ਇੰਡੋਨੇਸ਼ੀਆਂ ਜਹਾਜ਼ ਹਾਦਸਾ : ਸਮੁੰਦਰ ਵਿਚ ਡਿੱਗਣ ਤੋਂ ਪਹਿਲੇ ਜਹਾਜ਼ ਦੇ ਆਖ਼ਰੀ 4 ਮਿੰਟ - ਅਹਿਮ ਖ਼ਬਰਾਂ

ਤਸਵੀਰ ਸਰੋਤ, Reuters
ਇੰਡੋਨੇਸ਼ੀਆਈ ਅਧਿਕਾਰੀਆਂ ਨੇ ਕਿਹਾ ਹੈ ਸ਼ਨੀਵਾਰ ਨੂੰ ਰਾਜਧਾਨੀ ਜਕਾਰਤਾ ਨੇੜੇ ਸਮੁੰਦਰ ਵਿਚ ਡਿੱਘੇ ਬੋਇੰਗ 737 ਜਹਾਜ਼ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਹੈ।
ਪੱਛਮੀ ਕਾਲੀਮੰਤਨ ਸੂਬੇ ਵਿਚ ਪੌਂਤੀਆਨਕ ਲਈ ਉਡਾਨ ਭਰਨ ਤੋਂ 4 ਮਿੰਟ ਬਾਅਦ ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਵਿਚ 62 ਵਿਅਕਤੀ ਸਵਾਰ ਸਨ ਅਤੇ ਇਹ ਜ਼ਹਾਜ਼ ਸ੍ਰੀਵਿਜਯਾ ਏਅਰ ਜੈੱਟ ਦਾ ਸੀ।
ਨੇਵੀ ਦੇ ਡੁਬੋਲੀਆਂ ਨਾਲ ਹੁਣ 10 ਸਮੁੰਦਰੀ ਬੇੜੇ ਜਹਾਜ਼ ਵਾਲੀ ਥਾਂ ਉੱਤੇ ਰਾਹਤ ਕਾਰਨ ਲਈ ਤੈਨਾਤ ਕੀਤੇ ਗਏ ਹਨ।
ਜਾਂਚ ਕਰਤਾ ਉਸ ਸਮਾਨ ਦਾ ਅਧਿਐਨ ਕਰ ਰਹੇ ਹਨ ਜੋ ਜਹਾਜ਼ ਦਾ ਮਲਬਾ ਸਮਝਿਆ ਜਾ ਰਿਹਾ ਹੈ।
ਬੀਤੀ ਰਾਤ ਜਹਾਜ਼ ਨੂੰ ਲੱਭਣ ਅਤੇ ਰਾਹਤ ਕਾਰਜ ਬੰਦ ਕਰਨੇ ਪਏ ਸਨ, ਜੋ ਹੁਣ ਐਤਵਾਰ ਸਵੇਰੇ ਸ਼ੁਰੂ ਹੋ ਗਏ ਹਨ।
ਜਹਾਜ਼ ਨਾਲ ਕੀ ਵਾਪਰਿਆ
ਸ਼ਨੀਵਾਰ ਨੂੰ ਸਥਾਨਕ ਸਮੇਂ 2.36 ਬਾਅਦ ਦੁਪਹਿਰ ਨੂੰ ਸ੍ਰੀਵਿਜਯ ਏਅਰ ਦਾ ਯਾਤਰੀ ਜਹਾਜ਼ ਜਕਾਰਤਾ ਏਰਪੋਰਟ ਤੋਂ ਉੱਡਿਆ।
ਟਰਾਂਸਪੋਰਟ ਮੰਤਰਾਲੇ ਮੁਤਾਬਕ ਚਾਰ ਮਿੰਟ ਬਾਅਦ 2.40 ਉੱਤੇ ਜਹਾਜ਼ ਦਾ ਆਖਰੀ ਮੈਸੇਜ਼ ਰਿਕਾਰਡ ਹੋਇਆ। ਇਸ ਕਾਲ ਦਾ ਸਾਇਨ ਐਸਜੇਵਾਈ 182 ਸੀ।
ਕੌਮੀ ਖੋਜ ਤੇ ਰਾਹਤ ਏਜੰਸੀ ਏਅਰ ਮਾਰਸ਼ਲ ਬੈਗਸ ਪੁਰੂਹੀਤੋ ਮੁਤਾਬਕ ਏਅਰ ਕਰਾਫਟ ਤੋਂ ਕਿਸੇ ਆਫ਼ਤ ਦਾ ਸੰਦੇਸ਼ ਨਹੀਂ ਮਿਲਿਆ।
ਫਲਾਈਟ ਨੂੰ ਟਰੈਕ ਕਰਨ ਵਾਲੇ ਸੰਸਥਾ ਦੀ ਵੈਬਸਾਈਟ ਫਲਾਇਟ ਰਾਡਾਰ 24 ਡੌਟ ਕਾਮ ਮੁਤਾਬਕ ਸਮਝਿਆ ਜਾ ਰਿਹਾ ਹੈ ਕਿ ਇਹ 3000 ਮੀਟਰ ਤੋਂ ਕਰੀਬ ਅੱਧੇ ਮਿੰਟ ਵਿਚ ਡਿੱਗ ਗਿਆ ਹੋਵੇਗਾ।
ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਅਵਾਜ਼ ਸੁਣੀ

ਤਸਵੀਰ ਸਰੋਤ, Getty Images
ਪਾਕਿਸਤਾਨ ਵਿੱਚ ਬਿਜਲੀ ਦੀ ਖਰਾਬੀ ਕਾਰਨ ਸ਼ਨਿੱਚਰਵਾਰ ਅੱਧੀ ਰਾਤ ਨੂੰ ਕਈ ਵੱਡੇ ਸ਼ਹਿਰਾਂ ਵਿੱਚ ਬਜਲੀ ਜਾਣ ਕਾਰਨ ਬਲੈਕਆਊਟ ਵਰਗੀ ਸਥਿਤੀ ਬਣ ਗਈ।
ਪਾਕਿਸਤਾਨ ਦੇ ਬਿਜਲੀ ਮੰਤਰਾਲਾ ਮੁਤਾਬਕ ਇਸਲਾਮਾਬਾਦ,ਪੇਸ਼ਾਵਰ,ਮੁਲਤਾਨ,ਜੇਹਲਮ,ਗੁੱਜਰ ਖ਼ਾਨ ਅਤੇ ਮੁਜਫ਼ਰਗੜ੍ਹ ਵਿੱਚ ਮੁਰੰਮਤ ਦਾ ਕੰਮ ਜਾਰੀ ਹੈ
ਬਿਜਲੀ ਮੰਤਰਾਲਾ ਮੁਤਾਬਕ ਮੁਰੰਮਤ ਦਾ ਕੰਮ ‘ਪੂਰੀ ਅਹਿਤਿਆਤ ਅਤੇ ਪ੍ਰੋਟੋਕਾਲ’ ਮੁਤਾਬਕ ਹੋ ਰਿਹਾ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਇਸ ਗੱਲ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬਿਜਲੀ ਗਈ ਰਹੀ।
ਫਿਰ ਵੀ ਇਸ ਖ਼ਰਾਬੀ ਕਾਰਨ ਸੂਬਾਈ ਰਾਜਧਾਨੀਆਂ ਕਰਾਚੀ, ਲਾਹੌਰ,ਕੁਏਟਾ ਅਤੇ ਪੇਸ਼ਾਵਰ ਤੋਂ ਇਲਾਵਾ ਮੁਲਤਾਨ,ਰਾਵਲਪਿੰਡੀ ਅਤੇ ਫ਼ੈਸਲਾਬਾਦ ਵਿੱਚ ਬਿਜਲੀ ਗਈ ਰਹੀ ਜਦਕਿ ਚਾਰਾਂ ਸੂਬਿਆਂ ਦੇ ਕਈ ਸ਼ਹਿਰਾਂ ਵਿੱਚ ਵੀ ਬਿਜਲੀ ਗੁੱਲ ਰਹੀ।

ਤਸਵੀਰ ਸਰੋਤ, Google
ਬਿਜਲੀ ਮੰਤਰਾਲਾ ਮੁਤਾਬਕ ਗੁੱਡੂ ਪਾਵਰ ਸਟੇਸ਼ਨ ਵਿੱਚ ਅੱਧੀ ਰਾਤ ਪੌਣੇ ਬਾਰਾਂ ਵਜੇ ਤਕਨੀਕੀ ਗੜਬੜੀ ਖੜ੍ਹੀ ਹੋ ਗਈ, ਜਿਸ ਕਾਰਨ ਟਰਾਂਸਮਿਸ਼ਨ ਲਾਈਨਾਂ ਟਰਿਪ ਕਰ ਗਈਆਂ।
ਗੁੱਡੂ ਪਾਵਰ ਸਟੇਸ਼ਨ ਸਿੰਧ ਸੂਬੇ ਦੇ ਕਾਸ਼ਮੋਰ ਜ਼ਿਲ੍ਹੇ ਵਿੱਚ ਸਿੰਧ ਦਰਿਆ ਉੱਪਰ ਬਣਿਆ ਹੈ। ਇਹ ਪਾਕਿਸਤਾਨ ਦੇ ਸਭ ਤੋਂ ਵੱਡੇ ਬਿਜਲੀ ਘਰਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












