ਸੁਮਿਤਰਾ ਨਾਇਕ: ਗਰੀਬੀ, ਹਿੰਸਾ ਸਣੇ ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣ ਵਾਲੀ ਰਗਬੀ ਖਿਡਾਰਨ

ਸੁਮਿਤਰਾ ਨਾਇਕ
ਤਸਵੀਰ ਕੈਪਸ਼ਨ, ਸੁਮਿਤਰਾ ਜ਼ਿੰਦਗੀ ਦੇ ਔਖੇ ਪੈਂਡਿਆਂ ਦਾ ਤਾਪ ਝੱਲਦਿਆਂ ਸਖ਼ਤ ਕਿਰਦਾਰ ਬਣ ਗਈ ਸੀ

ਇਹ ਸਾਲ 2008 ਦੀ ਗੱਲ ਹੈ। ਓਡੀਸ਼ਾ ਵਿੱਚ ਖੇਡ ਮੈਦਾਨ ਦੇ ਬਾਹਰ ਇੱਕ ਕੁੜੀ ਖੜ੍ਹੀ, ਇੱਕ ਅੰਡਾਕਾਰ ਗੇਂਦ ਨੂੰ ਲੈ ਕੇ ਸੰਘਰਸ਼ ਕਰਦੀ ਟੀਮ ਨੂੰ ਦੇਖ ਰਹੀ ਸੀ।

ਉਸ ਕੁੜੀ ਮੁਤਾਬਕ ਉਹ ਗੇਂਦ ਕਿਸੇ ਡਾਇਨਾਸੌਰ ਦੇ ਅੰਡੇ ਵਾਂਗ ਲੱਗ ਰਹੀ ਸੀ। ਕੁੜੀ ਨੇ ਪਹਿਲੀ ਵਾਰ ਰਗਬੀ ਦੇਖੀ ਸੀ ਤੇ ਉਹ ਕੁੜੀ ਸੁਮਿਤਰਾ ਨਾਇਕ ਸੀ, ਜੋ ਅੱਜ ਨੈਸ਼ਨਲ ਵੂਮੈਨ ਰਗਬੀ ਟੀਮ ਦਾ ਹਿੱਸਾ ਹੈ।

ਇਹ ਵੀ ਪੜ੍ਹੋ-

ਸੁਮਿਤਰਾ ਮਲਕੜੀ ਜਿਹੀ ਉਮਰ ਦੀ ਸੀ, ਜਿਸ ਵੇਲੇ ਉਸ ਨੇ ਭੁਵਨੇਸ਼ਵਰ ਦੇ ਕਾਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਵਿੱਚ ਪਹਿਲੀ ਗੇਮ ਖੇਡੀ ਸੀ।

ਸੁਮਿਤਰਾ ਜ਼ਿੰਦਗੀ ਦੇ ਔਖੇ ਪੈਂਡਿਆਂ ਦਾ ਤਾਪ ਝੱਲਦਿਆਂ ਸਖ਼ਤ ਕਿਰਦਾਰ ਬਣ ਗਈ ਸੀ।

ਜ਼ਿੰਦਗੀ ਦੇ ਔਖੇ ਪੈਂਡੇ

ਸੁਮਿਤਰਾ ਦਾ ਜਨਮ 2 ਮਾਰਚ, 2000 ਨੂੰ ਓਡੀਸ਼ਾ ਦੇ ਜ਼ਿਲ੍ਹਾ ਜਜਪੁਰ ਦੇ ਪਿੰਡ ਦੁਬੁਰੀ ਵਿੱਚ ਹੋਇਆ ਸੀ ਪਰ ਪਤੀ ਵੱਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਉਨ੍ਹਾਂ ਦੀ ਮਾਂ ਨੂੰ ਆਪਣੇ 3 ਬੱਚਿਆਂ ਨਾਲ ਪਿੰਡ ਛੱਡਣਾ ਪਿਆ।

ਸੁਮਿਤਰਾ ਦੇ ਪਿਤਾ ਨੇ ਇੱਕ ਵਾਰ ਪਰਿਵਾਰ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਬਚ ਗਏ।

ਸੁਮਿਤਰਾ ਨਾਇਕ
ਤਸਵੀਰ ਕੈਪਸ਼ਨ, ਸੁਮਿਤਰਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਖੇਡ ਨੂੰ ਅਜੇ ਤੱਕ ਪਛਾਣ ਵੀ ਨਹੀਂ ਮਿਲੀ

ਉਨ੍ਹਾਂ ਦੀ ਮਜਬੂਰ ਮਾਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਬੱਚੇ ਅਜਿਹੇ ਮਾਹੌਲ ਤੋਂ ਦੂਰ ਵੱਡੇ ਹੋਣ। ਸੁਮਿਤਰਾ ਨੇ ਕਾਲਿੰਗਾ ਇੰਸਟੀਚਿਊਟ ਵਿੱਚ ਚੌਥੀ ਜਮਾਤ ਵਿੱਚ ਦਾਖ਼ਲਾ ਲਿਆ, ਜਿੱਥੇ ਕਬਾਇਲੀ ਬੱਚਿਆਂ ਨੂੰ ਸਿੱਖਿਆ ਅਤੇ ਖੇਡ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।

ਸੁਮਿਤਰਾ ਦੀ ਮਾਂ ਇੱਕ ਬਿਊਟੀ ਪਾਰਲਰ ਚਲਾਉਂਦੀ ਹੈ, ਉਨ੍ਹਾਂ ਨੂੰ ਰਗਬੀ ਬਾਰੇ ਕੁਝ ਵੀ ਨਹੀਂ ਪਤਾ ਸੀ ਅਤੇ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਕਿ ਖਿਡਾਰੀ ਕਿਵੇਂ ਗੇਂਦ ਲਈ ਇੱਕ-ਦੂਜੇ ਉੱਤੇ ਡਿੱਗਦੇ ਹਨ ਤਾਂ ਉਹ ਡਰ ਗਈ।

ਪਰ ਦ੍ਰਿੜ ਧੀ ਨੇ ਇਹ ਕਹਿ ਕੇ ਆਪਣੀ ਮਾਂ ਨੂੰ ਮਨਾ ਲਿਆ ਕਿ ਵੱਖ-ਵੱਖ ਤਰੀਕਿਆਂ ਨਾਲ ਉਨ੍ਹਾਂ ਨੂੰ ਆਪਣੇ-ਆਪ ਨੂੰ ਬਚਾਉਣ ਦੇ ਗੁਰ ਸਿਖਾਏ ਜਾਂਦੇ ਹਨ।

ਸੁਮਿਤਰਾ ਨੇ ਕਿਹਾ ਕਿ ਉਹ ਖੇਡ ਜਾਰੀ ਰੱਖਣ ਅਤੇ ਇਸ ਮੁਕਾਮ ਤੱਕ ਪਹੁੰਚਣ ਵਿੱਚ ਸਫ਼ਲ ਰਹੀ ਕਿਉਂਕਿ ਉਨ੍ਹਾਂ ਦੀ ਮਾਂ ਨੇ ਉਸ ਵੇਲੇ ਸਾਹਸ ਦਿਖਾਇਆ।

ਮੈਦਾਨ 'ਚ ਉਤਰਨਾ

ਸੁਮਿਤਰਾ ਜਲਦ ਹੀ ਸਟੇਟ ਪੱਧਰ 'ਤੇ ਰਗਬੀ ਵਿੱਚ ਨਜ਼ਰ ਆਈ ਅਤੇ ਮੈਡਲ ਜਿੱਤਣ ਲੱਗੀ।

ਉਹ ਵੇਲਾ ਸੀ ਜਦੋਂ ਹਰ ਖੇਡ, ਕੁਝ ਨਵਾਂ ਸਿੱਖਣ ਦਾ ਤਜਰਬਾ ਅਤੇ ਹੁਨਰ ਨਿਖਾਰਨ ਦਾ ਮੌਕਾ ਦੇ ਰਹੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

2016 ਵਿੱਚ, ਉਨ੍ਹਾਂ ਦੀ ਚੋਣ ਭਾਰਤ ਦੀ ਕੌਮੀ ਟੀਮ ਵਿੱਚ ਹੋਈ ਅਤੇ ਦੁਬਈ ਵਿੱਚ ਏਸ਼ਿਆਈ ਚੈਂਪੀਅਨਸ਼ਿਪ (ਅੰਡਰ-18) ਵਿੱਚ ਕਾਂਸੇ ਦਾ ਤਮਗਾ ਜਿੱਤਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਧਰਤੀ 'ਤੇ ਖੇਡਣਾ ਪਸੰਦ ਕਰਦੀ ਹੈ ਕਿਉਂਕਿ ਉੱਥੇ ਲੋਕਾਂ ਨੂੰ ਮਿਲਣ ਦੇ ਮੌਕੇ ਮਿਲਦੇ ਹਨ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

2019 ਵਿੱਚ ਏਸ਼ੀਅਨ ਵੂਮੈਨ ਰਗਬੀ ਚੈਂਪੀਅਨਸ਼ਿਪ ਸੁਮਿਤਰਾ ਅਤੇ ਭਾਰਤੀ ਟੀਮ ਲਈ ਬੇਹੱਦ ਖ਼ਾਸ ਸੀ ਕਿਉਂਕਿ ਹਰੇਕ ਟੀਮ ਵਿੱਚ 7 ਦੀ ਬਜਾਇ 15 ਖਿਡਾਰੀ ਸ਼ਾਮਲ ਹੋਏ।

ਟੀਮ ਨੇ ਚੁਣੌਤੀ ਨੂੰ ਬੇਹੱਦ ਵਧੀਆ ਢੰਗ ਨਾਲ ਮਾਤ ਦਿੱਤੀ ਅਤੇ ਉਨ੍ਹਾਂ ਨੇ ਕਾਂਸੇ ਦਾ ਮੈਡਲ ਜਿੱਤਿਆ।

ਅਗਲੇਰੀ ਸੋਚ

ਸੁਮਿਤਰਾ ਚਾਹੁੰਦੀ ਹੈ ਕਿ ਭਾਰਤੀ ਟੀਮ ਏਸ਼ੀਆ ਦੀ ਰੈਂਕਿੰਗ ਵਿੱਚ 5ਵੇਂ ਸਥਾਨ 'ਤੇ ਪਹੁੰਚੇ ਜੋ ਮੌਜੂਦਾ ਸਮੇਂ ਵਿੱਚ ਦਸਵੇਂ ਵਿੱਚੋਂ ਨੌਵੀਂ ਥਾਂ 'ਤੇ ਹੈ ਅਤੇ ਉਲੰਪਿਕਸ ਖੇਡਾਂ ਵਿੱਚ ਭਾਗ ਲਵੇ।

ਰਗਬੀ ਟੀਮ
ਤਸਵੀਰ ਕੈਪਸ਼ਨ, ਸੁਮਿਤਰਾ ਦਾ ਕਹਿਣਾ ਹੈ ਕਿ ਟੀਮ ਨੂੰ ਮੌਜੂਦਾ ਰੈਂਕ ਵਿੱਚ ਸੁਧਾਰ ਕਰਨ ਦੀ ਲੋੜ ਹੈ

ਉਨ੍ਹਾਂ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਆਪਣੇ ਫ਼ੈਸਲੇ ਆਪ ਲੈਣ ਦਾ ਹੱਕ ਹੋਣਾ ਚਾਹੀਦਾ ਹੈ, ਜੋ ਅਜੇ ਵੀ ਉਨ੍ਹਾਂ ਦੇ ਮਾਪਿਆਂ ਵੱਲੋਂ ਲਏ ਜਾਂਦੇ ਹਨ।

ਸੁਮਿਤਰਾ ਕਹਿੰਦੇ ਹਨ ਕਿ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਅਤੇ ਸਮਾਜ ਸਾਹਮਣੇ ਮਾਪਿਆਂ ਦੀ ਸੋਚ ਬਦਲਣੀ ਚਾਹੀਦੀ ਹੈ।

ਹਾਲਾਂਕਿ, ਸਿੱਖਿਆ ਅਤੇ ਸਿਖਲਾਈ ਸੁਮਿਤਰਾ ਲਈ ਦਿੱਕਤ ਨਹੀਂ ਬਣੇ, ਪਰ ਰਗਬੀ ਨੂੰ ਕਰੀਅਰ ਵਜੋਂ ਅਪਣਾਉਣਾ ਅਜੇ ਵੀ ਔਖਾ ਹੈ ਕਿਉਂਕਿ ਇਸ ਕਾਰਨ ਨੌਕਰੀ ਨਹੀਂ ਮਿਲ ਸਕਦੀ ਅਤੇ ਨਾ ਹੀ ਕੋਈ ਨਗਦੀ ਇਨਾਮ।

ਸੁਮਿਤਰਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਖੇਡ ਨੂੰ ਅਜੇ ਤੱਕ ਪਛਾਣ ਵੀ ਨਹੀਂ ਮਿਲੀ।

(ਇਹ ਜਾਣਕਾਰੀ ਬੀਬੀਸੀ ਵੱਲੋਂ ਸੁਮਿਤਰਾ ਨਾਇਕ ਨੂੰਈਮੇਲ ਰਾਹੀਂ ਭੇਜੇ ਸਵਾਲਾਂ ਦੇ ਜਵਾਬ 'ਤੇ ਆਧਾਰਿਤ ਹੈ।)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)