ਕਿਸਾਨ ਅੰਦੋਲਨ: ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ, ਅਗਲੇ 48 ਘੰਟੇ ਦੌਰਾਨ ਕੀ ਹੈ ਮੌਸਮ ਦੀ ਭਵਿੱਖਬਾਣੀ

ਇੱਕ ਪਾਸੇ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦਿੱਲੀ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਦੂਜੇ ਪਾਸੇ ਠੰਡ ਵੱਧਦੀ ਜਾ ਰਹੀ ਹੈ। ਮੀਂਹ ਨੇ ਉਨ੍ਹਾਂ ਦੇ ਸੰਘਰਸ਼ ਨੂੰ ਹੋਰ ਔਖਾ ਬਣਾ ਦਿੱਤਾ ਹੈ। ਸ਼ਨੀਵਾਰ ਕੁਝ ਸਮਾਂ ਅਤੇ ਐਤਵਾਰ ਨੂੰ ਤੜਕ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ।

ਦੈਨਿਕ ਭਾਸਕਰ ਅਖ਼ਬਾਰ ਅਨੁਸਾਰ, ਅਗਲੇ 48 ਘੰਟੇ ਪੰਜਾਬ ਸਣੇ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕੇ ਧੁੰਦ ਅਤੇ ਹਲਕੀ ਬਾਰਿਸ਼ ਨਾਲ ਘਿਰੇ ਰਹਿਣਗੇ। ਇਸ ਵੇਲੇ ਪੰਜਾਬ ਔਰੰਜ ਅਲਰਟ 'ਤੇ ਹੈ। ਅਗਲੇ ਤਿੰਨ ਦਿਨ ਵੀ ਅਜਿਹਾ ਹੀ ਮੌਸਮ ਰਹੇਗਾ।

ਸ਼ਨੀਵਾਰ ਰਾਤ ਅਤੇ ਐਤਵਾਰ ਦੀ ਸਵੇਰ ਨੂੰ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ ਹੈ ਜਿਸ ਕਾਰਨ ਤਾਪਮਾਨ ਹੇਠਾਂ ਡਿਗਿਆ ਹੈ। ਹਵਾ ਚੱਲਣ ਕਰਕੇ ਠੰਡ ਹੋਰ ਜ਼ਿਆਦਾ ਵੱਧਦੀ ਜਾ ਰਹੀ ਹੈ।

ਮੌਸਮ ਵਿਭਾਗ ਅਨੁਸਾਰ, ਹਰਿਆਣਾ 'ਚ 3 ਅਤੇ 4 ਜਨਵਰੀ ਨੂੰ ਕੁਝ ਇਲਾਕਿਆਂ 'ਚ ਤੇਜ਼ ਬਾਰਿਸ਼ ਦੇ ਨਾਲ ਗੜੇਮਾਰੀ ਹੀ ਵੀ ਹੋ ਸਕਦੀ ਹੈ। ਇਸ ਸਭ ਪੱਛਮੀ ਚੱਕਰਵਾਤ ਕਰਕੇ ਵੀ ਹੋ ਰਿਹਾ ਹੈ।

ਪਹਾੜਾਂ 'ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਅਤੇ ਗੜੇਮਾਰੀ ਹੋਣ ਦੇ ਆਸਾਰ ਹਨ। 7 ਜਨਵਰੀ ਨੂੰ ਫਿਰ ਹਵਾ ਬਦਲੀ ਤਾਂ ਠੰਡ ਵਧੇਗੀ।

ਇਹ ਵੀ ਪੜ੍ਹੋ

ਪੀਯੂ ਦੇ ਮੌਸਮ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਪਾਲਾ ਸਬਜ਼ੀਆਂ ਦੀ ਫਸਲ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਪਲਾਸਟਿਕ ਦੀ ਸ਼ੀਟ ਨਾਲ ਫਸਲ ਨੂੰ ਢੱਕ ਕੇ ਉਸ ਦਾ ਬਚਾਅ ਕਰ ਸਕਦੇ ਹਨ।

ਇਸ ਤੋਂ ਇਲਾਵਾ ਹਿਮਾਚਲ ਦੇ ਉਂਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਕਰਕੇ ਪ੍ਰਦੇਸ਼ ਦੀਆਂ 70 ਸੜਕਾਂ 'ਤੇ ਆਵਾਜਾਈ ਬਿਲਕੁਲ ਬੰਦ ਹੋ ਗਈ ਹੈ। ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਉਂਚਾਈ ਵਾਲੀ ਥਾਵਾਂ 'ਤੇ ਨਾ ਜਾਣ ਦੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਭਾਰਤ ਨੇ ਇਕ ਹੋਰ ਵੈਕਸੀਨ ਨੂੰ ਐਮਰਜੈਂਸੀ ਪ੍ਰਵਾਨਗੀ ਦੇ ਦਿੱਤੀ

ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ, ਭਾਰਤ ਸਰਕਾਰ ਦੇ ਮਾਹਰਾਂ ਦੇ ਇਕ ਪੈਨਲ ਨੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਕੰਪਨੀ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਹੁਣ ਸੰਕਟਕਾਲੀ ਵਰਤੋਂ ਲਈ ਭਾਰਤੀ ਕੰਪਨੀ ਭਾਰਤ ਬਾਇਓਟੈਕ ਦੀ ਵੈਕਸੀਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਹਾਲਾਂਕਿ, ਦੋਵੇਂ ਹੀ ਵੈਕਸੀਨ ਨੂੰ ਅਜੇ ਅੰਤਮ ਮਨਜ਼ੂਰੀ ਮਿਲਣੀ ਬਾਕੀ ਹੈ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਅਨੁਸਾਰ, ਡੀਸੀਜੀਆਈ ਵਲੋਂ ਐਤਵਾਰ ਸਵੇਰੇ 11 ਵਜੇ ਇਸ ਬਾਰੇ ਰਸਮੀ ਬਿਆਨ ਦਿੱਤਾ ਜਾਵੇਗਾ।

ਦੱਸ ਦੇਇਏ ਕਿ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 1 ਕਰੋੜ ਤੋਂ ਵੱਧ ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਢੇਡ ਲੱਖ ਤੋਂ ਵੀ ਜ਼ਿਆਦਾ ਹੈ।

ਕੁਝ ਲੋਕਾਂ ਨੇ ਭਾਰਤੀ ਕੰਪਨੀ ਭਾਰਤ ਬਾਇਓਟੈਕ ਵੈਕਸੀਨ ਕੋਵੈਕਸਿਨ 'ਤੇ ਵੀ ਸਵਾਲ ਖੜੇ ਕੀਤੇ ਹਨ ਅਤੇ ਇਸ ਬਾਰੇ ਹੋਰ ਜਾਣਕਾਰੀ ਮੰਗੀ ਹੈ।

ਭਾਰਤ ਇਸ ਸਾਲ ਜੂਨ ਤੱਕ 30 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ, ਸ਼ਨੀਵਾਰ ਨੂੰ ਡਰਾਈ ਰਨ ਵੀ ਕੀਤਾ ਗਿਆ ਸੀ।

ਹਜ਼ਾਰਾਂ ਦੀ ਗਿਣਤੀ ਵਿਚ ਸਿਹਤ ਕਰਮਚਾਰੀ ਇਸ ਰਿਹਰਸਲ ਵਿਚ ਸ਼ਾਮਲ ਹੋਏ।

ਇਜ਼ਰਾਈਲ ਵੈਕਸੀਨ ਲਗਾਉਣ ਦੀ ਦੌੜ ਵਿੱਚ ਮੋਹਰੀ ਹੈ। ਇਜ਼ਰਾਈਲ ਵਿੱਚ 12 ਪ੍ਰਤੀਸ਼ਤ ਤੋਂ ਵੱਧ ਆਬਾਦੀ ਨੂੰ ਕੋਰੋਨਵਾਇਰਸ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ

ਆਮ ਆਦਮੀ ਪਾਰਟੀ ਜਲਦੀ ਸਾਹਮਣੇ ਲਿਆਏਗੀ ਮੁੱਖ ਮੰਤਰੀ ਉਮੀਦਵਾਰ ਦਾ ਚਹਿਰਾ

ਆਮ ਆਦਮੀ ਪਾਰਟੀ, ਪੰਜਾਬ ਦੇ ਸਹਿ-ਪ੍ਰਧਾਨ ਰਾਘਵ ਚੱਡਾ ਨੇ ਕਿਹਾ ਕਿ ਪਾਰਟੀ ਜਲਦੀ ਹੀ ਪੰਜਾਬ ਦੀਆਂ 2022 ਵਿਧਾਨਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਉਮੀਦਵਾਰ ਦਾ ਚਹਿਰਾ ਸਾਹਮਣੇ ਲਿਆਏਗੀ।

ਹਿੰਦੂਸਤਾਨ ਟਾਈਮਜ਼ ਅਖ਼ਬਾਰ ਅਨੁਸਾਰ, ਪੰਜਾਬ ਦੌਰੇ ਦੌਰਨ ਰਾਘਵ ਚੱਡਾ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਗਏ। ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਸਨ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਚਹਿਰਾ ਆਮ ਆਦਮੀ ਪਾਰਟੀ ਪੰਜਾਬ 'ਚ ਵਿਧਾਨਸਭਾ ਚੋਣਾਂ ਦੌਰਾਨ ਉਤਾਰੇਗੀ, ਸਭ ਨੂੰ ਉਸ 'ਤੇ ਮਾਣ ਹੋਵੇਗਾ।

ਪਾਕਿਸਤਾਨ ਨੇ ਕਿਹਾ, 'ਭਾਰਤ ਖ਼ੁਦ ਨੂੰ ਸੰਭਾਲੇ, ਸਾਨੂੰ ਨਸੀਹਤ ਨਾ ਦੇਵੇ'

ਪਾਕਿਸਤਾਨ ਸਰਕਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ 'ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਆਰੋਪਾਂ'ਨੂੰ ਖਾਰਿਜ ਕੀਤਾ ਹੈ।

ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਪਾਕਿਸਤਾਨ ਸਰਕਾਰ ਨੇ ਕਿਹਾ ਕਿ 'ਭਾਰਤ, ਜੋ ਖ਼ੁਦ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਨਹੀਂ ਜਾਣਦਾ, ਉਹ ਸਾਨੂੰ ਕਿਸ ਮੂੰਹ ਤੋਂ ਸਿਖਾ ਰਿਹਾ ਹੈ।'

ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ 'ਭਾਰਤ ਸਰਕਾਰ ਵਾਰ-ਵਾਰ ਅਜਿਹੀ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ।'

ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵਿਚ ਹਿੰਦੂਆਂ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਸੀ। ਪਾਕਿਸਤਾਨ ਨੇ ਖੈਬਰ ਪਖਤੂਨਖਵਾ ਖੇਤਰ ਦੇ ਕਰਕ ਜ਼ਿਲੇ ਦੇ ਇਕ ਹਿੰਦੂ ਮੰਦਿਰ ਵਿਚ ਹੋਈ ਤੋੜਫੋੜ ਤੋਂ ਬਾਅਦ ਭਾਰਤ ਨੇ ਇਕ ਬਿਆਨ ਜਾਰੀ ਕੀਤਾ ਸੀ।

ਇਸ ਦੇ ਜਵਾਬ ਵਿਚ, ਹੁਣ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਸੀਏਏ-ਐਨਆਰਸੀ, ਗੁਜਰਾਤ ਦੰਗਿਆਂ ਤੋਂ ਲੈਕੇ ਸਾਲ 2002 ਦੇ ਦਿੱਲੀ ਦੰਗਿਆਂ, 1992 ਦੇ ਬਾਬਰੀ ਢਾਹੁਣ ਅਤੇ ਫਿਰ ਉਸ ਕੇਸ ਵਿਚ ਇਕਪਾਸੜ ਫ਼ੈਸਲਾ, ਗਊ ਰੱਖਿਆ ਦੇ ਨਾਂ 'ਤੇ ਚੋਣਵੇਂ ਲੋਕਾਂ ਦੀ ਹੱਤਿਆ ਅਤੇ ਹੋਰ ਕੀ ਪਤਾ ਨਹੀਂ - ਕੀ ਇਹ ਦੱਸਣਾ ਕਾਫ਼ੀ ਹੈ ਕਿ ਭਾਰਤ ਵਿਚ ਘੱਟਗਿਣਤੀਆਂ ਦੇ ਅਧਿਕਾਰ ਕਿਵੇਂ ਸੁਰੱਖਿਅਤ ਹਨ।

ਪਾਕਿਸਤਾਨ ਨੇ ਇਹ ਵੀ ਕਿਹਾ ਹੈ ਕਿ 'ਭਾਰਤ ਅਜਿਹੀ ਸਥਿਤੀ ਵਿੱਚ ਹੈ ਕਿ ਉਹ ਸਾਨੂੰ ਕੋਈ ਸਲਾਹ ਨਹੀਂ ਦੇ ਸਕਦਾ'।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)