ਪਾਕਿਸਤਾਨ ਦੇ ਸ਼ਹਿਰਾਂ ਵਿਚ ਸ਼ਨੀਵਾਰ ਰਾਤ ਕਿਉਂ ਹੋ ਗਿਆ ਬਲੈਕਆਊਟ -5 ਅਹਿਮ ਖ਼ਬਰਾਂ

ਪਾਕਿਸਤਾਨ

ਤਸਵੀਰ ਸਰੋਤ, Reuters

ਪਾਕਿਸਤਾਨ ਵਿੱਚ ਬਿਜਲੀ ਦੀ ਖਰਾਬੀ ਕਾਰਨ ਸ਼ਨਿੱਚਰਵਾਰ ਅੱਧੀ ਰਾਤ ਨੂੰ ਕਈ ਵੱਡੇ ਸ਼ਹਿਰਾਂ ਵਿੱਚ ਚਲੀ ਗਈ ਅਤੇ ਬਲੈਕਆਊਟ ਵਰਗੀ ਸਥਿਤੀ ਬਣ ਗਈ।

ਪਾਕਿਸਤਾਨ ਦੇ ਬਿਜਲੀ ਮੰਤਰਾਲਾ ਮੁਤਾਬਕ ਇਸਲਾਮਾਬਾਦ,ਪੇਸ਼ਾਵਰ,ਮੁਲਤਾਨ,ਜੇਹਲਮ,ਗੁੱਜਰ ਖ਼ਾਨ ਅਤੇ ਮੁਜਫ਼ਰਗੜ੍ਹ ਵਿੱਚ ਮੁਰੰਮਤ ਦਾ ਕੰਮ ਜਾਰੀ ਹੈ

ਬਿਜਲੀ ਮੰਤਰਾਲਾ ਮੁਤਾਬਕ ਮੁਰੰਮਤ ਦਾ ਕੰਮ 'ਪੂਰੀ ਅਹਿਤਿਆਤ ਅਤੇ ਪ੍ਰੋਟੋਕਾਲ' ਮੁਤਾਬਕ ਹੋ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬਾਬਰ ਦੀ ਵਸੀਅਤ ਅਤੇ ਅਜੋਕੀ ਧਰਮ ਨਿਰਪੱਖਤਾ

ਬਾਬਰ

ਮੁਗ਼ਲ ਸਲਤਨਤ ਦੇ ਮੋਢੀ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ (1483-1530) ਨੂੰ ਜਿਥੇ ਇੱਕ ਜੇਤੂ ਵਜੋਂ ਦੇਖਿਆ ਅਤੇ ਦੱਸਿਆ ਜਾਂਦਾ ਹੈ, ਉਥੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਇੱਕ ਵੱਡਾ ਕਲਾਕਾਰ ਅਤੇ ਲੇਖਕ ਵਜੋਂ ਵੀ ਮੰਨਿਆ ਜਾਂਦਾ ਹੈ।

ਅੱਜ ਦੇ ਭਾਰਤ ਵਿੱਚ ਬਾਬਰ ਨੂੰ ਇੱਕ ਬਹੁਸੰਖਿਅਕ ਹਿੰਦੂ ਵਰਗ ਦੀ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਲੋਕ ਹਮਲਾਵਰੀ, ਲੁਟੇਰਾ, ਸੂਦਖੋਰ, ਹਿੰਦੂ ਦੁਸ਼ਮਣ, ਅਤਿਆਚਾਰੀ ਅਤੇ ਦਮਨਕਾਰੀ ਬਾਦਸ਼ਾਹ ਮੰਨਦੇ ਹਨ।

ਅਜਿਹੀ ਸਥਿਤੀ ਵਿੱਚ ਬਾਬਰ ਨੂੰ ਕੀ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕੀ ਸੀ ਉਨ੍ਹਾਂ ਦੀ ਅਸਲ ਸ਼ਖ਼ਸੀਅਤ ਇਸ ਬਾਰੇ ਚਰਚਾ ਕਰ ਰਿਹਾ ਇਹ ਲੇਖ, ਇੱਥੇ ਕਲਿੱਕ ਕਰ ਕੇ ਪੜ੍ਹੋ।

ਬਰਡ ਫਲੂ: ਮੀਟ- ਆਂਡੇ ਖਾਣੇ ਬੰਦ ਕਰ ਦੇਈਏ

ਮੁਰਗੀਆਂ

ਤਸਵੀਰ ਸਰੋਤ, Getty Images

ਸਾਲ 2020 ਕੋਰੋਨਾਵਾਇਰਸ ਦੀ ਚਿੰਤਾ ਨੂੰ ਲੈ ਕੇ ਲੰਘਿਆ ਅਤੇ ਹੁਣ ਬਰਡ ਫਲੂ ਦੇ ਬਾਰੇ ਖ਼ਬਰਾਂ ਆ ਰਹੀਆਂ ਹਨ।

ਬਰਡ ਫਲੂ ਕਿੰਨਾ ਕੁ ਖ਼ਤਰਨਾਕ ਹੈ? ਕਿਸ ਨੂੰ ਤੇ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੀ ਸਾਨੂੰ ਮੀਟ-ਆਂਡਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ?

ਇਨਫੈਕਸ਼ਨ ਨੂੰ ਮਨੁੱਖਾਂ ਵਿੱਚ ਫੈਲਣ ਤੋਂ ਰੋਕਣ ਲਈ ਫਿਲਹਾਲ ਇਨ੍ਹਾਂ ਮਰੇ ਹੋਏ ਪੰਛੀਆਂ ਨੂੰ ਦਫ਼ਨਾਇਆ ਜਾ ਰਿਹਾ ਹੈ।

ਅਜਿਹੇ ਵਿੱਚ ਜਾਣੋ ਬਰਡ ਫਲੂ ਕੀ ਹੈ ਅਤੇ ਕੀ ਸਾਨੂੰ ਮਾਸ ਅਤੇ ਆਂਡੇ ਖਾਣੇ ਬੰਦ ਕਰ ਦੇਣੇ ਚਾਹੀਦੇ ਹਨ? ਇੱਥੇ ਕਲਿੱਕ ਕਰ ਕੇ ਪੜ੍ਹੋ ਜਾਣਕਾਰੀ ਭਰਭੂਰ ਰਿਪੋਰਟ।

ਕੈਪੀਟਲ ਬਿਲਡਿੰਗ ਵਿੱਚ ਭੰਨਤੋੜ ਕਰਨ ਵਾਲੇ ਕੌਣ ਸਨ

ਕੈਪੀਟਲ ਹਿਲ ਹਿੰਸਾ

ਤਸਵੀਰ ਸਰੋਤ, Getty Images

ਡੌਲਨਡ ਟਰੰਪ ਦੇ ਸਮਰਥਨ ਵਿੱਚ ਹੋਈ ਇੱਕ ਰੈਲੀ ਵਿੱਚ ਹਿੱਸਾ ਲੈਣ ਤੋਂ ਬਾਅਦ ਕੈਪੀਟਲ ਹਿੱਲ ਦੀ ਇਮਰਾਤ ਵਿੱਚ ਭੰਨਤੋੜ ਕਰਨ ਵਾਲੇ ਲੋਕ ਕੌਣ ਸਨ?

ਕੁਝ ਨੇ ਬੈਨਰ ਅਤੇ ਝੰਡੇ ਫੜੇ ਹੋਏ ਸਨ, ਜਿਨ੍ਹਾਂ ਦਾ ਸਬੰਧ ਕਿਸੇ ਵਿਸ਼ੇਸ਼ ਵਿਚਾਰ ਤੇ ਸਮੂਹ ਨਾਲ ਸੀ ਪਰ ਉਨ੍ਹਾਂ ਦੇ ਉਦੇਸ਼ ਸਾਰੇ ਇੱਕ-ਦੂਜੇ ਦੇ ਉਲਟ ਹੋ ਗਏ।

ਅਮਰੀਕੀ ਦੀ ਇਸ ਅਹਿਮ ਇਤਿਹਾਸਕ ਅਤੇ ਸਿਆਸੀ ਇਮਾਰਤ ਵਿੱਚ ਹਿੰਸਾ ਕਰਨ ਵਾਲੇ ਕੌਣ ਸਨ ਜਾਣਨ ਲਈ ਬੀਬੀਸੀ ਦਾ ਰਿਐਲਿਟੀ ਚੈੱਕ ਇੱਥੇ ਕਲਿੱਕ ਕਰ ਕੇ ਪੜ੍ਹੋ।

ਇੰਡੋਨੇਸ਼ੀਆ: ਉਡਾਣ ਭਰਨ ਤੋਂ ਬਾਅਦ ਯਾਤਰੀ ਜਹਾਜ਼ ਲਾਪਤਾ, ਕਰੈਸ਼ ਹੋਣ ਦਾ ਖ਼ਦਸ਼ਾ

ਸ਼੍ਰੀਵਿਜਿਆ ਏਅਰ ਬੋਇੰਗ 737

ਤਸਵੀਰ ਸਰੋਤ, ADEK BERRY/AFP

ਤਸਵੀਰ ਕੈਪਸ਼ਨ, ਲਾਪਤਾ ਜਹਾਜ਼ ਸ਼੍ਰੀਵਿਜਿਆ ਏਅਰ ਬੋਇੰਗ 737 ਸੀ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ 50 ਤੋਂ ਵੱਧ ਲੋਕਾਂ ਨੂੰ ਲਿਜਾ ਰਿਹਾ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀਵਿਜਿਆ ਏਅਰ ਬੋਇੰਗ 737 ਨਾਲ ਜਕਾਰਤਾ ਤੋਂ ਵੈਸਟ ਕਲਿਮਨਤਨ ਪ੍ਰਾਂਤ ਦੇ ਰਸਤੇ 'ਚ ਰਾਬਤਾ ਟੁੱਟ ਗਿਆ, ਜਿਸ ਤੋਂ ਬਾਅਦ ਜਹਾਜ਼ ਲਾਪਤਾ ਹੋ ਗਿਆ।

ਫਲਾਇਟ ਟ੍ਰੈਕਿੰਗ ਵੈਬਸਾਈਟ ਫਲਾਇਟਰਡਾਰ24.ਕੌਮ ਮੁਤਾਬਕ, ਇਹ ਜਹਾਜ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ 10 ਹਜ਼ਾਰ ਫੁੱਟ ਹੇਠਾ ਆਇਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)