ਇੰਡੋਨੇਸ਼ੀਆ 'ਚ ਉਡਾਣ ਭਰਨ ਤੋਂ ਬਾਅਦ ਯਾਤਰੀ ਜਹਾਜ਼ ਲਾਪਤਾ ਹੋਇਆ, ਕਰੈਸ਼ ਹੋਣ ਦਾ ਖ਼ਦਸ਼ਾ

ਤਸਵੀਰ ਸਰੋਤ, ADEK BERRY/AFP
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਵਿੱਚ 50 ਤੋਂ ਵੱਧ ਲੋਕ ਸਵਾਰ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀਵਿਜਿਆ ਏਅਰ ਬੋਇੰਗ 737 ਨਾਲ ਜਕਾਰਤਾ ਤੋਂ ਵੈਸਟ ਕਲਿਮਨਤਨ ਪ੍ਰਾਂਤ ਦੇ ਰਸਤੇ 'ਚ ਸੰਪਰਕ ਟੁੱਟ ਗਿਆ, ਜਿਸ ਤੋਂ ਬਾਅਦ ਜਹਾਜ਼ ਲਾਪਤਾ ਹੋ ਗਿਆ।
ਇਹ ਵੀ ਪੜ੍ਹੋ-
ਫਲਾਇਟ ਟ੍ਰੈਕਿੰਗ ਵੈਬਸਾਈਟ ਫਲਾਇਟਰਡਾਰ24.ਕੌਮ ਮੁਤਾਬਕ, ਇਹ ਜਹਾਜ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ 10 ਹਜ਼ਾਰ ਫੁੱਟ ਹੇਠਾ ਆਇਆ।
ਟ੍ਰਾਂਸਪੋਰਟ ਮੰਤਰਾਲੇ ਦਾ ਕਹਿਣਾ ਹੈ ਕਿ ਜਹਾਜ਼ ਦਾ ਪਤਾ ਲਗਾਉਣ ਲਈ ਰਾਹਤ ਅਤੇ ਬਚਾਅ ਦਲਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
ਰਜਿਟ੍ਰੇਸ਼ਨ ਜਾਣਕਾਰੀ ਮੁਤਾਬਕ, ਬੋਇੰਗ 737-500 ਜਹਾਜ਼ 27 ਸਾਲ ਪੁਰਾਣਾ ਹੈ।
ਸ਼੍ਰੀਵਿਜਿਆ ਦਾ ਕਹਿਣਾ ਹੈ ਕਿ ਉਹ ਇਸ ਉਡਾਣ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰ ਰਹੇ ਹਨ।
ਜਹਾਜ਼ 737 ਮੈਕਸ ਨਹੀਂ ਹੈ, ਬੋਇੰਗ ਮਾਡਲ ਹਾਲ ਦੇ ਸਾਲਾਂ ਵਿੱਚ ਦੋ ਮੁੱਖ ਹਾਦਸਿਆਂ ਵਿੱਚ ਸ਼ਾਮਿਲ ਹੈ।
ਪਹਿਲਾਂ ਅਕਤੂਬਰ 2018 ਵਿੱਚ ਪਹਿਲੀ ਵਾਰ ਇੰਡੋਨੇਸ਼ੀਆ ਲਾਇਨ ਏਅਰ ਫਲਾਇਟ ਹੈ, ਜੋ ਜਕਾਰਤਾ ਤੋਂ ਉਡਾਣ ਭਰਨ ਤੋਂ 12 ਮਿੰਟਾਂ ਬਾਅਦ ਹੀ ਸਮੁੰਦਰ ਵਿੱਚ ਡਿੱਗ ਗਿਆ ਸੀ ਅਤੇ ਇਸ ਵਿੱਚ 189 ਲੋਕਾਂ ਦੀ ਜਾਨ ਚਲੀ ਗਈ ਸੀ।
ਚਸ਼ਮਦੀਦਾਂ ਨੇ ਕੀ ਕਿਹਾ
ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਸੋਲੋਹਿਨ ਨਾਮ ਦੇ ਮੱਛਵਾਰੇ ਨੇ ਬੀਬੀਸੀ ਦੀ ਇੰਡੋਨੇਸ਼ੀਆ ਸਰਵਿਸ ਨੂੰ ਦੱਸਿਆ ਕਿ ਉਸ ਨੇ ਹਾਦਸਾ ਹੁੰਜਿਆਂ ਹੋਇਆ ਦੇਖਿਆ, ਜਿਸ ਤੋਂ ਬਾਅਦ ਉਸ ਦੇ ਕਪਤਾਨ ਨੇ ਦੀਪ 'ਤੇ ਮੁੜਨ ਦਾ ਫੈਸਲਾ ਕੀਤਾ।
ਉਸ ਨੇ ਕਿਹਾ, "ਜਹਾਜ਼ ਬਿਜਲੀ ਦੀ ਤਰ੍ਹਾਂ ਸਮੁੰਦਰ ਵਿੱਚ ਡਿੱਗਿਆ ਤੇ ਪਾਣੀ ਵਿੱਚ ਧਮਾਕਾ ਹੋ ਗਿਆ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












