ਬਾਇਡਨ ਦੇ ਆਰਥਿਕ ਰਾਹਤ ਪੈਕੇਜ ਵਿੱਚ ਹਰੇਕ ਅਮਰੀਕੀ ਨੂੰ 1 ਲੱਖ ਰੁਪਏ ਤੋਂ ਇਲਾਵਾ ਹੋਰ ਕੀ ਹੈ

ਜੋਅ ਬਾਇਡਨ 20 ਜਨਵਰੀ ਨੂੰ ਅਮਰੀਕੀ ਅਹੁਦੇ ਦੀ ਸਹੁੰ ਚੁੱਕਣਗੇ

ਤਸਵੀਰ ਸਰੋਤ, Getty Images

ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਅਹੁਦਾ ਸੰਭਾਲਣ ਤੋਂ ਇੱਕ ਹਫ਼ਤਾ ਪਹਿਲਾਂ ਕੋਰੋਨਾਵਾਇਰਸ ਦੀ ਝੰਬੀ ਅਮਰੀਕੀ ਆਰਥਿਕਤਾ ਲਈ 1.9 ਟ੍ਰਿਲੀਅਨ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦੀ ਤਜਵੀਜ਼ ਐਲਾਨ ਕੀਤਾ ਹੈ।

ਜੇ ਕਾਂਗਰਸ ਨੇ ਇਸ ਨੂੰ ਪਾਸ ਕਰ ਦਿੱਤਾ ਤਾਂ ਇਸ ਵਿੱਚੋਂ ਇੱਕ ਟ੍ਰਿਲੀਅਨ ਡਾਲਰ, ਪਰਿਵਾਰਾਂ ਲਈ ਹੋਣਗੇ ਅਤੇ 1,400 ਡਾਲਰ (ਲਗਭਗ ਇੱਕ ਲੱਖ ਭਾਰਤੀ ਰੁਪਏ) ਹਰੇਕ ਅਮਰੀਕੀ ਨੇ ਖਾਤੇ ਵਿੱਚ ਸਿੱਧੇ ਪਾਏ ਜਾਣਗੇ।

ਇਸ ਰਾਹਤ ਪੈਕੇਜ ਵਿੱਚ 415 ਬਿਲੀਅਨ ਡਾਲਰ ਕੋਰੋਨਾਵਾਇਰਸ ਨਾਲ ਲੜਾਈ ਅਤੇ 440 ਬਿਲੀਅਨ ਡਾਲਰ ਛੋਟੇ ਕਾਰੋਬਾਰਾਂ ਲਈ ਰੱਖੇ ਗਏ ਹਨ।

ਇਹ ਵੀ ਪੜ੍ਹੋ:

ਜੋਅ ਬਾਇਡਨ ਨੇ 3,85,000 ਅਮਰੀਕੀ ਜਾਨਾਂ ਲੈਣ ਵਾਲੀ ਮਹਾਂਮਾਰੀ ਨੂੰ ਹਰਾਉਣ ਦਾ ਵਾਅਦਾ ਕੀਤਾ ਹੈ।

ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਨੇ ਮਹਾਂਮਾਰੀ ਨਾਲ ਲੜਾਈ ਵਿੱਚ ਟਰੰਪ ਨਾਲੋਂ ਬਹਿਤਰ ਕਾਰਗੁਜ਼ਾਰੀ ਦਾ ਵਾਅਦਾ ਕੀਤਾ ਸੀ।

ਬਾਇਡਨ ਨੇ ਆਪਣੀ ਤਜਵੀਜ਼ ਦਾ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਅਮਰੀਕਾ ਵਿੱਚ ਸਰਦੀ ਪੈ ਰਹੀ ਹੈ ਅਤੇ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ ਵਿੱਚ ਰੋਜ਼ਾਨਾ ਦੋ ਲੱਖ ਕੇਸ ਸਾਹਮਣੇ ਆ ਰਹੇ ਹਨ। ਕਿਸੇ-ਕਿਸੇ ਦਿਨ ਤਾਂ ਇਸ ਦੀ ਵਜ੍ਹਾ ਨਾਲ ਚਾਰ ਹਜ਼ਾਰ ਤੱਕ ਜਾਨਾਂ ਚਲੀਆਂ ਜਾਂਦੀਆਂ ਹਨ।

ਬਾਇਡਨ ਨੇ ਕੀ ਕਿਹਾ ਸੀ?

ਜੋਅ ਬਾਇਡਨ ਨੇ ਵੀਰਵਾਰ ਰਾਤ ਨੂੰ ਆਪਣੇ ਘਰੇਲੂ ਸ਼ਹਿਰ ਵਿਲਮਿੰਗਟਨ ਡਿਲਾਵਰੇ ਵਿੱਚ ਕਿਹਾ, "ਡੂੰਘਾ ਮਨੁੱਖੀ ਦੁੱਖ ਸਾਫ਼ ਦਿਸ ਰਿਹਾ ਹੈ ਅਤੇ ਬਰਾਬਾਦ ਕਰਨ ਲਈ ਕੋਈ ਸਮਾਂ ਨਹੀਂ ਹੈ।"

"ਸਾਡੇ ਦੇਸ਼ ਦੀ ਸਿਹਤ ਦਾਅ ਉੱਪਰ ਲੱਗੀ ਹੋਈ ਹੈ, ਸਾਨੂੰ ਹੁਣ ਕਾਰਵਾਈ ਕਰਨ ਦੀ ਲੋੜ ਹੈ।"

ਉਨ੍ਹਾਂ ਨੇ ਕਿਹਾ,"ਰੁਕਾਵਟਾਂ ਆਉਣਗੀਆਂ ਪਰ ਮੈਂ ਸਾਡੀ ਪ੍ਰੋਗਰੈਸ ਅਤੇ ਝਟਕਿਆਂ ਬਾਰੇ ਤੁਹਾਡੇ ਨਾਲ ਹਮੇਸ਼ਾ ਈਮਾਨਦਾਰ ਰਹਾਂਗਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਆਰਥਿਕ ਰਾਹਤ ਪੈਕੇਜ ਵਿੱਚ ਕੀ ਹੈ?

ਇਸ ਸਮੇਂ ਲਗਭਗ ਗਿਆਰਾਂ ਮਿਲੀਅਨ ਲੋਕ ਨੌਕਰੀਆਂ ਗੁਆ ਚੁੱਕੇ ਹਨ। ਬੇਰੁਜ਼ਗਾਰਾਂ ਨੂੰ ਪਹਿਲਾਂ 300 ਡਾਲਰ ਹਫ਼ਤੇ ਦੇ ਮਿਲਦੇ ਸਨ ਉਹ ਹੁਣ ਵਧਾ ਕੇ 400 ਡਾਲਰ ਪ੍ਰਤੀ ਹਫ਼ਤਾ ਕਰ ਦਿੱਤੇ ਜਾਣਗੇ।

ਇਹ ਵਾਧਾ ਸਤੰਬਰ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਘਰਾਂ ਨੂੰ ਖਾਲੀ ਕਰਨ ਬਾਰੇ ਵੀ ਵਾਧੂ ਸਮਾਂ (ਮੋਰੋਟੋਰੀਅਮ) ਦਿੱਤਾ ਜਾਣਾ ਹੈ।

ਪਿਛਲੇ ਮਹੀਨੇ ਹਰੇਕ ਅਮਰੀਕੀ ਨੂੰ 600 ਡਾਲਰ ਦਿੱਤੇ ਗਏ ਸਨ ਅਤੇ ਬਾਇਡਨ ਵੱਲੋਂ ਤਜਵੀਜ਼ ਕੀਤੇ ਗਏ 1400 ਡਾਲਰ ਇਸ ਤੋਂ ਵੱਖਰੇ ਹੋਣਗੇ।

ਭਾਵ, ਟਰੰਪ ਵੱਲੋਂ ਐਲਾਨੇ 600 ਡਾਲਰ ਅਤੇ ਬਾਇਡਨ ਦੇ 1400 ਡਾਲਰ ਮਿਲਾ ਕੇ 2000 ਡਾਲਰ ਮਿਲਣਗੇ।

ਇਸ ਤੋਂ ਇਲਾਵਾ ਬਾਇਡਨ ਸੰਸਦ ਨੂੰ ਅਮਰੀਕਾ ਵਿੱਚ ਮਿਲਣ ਵਾਲੀ ਪ੍ਰਤੀ ਘਾਂਟਾ 15 ਡਾਲਰ ਦੀ ਘੱਟੋ-ਘੱਟ ਮਜ਼ਦੂਰੀ ਨੂੰ ਵੀ ਦੁੱਗਣਾ ਕਰਨ ਦੀ ਅਪੀਲ ਕਰਨਗੇ। ਇਹ ਇੱਕ ਅਜਿਹਾ ਵਾਅਦਾ ਹੈ ਜੋ ਡੈਮੋਕਰੇਟ ਪਾਰਟੀ ਮਹਾਂਮਾਰੀ ਤੋਂ ਪਹਿਲਾਂ ਦੀ ਕਰ ਰਹੀ ਹੈ।

ਟਰੰਪ ਤੇ ਬਾਇਡਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਾਇਡਨ ਦਾ ਕਾਰਜਕਾਲ ਉਸ ਸਮੇਂ ਸ਼ੁਰੂ ਹੋਵੇਗਾ ਜਦੋਂ ਮੌਜੂਦਾ ਰਾਸ਼ਟਰਪਤੀ ਟਰੰਪ ਉੱਪਰ ਮਹਾਂਦੋਸ਼ ਦੀ ਸੁਣਵਾਈ ਵੀ ਹੋ ਰਹੀ ਹੋਵੇਗੀ।

ਸੰਸਦ ਪਰਵਾਨ ਕਰੇਗੀ?

ਰਿਪਬਲਿਕਨ ਸੰਸਦ ਮੈਂਬਰ ਮਹਾਂਮਾਰੀ ਨਾਲ ਲੜਨ ਲਈ ਹੋਰ ਖਰਬਾਂ ਡਾਲਰ ਦਾ ਕਰਜ਼ ਜੋੜਨ ਦਾ ਵਿਰੋਧ ਕਰ ਸਕਦੇ ਹਨ।

ਜੋਅ ਬਾਇਡਨ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਯੋਜਨਾ "ਸਸਤੀ ਨਹੀਂ ਹੈ"।

ਅਜਿਹੇ ਵਿੱਚ ਬਾਇਡਨ ਨੂੰ ਦੋਵਾਂ ਸਦਨਾਂ ਵਿੱਚ ਬੈਠੇ ਆਪਣੇ ਡੈਮੋਕਰੇਟ ਸਾਂਸਦਾਂ ਦਾ ਸਹਾਰਾ ਮਿਲ ਸਕਦਾ ਹੈ।

ਜ਼ਿਕਰਯੋਗ ਹੈ ਕਿ ਬਾਇਡਨ ਦਾ ਕਾਰਜਕਾਲ ਉਸ ਸਮੇਂ ਸ਼ੁਰੂ ਹੋਵੇਗਾ ਜਦੋਂ ਮੌਜੂਦਾ ਰਾਸ਼ਟਰਪਤੀ ਟਰੰਪ ਉੱਪਰ ਮਹਾਂਦੋਸ਼ ਦੀ ਸੁਣਵਾਈ ਵੀ ਹੋ ਰਹੀ ਹੋਵੇਗੀ।

ਹਾਲੇ ਇਹ ਸਪਸ਼ਟ ਨਹੀਂ ਹੈ ਕਿ ਸੈਨੇਟ ਕਿੰਨੀ ਫ਼ੁਰਤੀ ਨਾਲ ਕੰਮ ਕਰ ਸਕੇਗੀ- ਕੀ ਇਹ ਟਰੰਪ ਨੂੰ ਮੁਜਰਮ ਕਰਾਰ ਦੇਣ ਬਾਰੇ ਵੋਟ ਕਰੇਗੀ ਜਾਂ ਨਹੀਂ?

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)