You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਦਿਲਜੀਤ ਤੇ ਕੰਗਨਾ ਦੇ ਰੌਲੇ ਵਿਚਾਲੇ ਜਾਣੋ ਬਾਲੀਵੁੱਡ ਤੋਂ ਕਿੰਨ੍ਹਾਂ ਨੇ ਆਵਾਜ਼ ਚੁੱਕੀ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ਾਹੀਨ ਬਾਗ਼ ਵਾਲੀ ਦਾਦੀ ਬਿਲਕੀਸ ਤੇ ਪੰਜਾਬ ਦੇ ਕਿਸਾਨਾਂ ਲਈ ਝੰਡਾ ਬੁਲੰਦ ਕਰਨ ਵਾਲੀ ਬੇਬੇ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਤਾਂ ਰੌਲਾ ਪੈ ਗਿਆ।
ਕੰਗਨਾ ਨੇ ਲਿਖਿਆ ਸੀ, ''ਇਹ ਉਹੀ ਦਾਦੀ ਹੈ ਜਿਨ੍ਹਾਂ ਨੂੰ ਟਾਇਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਹ 100-100 ਰੁਪਏ ਵਿੱਚ ਮਿਲ ਜਾਂਦੀਆਂ ਹਨ।''
ਇਹ ਵੀ ਪੜ੍ਹੋ:
ਹਾਲਾਂਕਿ ਟਵਿੱਟਰ ਉੱਤੇ ਵਿਰੋਧ ਹੁੰਦਾ ਦੇਖ ਬਾਅਦ ਵਿੱਚ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਲਿਆ ਸੀ।
ਉਧਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੀਬੀਸੀ ਵੱਲੋਂ ਮਹਿੰਦਰ ਕੌਰ ਦੀ ਇੰਟਰਵਿਊ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਕੰਗਨਾ ਨੂੰ ਟੈਗ ਕੀਤਾ ਤਾਂ ਟਵਿੱਟਰ 'ਤੇ ਕੰਗਨਾ ਖ਼ਿਲਾਫ਼ ਮਾਹੌਲ ਬਣਨਾ ਸ਼ੁਰੂ ਹੋਇਆ।
ਇਸ ਤੋਂ ਬਾਅਦ ਕਈ ਕਲਾਕਾਰਾਂ ਗਿੱਪੀ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ ਤੇ ਹੋਰਨਾਂ ਨੇ ਕੰਗਨਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।
ਕਾਮੇਡੀਅਨ ਤੇ ਮਿਮੀਕਰੀ ਆਰਟਿਸਟ ਸਲੋਨੀ ਨੇ ਕੁਝ ਇਸ ਤਰੀਕੇ ਨਾਲ ਕੰਗਨਾ ਦੇ ਮੌਜੂਦਾ ਹਾਲਾਤ ਨੂੰ ਬਿਆਨ ਕੀਤਾ।
ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਟਵੀਟ ਕਰਕੇ ਕਿਹਾ ਕਿ ਪਤਾ ਨਹੀਂ ਇੰਝ ਕਿਉਂ ਲੱਗ ਰਿਹਾ ਹੈ ਕਿ ਜਦੋਂ ਕਿਸਾਨਾਂ ਦਾ ਦਬਾਅ ਸਰਕਾਰ ਉੱਤੇ ਵੱਧਦਾ ਹੈ ਤਾਂ ਧਿਆਨ ਹਟਾਉਣ ਲਈ ਕੰਗਨਾ ਨੂੰ ਭੇਜ ਦਿੰਦੇ ਹਨ ਤਾਂ ਜੋ ਸਾਰੇ ਮੇਨ ਫੋਕਸ ਖੋਹ ਦੇਣ।
ਉਧਰ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਾਥ ਦਿੰਦੇ ਹੋਏ ਕੁਝ ਹਿੰਦੀ ਫ਼ਿਲਮ ਜਗਤ ਦੇ ਚਿਹਰੇ ਵੀ ਨਜ਼ਰ ਆ ਰਹੇ ਹਨ।
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਕਈ ਟਵੀਟ ਅਤੇ ਰੀ-ਟਵੀਟ ਹੁਣ ਤੱਕ ਕੀਤੇ ਜਾ ਚੁੱਕੇ ਹਨ।
ਅਦਾਕਾਰ ਸੋਨੂੰ ਸੂਦ ਨੇ ਕੁਝ ਕੁ ਸਤਰਾਂ ਵਿੱਚ ਹੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਕਿ ਕਿਸਾਨ ਹੈ ਹਿੰਦੁਸਤਾਨ।
ਅਦਾਕਾਰਾ ਰਿਚਾ ਚੱਢਾ ਨੇ ਇੱਕ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ ਕਿ ਬਹੁਤ ਮਾੜਾ ਵਤੀਰਾ, ਤੁਸੀਂ ਭਾਵੇਂ ਬਿੱਲਾਂ ਦੇ ਹੱਕ ਵਿੱਚ ਹੋਵੋ ਜਾਂ ਵਿਰੋਧ ਵਿੱਚ ਪਰ ਮੁਜ਼ਾਹਰਾ ਕਰਨਾ ਤੁਹਾਡਾ ਲੋਕਤੰਤਰਿਕ ਹੱਕ ਹੈ।
ਅਦਾਕਾਰਾ ਅਤੇ ਟੀਵੀ ਹੋਸਟ ਸਿਮੀ ਗਰੇਵਾਲ ਨੇ ਕਿਸਾਨਾਂ ਦੇ ਹੱਕ ਵਿੱਚ ਕਈ ਟਵੀਟ ਕੀਤੇ ਜਿਨ੍ਹਾਂ ਵਿੱਚ ਤਸਵੀਰਾਂ ਵੀ ਸ਼ਾਮਲ ਹਨ
ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਅਤੇ ਬਾਲੀਵੁੱਡ ਅਦਾਕਾਰ ਅੰਗਦ ਬੇਦੀ ਨੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਹੈਸ਼ਟੈਗ ਦੀ ਵਰਤੋਂ ਕੀਤੀ।
ਅਦਾਕਾਰਾ ਸਵਰਾ ਭਾਸਕਰ ਵੱਲੋਂ ਵੀ ਲਗਾਤਾਰ ਕਿਸਾਨੀ ਅੰਦੋਲਨ ਦੇ ਆਲੇ ਦੁਆਲੇ ਕਈ ਟਵੀਟ ਅਤੇ ਰੀ-ਟਵੀਟ ਦੇਖਣ ਨੂੰ ਮਿਲ ਰਹੇ ਹਨ।
ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਕੁਝ ਉਹ ਤਸਵੀਰਾਂ ਟਵੀਟ ਕੀਤੀਆਂ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ।
ਕਾਮੇਡੀਅਨ ਕਪਿਲ ਸ਼ਰਮਾ ਨੇ ਲਿਖਿਆ ਕਿ ਕਿਸਾਨਾਂ ਦੇ ਮੁੱਦੇ ਨੂੰ ਸਿਆਸੀ ਰੰਗ ਨਾ ਦਿੰਦੇ ਹੋਏ ਮਸਲੇ ਦਾ ਹੱਲ ਨਿਕਲਨਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: