ਕਿਸਾਨ ਅੰਦੋਲਨ: ਜੀਂਦ ਮਹਾਪੰਚਾਇਤ ਤੋਂ ਰਾਕੇਸ਼ ਟਿਕੈਤ- ਹਾਲੇ ਬਿਲ ਵਾਪਸੀ ਮੰਗੀ ਹੈ, ਜੇ ਗੱਦੀ ਵਾਪਸੀ ਬਾਰੇ ਕਿਹਾ ਤਾਂ ਕੀ ਕਰੋਗੇ

ਤਸਵੀਰ ਸਰੋਤ, Reuters
ਇਸ ਪੇਜ ਰਾਹੀਂ ਅਸੀਂ ਕਿਸਾਨ ਅੰਦੋਲਨ ਸਬੰਧੀ ਅਪਡੇਟ ਦੇਵਾਂਗੇ। ਅੱਜ ਰਾਜ ਸਭਾ ਵਿੱਚ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।
ਉੱਥੇ ਹੀ ਜੀਂਦ ਵਿੱਚ ਕਿਸਾਨਾਂ ਨੇ ਮਹਾਪੰਚਾਇਤ ਕੀਤੀ। ਉੱਥੇ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਕਿਸਾਨਾਂ ਨਾਲ ਹੋ ਰਿਹਾ ਹੈ, ਉਸ ਨਾਲ ਭਾਰਤ ਦੇ ਅਕਸ ਨੂੰ ਢਾਹ ਲੱਗੀ ਹੈ।
ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਬਾਰੇ ਧੰਨਵਾਦੀ ਮਤੇ ਉੱਪਰ ਚਰਚਾ ਹੋ ਰਹੀ ਸੀ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਅਜ਼ਾਦ ਨੇ ਮੌਜੂਦਾ ਕਿਸਾਨ ਅੰਦੋਲਨ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦਾ ਮਸਲਾ ਚੁੱਕਿਆ।
ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਲਗਭਗ ਪੌਣੇ ਦੋ ਸੌ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਵੱਲੋਂ ਦਿੱਤਾ ਗਿਆ ਨਾਅਰਾ ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਅੱਜ ਵੀ ਪ੍ਰਸੰਗਿਕ ਹੈ।
ਮਹਿਬੂਬਾ ਮੁਫ਼ਤੀ ਨੇ ਕਿਸਾਨ ਅੰਦੋਲਨ ਦੀ ਤੁਲਨਾ ਕਸ਼ਮੀਰ ਨਾਲ ਕੀਤੀ
ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਕਿਸਾਨ ਅੰਦੋਲਨ ਬਾਰੇ ਕਈ ਟਵੀਟ ਕੀਤੇ।
ਉਨ੍ਹਾਂ ਕਿਹਾ, "ਕਿਸਾਨ ਅੰਦੋਲਨਾਂ ਨੇੜੇ ਕੰਡਿਆਲੀ ਤਾਰਾਂ ਅਤੇ ਖੱਡਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪਰ ਇਹ ਤਸਵੀਰਾਂ ਸਾਡੇ ਕਸ਼ਮੀਰੀਆਂ ਲਈ ਬਹੁਤ ਜ਼ਿਆਦਾ ਜਾਣੂ ਹਨ। ਅਗਸਤ, 2019 ਤੋਂ ਕਸ਼ਮੀਰ ਘੇਰਾਬੰਦੀ ਦੇ ਸਭ ਤੋਂ ਮਾੜੇ ਰੂਪ ਵਿੱਚ ਹੈ। ਇੱਥੇ ਦਮਨ ਦੇ ਪੈਮਾਨੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮਹਿਬੂਬਾ ਮੁਫ਼ਤੀ ਨੇ ਕਿਹਾ,"ਅਸੀਂ ਆਪਣੇ ਕਿਸਾਨਾਂ ਦਾ ਦਰਦ ਅਤੇ ਉਨ੍ਹਾਂ ਤੇ ਹੋਏ ਤਸ਼ੱਦਦ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਨਾਲ ਇਕਜੁੱਤਾ ਵਿੱਚ ਖੜ੍ਹੇ ਹਾਂ। ਭਾਰਤ ਸਰਕਾਰ ਨੂੰ ਲੋਕਾਂ ਦੀ ਸਹਿਮਤੀ ਦੇ ਵਿਰੁੱਧ ਬਿਲਾਂ ਨੂੰ ਲਿਆਉਣ ਦੀ ਇਜ਼ਾਜ਼ਤ ਨਹੀਂ ਹੋ ਸਕਦੀ। ਅਤੇ ਵਿਰੋਧ ਕਰਨ ਵਾਲਿਆਂ ਪ੍ਰਤੀ ਬੇਰਹਿਮੀ ਵਾਲਾ ਰਵੱਈਆ ਨਹੀਂ ਰੱਖਣਾ ਚਾਹੀਦਾ।"
ਕੀ ਆਰਐੱਸਐੱਸ ਦੇ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਅੱਤਵਾਦੀ ਹੈ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਅਕਸ ਨੂੰ ਕਿਸਾਨ ਅੰਦੋਲਨ ਕਾਰਨ ਵੱਡਾ ਝਟਕਾ ਲਗਿਆ ਹੈ।
ਕੁਝ ਸਮਾਂ ਪਹਿਲਾਂ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ, "ਅੱਜ ਜੋ ਕੁਝ ਕਿਸਾਨਾਂ ਨਾਲ ਹੋ ਰਿਹਾ ਹੈ ਤਾਂ ਭਾਰਤ ਦੇ ਅਕਸ ਨੂੰ ਢਾਹ ਲਾ ਦਿੱਤੀ ਹੈ ਅਤੇ ਸਵਾਲ ਇਹ ਹੈ ਕਿ ਦੇਸ ਆਪਣੇ ਨਾਗਰਿਕਾਂ ਨਾਲ ਕਿਵੇਂ ਪੇਸ਼ ਆ ਰਿਹਾ ਹੈ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "ਕਿਸਾਨ ਆਪਣੇ ਹੱਕ ਮੰਗ ਰਹੇ ਹਨ। ਜੇ ਕਿਸਾਨ ਲੜ ਰਹੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਕੀ ਆਰਐੱਸਐੱਸ ਦੇ ਲੋਕਾਂ ਨੂੰ ਛੱਡ ਕੇ ਸਾਰੇ ਅੱਤਵਾਦੀ ਹਨ? "
"ਮੈਂ ਪਹਿਲਾਂ ਵੀ ਸਵਾਲ ਕੀਤਾ ਹੈ ਕਿ ਲੋਕਾਂ ਨੂੰ ਲਾਲ ਕਿਲੇ ਅੰਦਰ ਦਾਖਲ ਕਿਉਂ ਹੋਣ ਦਿੱਤਾ ਗਿਆ, ਇਹ ਜਵਾਬ ਗ੍ਰਹਿ ਮੰਤਰੀ ਨੂੰ ਦੇਣਾ ਪਵੇਗਾ।"
'ਕਿਸਾਨ ਜਦੋਂ ਵੀ ਚਾਹੁਣ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ'
ਭਾਜਪਾ ਮੁਖੀ ਆਗੂ ਜੇਪੀ ਨੱਡਾ ਨੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਨ।
ਉਨ੍ਹਾਂ ਕਿਹਾ, "ਅਸੀਂ ਸਿਰਫ਼ ਇੱਕ ਫੋਨ ਕਾਲ ਦੂਰ ਹਾਂ ਅਤੇ ਕਿਸਾਨ ਜਦੋਂ ਵੀ ਚਾਹੁਣ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹਾਂ। ਸਾਡਾ ਪ੍ਰਤਾਵ ਹਾਲੇ ਵੀ ਉਹੀ ਹੈ। 26 ਜਨਵਰੀ ਨੂੰ ਕੀ ਹੋਇਆ, ਇਹ ਸਾਡਾ ਹਮਦਰਦੀ ਵਾਲਾ ਰਵੱਈਆ ਸੀ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਸਾਡੇ ਲੋਕ ਹਨ। ਸਰਕਾਰ ਨੇ ਇਹ ਇਸ ਨਾਲ ਨਜਿੱਠਿਆ ਇਹ ਕੋਸ਼ਿਸ਼ ਕੀਤੀ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।"

ਤਸਵੀਰ ਸਰੋਤ, ANI
ਭਾਜਪਾ ਨੇ ਰਾਹੁਲ ਤੇ ਰਿਹਾਨਾ ਬਾਰੇ ਕੀ ਕਿਹਾ
ਭਾਜਪਾ ਆਗੂ ਸੰਬਿਤ ਪਾਤਰਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪੌਪ ਸਟਾਰ ਰਿਹਾਨਾ ਦੇ ਟਵੀਟ ਦਾ ਜਵਾਬ ਦਿੱਤਾ।
ਉਨ੍ਹਾਂ ਕਿਹਾ, "ਖੇਤੀ ਕਾਨੂੰਨਾਂ ਬਾਰੇ ਨਾ ਰਾਹੁਲ ਨੂੰ ਪਤਾ ਹੈ ਅਤੇ ਨਾ ਹੀ ਰਿਹਾਨਾ ਨੂੰ। ਜਦੋਂ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਢਾਹ ਲਾਈ ਗਈ ਸੀ, ਉਦੋਂ ਇਹ ਕੌਮਾਂਤਰੀ ਲੋਕ ਕਿੱਥੇ ਸਨ ਜੋ ਹੁਣ ਟਵੀਟ ਕਰ ਰਹੇ ਹਨ।"
"ਜਦੋਂ 84 ਦੇ ਦੰਗੇ ਹੋਏ, ਕੀ ਉਦੋਂ ਕਿਸੇ ਨੇ ਟਵੀਟ ਕੀਤਾ। ਜਦੋਂ ਕਸ਼ਮੀਰੀ ਪੰਡਿਤਾਂ ਨੂੰ ਕੱਢਿਆ, ਕਿਸੇ ਕੌਮਾਂਤਰੀ ਨੇ ਮਨੁੱਖ ਅਧਿਕਾਰਾਂ ਲਈ ਟਵੀਟ ਨਹੀਂ ਕੀਤਾ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਹੱਥ ਕੱਟੇ, ਕੀ ਉਦੋਂ ਕਿਸੇ ਨੇ ਟਵੀਟ ਕੀਤਾ? ਪਰ ਹੁਣ ਰਾਹੁਲ ਤੇ ਰਿਹਾਨਾ ਟਵੀਟ ਕਰ ਰਹੇ ਹਨ।"
ਸੰਬਿਤ ਪਾਤਰਾ ਨੇ ਇਲਜਾਮ ਲਾਇਆ, "ਜਦੋਂ ਰਾਹੁਲ ਗਾਂਧੀ ਵਿਦੇਸ਼ ਜਾਂਦੇ ਹਨ ਤਾਂ ਭਾਰਤ ਵਿਰੋਧੀ ਲੋਕਾਂ ਨਾਲ ਮਿਲ ਕੇ ਸਾਜਿਸ਼ ਕਰਦੇ ਹਨ, ਚਾਹੇ ਰਿਹਾਨਾ ਹੋਵੇ, ਜਾਂ ਮੀਆਂ ਖਲੀਫਾ ਹੋਵੇ। ਰਾਹੁਲ ਜੀ, ਰਿਹਾਨਾ ਜੀ ਨਹੀਂ ਸਮਝਦੇ ਕਿ ਭਾਰਤੀ ਸੰਸਦ ਦੀ ਪ੍ਰਕਿਰਿਆ ਕੀ ਹੈ, ਤੁਸੀਂ ਤਾਂ ਸਮਝੋ। ਉਹ ਨਹੀਂ ਜਾਣਦੇ ਕਿਵੇਂ ਖੇਤੀ ਕਾਨੂੰਨਾਂ ਬਾਰੇ ਚਰਚਾ ਹੋਈ, 11 ਵਾਰੀ ਕਿਸਾਨ ਜਥੇਬੰਦੀਆਂ ਗੱਲਬਾਤ ਹੋ ਚੁੱਕੀ ਹੈ।"
ਦਿਲਜੀਤ ਨੇ ਰਿਹਾਨਾ ’ਤੇ ਕੱਢਿਆ ਗਾਣਾ
ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੌਮਾਂਤਰੀ ਪੌਪ ਸਿੰਗਰ ਰਿਹਾਨਾ ਦੀ ਸਿਫ਼ਤ ਵਿੱਚ ਗਾਣਾ ਕੱਢਿਆ ਹੈ। ਇਸ ਗਾਣੇ ਦਾ ਨਾਂ ਹੈ ਰਿ ਰਿ ਰਿ ਰਿਹਾਨਾ। ਇਸ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ।
ਰਿਹਾਨਾ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਟਵੀਟ ਕਰਕੇ ਕਿਹਾ ਸੀ ਕਿ ਇਨ੍ਹਾਂ ਬਾਰੇ ਗੱਲ ਨਹੀਂ ਹੋ ਰਹੀ ਹੈ।

ਰਿਹਾਨਾ ’ਤੇ ਗਾਣੇ ਬਾਰੇ ਦਿਲਜੀਤ-ਕੰਗਨਾ ਵਿੱਚ ਬਹਿਸ
ਕੰਗਨਾ ਰਨੌਤ ਨੇ ਦਿਲਜੀਤ ਦੇ ਰਿਹਾਨਾ ਬਾਰੇ ਗਾਣੇ ਦੇ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ, “ਇਹ ਕਦੋਂ ਤੋਂ ਪਲਾਨ ਹੋ ਰਿਹਾ ਹੈ? ਇੱਕ ਮਹੀਨਾ ਤਾਂ ਲਗਿਆ ਹੋਵੇਗਾ ਵੀਡੀਓ ਬਣਾਉਣ ਵਿੱਚ।”
ਦਿਲਜੀਤ ਦੋਸਾਂਝ ਨੇ ਟਵੀਟ ਦਾ ਜਵਾਬ ਦੇ ਕੇ ਕੰਗਨਾ ਦੇ ਟਵੀਟ ਬਾਰੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਕਿਹਾ, “ਗਾਣਾ ਤਾਂ 2 ਮਿੰਟ ਵਿੱਚ ਵੀ ਬਣਾ ਲੈਂਦੇ ਹਾਂ।”
ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਧਰਨਾ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਵਿੱਚ ਵਿਦਿਆਰਥੀ ਜਥੇਬੰਦੀਆਂ ਅਤੇ ਆਮ ਸ਼ਹਿਰੀ ਸੜਕ ਉੱਤੇ ਉਤਰੇ। ਪੰਜਾਬੀ ਕਵਿਤਰੀ ਸੁਖਵਿੰਦਰ ਅੰਮ੍ਰਿਤ ਨੇ ਵੀ ਆਪਣੇ ਵਿਚਾਰ ਰੱਖੇ।
ਇਹ ਪ੍ਰਦਰਸ਼ਨਕਾਰੀ ਜੰਤਰ ਮੰਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਧਰਨੇ ਵਿੱਚ ਵਿਦਿਆਰਥੀ, ਲੇਖਕ, ਕਾਰਕੁਨ, ਪ੍ਰੋਫੈੱਸਰ ਵੀ ਸ਼ਾਮਿਲ ਹੋਏ।
ਸੁਖਵਿੰਦਰ ਅੰਮ੍ਰਿਤ ਨੇ ਕਿਹਾ, "ਅਸੀਂ ਸਰਕਾਰ ਦੀਆਂ ਵਧੀਕੀਆਂ ਖਿਲਾਫ਼ ਧਰਨਾ ਦੇ ਰਹੇ ਹਾਂ। ਉਹ ਜਨਤਾ ਨੂੰ ਤੰਗ ਕਰਨ ਲੱਗੇ ਹਨ, ਲੰਘਣ ਨੂੰ ਥਾਂ ਵੀ ਨਹੀਂ ਦੇ ਰਹੇ, ਜੋ ਥਾਂ ਸਨ ਉਹ ਵੀ ਬੰਦ ਕਰ ਦਿੱਤੇ, ਕੱਚੇ ਰਾਹ ਵੀ ਪੱਟ ਦਿੱਤੇ। ਸਾਰੇ ਬਾਰਡਰਾਂ ਉੱਤੇ ਸਖਤੀ ਕਰ ਰਹੇ ਹਨ, ਪਤਾ ਨਹੀਂ ਕਿਹੜੇ ਗੱਲ ਤੋਂ ਡਰਦੇ ਹਨ ਕਿ ਇੰਨੀ ਫੌਜ ਖੜੀ ਕੀਤੀ ਹੈ। ਇੰਨੇ ਬੇਕਸਰੂ ਨੌਜਵਾਨ ਗ੍ਰਿਫ਼ਤਾਰ ਕਰ ਲਏ ਹਨ।"

"ਅਸੀਂ ਤਾਂ ਕਾਲੇ ਕਾਨੂੰਨ ਵਾਪਸ ਕਰਨ ਦੀ ਮੰਗ ਕਰੇ ਰਹੇ ਹਾਂ। ਅਸੀਂ ਕੁਝ ਮੰਗ ਨਹੀਂ ਰਹੇ, ਸਗੋਂ ਇੰਨ੍ਹਾਂ ਦਾ ਦਿੱਤਾ ਹੀ ਵਾਪਸ ਕਰਨ ਦੀ ਮੰਗ ਕਰ ਰਹੇ ਹਾਂ। ਇਹ ਹੁਣ ਜਨ ਅੰਦੋਲਨ ਬਣ ਗਿਆ ਹੈ, ਪਹਿਲਾਂ ਸਿਰਫ਼ ਕਿਸਾਨ ਅੰਦੋਲਨ ਸੀ।"
ਇਸ ਬਾਰੇ ਲਿਖੀ ਇੱਕ ਸ਼ੇਅਰ ਵੀ ਉਨ੍ਹਾਂ ਨੇ ਸੁਣਾਇਆ, "ਤੇਰੇ ਪਰਾਂ ਵਿੱਚ ਰਹਿਣੀ ਜਦੋਂ ਤੱਕ ਉਡਾਣ ਬਾਕੀ, ਰਹਿਣੇ ਹਨ ਉਦੋਂ ਤੱਕ ਇਹ ਇਮਤਿਹਾਨ ਬਾਕੀ, ਮੁਸ਼ਕਿਲ ਹੈ ਸਾਡੇ ਰਾਹ ਵਿੱਚ, ਅਸੀਂ ਮੁਸ਼ਕਿਲਾਂ ਦੇ ਰਾਹ ਵਿੱਚ ਦੇਖੋ ਕਿਸਦਾ ਬਚਦਾ ਹੈ ਨਾਮੋਨਿਸ਼ਾਨ ਬਾਕੀ।"
ਸੁਪਰੀਮ ਕੋਰਟ ਨੇ ਟਰੈਕਟਰ ਰੈਲੀ ਸਬੰਧੀ ਜਾਂਚ ਪਟੀਸ਼ਨਾਂ ਰੱਦ ਕੀਤੀਆਂ
ਸੁਪਰੀਮ ਕੋਰਟ ਨੇ ਗਣਤੰਤਰ ਦਿਵਸ ਮੌਕੇ ਰਾਜਧਾਨੀ ਵਿੱਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੀਡੀਆ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਨਾਂ ਕਿਸੇ ਸਬੂਤ ਦੇ ਕਿਸਾਨਾਂ ਨੂੰ "ਅੱਤਵਾਦੀ" ਨਾ ਐਲਾਨਣ।
ਚੀਫ਼ ਜਸਟਿਸ ਐੱਸਏ ਬੋਬੜੇ ਅਤੇ ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਵੀ ਰਾਮਸੁਬਰਾਮਨੀਅਮ 'ਤੇ ਆਧਾਰਤ ਬੈਂਚ ਨੇ ਪਟੀਸ਼ਨਾਂ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਤਿੰਨ ਪਟੀਸ਼ਨਰਾਂ ਨੂੰ ਆਪਣੀ ਅਰਜ਼ੀ ਸਰਕਾਰ ਕੋਲ ਲੈ ਕੇ ਜਾਣ ਲਈ ਕਿਹਾ।

ਤਸਵੀਰ ਸਰੋਤ, Reuters
ਚੀਫ਼ ਜਸਟਿਸ ਨੇ ਕਿਹਾ, "ਸਾਨੂੰ ਪੂਰਾ ਯਕੀਨ ਹੈ ਕਿ ਸਰਕਾਰ ਇਸ ਦੀ ਜਾਂਚ ਕਰ ਰਹੀ ਹੈ ਅਤੇ ਕਾਰਵਾਈ ਕਰ ਰਹੀ ਹੈ। ਅਸੀਂ ਮੀਡੀਆ ਵਿੱਚ ਸੁਣਿਆ ਹੈ ਜਿੱਥੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰੇਗਾ, ਅਸੀਂ ਇਸ ਵਿੱਚ ਕੋਈ ਦਖ਼ਲ ਨਹੀਂ ਦੇਣਾ ਚਾਹੁੰਦੇ। ਤੁਸੀਂ ਸਰਕਾਰ ਕੋਲ ਜਾ ਸਕਦੇ ਹੋ।"
ਦੀਪ ਸਿੱਧੂ ਉੱਤੇ ਇੱਕ ਲੱਖ ਰੁਪਏ ਦਾ ਇਨਾਮ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਨੇ ਦੀਪ ਸਿੱਧੂ ਬਾਰੇ ਜਾਣਕਾਰੀ ਦੇਣ 'ਤੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਹੈ। ਇਸ ਤੋਂ ਇਲਾਵਾ ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ਬਾਰੇ ਜਾਣਕਾਰੀ ਦੇਣ ਵਾਲੇ 'ਤੇ ਵੀ ਇੱਕ ਲੱਖ ਰੁਪਏ ਦਾ ਇਨਾਮ ਹੈ।

ਤਸਵੀਰ ਸਰੋਤ, Deep Sidhu/FB
26 ਜਨਵਰੀ ਦੀ ਹਿੰਸਾ ਵਿੱਚ ਸ਼ਮੂਲੀਅਤ ਕਾਰਨ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਉੱਤੇ 50,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਪ੍ਰਵੀਰ ਰੰਜਨ ਨੇ ਕਿਹਾ, "ਕ੍ਰਾਈਮ ਬ੍ਰਾਂਚ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਿੱਚ ਕੌਣ-ਕੌਣ ਸ਼ਾਮਲ ਸਨ, ਜਿਨ੍ਹਾਂ ਵਿੱਚ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਨੇ ਨਿਰਧਾਰਤ ਰਸਤੇ 'ਤੇ ਟਰੈਕਟਰ ਪਰੇਡ ਦੀ ਜਿੰਮੇਵਾਰੀ ਲਈ ਸੀ ਪਰ ਉਸ ਦੀ ਪਾਲਣਾ ਨਹੀਂ ਕੀਤੀ। ਅਸੀਂ ਰਸਤੇ ਬਦਲਣ ਵਿੱਚ ਮੁੱਖ ਆਗੂਆਂ ਦੀ ਭੂਮਿਕਾ ਦੀ ਪੜਤਾਲ ਕਰ ਰਹੇ ਹਾਂ।"
ਮਹਾਪੰਚਾਇਤ ਦੀ ਸਟੇਜ ਡਿੱਗੀ
ਜੀਂਦ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਇਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ।
ਉਹ ਮੰਚ 'ਤੇ ਸਨ, ਸੰਬੋਧਨ ਕਰਨ ਜਾ ਰਹੇ ਸਨ ਕਿ ਅਚਾਨਕ ਮੰਚ ਡਿੱਗ ਗਿਆ ਅਤੇ ਆਗੂਆਂ ਸਣੇ ਜੋ ਲੋਕ ਮੰਚ 'ਤੇ ਸਨ ਸਭ ਡਿੱਗ ਗਏ।
ਇਸ ਤੋਂ ਬਾਅਦ ਰਾਕੇਸ਼ ਟਿਕੈਤ ਉੱਠੇ ਅਤੇ ਬੋਲਨਾ ਸ਼ੁਰੂ ਕੀਤਾ।

ਤਸਵੀਰ ਸਰੋਤ, ANI
ਉਨ੍ਹਾਂ ਕਿਹਾ, "ਅਸੀਂ ਖਾਪ ਪੰਚਾਇਤ ਨੂੰ ਮੰਨਣ ਵਾਲੇ ਲੋਕ ਹਾਂ। ਰਾਜੇਵਾਲ ਤੇ ਕਮੇਟੀ ਦੇ ਜਿੰਨੇ ਵੀ ਲੀਡਰ ਹਨ, ਉਹ ਇਸ ਪੰਚਾਇਤ ਦਾ ਫੈਸਲਾ ਕਰਨਗੇ। ਤੁਹਾਡਾ ਸਾਥ ਚਾਹੀਦਾ ਹੈ।"
ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਜਦੋਂ ਜਦੋਂ ਰਾਜਾ ਡਰਦਾ ਹੈ, ਕਿਲੇਬੰਦੀ ਕਰਦਾ ਹੈ। ਕੰਡਿਆਲੀ ਤਾਰ ਜੋ ਅਸੀਂ ਖੇਤਾ ਵਿੱਚ ਨਹੀਂ ਲਾਉਂਦੇ ਉੱਥੇ ਲਾਏ ਗਏ, ਕੀਲਾਂ ਲਾਈਆਂ ਗਈਆਂ, ਕੀਲਾਂ ਤਾਂ ਲਾਲ ਕਿਲੇ ਦੀ ਕੰਧ 'ਤੇ ਵੀ ਲਾਈਆਂ ਗਈਆਂ ਸਨ, ਕਿੱਥੇ ਉਹ ਕਿਲਾ ਤੇ ਕਿਲੇ ਵਾਲੇ ਲੋਕ।"
ਉਨ੍ਹਾਂ ਦਾਅਵਾ ਕੀਤਾ, "ਕੀਲਾਂ ਸੋਰਮ ਪੰਚਾਇਤ ਦੇ ਦਫ਼ਤਰ ਅੰਦਰ ਲੈ ਕੇ ਜਾਵਾਂਗੇ ਅਤੇ ਆਉਣ ਵਾਲੇ 400 ਸਾਲਾਂ ਬਾਅਦ ਵੀ ਦਿਖਾਇਆ ਜਾਵੇਗਾ ਕਿ ਦਿੱਲੀ ਵਿੱਚ ਇਹ ਹੋਇਆ ਸੀ।"
ਰਾਕੇਸ਼ ਟਿਕੈਤ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ, "ਅਸੀਂ ਹਾਲੇ ਬਿਲ ਵਾਪਸੀ ਦੀ ਗੱਲ ਕੀਤੀ ਹੈ। ਜੇ ਗੱਦੀ ਵਾਪਸੀ ਦੀ ਗੱਲ ਕੀਤੀ ਤਾਂ ਕੀ ਕਰੋਗੇ। ਤੁਸੀਂ ਆਪਣਾ ਕੰਮ ਕਰ, ਬਿੱਲ ਵਾਪਸ ਲੈ ਲਓ, ਐੱਮਐੱਸਪੀ 'ਤੇ ਕਾਨੂੰਨ ਬਣਾ ਲਓ। ਸਾਡੀ ਕਿਸਾਨਾਂ ਦੀ ਕਮੇਟੀ ਨਾਲ ਬੈਠ ਕੇ ਗੱਲ ਕਰੋ।"
ਰਾਜ ਸਭਾ ਵਿੱਚ ਕਿਸਾਨ ਅੰਦੋਲਨ ਬਾਰੇ ਚਰਚਾ

ਤਸਵੀਰ ਸਰੋਤ, HINDUSTAN TIMES
ਗੁਲਾਮ ਮਬੀ ਆਜ਼ਾਦ ਨੇ ਕਿਹਾ, "ਕਿਸਾਨਾਂ ਅਤੇ ਸਰਕਾਰ ਵਿੱਚ ਬਣਿਆ ਤਣਾਅ ਕੋਈ ਨਵਾਂ ਨਹੀਂ ਹੈ। ਕਿਸਾਨ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਕਦੇ ਜ਼ਮੀਨੀਦਾਰੀ ਦੇ ਖ਼ਿਲਾਫ ਅਤੇ ਕਦੇ ਸਰਕਾਰ ਦੇ ਖ਼ਿਲਾਫ਼ ਲੜਦਾ ਰਿਹਾ ਹੈ।"
"ਮੈਂ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਹੋਏ ਉਸ ਕਿਸਾਨ ਅੰਦੋਲਨ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਦੋਂ ਅੰਗਰੇਜ਼ਾਂ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ।"
ਗੁਲਾਮ ਨਬੀ ਅਜ਼ਾਦ ਦੇ ਸੰਬੋਧਨ ਦੀਆਂ ਮੁੱਖ ਗੱਲਾਂ:-
- ਭਾਰਤ ਵਿੱਚ ਕਿਸਾਨ ਅੰਦੋਲਨਾਂ ਦੇ ਅਧਿਐਨ ਤੋਂ ਮੈਂ ਦੇਖਿਆ ਹੈ ਕਿ ਕਿਸਾਨਾਂ ਦੀ ਤਾਕਤ ਦੇਸ਼ ਵਿੱਚ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਤੋਂ ਅਸੀਂ ਜਿੱਤ ਨਹੀਂ ਸਕਦੇ ਅਤੇ ਨਾ ਹੀ ਕਿਸੇ ਨਤੀਜੇ ਉੱਪਰ ਪਹੁੰਚ ਸਕਦੇ ਹਾਂ।
- 1900 ਤੋਂ ਲੈ ਕੇ 1906 ਦੌਰਾਨ ਤਿੰਨ ਖੇਤੀ ਨਾਲ ਜੁੜੇ ਕਾਨੂੰਨ ਲਿਆਂਦੇ ਗਏ। ਪਹਿਲਾ, ਪੰਜਾਬ ਕੋਲੋਨਾਈਜ਼ੇਸ਼ਨ ਐਕਟ, ਦੁਆਬ-ਬਾਰੀ ਐਕਟ, ਦਿ ਕੋਲੋਨੀਅਲ ਐਕਟ।
- ਇਨ੍ਹਾਂ ਤਿੰਨਾਂ ਕਾਨੂੰਨਾਂ ਮੁਤਾਬਕ ਜ਼ਮੀਨ ਦੀ ਮਾਲਕ ਬ੍ਰਿਟੇਸ਼ ਸਰਕਾਰ ਨੇ ਹੋਣਾ ਸੀ ਜਦਕਿ ਕਿਸਾਨਾਂ ਨੂੰ ਮਾਲਕਾਨਾ ਹੱਕ ਤੋਂ ਵਾਂਝੇ ਰੱਖਿਆ ਜਾਣਾ ਸੀ।
- ਉਨ੍ਹਾਂ ਨੂੰ ਆਪਣੀ ਜ਼ਮੀਨ ਉੱਪਰ ਘਰ ਬਣਾਉਣ ਦੀ, ਦਰਖ਼ਤ ਕਟੱਣ ਦੀ ਆਗਿਆ ਨਹੀਂ ਹੋਵੇਗੀ।
- ਜੇ ਕਿਸੇ ਕਿਸਾਨ ਦਾ ਪੁੱਤਰ ਨਾਬਾਲਗੀ ਵਿੱਚ ਹੀ ਮਰ ਜਾਂਦਾ ਹੈ ਤਾਂ ਉਸ ਦੇ ਹਿੱਸੇ ਦੀ ਜ਼ਮੀਨ ਛੋਟੇ ਭਰਾ ਨੂੰ ਤਬਦੀਲ ਨਹੀਂ ਹੋਵੇਗੀ ਸਗੋਂ ਸਰਕਾਰ ਕੋਲ ਚਲੀ ਜਾਵੇਗੀ।
- ਇਸ ਨਾਲ ਬਵਾਲ ਖੜ੍ਹਾ ਹੋ ਗਿਆ ਅਤੇ 1907 ਵਿੱਚ ਅੰਦੋਲਨ ਖੜ੍ਹਾ ਹੋ ਗਿਆ ਜਿਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ, ਸਰਦਾਰ ਕਿਸ਼ਨ ਸਿੰਘ, ਘਸੀਟਾ ਰਾਮ, ਸੂਫ਼ੀ ਅੰਬਾ ਪ੍ਰਸਾਦ ਕਰ ਰਹੇ ਸਨ।
- ਅੰਦੋਲਨ ਪੂਰੇ ਪੰਜਾਬ ਵਿੱਚ ਹੋਇਆ। ਉਸ ਸਮੇਂ ਜੰਗ ਦੇ ਸੰਪਾਦਕ ਬਾਂਕੇ ਲਾਲ ਨੇ ਪੱਗੜੀ ਸੰਭਾਲ ਜੱਟਾ ਦਾ ਗੀਤ ਬਣਾਇਆ ਜੋ ਬੜਾ ਪ੍ਰਸਿੱਧ ਹੋਇਆ।
- ਸਰਕਾਰ ਨੇ ਉਸ ਬਿਲ ਵਿੱਚ ਸੋਧ ਦੀ ਤਜਵੀਜ਼ ਕੀਤੀ ਪਰ ਇਸ ਸੋਧ ਤੋਂ ਬਾਅਦ ਅੰਦੋਲਨ ਹੋਰ ਭਖ਼ ਗਿਆ ਕਿਉਂਕਿ ਇਹ ਸੋਧਾਂ ਕਿਸਾਨਾਂ ਦੇ ਮਨ ਮੁਤਾਬਕ ਨਹੀਂ ਸਨ।
- ਉਸ ਸਮੇਂ ਭਾਰਤ ਯੂਨਾਈਟਡ ਸੀ ਅਤੇ ਰਾਵਲਪਿੰਡੀ,ਗੁੱਜਰਾਂਵਾਲਾ ਅਤੇ ਲਾਹੌਰ ਵਿੱਚ ਹਿੰਸਾ ਹੋਣ ਲੱਗੀ, ਨਤੀਜਾ ਇਹ ਹੋਇਆ ਕਿ ਸਰਕਾਰ ਨੇ ਤਿੰਨੇ ਬਿਲ ਵਾਪਸ ਕੀਤੇ।
ਗੁਲਾਮ ਨਬੀ ਅਜ਼ਾਦ ਨੇ ਬ੍ਰਿਟਿਸ਼ ਰਾਜ ਦੌਰਾਨ ਕਿਸਾਨਾਂ ਵੱਲੋਂ ਚਲਾਈਆਂ ਗਈਆਂ ਹੋਰ ਵੀ ਮੁਹਿੰਮਾਂ ਬਾਰੇ ਗੱਲ ਕੀਤੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












