ਕੈਪੀਟਲ ਹਿੰਸਾ: ਇਮਰਾਤ ਵਿੱਚ ਕਿੰਨਾ ਲੋਕਾਂ ਨੇ ਭੰਨਤੋੜ ਕੀਤੀ

ਤਸਵੀਰ ਸਰੋਤ, Getty Images
- ਲੇਖਕ, ਰਿਐਲਿਟੀ ਚੈੱਕ
- ਰੋਲ, ਬੀਬੀਸੀ ਮੌਨੀਟਰਿੰਗ
ਡੌਲਨਡ ਟਰੰਪ ਦੇ ਸਮਰਥਨ ਵਿੱਚ ਹੋਈ ਇੱਕ ਰੈਲੀ ਵਿੱਚ ਹਿੱਸਾ ਲੈਣ ਤੋਂ ਬਾਅਦ ਕੈਪੀਟਲ ਹਿੱਲ ਦੀ ਇਮਰਾਤ ਵਿੱਚ ਭੰਨਤੋੜ ਕਰਨ ਵਾਲੇ ਲੋਕ ਕੌਣ ਸਨ?
ਕੁਝ ਨੇ ਬੈਨਰ ਅਤੇ ਝੰਡੇ ਫੜੇ ਹੋਏ ਸਨ, ਜਿਨ੍ਹਾਂ ਦਾ ਸਬੰਧ ਕਿਸੇ ਵਿਸ਼ੇਸ਼ ਵਿਚਾਰ ਤੇ ਸਮੂਹ ਨਾਲ ਸੀ ਪਰ ਉਨ੍ਹਾਂ ਦੇ ਉਦੇਸ਼ ਸਾਰੇ ਇੱਕ-ਦੂਜੇ ਦੇ ਉਲਟ ਹੋ ਗਏ।
ਪ੍ਰਦਰਸ਼ਕਾਰੀਆਂ ਵਿਚਾਲੇ ਕੁਆਨਨ
ਤਸਵੀਰ ਕੱਟੜਪੰਥੀ ਸਮੂਹਾਂ ਦੀ ਇੱਕ ਲੜੀ ਨਾਲ ਜੁੜੇ ਵਿਅਕਤੀਆਂ ਅਤੇ ਆਨਲਾਈਨ ਸਾਜਿਸ਼ ਸਿਧਾਂਤਾਂ ਦੇ ਸਮਰਥਕ ਨਜ਼ਰ ਆ ਰਹੇ ਹਨ, ਜੋ ਲੰਬੇ ਸਮੇਂ ਤੱਕ ਸੋਸ਼ਲ ਮੀਡੀਆ ਅਤੇ ਟਰੰਪ ਸਮਰਥਕ ਰੈਲੀਆਂ ਵਿੱਚ ਸਰਗਰਮ ਰਹੇ।
ਇਹ ਵੀ ਪੜ੍ਹੋ-
ਸੋਸ਼ਲ ਮੀਡੀਆ 'ਤੇ ਜਲਦ ਸਾਂਝਾ ਕੀਤੀਆਂ ਜਾਂਣ ਵਾਲੀਆਂ ਸਭ ਤੋਂ ਹੈਰਾਨ ਕਰਨ ਵਾਲੀ ਤਸਵੀਰਾਂ ਵਿੱਚੋਂ ਇੱਕ ਤਸਵੀਰ ਵਿੱਚ ਇੱਕ ਵਿਅਕਤੀ ਨੇ ਸਿੰਘ ਵਾਲੀ ਟੋਪੀ ਪਾਈ ਹੈ ਅਤੇ ਚਿਹਰੇ 'ਤੇ ਪੈਂਟ ਕੀਤਾ ਹੋਇਆ ਹੈ ਤੇ ਹੱਥ ਵਿੱਚ ਅਮਰੀਕਾ ਦਾ ਝੰਡਾ ਫੜਿਆ ਹੋਇਆ ਹੈ।
ਉਸ ਦਾ ਪਛਾਣ ਜੈਕ ਐਂਜੇਲੀ ਵਜੋਂ ਹੋਈ ਹੈ ਅਤੇ ਉਹ ਬੇਬੁਨਿਆਦ ਸਾਜਿਸ਼ ਦੇ ਦਾਅਵੇ ਕਰਨ ਵਾਲੇ ਕੁਆਨਨ ਵਜੋਂ ਮਸ਼ਹੂਰ ਹਨ। ਉਹ ਆਪਣੇ ਆਪ ਨੂੰ ਕੁਆਨਨ ਸ਼ਮਨ ਮੰਨਦੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਸੋਸ਼ਲ ਮੀਡੀਆ ਤੋਂ ਪਤਾ ਲਗਦਾ ਹੈ ਕਿ ਉਹ ਕਈ ਕੁਆਨਨ ਸਮਾਗਮਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਸਟੇਟ ਦੀਆਂ ਡੂੰਘੀਆਂ ਸਾਜਿਸ਼ਾਂ ਬਾਰੇ ਯੂਟਿਊਬ ਵੀਡੀਓ ਪਾ ਚੁੱਕੇ ਹਨ।
ਉਨ੍ਹਾਂ ਨੂੰ ਨਵੰਬਰ ਵਿੱਚ ਫੀਨਿਕਸ, ਐਰੀਜ਼ੋਨਾ ਵਿੱਚ ਭਾਸ਼ਣ ਦਿੰਦੇ ਦੇਖਿਆ ਗਿਆ ਸੀ, ਜਿਸ ਵਿੱਚ ਉਹ ਬਿਨਾਂ ਸਬੂਤਾਂ ਦੇ ਚੋਣਾਂ ਵਿੱਚ ਧੋਖਾਧੜੀ ਦੀ ਗੱਲ ਕਰ ਰਹੇ ਸਨ।
ਉਨ੍ਹਾਂ ਨਿੱਜੀ ਫੇਸਬੁੱਕ ਪੇਜ ਕੱਟੜਵਾਦੀ ਵਿਚਾਰਾਂ ਅਤੇ ਸਾਜਿਸ਼ਾਂ ਦੇ ਦਾਅਵਿਆਂ ਬਾਰੇ ਤਸਵੀਰਾਂ ਅਤੇ ਮੀਮਜ਼ ਨਾਲ ਭਰਿਆ ਪਿਆ ਹੈ।
ਦਿ ਪ੍ਰਾਊਡ ਬੁਆਏਜ਼
ਕੈਪੀਟਲ ਹਿੱਲ ਦੀ ਹਿੰਸਾ ਦੌਰਾਨ ਇੱਕ ਹੋਰ ਸਮੂਹ ਜੋ ਦੇਖਿਆ ਗਿਆ ਉਹ ਹੈ ਕੱਟੜਵਾਦੀ ਗਰੁੱਪ ਪ੍ਰਾਊਡ ਬੁਆਏਜ਼।
ਇਹ ਸਮੂਹ 2016 ਵਿੱਚ ਹੋਂਦ ਵਿੱਚ ਆਇਆ ਅਤੇ ਇਹ ਪਰਵਾਸੀ ਵਿਰੋਧੀ ਹੈ ਤੇ ਇਸ ਵਿੱਚ ਸਾਰੇ ਹੀ ਮਰਦ ਹਨ।
ਅਮਰੀਕਾ ਵਿੱਚ ਰਾਸ਼ਟਰਪਤੀ ਟੰਰਪ ਨੇ ਆਪਣੀ ਪਹਿਲੀ ਹੀ ਡਿਬੇਟ ਵਿੱਚ ਗੋਰਿਆਂ ਦੀ ਸਰਬਉੱਚਤਾ ਅਤੇ ਮੀਲੀਸ਼ੀਆ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, "ਪ੍ਰਾਊਡ ਬੁਆਏਜ਼- ਖੜ੍ਹੇ ਹੋ ਜਾਓ ਅਤੇ ਤਿਆਰ ਰਹੋ।"

ਉਨ੍ਹਾਂ ਦੇ ਇੱਕ ਮੈਂਬਰ ਨਿਕ ਓਕਸ ਨੇ ਇਮਾਰਤ ਦੇ ਅੰਦਰ ਇੱਕ ਸੈਲਫੀ ਟਵੀਟ ਕੀਤਾ ਤੇ ਕਿਹਾ, "ਕੈਪੀਟਲ ਤੋਂ ਹੈਲੋ।" ਉਨ੍ਹਾਂ ਇਮਾਰਤ ਅੰਦਰੋਂ ਲਾਈਵ ਵੀ ਕੀਤਾ।
ਹਾਲਾਂਕਿ, ਅਸੀਂ ਉਪਰਲੀ ਤਸਵੀਰ ਵਿੱਚ ਖੱਬੇ ਪਾਸੇ ਖੜ੍ਹੇ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ।
ਓਕਸ ਦੀ ਮੈਸੇਜਿੰਗ ਐਪਸ ਟੈਲੀਗ੍ਰਾਮ 'ਤੇ ਪ੍ਰੋਫਾਈਲ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ "ਹਵਾਈ ਤੋਂ ਪ੍ਰਾਊਡ ਬੁਆਏ" ਦਰਸਾਇਆ ਹੈ।
ਆਨਲਾਈਨ ਪ੍ਰਭਾਵਿਤ ਕਰਨ ਵਾਲੇ
ਇਸ ਦੌਰਾਨ ਉਹ ਵੀ ਲੋਕ ਨਜ਼ਰ ਆਏ ਜਿਨ੍ਹਾਂ ਦੇ ਆਨਲਾਈਨ ਵੱਡੀ ਗਿਣਤੀ ਵਿੱਚ ਫੌਲਅਰਜ਼ ਹਨ।
ਇਨ੍ਹਾਂ ਵਿੱਚੋਂ ਇੱਕ ਟਿਮ ਜਿਓਨਿਟ ਵੀ ਸਨ, ਜੋ 'ਬੇਕਡ ਅਲਾਸਕਾ' ਦੇ ਨਾਮ ਨਾਲ ਜਾਣੇ ਜਾਂਦੇ ਹਨ।

ਤਸਵੀਰ ਸਰੋਤ, Twitter
ਉਨ੍ਹਾਂ ਦਾ ਇਮਾਰਤ ਅੰਦਰੋਂ ਇੱਕ ਵੀਡੀਓ ਪ੍ਰਮਾਣਿਤ ਸਟ੍ਰੀਮਿੰਗ ਸਾਈਟ ਤੋਂ ਹਜ਼ਾਰਾਂ ਲੋਕਾਂ ਨੇ ਦੇਖਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਹੋਰਨਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਾਂ ਕਰਦੇ ਵੀ ਦੇਖਿਆ ਗਿਆ।
ਟਰੰਪ ਦੇ ਸਮਰਥਕ ਟਿਮ ਨੇ ਇੱਕ ਇੰਟਰਨੈੱਟ ਟਰੋਲ ਵਜੋਂ ਨਾਮ ਬਣਾਇਆ ਹੈ।
ਉਨ੍ਹਾਂ ਨੂੰ ਸਾਊਥਰਨ ਪੋਵਰਟੀ ਲਾਅ , ਅਮਰੀਕਾ ਦੇ ਇੱਕ ਗ਼ੈਰ-ਕਾਨੂੰਨੀ ਵਕਾਲਤ ਸਮੂਹ, ਇੱਕ "ਗੋਰੇ ਰਾਸ਼ਟਰਵਾਦੀ" ਵਜੋਂ ਦਰਸਾਇਆ ਜਾਂਦਾ ਹੈ। ਜਿਸ ਕਾਰਨ ਉਹ ਵਿਵਾਦ ਵਿੱਚ ਆਏ।
ਯੂਟਿਊਬ ਨੇ ਅਕਤੂਬਰ ਵਿੱਚ ਉਨ੍ਹਾਂ ਦੇ ਚੈਨਲ 'ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਵੀਡੀਓਸ ਪੋਸਟ ਕੀਤੀਆਂ ਸਨ, ਜਿਨ੍ਹਾਂ ਵਿੱਚ ਉਹ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਕੋਰੋਨਾ ਕਾਲ ਵਿੱਚ ਮਾਸਕ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਟਵਿੱਟਰ ਅਤੇ ਪੇਰਪਲ ਆਦਿ ਉਨ੍ਹਾਂ ਦੇ ਅਕਾਊਂਟ ਪਹਿਲਾ ਹੀ ਬੰਦ ਕਰ ਚੁੱਕੇ ਸਨ।
ਨੈਨਸੀ ਪੈਲੋਸੀ ਨੂੰ ਨੋਟ ਕਿਸਨੇ ਲਿਖਿਆ?
ਇੱਕ ਹੋਰ ਵੀਡੀਓ, ਜਿਸ ਵਿੱਚ ਇੱਕ ਵਿਅਕਤੀ ਸੀਨੀਅਰ ਡੈਮੋਕਰੇਟ ਨੈਨਸੀ ਪੈਲੋਸੀ ਦੇ ਦਫ਼ਤਰ ਵਿੱਚ ਦਾਖ਼ਲ ਹੋ ਰਿਹਾ ਹੈ, ਉਹ ਵੀ ਵਾਇਰਲ ਹੋਇਆ ਹੈ। ਇਸ ਵਿਅਕਤੀ ਦਾ ਨਾਮ ਰਿਚਰਡ ਬਾਰਨੈੱਟ ਹੈ ਤੇ ਉਹ ਆਰਕੰਸਸ ਤੋਂ ਹੈ।

ਤਸਵੀਰ ਸਰੋਤ, EPA
ਕੈਪੀਟਲ ਹਿੱਲ ਦੀ ਇਮਾਰਤ ਦੇ ਬਾਹਰ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਸਪੀਕਰ ਦੇ ਦਫ਼ਤਰ ਵਿੱਚੋਂ ਇੱਕ ਲਿਫਾਫਾ ਲਿਆ ਅਤੇ ਇੱਕ ਨੋਟ ਛੱਡ ਆਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਨਿਊਯਾਰਕ ਟਾਈਮਜ਼ ਦੇ ਇੰਟਰਵਿਊ ਵਿੱਚ ਰਿਪਬਲੀਕਨ ਕਾਂਗਰਸਮੈਨ ਸਟੀਵ ਵੂਮੈੱਕ ਨੇ ਟਵਿੱਟਰ 'ਤੇ ਕਿਹਾ, "ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹ ਕਾਰਵਾਈ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਵੱਲੋਂ ਵਿੱਢੀ ਗਈ ਹੈ।"
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਬਾਰਨੈੱਟ ਇੱਕ ਗਰੁੱਪ ਵਿੱਚ ਸ਼ਾਮਲ ਹੈ, ਜੋ ਬਦੂੰਕ ਰੱਖਣ ਦੇ ਅਧਿਕਾਰ ਦਾ ਸਮਰਥਕ ਹੈ।
ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਇੱਕ 'ਸਟੌਪ ਦਿ ਸਟੀਲ' ਰੈਲੀ ਦੌਰਾਨ ਉਨ੍ਹਾਂ ਦਾ ਇੰਟਰਵਿਊ ਲਿਆ ਗਿਆ ਸੀ, ਇੱਕ ਅੰਦੋਲਨ ਜਿਸ ਨੇ ਜੋਅ ਬਾਈਡਨ ਦੀ ਜਿੱਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਧੋਖਾਧੜੀ ਅਤੇ ਨਿਰਾਧਾਰ ਦਾਅਵਿਆਂ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ-
'ਅੰਗੇਜ਼ਡ ਪੈਟ੍ਰੋਇਟਸ' ਵੱਲੋਂ ਪ੍ਰਬੰਧਿਤ ਰੈਲੀ ਦੌਰਾਨ ਲਈ ਇੰਟਰਿਵਊਟ ਵਿੱਚ ਉਨ੍ਹਾਂ ਨੇ ਕਿਹਾ, "ਜੇ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਮੈਨੂੰ ਫੜ੍ਹਨ ਲਈ ਕਿਸੇ ਨੂੰ ਭੇਜੋ, ਮੈਂ ਇੰਨੀ ਆਸਾਨੀ ਨਾਲ ਰੁਕਣ ਨਹੀਂ ਵਾਲਾ।"
ਸਥਾਨਕ ਅਖ਼ਬਾਰ ਵੈਸਟਸਾਈਡ ਈਗਲ ਆਫ ਓਬਜ਼ਰਵਰ ਮੁਤਾਬਕ ਬਾਰਨੈੱਟ ਨਾਲ ਜੁੜੇ ਹੋਏ ਗਰੁੱਪ ਨੇ ਅਕਤੂਬਰ ਵਿੱਚ ਸਥਾਨਕ ਪੁਲਿਸ ਵਿਭਾਗ ਲਈ ਬੌਡੀ ਕੈਮਰਿਆਂ ਲਈ ਫੰਡ ਇਕੱਠਾ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਐਂਟੀਫਾ ਸਮਰਥਕ ਗਰੁੱਪ ਦੇ ਕੋਈ ਸਬੂਤ ਨਹੀਂ
ਜਦੋਂ ਦਾ ਇਹ ਵਾਕਿਆ ਹੋਇਆ ਹੈ, ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਖ਼ਾਸ ਕਰ ਕੇ ਕੁਆਨਨ ਅਤੇ ਟਰੰਪ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਇਸ ਵਿੱਚ ਖੱਬੇਪੱਖੀ ਗਰੁੱਪ ਐਂਟੀਫਾ ਸ਼ਾਮਿਲ ਸੀ।
ਕਿਹਾ ਇਹ ਵੀ ਗਿਆ ਇਨ੍ਹਾਂ ਨੇ ਟਰੰਪ ਸਮਰਥਕਾਂ ਦਾ ਭੇਸ ਅਪਣਾਇਆ ਹੋਇਆ ਸੀ।
ਅਮਰੀਕੀ ਪ੍ਰਤੀਨਿਧੀ ਮੱਟ ਗੇਟਜ਼ ਸਣੇ ਮੰਨੇ-ਪ੍ਰਮੰਨੇ ਰਿਪਬਲੀਕਨ ਸਿਆਸਤਦਾਨਾਂ ਦੀ ਗਿਣਤੀ ਨੇ ਦਾਅਵਾ ਕੀਤਾ ਕਿ ਟਰੰਪ ਸਮਰਥਕਾਂ ਦੇ ਭੇਸ ਵਿੱਚ ਐਂਟੀਫਾ ਸਨ।

ਇੱਕ ਵੱਡੇ ਪੱਧਰ 'ਤੇ ਸ਼ੇਅਰ ਕੀਤੀ ਗਈ ਪੋਸਟ ਦਾਅਵਾ ਕਰਦੀ ਹੈ ਕਿ ਇੱਕ ਪ੍ਰਦਰਸ਼ਨਕਾਰੀ, ਜਿਸ 'ਤੇ "ਕਮਿਊਨਿਸਟ ਹਥੌੜੇ" ਦਾ ਟੈਟੂ ਖੁਣਿਆ ਹੋਇਆ ਸੀ, ਇਹ ਸਬੂਤ ਪੇਸ਼ ਕਰਦਾ ਹੈ ਕਿ ਇਹ ਟਰੰਪ ਸਮਰਥਕ ਨਹੀਂ ਸਨ।
ਨੇੜਿਓ ਜਾਂਚ ਕਰਨ 'ਤੇ ਪਤਾ ਲਗਦਾ ਹੈ ਕਿ ਇਹ ਵੀਡੀਓ ਗੇਮ ਸੀਰੀਜ਼ ਡਿਸੌਨਰਡ ਦਾ ਸੰਕੇਤ ਹੈ।

ਸਲਾਹ ਇਹ ਵੀ ਹੈ ਕਿ ਐਂਜਲੀ, ਜਿਸਨੇ ਸਿੰਘਾਂ ਵਾਲੀ ਟੋਪੀ ਪਾਈ ਸੀ, ਉਹ ਵੀ ਬਲੈਕ ਲਾਈਜ਼ ਮੈਟਰ ਦਾ ਸਮਰਥਕ ਸੀ। ਯੂਜ਼ਰਸ ਨੇ ਉਨ੍ਹਾਂ ਦੀਆਂ ਬੀਐੱਲਐੱਮ ਸਮਾਗਮ ਐਰੀਜ਼ੋਨਾ ਵਾਲੀਆਂ ਤਸਵੀਰਾਂ ਸਾਝੀਆਂ ਕੀਤੀਆਂ ਹਨ।
ਐੰਜਲੀ ਅਸਲ ਵਿੱਚ ਉਸ ਘਟਨਾ ਵਿੱਚ ਸਨ, ਪਰ ਉਹ ਉੱਥੇ ਇੱਕ ਹੱਕ ਵਿੱਚ ਭੁਗਤਣ ਵਾਲੇ ਪ੍ਰਦਰਸ਼ਕਾਰੀ ਵਜੋਂ ਗਏ ਸਨ। ਇੱਥੇ ਜਿਹੜੀਆਂ ਤਸਵੀਰਾਂ ਲਈਆਂ ਗਈਆਂ ਸਨ ਉਸ ਵਿੱਚ ਉਨ੍ਹਾਂ ਨੇ ਕੁਆਨਨ ਦਾ ਸਾਈਨ ਫੜਿਆ ਹੋਇਆ ਸੀ।
ਝੰਡੇ ਅਤੇ ਸੰਕੇਤ
ਘੱਟੋ-ਘੱਟ ਇੱਕ ਵਿਅਕਤੀ ਨੇ ਸੰਘੀ ਝੰਡਾ ਫੜਿਆ ਹੋਇਆ ਸੀ, ਜੋ ਦਰਸਾਉਂਦਾ ਸੀ ਕਿ ਅਮਰੀਕਾ ਦੀਆਂ ਉਨ੍ਹਾਂ ਸਟੇਟਾਂ ਦੀ ਪ੍ਰਤੀਨਿਧਤਾ ਕਰਦਾ ਸੀ, ਜੋ ਅਮਰੀਕੀ ਘਰੇਲੂ ਜੰਗ ਦੌਰਾਨ ਗ਼ੁਲਾਮੀ ਨੂੰ ਜਾਰੀ ਰੱਖਣ ਦਾ ਸਮਰਥਨ ਕਰਦੇ ਸਨ।
ਬਹੁਤਿਆਂ ਵੱਲੋਂ ਇਸ ਨੂੰ ਨਸਲਵਾਦ ਦਾ ਸੰਕੇਤ ਮੰਨਿਆ ਜਾਂਦਾ ਹੈ ਅਤੇ ਪੂਰੇ ਅਮਰੀਕਾ ਵਿੱਚ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਗਈ। ਹੋਰਨਾਂ ਨੇ ਇਸ ਨੂੰ ਦੱਖਣੀ ਅਮਰੀਕੀ ਇਤਿਹਾਸ ਦੀ ਮਹੱਤਵਪੂਰਨ ਹਿੱਸੇ ਵਜੋਂ ਦੇਖਿਆ।

ਤਸਵੀਰ ਸਰੋਤ, EPA
ਜੁਲਾਈ ਵਿੱਚ ਇਹ ਐਲਾਨ ਕੀਤਾ ਗਿਆ ਕਿ ਹੁਣ ਅਮਰੀਕੀ ਸੈਨਿਕ ਜਾਇਦਾਦਾਂ 'ਤੇ ਇਹ ਝੰਡਾ ਲਹਿਰਾਇਆ ਨਹੀਂ ਜਾ ਸਕਦਾ ਕਿਉਂਕਿ ਨਵੀਂ ਨੀਤੀ "ਵਿਭਾਜਨਕ ਪ੍ਰਤੀਕ" ਨੂੰ ਰੱਦ ਕਰਦੀ ਹੈ।
ਰਾਸ਼ਟਰਪਤੀ ਟਰੰਪ ਨੇ ਸੰਘੀ ਝੰਡੇ ਦੀ ਵਰਤੋਂ ਦਾ ਬਚਾਅ ਕੀਤਾ ਅਤੇ ਕਿਹਾ ਕਿ "ਮੈਂ ਜਾਣਦਾ ਹਾਂ ਕਿ ਲੋਕ ਸੰਘੀ ਝੰਡੇ ਨੂੰ ਪਸੰਦ ਕਰਦੇ ਹਨ ਅਤੇ ਉਹ ਗ਼ੁਲਾਮੀ ਬਾਰੇ ਨਹੀਂ ਸੋਚਦੇ...ਮੈਨੂੰ ਲਗਦਾ ਹੈ ਕਿ ਇਹ ਸਿਰਫ਼ ਬੋਲਣ ਦੀ ਆਜ਼ਾਦੀ ਹੈ।"
ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਸੱਪਾਂ ਵਾਲੇ ਪੀਲੇ ਰੰਗ ਦੇ ਝੰਡੇ ਵੀ ਫੜੇ ਹੋਏ ਸਨ, ਜਿਸ 'ਤੇ ਲਿਖਿਆ ਹੋਇਆ ਸੀ ਕਿ 'ਮੇਰੇ 'ਤੇ ਕਦਮ ਨਾ ਰੱਖਣਾ।'
ਇਸ ਨੂੰ ਗੈਸਡੇਨ ਦੇ ਝੰਡੇ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਅਮਰੀਕੀ ਇਨਕਲਾਬ ਅਤੇ ਬ੍ਰਿਟਿਸ਼ ਬਸਤੀਵਾਦ ਨੂੰ ਖਦੇੜਨ ਲਈ ਜਾਣੇ ਜਾਂਦੇ ਹਨ।

ਤਸਵੀਰ ਸਰੋਤ, Getty Images
ਨਿਊਯਾਰਕਰ ਵਿੱਚ ਛਪੇ ਇੱਕ ਲੇਖ ਮੁਤਾਬਕ ਇਹ 1970ਵਿਆਂ ਵਿੱਚ ਸੁਤੰਤਰਤਾਵਾਦੀਆਂ ਵੱਲੋਂ ਅਪਣਾਇਆ ਗਿਆ ਸੀ ਅਤੇ ਟੀ ਪਾਰਟੀ ਕਾਰਕੁਨਾਂ ਵਿੱਚ ਇਹ ਪਸੰਦੀਦਾ ਪ੍ਰਤੀਕ ਬਣ ਗਿਆ।
ਬ੍ਰਾਊਨ ਯੂਨੀਵਰਸਿਟੀ ਵਿੱਚ ਰਾਜਨੀਤਕ ਸਾਇੰਸ ਦੇ ਮਾਹਰ ਮਾਰਗਰੇਟ ਵੀਅਰ ਕਹਿੰਦੇ ਹਨ, "ਇਹ ਝੰਡਾ ਪਿਛਲੇ ਕੁਝ ਦਹਾਕਿਆਂ ਤੋਂ ਸੱਜੇਪੱਖੀਆਂ ਵੱਲੋਂ ਅਪਣਾਇਆ ਗਿਆ ਹੈ।
ਉਹ ਕਹਿੰਦੇ ਹਨ ਕਿ ਇਹ ਸਰਕਾਰ-ਵਿਰੋਧੀ ਗੋਰਿਆਂ ਦੀ ਸਰਬਉੱਚਤਾ ਵਾਲੇ ਗਰੁੱਪਾਂ ਵੱਲੋਂ ਵੀ ਇਸਤੇਮਾਲ ਕੀਤਾ ਗਿਆ ਸੀ, ਜੋ ਹਿੰਸਾ ਨੂੰ ਅਪਨਾਉਂਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














