ਕੈਪੀਟਲ ਬਿਲਡਿੰਗ 'ਚ ਟਰੰਪ ਪੱਖੀਆਂ ਦਾ ਦਾਖਲਾ: ਇੱਕ ਚਸ਼ਮਦੀਦ ਦਾ ਅੱਖੀ ਦੇਖਿਆ ਹਾਲ

ਤਸਵੀਰ ਸਰੋਤ, AFP
ਜੈਮੀ ਸਟਾਈਮ ਇੱਕ ਅਮਰੀਕੀ ਕਾਲਮਨਵੀਸ ਹਨ ਜੋ ਅਮਰੀਕੀ ਸਿਆਸਤ ਬਾਰੇ ਲਿਖਦੇ ਹਨ। ਜਦੋਂ ਟਰੰਪ ਪੱਖੀ ਦੰਗਾਕਾਰੀਆਂ ਦੇ ਹਜ਼ੂਮ ਨੇ ਵਾਸ਼ਿੰਗਟਨ ਡੀਸੀ ਵਿੱਚ ਕੈਪੀਟਲ ਬਿਲਡਿੰਗ 'ਤੇ ਹੱਲਾ ਬੋਲਿਆ, ਉਹ ਉਥੇ ਮੌਜੂਦ ਸਨ। ਉਨ੍ਹਾਂ ਨੇ ਹਾਊਸ ਆਫ਼ ਰੀਪ੍ਰੀਜ਼ੈਨਟਿਵਜ਼ ਵਿੱਚ ਪ੍ਰੈਸ ਗੈਲਰੀ ਵਿੱਚੋਂ ਇਹ ਕੁਝ ਦੇਖਿਆ।
ਮੈਂ ਪਹਿਲਾਂ ਆਪਣੀ ਭੈਣ ਨੂੰ ਕਿਹਾ ਸੀ: "ਅੱਜ ਕੁਝ ਬੁਰਾ ਹੋਣ ਵਾਲਾ ਹੈ। ਮੈਨੂੰ ਨਹੀਂ ਪਤਾ ਕੀ, ਪਰ ਕੁਝ ਬੁਰਾ ਹੋਵੇਗਾ।"
ਕੈਪੀਟਲ ਬਿਲਡਿੰਗ ਦੇ ਬਾਹਰ ਮੇਰਾ ਸਾਹਮਣਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਹੁਤ ਹੀ ਤੇਜ਼ ਸਮਰਥਕਾਂ ਨਾਲ ਹੋਇਆ, ਸਾਰੇ ਝੰਡੇ ਲਹਿਰਾ ਰਹੇ ਸਨ ਅਤੇ ਟਰੰਪ ਪ੍ਰਤੀ ਆਪਣੀ ਵਫ਼ਾਦਾਰੀ ਦੀ ਵਚਨਬੱਧਤਾ ਦਾ ਦਾਅਵਾ ਕਰ ਰਹੇ ਸਨ।
ਇਹ ਭਾਵਨਾ ਸੀ ਕਿ ਮੁਸੀਬਤ ਆਉਣ ਵਾਲੀ ਸੀ।
ਮੈਂ ਹਾਊਸ ਆਫ਼ ਰੀਪ੍ਰੀਜੈਨਟੇਟਿਵਜ਼ ਦੇ ਅੰਦਰ ਭੱਜ ਗਈ ਅਤੇ ਉੱਪਰ ਪ੍ਰੈਸ ਗੈਲ਼ਰੀ 'ਚ ਚਲੀ ਗਈ, ਜਿਥੇ ਸਾਨੂੰ ਸੀਟਾਂ ਦਿੱਤੀਆਂ ਗਈਆਂ ਸਨ, ਨਿਰਾਸ਼ਾਜਨਕ ਇਕੱਠ ਨੂੰ ਦੇਖਣ ਲਈ।
ਸਪੀਕਰ ਨੈਨਸੀ ਪੇਲੋਸੀ ਨੇ ਗੈਵਲ ਫ਼ੜਿਆ ਹੋਇਆ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੰਜ ਮਿੰਟਾਂ ਦੇ ਬਿਆਨ ਦੇ ਰਹੇ ਸਨ।
ਜਿਵੇਂ ਹੀ ਦੂਸਰੇ ਘੰਟੇ ਵਿੱਚ ਪਹੁੰਚੇ, ਅਚਾਨਕ ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣੀ। ਹਵਾ ਧੁੰਦਲੀ ਹੋਣ ਲੱਗੀ।
ਕੈਪੀਟਲ ਪੁਲਿਸ ਦੀ ਇੱਕ ਘੋਸ਼ਣਾ ਵਿੱਚ ਕਿਹਾ ਗਿਆ, "ਇੱਕ ਵਿਅਕਤੀ ਇਮਾਰਤ ਵਿੱਚ ਵੜ ਗਿਆ ਹੈ।"
ਇਸ ਲਈ ਹਰ ਇੱਕ ਨੇ ਆਲੇ ਦੁਆਲੇ ਦੇਖਿਆ ਅਤੇ ਫ਼ਿਰ ਆਮ ਵਾਂਗ ਕੰਮ ਹੋਣ ਲੱਗਿਆ। ਪਰ ਉਸ ਤੋਂ ਬਾਅਦ, ਐਲਾਨ ਹੁੰਦੇ ਰਹੇ। ਅਤੇ ਉਹ ਹੋਰ ਹੋਰ ਤੁਰੰਤ ਹੋਣ ਲੱਗੇ।
ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਘੁਸਪੈਠੀਆਂ ਨੇ ਰੋਟੁੰਡਾ ਨੂੰ ਤੋੜ ਦਿੱਤਾ ਹੈ, ਜੋ ਕਿ ਮਸ਼ਹੂਰ ਸੰਗਮਰਰ ਦੇ ਗੁੰਬਦ ਹੇਠ ਹੈ। ਲੋਕਤੰਤਰ ਦਾ ਪਵਿੱਤਰ ਘਰ ਅੱਗ ਹੇਠ ਸੀ।
ਸਾਡੇ ਵਿੱਚੋਂ ਬਹੁਤੇ ਹੰਡੇ ਹੋਏ ਪੱਤਰਕਾਰ ਸਨ, ਮੈਂ ਬਾਲਟੀਮੋਰ ਵਿੱਚ ਕਤਲੇਆਮ ਦੀ ਰਿਪੋਰਟਿੰਗ ਕਰਦਿਆਂ ਹਿੰਸਾ ਦੇਖੀ ਸੀ, ਪਰ ਇਹ ਅਣਕਿਆਸਿਆ ਸੀ।

ਲੱਗਦਾ ਸੀ ਪੁਲਿਸ ਨਹੀਂ ਜਾਣਦੀ ਕਿ ਕੀ ਹੋ ਰਿਹਾ ਹੈ। ਉਹ ਤਾਲਮੇਲ ਵਿੱਚ ਨਹੀਂ ਸਨ। ਉਨ੍ਹਾਂ ਨੇ ਚੈਂਬਰ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਅਤੇ ਉਸੇ ਵੇਲੇ ਸਾਨੂੰ ਚੈਂਬਰ ਖਾਲੀ ਕਰਨ ਲਈ ਕਹਿ ਦਿੱਤਾ। ਇਸ ਤਰ੍ਹਾਂ ਉਥੇ ਘਬਰਾਹਟ ਦਾ ਮਾਹੌਲ ਸੀ।
ਮੈਂ ਡਰੀ ਹੋਈ ਸੀ। ਮੈਂ ਤੁਹਾਨੂੰ ਉਸ ਬਾਰੇ ਦੱਸਾਂਗੀ। ਤੇ ਮੈਂ ਹੋਰ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਜਿਹੜੇ ਕਹਿ ਰਹੇ ਸਨ ਕਿ ਉਹ ਡਰ ਮਹਿਸੂਸ ਕਰਨ ਕਰਕੇ ਥੋੜ੍ਹਾ ਸ਼ਰਮਿੰਦਾ ਹਨ।
ਉਥੇ ਇੱਕ ਭਾਵਨਾ ਸੀ ਜਿਵੇਂ ਇਥੇ ਕੋਈ ਵੀ ਇੰਨਚਾਰਜ ਨਾ ਹੋਵੇ, ਕੈਪੀਟਲ ਪੁਲਿਸ ਨੇ ਬਿਲਡਿੰਗ 'ਤੇ ਆਪਣਾ ਕਾਬੂ ਗਵਾ ਦਿੱਤਾ ਸੀ, ਕੁਝ ਵੀ ਹੋ ਸਕਦਾ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜੇ ਤੁਸੀਂ ਪਿਛਲੇ ਸਾਲ 2001 ਵਿੱਚ 11 ਸਤੰਬਰ ਨੂੰ ਹੋਏ ਹਮਲਿਆਂ ਬਾਰੇ ਸੋਚੋਂ, ਉਸ ਸਮੇਂ ਇੱਕ ਜਹਾਜ਼ ਸੀ ਜਿਸ ਨੇ ਆਪਣੇ ਨਿਸ਼ਾਨੇ ਨੂੰ ਨਹੀਂ ਮਾਰਿਆ।
ਉਹ ਨਿਸ਼ਾਨਾ ਕੈਪੀਟਲ ਸੀ। ਉਸੇ ਵਰਗਾ ਹੀ ਸੀ ਇਹ। ਮੈਂ ਆਪਣੇ ਪਰਿਵਾਰ ਨੂੰ ਫ਼ੋਨ ਕੀਤਾ, ਉਨ੍ਹਾਂ ਨੂੰ ਸਿਰਫ਼ ਇਹ ਦੱਸਣ ਲਈ ਕਿ ਮੈਂ ਇਥੇ ਸੀ ਅਤੇ ਇਥੇ ਸਥਿਤੀ ਖ਼ਤਰਨਾਕ ਸੀ।
ਉਥੇ ਇੱਕ ਗੋਲੀ ਚੱਲੀ। ਅਸੀਂ ਦੇਖ ਸਕਦੇ ਸੀ ਕਿ ਸਾਡੇ ਚੈਂਬਰ ਵਿੱਚ ਇੱਕ ਖੜੋਤ ਸੀ। ਦਰਵਾਜ਼ੇ 'ਤੇ ਬੰਦੂਕਾਂ ਫੜੀ ਪੰਜ ਆਦਮੀ ਸਨ। ਇਹ ਡਰਾਉਣਾ ਦ੍ਰਿਸ਼ ਸੀ। ਆਦਮੀ ਇੱਕ ਖਿੜਕੀ ਦੇ ਟੁੱਟੇ ਸ਼ੀਸ਼ੇ ਵਿੱਚੋਂ ਦੇਖ ਰਹੇ ਸਨ ਅਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕਿਸੇ ਵੀ ਪਲ ਗੋਲੀ ਮਾਰ ਦੇਣਗੇ।

ਤਸਵੀਰ ਸਰੋਤ, Getty Images
ਸ਼ੁਕਰ ਹੈ ਚੈਂਬਰ ਦੇ ਅੰਦਰ ਗੋਲੀਬਾਰੀ ਨਹੀਂ ਹੋਈ। ਪਰ ਇੱਕ ਪਲ ਲਈ ਇਸ ਤਰ੍ਹਾਂ ਲੱਗਿਆ ਜਿਵੇਂ ਇਸ ਦੀ ਸੰਭਾਵਨਾ ਹੈ।
ਕਿਉਂਕਿ ਸਥਿਤੀ ਬਹੁਤ ਤੇਜ਼ੀ ਨਾਲ ਖ਼ਰਾਬ ਹੋ ਰਹੀਆਂ ਸਨ।
ਰਸਤੇ ਤੋਂ ਬਾਹਰ ਨਿਕਲਣ ਲਈ ਸਾਨੂੰ ਰੇਲਿੰਗ ਦੇ ਹੇਠਿਓਂ ਰੀਂਗਦਿਆਂ ਨਿਕਲਣਾ ਪਿਆ। ਮੈਂ ਅਜਿਹਾ ਕਰਨ ਲਈ ਸਹੀ ਪਹਿਰਾਵਾ ਨਹੀਂ ਸੀ ਪਹਿਣਿਆ ਹੋਇਆ। ਬਹੁਤ ਸਾਰੀਆਂ ਔਰਤਾਂ ਨੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾਈਆਂ ਹੋਈਆਂ ਸਨ, ਕਿਉਂਕਿ ਉਹ ਇੱਕ ਰਸਮੀ ਕਾਰਜ 'ਤੇ ਆਈਆਂ ਸਨ।
ਮੈਂ ਦੂਸਰਿਆਂ ਦੇ ਨਾਲ ਹਾਊਸ ਕੈਫ਼ੇਟੇਰੀਆ ਵਿੱਚ ਸ਼ਰਣ ਲਈ। ਮੈਂ ਹਾਲੇ ਵੀ ਕੰਬ ਰਹੀ ਸੀ।
ਮੈਂ ਇੱਕ ਪੱਤਰਕਾਰ ਵਜੋਂ ਬਹੁਤ ਕੁਝ ਦੇਖਿਆ, ਪਰ ਇਹ ਕੁਝ ਜ਼ਿਆਦਾ ਸੀ।
ਇਹ ਸਮੂਹਿਕ ਜਨਤਕ ਖੇਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਸੀ, ਉਸ 'ਤੇ ਹਮਲਾ ਹੋ ਰਿਹਾ ਸੀ।
ਅਤੇ ਮੈਂ ਸੋਚਦੀ ਹਾਂ ਇਸੇ ਲਈ ਹੀ ਸਪੀਕਰ ਵਾਪਸ ਜਾਣਾ ਚਾਹੁੰਦੇ ਸਨ, ਅਤੇ ਦੁਬਾਰਾ ਗੈਵਲ ਫ਼ੜ ਕੇ ਅੱਗੇ ਵੱਧਣਾ ਚਾਹੁੰਦੇ ਸਨ।
ਇਸ ਤੋਂ ਬਾਅਦ ਮੈਂ ਫ਼ੈਸਲਾ ਕਰਨਾ ਸੀ ਕਿ ਕੀ ਮੈਂ ਵੀ ਵਾਪਸ ਚੈਂਬਰ ਵਿੱਚ ਜਾਣਾ ਹੈ।
ਮੈਂ ਫ਼ੈਸਲਾ ਕੀਤਾ, ਸ਼ਾਇਦ ਮੈਂ ਜਾਵਾਂ, ਕਿਉਂਕਿ ਜੋ ਸੰਦੇਸ਼ ਦਿੱਤਾ ਜਾ ਰਿਹਾ ਸੀ ਉਹ ਸੀ: "ਤੁਸੀਂ ਭੀੜ ਨੂੰ ਭੜਕਾ ਸਕਦੇ ਹੋ, ਪਰ ਅਸੀਂ ਅੱਗੇ ਜਾ ਰਹੇ ਹਾਂ "।
ਮੈਂ ਸੋਚਦੀ ਹਾਂ ਇਹ ਇੱਕ ਬੇਹੱਦ ਮਹੱਤਵਪੂਰਣ ਸਿਆਸੀ ਸੁਨੇਹਾ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














