ਕੋਰੋਨਾਵਾਇਰਸ: ਅਖਿਲੇਸ਼ ਨੇ ਕਿਹਾ 'ਅਸੀਂ ਭਾਜਪਾ ਦੀ ਵੈਕਸੀਨ ’ਤੇ ਭਰੋਸਾ ਕਿਵੇਂ ਕਰੀਏ' ਤਾਂ ਅਨੁਰਾਗ ਨੇ ਦਿੱਤਾ ਇਹ ਜਵਾਬ- ਅਹਿਮ ਖ਼ਬਰਾਂ

ਕੋਰਨਾਵਾਇਰਸ ਦੀ ਕਿਸੇ ਵੈਕਸੀਨ ਨੂੰ ਹਾਲੇ ਭਾਰਤ ਵਿੱਚ ਮਾਨਤਾ ਨਹੀਂ ਮਿਲੀ ਹੈ ਅਤੇ ਸਰਕਾਰ ਵੈਕਸੀਨ ਲੋਕਾਂ ਤੱਕ ਕਿਵੇਂਣ ਪਹੁੰਚਾਉਣੀ ਹੈ ਇਸ ਲਈ ਮਸ਼ਕ ਵਜੋਂ ਡਰਾਈ ਰਨ ਕਰ ਕੇ ਦੇਖ ਰਹੀ ਹੈ। ਇਸੇ ਦੌਰਾਨ ਸਿਆਸੀ ਗਹਿਮਾ-ਗਹਿਮੀ ਸ਼ੁਰੂ ਹੋ ਗਈ ਹੈ।

ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਹ ਭਾਜਪਾ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਕੋਰੋਨਾਵਾਇਰਸ ਵੈਕਸੀਨ ਨਹੀਂ ਲਗਵਾਉਣਗੇ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੇ ਕਿਹਾ,"ਮੈਂ ਬੀਜੇਪੀ ਦੀ ਵੈਕਸੀਨ ਉੱਪਰ ਭਰੋਸਾ ਕਿਵੇਂ ਕਰ ਸਕਦਾ ਹਾਂ? ਜਦੋਂ ਸਾਡੀ ਸਰਕਾਰ ਬਣੀ ਤਾਂ ਹਰ ਕਿਸੇ ਨੂੰ ਮੁਫ਼ਤ ਵੈਕਸੀਨ ਮਿਲੇਗੀ। ਅਸੀਂ ਬੀਜੇਪੀ ਦੀ ਵੈਕਸੀਨ ਨਹੀਂ ਲਗਵਾ ਸਕਦੇ।"

ਇਹ ਵੀ ਪੜ੍ਹੋ

ਅਖਿਲੇਸ਼ ਯਾਦਵ ਦੇ ਇਸ ਬਿਆਨ ਉੱਪਰ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਖਿਲੇਸ਼ ਦਾ ਇਹ ਬਿਆਨ ਮੰਦਭਾਗਾ ਹੈ।

ਉਨ੍ਹਾਂ ਨੇ ਕਿਹਾ,"ਇਸ ਤੋਂ ਵੱਧ ਹੋਰ ਮੰਦਭਾਗਾ ਕੀ ਹੋ ਸਕਦਾ ਹੈ ਕਿ ਇੱਕ ਨੌਜਵਾਨ ਆਗੂ ਕੋਵਿਡ-19 ਵੈਕਸੀਨ ਨੂੰ ਸਿਆਸੀ ਪਾਰਟੀ ਨਾਲ ਜੋੜ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਅਖਿਲੇਸ਼ ਯਾਦਵ ਸਿਆਸਤ ਤੋਂ ਬਾਹਰ ਨਹੀਂ ਸੋਚ ਸਕਦੇ।"

ਗਾਂਗੁਲੀ ਦੀ ਸਹਿਤ ਬਾਰੇ ਹਸਪਤਾਲ ਦੇ ਡਾਕਟਰ ਨੇ ਕੀ ਦੱਸਿਆ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਜਿੰਮ ਵਿੱਚ ਕਸਰਤ ਕਰਦਿਆਂ ਗਾਂਗੁਲੀ ਦੀ ਤਬੀਅਤ ਅਚਾਨਕ ਨਾਸਾਜ਼ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ੀਦੀਕੀ ਵੁਡਲੈਂਡਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਬੀਸੀਸੀਆਈ ਦੇ ਸਕੱਤਰ ਜੈਯ ਸ਼ਾਹ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਸੌਰਵ ਗਾਂਗੁਲੀ ਦੇ ਪਰਿਵਾਰ ਨਾਲ ਗੱਲ ਹੋਈ ਹੈ ਅਤੇ ਗਾਂਗੁਲੀ ਹੁਣ ਠੀਕ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਸ਼ਾਨ ਨੇ ਟਵੀਟ ਕੀਤਾ,"ਦਾਦਾ ਦੀ ਤਬੀਅਤ ਹੁਣ ਸਥਿਰ ਹੈ। ਦਾਵਾਈਆਂ ਸਹੀ ਕੰਮ ਕਰ ਰਹੀ ਰਹੀਆਂ ਹਨ। ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਦੁਆ ਕਰਦਾ ਹਾਂ।"

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਗਾਂਗੁਲੀ ਦੇ ਜਲਦੀ ਠੀਕ ਹੋ ਜਾਣ ਦੀ ਕਾਮਨਾ ਕੀਤੀ ਹੈ।

ਹਸਪਤਾਲ ਦੇ ਡਾਕਟਰ ਆਫ਼ਤਾਬ ਖ਼ਾਨ ਨੇ ਪ੍ਰੈੱਸ ਨੂੰ ਦੱਸਿਆ ਕਿ ਗਾਂਗੁਲੀ ਦੀ ਸਥਿਤੀ ਹੁਣ ਸੁਧਰੀ ਹੈ। ਉਨ੍ਹਾਂ ਦੀ ਐਨਜੀਓਪਲਾਸਟੀ ਹੋ ਚੁੱਕੀ ਹੈ। ਚੌਵੀ ਘਾਂਟੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।”

ਉਨ੍ਹਾਂ ਨੇ ਅੱਗੇ ਦੱਸਿਆ,“ਸੌਰਵ ਗਾਂਗੁਲੀ ਹੁਣ ਹੋਸ਼ ਵਿੱਚ ਹਨ। ਉਨ੍ਹਾਂ ਦੇ ਦਿਲ ਵਿੱਚ ਦੋ ਥਾਵਾਂ ਉੱਪਰ ਬਲਾਕੇਜ ਸੀ। ਯਾਨੀ ਦੋ ਧਮਣੀਆਂ ਵਿੱਚ ਦੋ ਥਾਂ ਰੁਕਾਵਟ ਸੀ ਜਿਸ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਲਈ ਉਨ੍ਹਾਂ ਨੂੰ ਇਲਾਜ ਕਰਵਾਉਣਾ ਹੋਵੇਗਾ।”

ਸੌਰਵ ਗਾਂਗੁਲੀ ਲਈ ਦੁਆਵਾਂ ਦਾ ਸਿਲਸਿਲਾ ਜਾਰੀ ਹੈ। ਇਸ ਪ੍ਰਸੰਗ ਵਿੱਚ ਪਾਕਿਸਤਾਨ ਦੇ ਕ੍ਰਿਕਟਰ ਵਕਾਰ ਯੂਨਿਸ ਨੇ ਟਵੀਟ ਕੀਤਾ,“ ਤੁਸੀਂ ਇੱਕ ਮਜ਼ਬੂਤ ਵਿਅਕਤੀ ਹੋ, ਦਾਦਾ। ਤੁਹਾਡੇ ਲਈ ਮੇਰੀਆਂ ਦੁਆਵਾਂ। ਛੇਤੀ ਠੀਕ ਹੋਵੋ।”

ਇਸੇ ਤਰ੍ਹਾਂ ਵਰਿੰਦਰ ਸਹਿਵਾਗ ਨੇ ਲਿਖਿਆ,“ ਦਾਦਾ, ਜਲਦੀ ਠੀਕ ਹੋਣਾ। ਤੁਹਾਡੇ ਜਲਦੀ ਫਿੱਟ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”

ਸਿਹਤ ਮੰਤਰੀ ਦਾ ਐਲਾਨ, 'ਪੂਰੇ ਭਾਰਤ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ'

ਭਾਰਤ ਵਿਚ ਕੋਰੋਨਾਵਾਇਰਸ ਵੈਕਸੀਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ, ਇਸ ਦਰਮਿਆਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਉਨ੍ਹਾਂ ਕਿਹਾ ਕਿ ਨਾ ਮਹਿਜ਼ ਦਿੱਲੀ ’ਚ ਹੀ ਨਹੀਂ ਬਲਕਿ ਪੂਰੇ ਭਾਰਤ ’ਚ ਕੋਰੋਨਾ ਵੈਕਸੀਨ ਫ੍ਰੀ ਹੋਵੇਗੀ।

ਸ਼ਨੀਵਾਰ ਨੂੰ ਦੇਸ਼ ਭਰ ਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ 'ਤੇ ਵੈਕਸੀਨ ਦਾ ਡਰਾਈ ਰਨ ਚੱਲ ਰਿਹਾ ਹੈ।

ਦਿੱਲੀ ਵਿਚ ਤਿੰਨ ਕੇਂਦਰਾਂ 'ਤੇ ਡਰਾਈ ਡਰਾਈ ਰਨ ਚੱਲ ਰਿਹਾ ਹੈ। ਇੱਥੇ ਜੀਟੀਬੀ ਹਸਪਤਾਲ ਜਾਂਦੇ ਹੋਏ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਡਰਾਈ ਰਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਭਾਰਤ ਵਿੱਚ ਰਿਕਵਰੀ ਰੇਟ ਵਿਸ਼ਵ ਵਿੱਚ ਸਭ ਤੋਂ ਵਧੀਆ ਹੈ।

ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)