੱਧਰਾਂ ਦੀਆਂ ਬਾੜਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਪੈਦਲ ਜਾਣ ਦੇ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ।

ਬਾੜਾਂ ਦੇ ਪਿੱਛੇ ਪੁਲਿਸ ਅਤੇ ਸੁਰੱਖਿਆ ਬਲ ਦੇ ਜਵਾਨ ਵੱਡੀ ਗਿਣਤੀ ਵਿੱਚ ਹਰ ਵੇਲੇ ਤਾਇਨਾਤ ਰੱਖੇ ਗਏ ਹਨ।

ਦਿੱਲੀ ਤੋਂ ਯੂਪੀ ਆਉਣ ਵਾਲੇ ਸਿਰਫ਼ ਇੱਕ ਰਸਤੇ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਜੋ ਕਿ ਆਨੰਦ ਵਿਹਾਰ ਤੋਂ ਹੁੰਦੇ ਹੋਏ ਗਾਜ਼ੀਆਬਾਦ ਨੂੰ ਆਉਂਦਾ ਹੈ ਪਰ ਇੱਥੇ ਵੀ ਸਿਰਫ਼ ਸੜਕ ਦੇ ਇੱਕ ਪਾਸੇ ਦਾ ਰਾਹ ਖੁੱਲ੍ਹਾ ਹੈ ਅਤੇ ਉਸ 'ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਜਾਂਦਾ ਹੈ।

ਗਾਜ਼ੀਪੁਰ ਬਾਰਡਰ
ਤਸਵੀਰ ਕੈਪਸ਼ਨ, ਬੈਰੀਕੇਡਿੰਗ ਅਤੇ ਕੰਡਿਆਲੀਆਂ ਤਾਰਾਂ ਨੂੰ ਸਿਰਫ਼ ਰਾਸ਼ਟਰੀ ਰਾਜਮਾਰਗ 24 'ਤੇ ਹੀ ਨਹੀਂ ਲਗਾਇਆ ਗਿਆ, ਬਲਕਿ ਫਲਾਈਓਵਰ ਦੇ ਹੇਠ ਵੀ ਲਗਾਇਆ ਗਿਆ ਹੈ

ਬੈਰੀਕੇਡਿੰਗ ਅਤੇ ਕੰਡਿਆਲੀਆਂ ਤਾਰਾਂ ਨੂੰ ਸਿਰਫ਼ ਰਾਸ਼ਟਰੀ ਰਾਜਮਾਰਗ 24 'ਤੇ ਹੀ ਨਹੀਂ ਲਗਾਇਆ ਗਿਆ, ਬਲਕਿ ਫਲਾਈਓਵਰ ਦੇ ਹੇਠ ਵੀ ਲਗਾਇਆ ਗਿਆ ਹੈ ਤਾਂ ਕਿ ਇੱਥੋਂ ਵੀ ਕੋਈ ਗੁਜ਼ਰ ਨਾ ਸਕੇ।

ਇਹ ਹੀ ਨਹੀਂ ਕੰਡਿਆਲੀ ਤਾਰਾਂ ਦੇ ਦੂਜੇ ਪਾਸੇ ਟੋਏ ਵੀ ਪੁੱਟੇ ਗਏ ਹਨ ਅਤੇ ਇਸ ਪਾਸੇ ਯਾਨਿ ਕਿ ਯੂਪੀ ਵੱਲ ਬੈਰੀਕੇਡਿੰਗ ਤੋਂ ਪਹਿਲਾਂ ਨੁਕੀਲੀਆਂ ਕਿੱਲਾਂ ਦੀ ਚਾਦਰ ਜਿਹੀ ਵੀ ਵਿਛਾ ਦਿੱਤੀ ਗਈ ਹੈ।

ਕੰਡਿਆਲੀਆਂ ਤਾਰਾਂ ਦੀ ਇਸੇ ਬੈਰੀਕੇਡਿੰਗ ਦੇ ਕੋਲ ਬਾਗ਼ਪਤ ਤੋਂ ਆਏ ਇੱਕ ਬਜ਼ੁਰਗ ਕਿਸਾਨ ਇਸ਼ਨਾਨ ਕਰ ਰਹੇ ਸਨ।

ਮੈਂ ਪੁੱਛਿਆ ਕਿ ਇਹ ਬਾੜ ਕਿਉਂ ਲਗਾਈ ਜਾ ਰਹੀ ਹੈ?

ਇਹ ਵੀ ਪੜ੍ਹ੍ਹੋ:

ਉਨ੍ਹਾਂ ਦਾ ਜਵਾਬ ਸੀ, ''ਪੁਲਿਸ ਵਾਲਿਆਂ ਤੋਂ ਹੀ ਪੁੱਛੋ, ਹੋ ਸਕਦਾ ਹੈ ਸਾਡੀ ਸੁਰੱਖਿਆ ਵਿੱਚ ਹੀ ਲਗਾਈ ਹੋਵੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਅਸੀਂ ਤਾਂ ਸ਼ਾਂਤੀਪੂਰਨ ਤਰੀਕੇ ਨਾਲ ਇੱਥੇ ਬੈਠੇ ਹਾਂ। ਸਰਕਾਰ ਚਾਹੁੰਦੀ ਹੈ ਕਿ ਇੱਥੋਂ ਚਲੇ ਜਾਈਏ, ਤਾਂ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲਵੇ। ਅਸੀਂ ਤੁਰੰਤ ਚਲੇ ਜਾਵਾਂਗੇ।''

ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੇ ਦੁਬਾਰਾ ਇਕੱਠੇ ਹੋਣ ਤੋਂ ਬਾਅਦ ਉੱਥੇ ਭੀੜ ਲਗਾਤਾਰ ਵਧਦੀ ਹੀ ਜਾ ਰਹੀ ਹੈ।

ਕਿਸਾਨ ਅੰਦਲੋਨ

ਪੱਛਮੀ ਯੂਪੀ ਦੇ ਕਈ ਜ਼ਿਲਿਆਂ ਵਿੱਚ ਲਗਭਗ ਹਰ ਦਿਨ ਕਿਸਾਨਾਂ ਦੀ ਪੰਚਾਇਤ ਹੋ ਰਹੀ ਹੈ ਅਤੇ ਫਿਰ ਵੱਡੀ ਗਿਣਤੀ ਵਿੱਚ ਕਿਸਾਨ ਗਾਜ਼ੀਪੁਰ ਬਾਰਡਰ 'ਤੇ ਇਕੱਠੇ ਹੋ ਰਹੇ ਹਨ।

ਉੱਥੇ ਮੌਜੂਦ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੈਰੀਕੇਡਿੰਗ ਇਸ ਲਈ ਕਰ ਦਿੱਤੀ ਗਈ ਹੈ ਤਾਂ ਕਿ ਕਿਸਾਨਾਂ ਦੇ ਟੈਂਟ ਹੋਰ ਅੱਗੇ ਤੱਕ ਨਾ ਵਧ ਸਕਣ।

ਵੀਡੀਓ ਦੇਖੋ ਅਤੇ ਆਪਣੇ ਫੋਨ 'ਤੇ ਬੀਬੀਸੀ ਪੰਜਾਬੀ ਨੂੰ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਗਾਜ਼ੀਪੁਰ ਬਾਰਡਰ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਦਿੱਲੀ ਵਿੱਚ ਕੰਮ ਕਰਦੇ ਹਨ ਅਤੇ ਵਸੁੰਧਰਾ, ਵਿਸ਼ਾਲੀ, ਇੰਦਰਾਪੁਰਮ, ਕੌਸ਼ਾਂਬੀ ਵਿੱਚ ਰਹਿੰਦੇ ਹਨ। ਸੜਕਾਂ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

'ਬੈਰੀਕੇਡਿੰਗ ਜਵਾਨਾਂ ਅਤੇ ਕਿਸਾਨਾਂ ਵਿਚਕਾਰ ਕੀਤੀ'

ਸ਼ਾਮਲੀ ਦੀ ਰਹਿਣ ਵਾਲੀ ਸੁਮਨ ਕਸ਼ਿਅਪ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਪਣੇ ਕੁਝ ਸਾਥੀਆਂ ਨਾਲ ਧਰਨਾ ਸਥਾਨ 'ਤੇ ਆ ਰਹੀ ਹੈ।

ਕਿਸਾਨ ਅੰਦਲੋਨ
ਤਸਵੀਰ ਕੈਪਸ਼ਨ, ਗਾਜ਼ੀਪੁਰ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਧਰਨਾ ਸਥਾਨ 'ਤੇ ਐਤਵਾਰ ਸ਼ਾਮ ਤੋਂ ਹੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ

ਉਹ ਕਹਿੰਦੀ ਹੈ, ''ਪੁਲਿਸ ਨੇ ਇਹ ਬੈਰੀਕੇਡਿੰਗ ਇਸ ਲਈ ਕੀਤੀ ਹੈ ਤਾਂ ਕਿ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਹੋਵੇ ਅਤੇ ਉਹ ਆਪਣਾ ਗੁੱਸਾ ਕਿਸਾਨਾਂ 'ਤੇ ਉਤਾਰਨ, ਪਰ ਸਥਾਨਕ ਲੋਕ ਵੀ ਜਾਣਦੇ ਹਨ ਕਿ ਬੈਰੀਕੇਡਿੰਗ ਕਿਸ ਨੇ ਕੀਤੀ ਹੈ।''

ਗੋਰਖਪੁਰ ਤੋਂ ਆਏ ਅਤੁਲ ਤ੍ਰਿਪਾਠੀ ਪਿਛਲੇ ਦੋ ਮਹੀਨੇ ਤੋਂ ਆਪਣੇ ਕੁਝ ਦੋਸਤਾਂ ਨਾਲ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹਨ। ਅਤੁਲ ਤ੍ਰਿਪਾਠੀ ਇਸ ਬੈਰੀਕੇਡਿੰਗ ਤੋਂ ਬਹੁਤ ਦੁਖੀ ਹਨ।

ਉਹ ਕਹਿੰਦੇ ਹਨ, ''ਇਹ ਬੈਰੀਕੇਡਿੰਗ ਜਵਾਨਾਂ ਅਤੇ ਕਿਸਾਨਾਂ ਵਿਚਕਾਰ ਕੀਤੀ ਗਈ ਹੈ। ਉਨ੍ਹਾਂ ਨੂੰ ਵੱਖ ਕੀਤਾ ਗਿਆ ਹੈ। ਧਰਨਾ ਸਥਾਨ 'ਤੇ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਜਵਾਨ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਵਿਚਕਾਰ ਚੰਗੇ ਸਬੰਧ ਹਨ। ਨਾਲ ਹੀ ਖਾਣਾ ਵੀ ਖਾਂਦੇ ਹਨ ਅਤੇ ਚਾਹ ਵੀ ਪੀਂਦੇ ਹਨ।''

''ਪਰ ਇਸ ਬੈਰੀਕੇਡਿੰਗ ਦੀ ਵਜ੍ਹਾ ਨਾਲ ਉਹ ਇੰਨੇ ਦੂਰ ਕਰ ਦਿੱਤੇ ਗਏ ਹਨ ਜਿਵੇਂ ਇੱਕ ਹੀ ਦੇਸ ਦੇ ਜਵਾਨ ਅਤੇ ਕਿਸਾਨ ਨਹੀਂ ਬਲਕਿ ਦੋ ਵੱਖ-ਵੱਖ ਦੇਸਾਂ ਦੇ ਲੋਕ ਹੋਣ।''

ਸੁਮਨ ਕਸ਼ਿਅਪ
ਤਸਵੀਰ ਕੈਪਸ਼ਨ, ਸ਼ਾਮਲੀ ਦੀ ਰਹਿਣ ਵਾਲੀ ਸੁਮਨ ਕਸ਼ਿਅਪ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਪਣੇ ਕੁਝ ਸਾਥੀਆਂ ਨਾਲ ਧਰਨਾ ਸਥਾਨ 'ਤੇ ਆ ਰਹੀ ਹੈ

ਦਿੱਲੀ ਪੁਲਿਸ ਦੀ ਇਸ ਸਖ਼ਤ ਬੈਰੀਕੇਡਿੰਗ ਦੀ ਵਜ੍ਹਾ ਪੁੱਛਣ 'ਤੇ ਪਹਿਲਾਂ ਤਾਂ ਦਿੱਲੀ ਪੁਲਿਸ ਦੇ ਅਧਿਕਾਰੀ ਕੁਝ ਵੀ ਕਹਿਣ ਤੋਂ ਪਰਹੇਜ਼ ਕਰ ਰਹੇ ਸਨ।

ਪਰ ਮੰਗਲਵਾਰ ਨੂੰ ਦਿੱਲੀ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਦੀ ਪ੍ਰੈੱਸ ਕਾਨਫਰੰਸ ਵਿੱਚ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ, ''ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਜਦੋਂ 26 ਜਨਵਰੀ ਨੂੰ ਟਰੈਕਟਰਾਂ ਦੀ ਵਰਤੋਂ ਕੀਤੀ ਜਾ ਰਿਹਾ ਸੀ, ਪੁਲਿਸ 'ਤੇ ਹਮਲਾ ਕੀਤਾ ਜਾ ਰਿਹਾ ਸੀ, ਬੈਰੀਅਰਜ਼ ਤੋੜੇ ਜਾ ਰਹੇ ਸਨ, ਉਦੋਂ ਕੋਈ ਸਵਾਲ ਨਹੀਂ ਪੁੱਛਿਆ ਗਿਆ। ਅਸੀਂ ਤਾਂ ਸਿਰਫ਼ ਬੈਰੀਕੇਡਿੰਗ ਨੂੰ ਮਜ਼ਬੂਤ ਕੀਤਾ ਹੈ ਤਾਂ ਕਿ ਪਹਿਲਾਂ ਦੀ ਤਰ੍ਹਾਂ ਤੋੜੀ ਨਾ ਜਾ ਸਕੇ।''

ਦਿੱਲੀ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਦੀ ਮੰਨੀਏ ਤਾਂ ਇੰਨੀ ਸਖ਼ਤ ਬੈਰੀਕੇਡਿੰਗ ਦੀ ਵਜ੍ਹਾ ਇਹ ਹੈ ਕਿ ਕਿਸੇ ਵੀ ਟਰੈਕਟਰ ਦਾ ਹਮਲਾ ਇਸ ਨੂੰ ਤੋੜ ਨਾ ਸਕੇ। ਸਹਾਰਨਪੁਰ ਦੇ ਰਹਿਣ ਵਾਲੇ ਸੱਤਰ ਸਾਲਾ ਰਾਮਪਾਲ ਸਿਰੋਹੀ ਪੇਸ਼ੇ ਤੋਂ ਅਧਿਆਪਕ ਰਹਿ ਚੁੱਕੇ ਹਨ, ਉਹ ਕਹਿੰਦੇ ਹਨ, ''ਬੈਰੀਕੇਡਿੰਗ ਲਾ ਕੇ ਰਸਤੇ ਰੋਕੇ ਜਾ ਸਕੇ ਹਨ, ਰਸਤੇ ਬੰਦ ਨਹੀਂ ਕੀਤੇ ਜਾ ਸਕਦੇ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)