ਈਲਾਵੈਨਿਲ ਵਾਲਾਰੀਵਨ: ਦੁਨੀਆਂ ਦੀ ਪਹਿਲੇ ਨੰਬਰ ਦੀ ਨਿਸ਼ਾਨੇਬਾਜ਼ ਨੂੰ ਓਲੰਪਿਕ ਵਿੱਚ ਜਿੱਤ ਦੀ ਉਮੀਦ

ਦੁਨੀਆਂ ਦੀ ਪਹਿਲੇ ਨੰਬਰ ਦੀ ਦਸ ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ ਈਲਾਵੈਨਿਲ ਵਾਲਾਰੀਵਨ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹੈ ਜੋ ਖੇਡਾਂ ਨਾਲੋਂ ਸਿੱਖਿਆ ਵਿੱਚ ਵਧੇਰੇ ਹਨ। ਉਸ ਦੇ ਮਾਪੇ ਅਕਾਦਮਿਕ ਖੇਤਰ ਵਿੱਚ ਹਨ।
ਹਾਲਾਂਕਿ, ਵਾਲਾਰੀਵਨ ਨੂੰ ਖੇਡਾਂ ਵਿੱਚ ਕਦੇ ਵੀ ਪਰਿਵਾਰਕ ਸਮਰਥਨ ਦੀ ਕਮੀ ਨਹੀਂ ਰਹੀ।
ਉਹ ਕਹਿੰਦੀ ਹੈ ਕਿ ਉਸਦੇ ਮਾਪਿਆਂ ਨੇ ਨਾ ਸਿਰਫ਼ ਉਸ ਦੇ ਖੇਡ ਪ੍ਰਤੀ ਜਨੂੰਨ ਦੀ ਪੂਰੀ ਹਮਾਇਤ ਕੀਤੀ, ਸਗੋਂ ਖੇਡਾਂ ਨੂੰ ਪਿੱਛੇ ਛੱਡ ਕੇ ਅਕਾਦਮਿਕ ਤੌਰ 'ਤੇ ਤਰੱਕੀ ਲਈ ਉਸ ਉੱਤੇ ਕਦੇ ਵੀ ਦਬਾਅ ਨਹੀਂ ਪਾਇਆ।
ਵਾਲਾਰੀਵਨ ਨੇ ਹੁਣ ਤੱਕ ਕੌਮਾਂਤਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈਐੱਸਐੱਸਐੱਫ਼) ਵੱਲੋਂ ਕਰਵਾਏ ਗਏ ਟੂਰਨਾਮੈਂਟਾਂ ਵਿੱਚ ਸੱਤ ਸੋਨੇ ਦੇ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ।
ਉਸ ਨੇ ਸਿਡਨੀ ਵਿਖੇ ਸਾਲ 2018 ਦੇ ਜੂਨੀਅਰ ਵਰਲਡ ਕੱਪ ਵਿਚ ਆਪਣੀ ਪਹਿਲੀ ਵੱਡੀ ਕੌਮਾਂਤਰੀ ਜਿੱਤ ਹਾਸਲ ਕੀਤੀ, ਜਿੱਥੇ ਉਸ ਨੇ ਇੱਕ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਤਗਮਾ ਜਿੱਤਿਆ।
ਵਾਲਾਰੀਵਨ ਦਾ ਕਹਿਣਾ ਹੈ ਕਿ ਹਾਲਾਤਾਂ ਕਾਰਨ ਜਿੱਤ ਉਸ ਲਈ ਬਹੁਤ ਖਾਸ ਰਹੀ। ਉਹ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਹੀ ਸਿਡਨੀ ਪਹੁੰਚੀ ਸੀ ਅਤੇ ਸੁੱਜੇ ਪੈਰਾਂ ਕਾਰਨ ਪਛੜ ਗਈ ਸੀ।
ਇਹ ਵੀ ਪੜ੍ਹ੍ਹੋ:
ਅਗਲੇ ਸਾਲ ਵਾਲਾਰੀਵਨ ਨੇ ਰੀਓ ਡੀ ਜੈਨੇਰੀਓ ਵਿੱਚ ਹੋਏ ਆਈਐੱਸਐੱਸਐਫ਼ ਵਿਸ਼ਵ ਕੱਪ ਵਿੱਚ ਇੱਕ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ ਉਸ ਨੇ 2019 ਵਿੱਚ ਚੀਨ ਦੇ ਪੁਟੀਅਨ ਵਿੱਚ ਹੋਏ ਆਈਐੱਸਐੱਸਐਫ਼ ਵਰਲਡ ਕੱਪ ਫਾਈਨਲ ਵਿੱਚ ਵੀ ਸੋਨ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਉਸਦੇ ਪ੍ਰਦਰਸ਼ਨ ਕਾਰਨ ਉਹ ਦੁਨੀਆਂ ਦੇ ਪਹਿਲੇ ਨੰਬਰ 'ਤੇ ਪਹੁੰਚ ਗਈ।
ਉਹ ਕਹਿੰਦੀ ਹੈ ਕਿ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਬਣਨ ਤੋਂ ਬਾਅਦ ਲੋਕਾਂ ਨੂੰ ਉਸ ਤੋਂ ਉਮੀਦਾਂ ਕੁਦਰਤੀ ਤੌਰ 'ਤੇ ਵੱਧ ਗਈਆਂ ਹਨ। ਪਰ ਉਸ ਦਾ ਦਾਅਵਾ ਹੈ ਕਿ ਇਸ ਨਾਲ ਉਸਦੀ ਖੇਡ 'ਤੇ ਕੋਈ ਅਸਰ ਨਹੀਂ ਪੈਂਦਾ।
ਖੇਡਾਂ ਵਿੱਚ ਸ਼ੁਰੂਆਤ
ਸ਼ੁਰੂਆਤ ਵਿੱਚ ਉਸ ਨੂੰ ਟਰੈਕ ਐਂਡ ਫੀਲਡ ਪ੍ਰੋਗਰਾਮਾਂ ਵਿੱਚ ਵਧੇਰੇ ਦਿਲਚਸਪੀ ਸੀ। ਉਸ ਦੇ ਪਿਤਾ ਹੀ ਸਨ ਜਿਨ੍ਹਾਂ ਨੇ ਉਸ ਨੂੰ ਸ਼ੂਟਿੰਗ ਦੀ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਸੀ।
ਉਸਨੇ ਉਨ੍ਹਾਂ ਦੀ ਸਲਾਹ ਮੰਨੀ ਅਤੇ ਤੁਰੰਤ ਖੇਡ ਨੂੰ ਪਸੰਦ ਕਰਨ ਲੱਗੀ। ਉਹ ਕਹਿੰਦੀ ਹੈ ਕਿ ਸ਼ੂਟਿੰਗ ਸ਼ਾਂਤਮਈ ਤਜ਼ਰਬਾ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪਹੁੰਚ ਵਿੱਚ ਕੁਝ ਤਬਦੀਲੀਆਂ ਕਰਨੀਆਂ ਪਈਆਂ ਕਿਉਂਕਿ ਉਹ ਖੁਦ ਨੂੰ ਬੇਚੈਨ ਅਤੇ ਫੁਰਤੀਲਾ ਮੰਨਦੀ ਸੀ।
ਦੂਜੇ ਪਾਸੇ ਸ਼ੂਟਿੰਗ ਲਈ ਬਹੁਤ ਧਿਆਨ ਅਤੇ ਸਬਰ ਦੀ ਜ਼ਰੂਰਤ ਹੈ। ਇਸ ਲਈ ਵਾਲਾਰੀਵਨ ਨੂੰ ਮਾਨਸਿਕ ਪੱਧਰ 'ਤੇ ਬਹੁਤ ਮਿਹਨਤ ਕਰਨੀ ਪਈ ਤਾਂ ਕਿ ਮੁਕਾਬਲੇ ਵੇਲੇ ਉਸ ਦਾ ਧਿਆਨ ਪੂਰੀ ਤਰ੍ਹਾਂ ਕੇਂਦ੍ਰਿਤ ਰਹੇ।
ਆਪਣੇ ਸ਼ੁਰੂਆਤੀ ਸਿਖਲਾਈ ਦੇ ਦਿਨਾਂ ਵਿੱਚ ਹੀ ਵਾਲਾਰੀਵਨ ਨੇ ਸ਼ੂਟਿੰਗ ਲਈ ਕਮਾਲ ਦੀ ਯੋਗਤਾ ਅਤੇ ਕੁਦਰਤੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਵੀਡੀਓ ਦੇਖੋ ਅਤੇ ਆਪਣੇ ਫੋਨ 'ਤੇ ਬੀਬੀਸੀ ਪੰਜਾਬੀ ਨੂੰ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਸ ਨੇ ਜਲਦੀ ਹੀ ਸਾਬਕਾ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਦਾ ਧਿਆਨ ਆਪਣੇ ਵੱਲ ਖਿੱਚ ਲਿਆ, ਜਿਸ ਨੇ ਸ਼ੂਟਿੰਗ ਵਿੱਚ ਉਸ ਦੀ ਕੁਸ਼ਲਤਾ ਨੂੰ ਨਿਖਾਰਨ ਲਈ ਮੱਦਦ ਕਰਨ ਦਾ ਫੈਸਲਾ ਕੀਤਾ।
ਵਾਲਾਰੀਵਨ ਨੇ 2014 ਵਿੱਚ ਇੱਕ ਜ਼ਿਲ੍ਹਾ ਪੱਧਰੀ ਸਪੋਰਟਸ ਸਕੂਲ ਵਿੱਚ ਪੇਸ਼ੇਵਰ ਸਿਖਲਾਈ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਗਗਨ ਨਾਰੰਗ ਸਪੋਰਟਸ ਪ੍ਰਮੋਸ਼ਨ ਫਾਉਂਡੇਸ਼ਨ ਦੇ ਸਹਿਯੋਗ ਨਾਲ ਚੱਲ ਰਿਹਾ ਸੀ।
ਇਹ ਵੀ ਪੜ੍ਹੋ:
ਸਿਖਰ 'ਤੇ ਪਹੁੰਚਣਾ
ਸਿਖਲਾਈ ਵਿੱਚ ਮੁੱਢਲੀਆਂ ਮੁਸ਼ਕਲਾਂ ਨੂੰ ਯਾਦ ਕਰਦਿਆਂ ਈਲਾਵੈਨਿਲ ਨੇ ਕਿਹਾ ਕਿ ਉਸ ਨੂੰ ਇੱਕ ਮੈਨੂਅਲ ਸ਼ੂਟਿੰਗ ਰੇਂਜ 'ਤੇ ਅਭਿਆਸ ਕਰਨਾ ਪਿਆ ਸੀ ਜਿਸ ਨੂੰ ਹਰ ਦਿਨ ਬਣਾਉਣਾ ਪੈਂਦਾ ਸੀ ਅਤੇ ਫਿਰ ਦਿਨ ਖ਼ਤਮ ਹੋਣ 'ਤੇ ਹਟਾਉਣਾ ਪੈਂਦਾ ਸੀ।
ਉੱਥੇ ਉਸ ਨੇ ਕੋਚ ਨੇਹਾ ਚੌਹਾਨ ਤੋਂ ਸਿਖਲਾਈ ਹਾਸਲ ਕੀਤੀ ਅਤੇ ਨਾਰੰਗ ਨੇ ਵੀ 2017 ਤੱਕ ਉਸ ਨੂੰ ਮੈਨਟੋਰ ਕੀਤਾ।

ਉਹ ਕਹਿੰਦੀ ਹੈ ਕਿ ਨਾਰੰਗ ਦੇ ਮਾਰਗ ਦਰਸ਼ਨ ਅਤੇ ਮਦਦ ਨਾਲ ਉਸ ਨੂੰ ਕੌਮਾਂਤਰੀ ਸ਼ੂਟਿੰਗ ਟੂਰਨਾਮੈਂਟਾਂ ਦੇ ਪੋਡੀਅਮ 'ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਹ ਗੁਜਰਾਤ ਦੇ ਸਪੋਰਟਸ ਅਥਾਰਟੀ (ਐੱਸਏਜੀ) ਅਤੇ ਭਾਰਤ ਦੇ ਸਪੋਰਟਸ ਅਥਾਰਟੀ (ਸਾਈ) ਤੋਂ ਮਿਲੇ ਸਮਰਥਨ ਨੂੰ ਵੀ ਅਹਿਮੀਅਤ ਦਿੰਦੀ ਹੈ।
ਬਹੁਤ ਸਾਰੇ ਖਿਡਾਰੀਆਂ ਦੇ ਉਲਟ ਜੋ ਸਿਸਟਮ ਦੁਆਰਾ ਅਣਗੌਲਿਆਂ ਮਹਿਸੂਸ ਕਰਦੇ ਹਨ, ਵਾਲਾਰੀਵਨ ਕਹਿੰਦੀ ਹੈ ਕਿ ਉਹ ਭਾਰਤ ਵਿੱਚ ਸਾਈ ਅਤੇ ਹੋਰ ਪ੍ਰਸ਼ਾਸਕੀ ਸੰਸਥਾਵਾਂ ਦੇ ਲਗਾਤਾਰ ਸਮਰਥਨ ਦੀ ਲਾਭਪਾਤਰੀ ਰਹੀ ਹੈ।
2017 ਵਿੱਚ ਕੌਮਾਂਤਰੀ ਟੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਹੂਲਤਾਂ ਅਤੇ ਹੋਰ ਮਦਦ ਜਿਵੇਂ ਕਿ ਰਿਹਾਇਸ਼ ਵਿੱਚ ਕਈ ਗੁਣਾ ਸੁਧਾਰ ਹੋਇਆ ਹੈ।
ਉਸ ਨੂੰ ਉਮੀਦ ਹੈ ਕਿ ਉਹ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਸੋਨ ਤਗਮਾ ਜਿੱਤ ਕੇ ਉਸ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਪੱਕਾ ਕਰੇਗੀ।
(ਇਹ ਪ੍ਰੋਫਾਈਲ ਬੀਬੀਸੀ ਦੀ ਈਲਾਵੈਨਿਲ ਵਾਲਾਰੀਵਨ ਨੂੰ ਭੇਜੇ ਗਏ ਈਮੇਲ ਪ੍ਰਸ਼ਨਾਵਲੀ ਦੇ ਜਵਾਬਾਂ 'ਤੇ ਅਧਾਰਤ ਹੈ)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












