You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਸਰਕਾਰ ਖੇਤੀ ਕਾਨੂੰਨਾਂ ਦੇ ਇਨ੍ਹਾਂ 5 ਬਿੰਦੂਆਂ ਦੀ 'ਚਰਚਾ ਲਈ ਤਿਆਰ' - 5 ਅਹਿਮ ਖ਼ਬਰਾਂ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਉਹ ਖੇਤੀ ਕਾਨੂੰਨਾਂ ਵਿੱਚ ਚਰਚਾ ਕਰਨ ਲਈ ਤਿਆਰ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਸਾਫ਼ ਕਰ ਦਿੱਤਾ ਹੈ ਕਿ ਉਹ ਖੇਤੀ ਕਾਨੂੰਨ ਨੂੰ ਰੱਦ ਕਰਨ ਤੋਂ ਘੱਟ ਲਈ ਤਿਆਰ ਨਹੀਂ ਹਨ।
ਕਿਸਾਨਾਂ ਅਤੇ ਸਰਕਾਰ ਵਿਚਾਲੇ ਅਗਲੀ ਮੀਟਿੰਗ 5 ਦਸੰਬਰ ਨੂੰ ਹੋਵੇਗੀ। ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ ਪ੍ਰਦਰਸ਼ਨਾਂ ਨੂੰ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ ਕੀਤਾ ਜਾਵੇਗਾ ਤੇ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:
ਨਰਿੰਦਰ ਸਿੰਘ ਤੋਮਰ ਅਨੁਸਾਰ ਕੇਂਦਰ ਸਰਕਾਰ ਜਿਨ੍ਹਾਂ 5 ਬਿੰਦੂਆਂ 'ਤੇ ਵਿਚਾਰ ਕਰਨ ਬਾਰੇ ਸਹਿਮਤ ਹੋਈ ਹੈ ਉਨ੍ਹਾਂ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸਾਨ ਅੰਦੋਲਨ: ਟੀਵੀ ਪੱਤਰਕਾਰਾਂ 'ਤੇ ਹਮਲਿਆਂ ਬਾਰੇ ਕਿਸਾਨ ਆਗੂ ਕੀ ਕਹਿੰਦੇ
ਕਿਸਾਨ ਜਿੱਥੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਨੂੰ ਲੈ ਕੇ ਨਾਰਾਜ਼ ਹਨ, ਉੱਥੇ ਹੀ ਅੰਦੋਲਨ ਵਿੱਚ ਸ਼ਾਮਲ ਕੁਝ ਦੀ ਨਾਰਾਜ਼ਗੀ ਟੈਲੀਵਿਜ਼ਨ ਮੀਡੀਆ ਦੇ ਪ੍ਰਤੀ ਵੀ ਦੇਖੀ ਜਾ ਰਹੀ ਹੈ।
ਕਿਸਾਨਾਂ ਵੱਲੋਂ ਦਿੱਲੀ ਵਿੱਚ ਕੁਝ ਕੌਮੀ ਚੈਨਲਾਂ ਦੇ ਪੱਤਰਕਾਰਾਂ ਨੂੰ ਨਾ ਸਿਰਫ਼ ਕਵਰੇਜ ਤੋਂ ਰੋਕਿਆ ਜਾ ਰਿਹਾ ਹੈ ਸਗੋਂ ਕਈਆਂ ਨਾਲ ਬੁਰਾ ਵਿਵਹਾਰ ਵੀ ਕੀਤਾ ਗਿਆ ਹੈ।
ਕਿਸਾਨਾਂ ਦੇ ਤਰਕ ਹਨ ਕਿ ਕੁਝ ਮੀਡੀਆ ਅਦਾਰੇ ਕਿਸਾਨ ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਦਿਖਾਉਣ ਵਿੱਚ ਲੱਗੇ ਹੋਏ ਹਨ। ਇਸ ਕਾਰਨ ਦਿੱਲੀ ਅਤੇ ਪੰਜਾਬ ਵਿੱਚ ਕੁਝ ਪੱਤਰਕਾਰਾਂ ਉੱਤੇ ਹਮਲੇ ਵੀ ਭੀੜ ਵੱਲੋਂ ਹੁਣ ਕੀਤੇ ਜਾ ਚੁੱਕੇ ਹਨ।
ਮੀਡੀਆ ਕਰਮੀਆਂ ਨਾਲ ਮਾਰ ਕੁੱਟ ਅਤੇ ਬੁਰੇ ਵਿਵਹਾਰ ਦੀਆਂ ਘਟਨਾਵਾਂ ਦੇ ਕਿਸਾਨ ਯੂਨੀਅਨ ਨੇ ਵੀ ਸਖ਼ਤ ਨੋਟਿਸ ਲਿਆ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਯੋਗੇਂਦਰ ਯਾਦਵ ਨੇ ਆਖਿਆ ਮੀਡੀਆ ਦੇ ਕਿਸੀ ਵੀ ਕਰਮੀ ਨੂੰ ਨਿਸ਼ਾਨਾ ਬਣਾਉਣਾ ਗ਼ਲਤ ਹੈ।
ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ
ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:
ਕਿਸਾਨ ਅੰਦੋਲਨ 'ਚ ਵਾਇਰਲ ਹੋਈ ਤਸਵੀਰ ਦੀ ਕਹਾਣੀ
ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵੈਸੇ ਤਾਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਪਰ ਉਨ੍ਹਾਂ ਵਿੱਚੋਂ ਇੱਕ ਵਾਇਰਲ ਹੋ ਚੁੱਕੀ ਹੈ ਜਿਸ ਵਿੱਚ ਨੀਮ ਫੌਜੀ ਦਸਤੇ ਦਾ ਇੱਕ ਜਵਾਨ ਬਜ਼ੁਰਗ ਸਿੱਖ ਕਿਸਾਨ ਨੂੰ ਡੰਡਾ ਮਾਰਦਾ ਨਜ਼ਰ ਆ ਰਿਹਾ ਹੈ।
ਇਸ ਤਸਵੀਰ ਨੂੰ ਖ਼ਬਰ ਏਜੰਸੀ ਪੀਟੀਆਈ ਦੇ ਫ਼ੋਟੋ-ਪੱਤਰਕਾਰ ਰਵੀ ਚੌਧਰੀ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ ਅਤੇ ਫ਼ਿਰ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਇਸ ਤਸਵੀਰ ਕਰਕੇ ਸਿਆਸੀ ਰੱਸਾਕਸੀ ਵੀ ਹੋਈ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ।
ਬਜ਼ੁਰਗ ਸਿੱਖ 'ਤੇ ਡੰਡਾ ਲਹਿਰਾਉਂਦੇ ਨੀਮ ਫੌਜੀ ਦਸਤੇ ਦੇ ਜਵਾਨ ਦੀ ਤਸਵੀਰ ਸਿੰਘੂ ਬਾਰਡਰ ਦੀ ਹੈ।
ਪੂਰੀ ਖ਼ਬਰ ਇੱਥੇ ਪੜ੍ਹੋ
ਕਿਸਾਨ ਅੰਦੋਲਨ 'ਚ ਇਮਤਿਹਾਨਾਂ ਦੀ ਤਿਆਰੀ ਕਰਦੀ 11 ਸਾਲਾ ਕੁੜੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਇੱਕ ਹਫ਼ਤੇ ਤੋਂ ਵੱਧ ਦੇ ਸਮੇਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਧਰਨੇ 'ਤੇ ਬੈਠੇ ਹਨ।
ਇਹ ਵੀ ਪੜ੍ਹੋ
11 ਸਾਲਾ ਗੁਰਸਿਮਰਤ ਕੌਰ ਦਿੱਲੀ ਦੀ ਸਰਹੱਦ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਵਿੱਚ ਸ਼ਾਮਲ ਹੈ। ਗੁਰਸਿਮਰਤ ਇੱਥੋਂ ਹੀ ਆਪਣੀ ਪੜ੍ਹਾਈ ਵੀ ਕਰ ਰਹੀ ਹੈ। ਗੁਰਸਿਮਰਤ ਕੌਰ ਆਪਣੇ ਪੂਰੇ ਪਰਿਵਾਰ ਨਾਲ ਧਰਨੇ ਵਿੱਚ ਆਈ ਹੈ।
ਗੁਰਸਿਮਰਤ ਅੰਦੋਲਨ ਦੌਰਾਨ ਪੜ੍ਹਾਈ ਵਿੱਚ ਕਿਵੇਂ ਰੁੱਝੀ ਹੈ, ਦੇਖਣ ਲਈ ਇੱਥੇ ਕਲਿੱਕ ਕਰੋ
ਸੁਮੇਧ ਸੈਣੀ: ਸਾਬਕਾ ਡੀਜੀਪੀ ਦੀ ਅੰਤਰਿਮ ਜ਼ਮਾਨਤ ਬਾਰੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ
ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਦਸੰਬਰ, 1991 ਯਾਨੀ ਕਰੀਬ ਤਿੰਨ ਦਹਾਕੇ ਪਹਿਲਾਂ ਦਾ ਇੱਕ ਮਾਮਲਾ ਪੰਜਾਬ ਵਿੱਚ ਸੁਰਖੀਆਂ ਵਿੱਚ ਰਿਹਾ ਹੈ। ਇਸ ਕੇਸ ਦੇ ਕੇਂਦਰ ਵਿੱਚ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ।
ਗੱਲ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਦੇ ਮਾਮਲੇ ਦੀ ਕਰ ਰਹੇ ਹਾਂ, ਜਿਸ ਨੂੰ ਲੈ ਕੇ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਹੁਣ ਜਾਰੀ ਹੈ।
ਸੈਣੀ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕਰਦੇ ਆਏ ਹਨ।
ਪੂਰੇ ਮਾਮਲੇ ਬਾਰੇ ਜਾਣਨ ਲਈ ਇੱ ਇੱਥੇ ਕਲਿੱਕ ਕਰੋ
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: