ਆਰ ਵੈਸ਼ਾਲੀ ਨੇ ਕਿਵੇਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸ਼ਤਰੰਜ ਦੀ ਬਾਜ਼ੀ ਜਿੱਤਣੀ ਸਿੱਖੀ

ਉਹ ਹਾਲੇ ਬਹੁਤ ਘੱਟ ਉਮਰ, ਮਹਿਜ਼ 14 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੇ ਮੁੰਬਈ ਵਿੱਚ ਹੋਏ ਨੈਸ਼ਨਲ ਵੂਮੈਨ ਚੈਲੇਂਜ਼ਰ ਟੁਰਨਾਮੈਂਟ ਵਿੱਚ ਜਿੱਤ ਹਾਸਿਲ ਕੀਤੀ। ਬਹੁਤ ਸਾਰੇ ਜੂਨੀਅਰ ਟੂਰਨਾਮੈਂਟਾਂ ਵਿੱਚ ਜਿੱਤ ਦਰਜ ਕਰਵਾਉਣ ਤੋਂ ਬਾਅਦ ਇੱਹ ਪਹਿਲਾ ਵੱਡਾ ਮੀਲ ਪੱਥਰ ਸੀ ਅਤੇ ਇਸ ਤੋਂ ਬਾਅਦ ਆਰ ਵੈਸ਼ਾਲੀ ਨੇ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਅਤੇ ਦੁਨੀਆਂ ਨੇ ਉਨ੍ਹਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2017 ਵਿੱਚ ਏਸ਼ੀਅਨ ਇੰਡੀਵਿਜੂਅਲ ਬਲੀਟਜ਼ ਚੈਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਜਦੋਂ ਸਾਲ 2018 ਵਿੱਚ ਉਹ ਇੰਡੀਅਨ ਵੂਮੈਨ ਮਾਸਟਰ (ਡਬਲਿਊਜੀਐੱਮ) ਬਣੇ ਤਾਂ ਸਾਬਕਾ ਚੈਂਪੀਅਨ ਗ੍ਰੈਂਡ ਮਾਸਟਰ ਵਿਸ਼ਵਾਨਾਥਨ ਆਨੰਦ ਨੇ ਟਵੀਟ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ:
ਸ਼ਤਰੰਜ ਦੀ ਖੇਡ ਆਰ. ਵੈਸ਼ਾਲੀ ਦੀ ਪਰਿਵਾਰਿਕ ਖੇਡ ਹੈ। ਉਨ੍ਹਾਂ ਦਾ ਪੰਦਰਾਂ ਸਾਲਾਂ ਦਾ ਭਰਾ ਆਰ ਪ੍ਰਾਗਗਨੰਧਾ ਦੁਨੀਆਂ ਦੇ ਛੋਟੀ ਉਮਰ ਦੇ ਗ੍ਰੈਂਡ ਮਾਸਟਰਾਂ ਵਿੱਚੋਂ ਇੱਕ ਹੈ।
19 ਸਾਲਾ ਵੈਸ਼ਾਲੀ, ਵੱਡੀ ਭੈਣ, ਸ਼ਤਰੰਜ ਵੱਚ ਇੱਕ ਵੂਮੈਨ ਗ੍ਰੈਂਡ ਮਾਸਟਰ ਹੈ। ਉਹ ਜਲਦ ਹੀ ਆਪਣੇ ਛੋਟੇ ਭਰਾ ਦੀ ਨਕਲ ਕਰਦਿਆਂ ਖ਼ੁਦ ਗ੍ਰੈਂਡ ਮਾਸਟਰ ਬਣਨਾ ਚਾਹੁੰਦੀ ਹੈ।
ਭਾਰਤ ਦੀ ਚੈਸ ਰਾਜਧਾਨੀ ਚੇਨਈ ਵਿੱਚ ਰਹਿਣ ਵਾਲੇ ਭੈਣ-ਭਰਾਵਾਂ ਨੇ ਬਹੁਤ ਹੀ ਛੋਟੀ ਉਮਰ 'ਚ ਇਹ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਸੀ।
ਵੈਸ਼ਾਲੀ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਨੇ ਸਾਲ 2012 ਵਿੱਚ ਅੰਡਰ 11 ਅਤੇ ਅੰਡਰ-13 ਨੈਸ਼ਨਲ ਚੈਸ ਚੈਂਪੀਅਨਸ਼ਿਪ ਜਿੱਤੀ।
ਉਸੇ ਸਾਲ ਉਨ੍ਹਾਂ ਨੇ ਕੋਲੰਬੋ ਵਿੱਚ ਹੋਈ ਅੰਡਰ-12 ਏਸ਼ੀਅਨ ਚੈਂਪੀਅਨਸ਼ਿਪ ਦੇ ਨਾਲ-ਨਾਲ ਅਤੇ ਸਲੋਵੇਨੀਆ ਵਿੱਚ ਹੋਈ ਅੰਡਰ-12 ਯੂਥ ਚੈਸ ਚੈਂਪੀਅਨਸ਼ਿਪ ਵੀ ਜਿੱਤੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਜ਼ਬੂਤ ਨੀਂਹ
ਵੈਸ਼ਾਲੀ ਕਹਿੰਦੇ ਹਨ, “ਜਦੋਂ ਕਿ ਚੇਨੱਈ ਸ਼ਹਿਰ ਸ਼ਤਰੰਜ ਦੀ ਖੇਡ ਲਈ ਇੱਕ ਸੁਖਾਵਾਂ ਵਾਤਾਵਰਣ ਮੁਹੱਈਆ ਕਰਵਾਉਂਦਾ ਹੈ, ਉਨ੍ਹਾਂ ਨੂੰ ਸ਼ੁਰੂਆਤ ਵਿੱਚ ਵਿੱਤੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸ਼ਤਰੰਜ ਸਿਖਲਾਈ ਅਤੇ ਆਉਣ-ਜਾਣ ਦੀਆਂ ਲੋੜਾਂ ਕਾਰਨ ਇੱਕ ਮਹਿੰਗੀ ਖੇਡ ਹੋ ਸਕਦੀ ਹੈ।”
ਆਪਣੀ ਸਿਖਲਾਈ ਦੇ ਸ਼ੁਰੂਆਤੀ ਦਿਨਾਂ ਵਿੱਚ, ਉਨ੍ਹਾਂ ਕੋਲ ਕੰਪਿਊਟਰ ਨਹੀਂ ਸੀ ਅਤੇ ਉਨ੍ਹਾਂ ਨੂੰ ਬੁਨਿਆਦੀ ਗਿਆਨ ਅਤੇ ਖੇਡ ਦੀਆਂ ਰਣਨੀਤੀਆਂ ਵਿਕਸਿਤ ਕਰਨ ਲਈ ਕਿਤਾਬਾਂ 'ਤੇ ਹੀ ਨਿਰਭਰ ਰਹਿਣਾ ਪੈਂਦਾ ਸੀ।
ਸ਼ੁਰੂਆਤ ਵਿੱਚ ਉਹ ਕਈ ਐਡਵਾਂਸ ਚੈਸ ਸੋਫ਼ਟਵੇਅਰਜ਼ ਅਤੇ ਟੂਲਜ਼ ਜ਼ਰੀਏ ਸਿੱਖਣ ਤੋਂ ਵਾਂਝੇ ਰਹੇ।
ਇਹ 2012 ਵਿੱਚ ਸਲੋਵੇਨੀਅ ਵਿੱਚ ਹੋਈ ਵਰਲਡ ਯੂਥ ਚੈਸ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਹੀ ਹੋਇਆ ਕਿ ਵੈਸ਼ਾਲੀ ਨੂੰ ਸਪੋਂਸਰਸ਼ਿਪ ਜ਼ਰੀਏ ਇੱਕ ਲੈਪਟੋਪ ਮਿਲਿਆ-ਅਜਿਹੀ ਚੀਜ਼ ਨੇ ਇੱਕ ਖਿਡਾਰੀ ਵਜੋਂ ਉਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ।
ਵੈਸ਼ਾਲੀ ਕਹਿੰਦੇ ਹਨ ਜਦੋਂ ਉਹ ਅਤੇ ਉਨ੍ਹਾਂ ਦੇ ਭਰਾ ਨੇ ਸਪੋਂਸਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉਨ੍ਹਾਂ ਦੇ ਮਾਤਾ ਪਿਤਾ ਸਦਾ ਉਨ੍ਹਾਂ ਦੀ ਤਾਕਤ ਬਣੇ ਰਹੇ।

ਇਹ ਵੀ ਪੜ੍ਹੋ:
ਪਿਤਾ ਉਨ੍ਹਾਂ ਦੀਆਂ ਸਿਖਲਾਈ ਅਤੇ ਵਿੱਤੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਕੰਮ ਕਰਦੇ ਸਨ, ਜਦੋਂ ਮਾਂ ਵੱਖ ਵੱਖ ਟੂਰਨਾਮੈਂਟਾਂ ਵਿੱਚ ਉਨ੍ਹਾਂ ਦੇ ਨਾਲ ਜਾਇਆ ਕਰਦੀ ਸੀ।
ਵੈਸ਼ਾਲੀ ਦਾ ਕਹਿਣਾ ਹੈ ਕਿ ਦੁਨੀਆਂ ਦੇ ਸਭ ਤੋਂ ਛੋਟੇ ਗ੍ਰੈਂਡ ਮਾਸਟਰਾਂ ਵਿੱਚੋਂ ਇੱਕ ਦੇ ਘਰ ਵਿੱਚ ਮੌਜੂਦ ਹੋਣ ਨੇ ਚੀਜ਼ਾਂ ਸੌਖੀਆਂ ਬਣਾ ਦਿੱਤੀਆਂ।
ਭਾਵੇਂ ਕਿ ਉਹ ਅਕਸਰ ਇਕੱਠਿਆਂ ਅਭਿਆਸ ਕਰਦੇ ਹਨ ਪਰ ਉਹ ਬਹੁਤ ਜ਼ਿਆਦਾ ਸਮਾਂ ਰਣਨੀਤੀ ਬਾਰੇ ਵਿਚਾਰ ਕਰਦਿਆਂ ਬਤੀਤ ਕਰਦੇ ਹਨ।
ਪ੍ਰਾਗਗਨੰਧਾ ਨੇ ਅਮੁੱਲ ਜਾਣਕਾਰੀ ਨਾਲ ਉਨ੍ਹਾਂ ਨੂੰ ਕਈ ਟੁਰਨਾਮੈਂਟਾਂ ਲਈ ਤਿਆਰੀ ਕਰਨ ਵਿੱਚ ਮਦਦ ਕੀਤੀ।
ਜੇਤੂ ਪੈੜਾਂ
ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਪਲ ਉਸ ਸਮੇਂ ਆਇਆ ਜਦੋਂ ਜੂਨ 2020 ਵਿੱਚ ਉਨ੍ਹਾਂ ਨੇ ਐੱਫ਼ਆਈਡੀਈ ਚੈਸ ਡਾਟ.ਕਾਮ ਵੂਮੈਨਜ਼ ਸਪੀਡ ਚੈਸ ਚੈਂਪੀਅਨਸ਼ਿਪ ਵਿੱਚ ਸਾਬਕਾ ਵਰਲਡ ਚੈਂਪੀਅਨ ਏਨਟੋਆਨੇਟਾ ਸਟੇਫਾਨੋਨਾ ਨੂੰ ਹਰਾ ਕੇ, ਸ਼ਤਰੰਜ਼ ਜਗਤ ਨੂੰ ਹੈਰਾਨ ਕਰ ਦਿੱਤਾ
ਵੈਸ਼ਾਲੀ ਕਹਿੰਦੇ ਹਨ ਲਗਾਤਾਰ ਸਫ਼ਲਤਾ ਅਤੇ ਸਰਾਹਨਾ ਨੇ ਉਨ੍ਹਾਂ ਦੀ ਖੇਡ ਵਿੱਚ ਮਿਹਨਤ ਕਰਨ ਦੀ ਇੱਛਾ ਨੂੰ ਹੋਰ ਤੀਬਰ ਕੀਤਾ ਹੈ।

ਤਸਵੀਰ ਸਰੋਤ, Getty Images
ਉਹ ਆਪਣਾ ਵੂਮੈਨ ਨੈਸ਼ਨਲ ਮਾਸਟਰ ਟਾਈਟਲ (ਆਈਐੱਮ) ਮੁਕੰਮਲ ਕਰਨਾ ਚਾਹੁੰਦੇ ਹਨ ਅਤੇ ਫ਼ਿਰ ਉਹ ਗ੍ਰੈਂਡ ਮਾਸਟਰ ਬਣਨ ਦੀ ਇੱਛਾ ਰੱਖਦੇ ਹਨ।
ਜਦੋਂ ਕਿ ਵੈਸ਼ਾਲੀ ਆਪ ਖੇਡ ਕਰੀਅਰ ਵਿੱਚ ਉਚਾਈਆਂ ਤੱਕ ਪੁਹੰਚੇ ਹਨ, ਉਹ ਕਹਿੰਦੇ ਹਨ ਕਿ ਕਈ ਹੋਰ ਖਿਡਾਰਨਾਂ ਅਜਿਹਾ ਕਰਨ ਵਿੱਚ ਅਸਫ਼ਲ ਰਹੀਆਂ ਹਨ ਕਿਉਂਕਿ ਉਨ੍ਹਾਂ ਨੇ ਕਰੀਅਰ ਦੇ ਕਈ ਪੜਾਵਾਂ 'ਤੇ ਵਿਤਕਰੇ ਦਾ ਸਾਹਮਣਾ ਕੀਤਾ।
ਉਹ ਕਹਿੰਦੇ ਹਨ ਕਿ ਔਰਤਾਂ ਦੀ ਖੇਡਾਂ ਵਿੱਚ ਪ੍ਰਾਪਤੀ ਨੂੰ ਉਸ ਪੱਧਰ 'ਤੇ ਨਹੀਂ ਦੇਖਿਆ ਜਾਂਦਾ ਜਿਸ ਪੱਧਰ 'ਤੇ ਮਰਦਾਂ ਦੀਆਂ ਪ੍ਰਾਪਤੀਆਂ ਨੂੰ ਦੇਖਿਆ ਜਾਂਦਾ ਹੈ, ਔਰਤਾਂ ਅਤੇ ਮਰਦਾਂ ਲਈ ਜਿੱਤ ਦੀ ਨਾ ਬਰਾਬਰ ਇਨਾਮੀ ਰਾਸ਼ੀ, ਇਸ ਗੱਲ ਦੀ ਤਸਦੀਕ ਕਰਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












