You’re viewing a text-only version of this website that uses less data. View the main version of the website including all images and videos.
Farmers Protest: ਕਿਸਾਨ ਅੰਦੋਲਨ ਦੌਰਾਨ ਟੀਵੀ ਪੱਤਰਕਾਰਾਂ 'ਤੇ ਹਮਲਿਆਂ ਬਾਰੇ ਕਿਸਾਨ ਆਗੂ ਕੀ ਬੋਲ ਰਹੇ ਹਨ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
'ਦੇਸ਼ ਵਿੱਚ ਮੋਦੀ ਮੀਡੀਆ, ਗੋਦੀ ਮੀਡੀਆ ਦੀ ਚਰਚਾ ਕਾਫ਼ੀ ਸਮੇਂ ਤੋਂ ਰਹੀ ਹੈ ਪਰ ਕਿਸਾਨ ਅੰਦੋਲਨ ਦੌਰਾਨ ਇਸ ਦੀ ਚਰਚਾ ਜ਼ਿਆਦਾ ਹੋ ਗਈ ਹੈ।
ਕਿਸਾਨ ਜਿੱਥੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਬਿੱਲਾਂ ਨੂੰ ਲੈ ਕੇ ਨਾਰਾਜ਼ ਹਨ, ਉੱਥੇ ਹੀ ਅੰਦੋਲਨ ਵਿੱਚ ਸ਼ਾਮਲ ਕੁਝ ਦੀ ਨਾਰਾਜ਼ਗੀ ਟੈਲੀਵਿਜ਼ਨ ਮੀਡੀਆ ਦੇ ਪ੍ਰਤੀ ਵੀ ਦੇਖੀ ਜਾ ਰਹੀ ਹੈ।
ਕਿਸਾਨਾਂ ਵੱਲੋਂ ਦਿੱਲੀ ਵਿੱਚ ਕੁਝ ਕੌਮੀ ਚੈਨਲਾਂ ਦੇ ਪੱਤਰਕਾਰਾਂ ਨੂੰ ਨਾ ਸਿਰਫ਼ ਕਵਰੇਜ ਤੋਂ ਰੋਕਿਆ ਜਾ ਰਿਹਾ ਹੈ ਸਗੋਂ ਕਈਆਂ ਨਾਲ ਬੁਰਾ ਵਿਵਹਾਰ ਵੀ ਕੀਤਾ ਗਿਆ ਹੈ।
ਕਿਸਾਨਾਂ ਦੇ ਤਰਕ ਹਨ ਕਿ ਕੁਝ ਮੀਡੀਆ ਅਦਾਰੇ ਕਿਸਾਨ ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਦਿਖਾਉਣ ਵਿੱਚ ਲੱਗੇ ਹੋਏ ਹਨ। ਇਸ ਕਾਰਨ ਦਿੱਲੀ ਅਤੇ ਪੰਜਾਬ ਵਿਚ ਕੁਝ ਪੱਤਰਕਾਰਾਂ ਉੱਤੇ ਹਮਲੇ ਵੀ ਭੀੜ ਵੱਲੋਂ ਹੁਣ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ-
ਕਿਸਾਨ ਅੰਦੋਲਨ ਦੌਰਾਨ ਵਿੱਚ ਕੁਝ ਨੌਜਵਾਨਾਂ ਦਾ ਰੋਸ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕੌਮੀ ਚੈਨਲਾਂ ਵੱਲੋਂ ਕਵਰੇਜ ਨਹੀਂ ਕੀਤੀ ਜਾ ਰਹੀ ਹੈ ਅਤੇ ਜੋ ਕਰ ਵੀ ਰਹੇ ਹਨ ਉਹ ਇਸ ਨੂੰ ਗ਼ਲਤ ਤਰੀਕੇ ਨਾਲ ਦਿਖਾਉਣ ਵਿੱਚ ਲੱਗ ਹੋਏ ਹਨ।
ਮੀਡੀਆ ਕਰਮੀਆਂ ਉੱਤੇ ਹਮਲੇ ਦੀ ਇਕ ਘਟਨਾ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਵੀ ਹੋਈ।
ਪੰਜਾਬ ਯੂਥ ਕਾਂਗਰਸ ਦੇ ਧਰਨੇ ਦੌਰਾਨ ਕੁਝ ਨੌਜਵਾਨਾਂ ਨੇ ਮੀਡੀਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ ਕੌਮੀ ਚੈਨਲ (ਆਜ ਤੱਕ) ਦੇ ਪੱਤਰਕਾਰ ਸਤੇਂਦਰ ਚੌਹਾਨ ਜ਼ਖਮੀ ਹੋ ਗਏ ਹਨ।
ਸਤੇਂਦਰ ਚੌਹਾਨ ਨੇ ਦੱਸਿਆ ਕਿ ਉਹ ਆਪਣਾ ਕੰਮ ਕਰਨ ਲਈ ਗਰਾਊਂਡ ਵਿੱਚ ਸਨ ਤਾਂ ਉੱਥੇ ਭੀੜ ਨੇ ਉਨ੍ਹਾਂ ਨੂੰ ਨਿਸ਼ਾਨ ਬਣਾਇਆ, ਜਿਸ ਕਾਰਨ ਸਿਰ ਵਿਚ ਸੱਟ ਲੱਗ ਗਈ ਹੈ।
ਚੌਹਾਨ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੀ ਕਵਰੇਜ ਉਨ੍ਹਾਂ ਦੇ ਚੈਨਲ ਉੱਤੇ ਲਗਾਤਾਰ ਹੋ ਰਹੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਖ਼ੁਦ ਗਰਾਊਂਡ ਕਵਰੇਜ ਕਰ ਰਹੇ ਹਨ।
ਇਸ ਕਰ ਕੇ ਇਹ ਆਖਣਾ ਗ਼ਲਤ ਹੈ ਕਿ ਕੌਮੀ ਚੈਨਲ ਕਿਸਾਨ ਅੰਦੋਲਨ ਨੂੰ ਕਵਰ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਦੇਸ਼ ਵਿਚ ਹੋਰ ਵੀ ਮੁੱਦੇ ਹਨ, ਉਨ੍ਹਾਂ ਨੂੰ ਵੀ ਕਵਰ ਕਰਨਾ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਦਿੱਲੀ ਵਿਚ ਕਿਸਾਨ ਅੰਦੋਲਨ ਦੌਰਾਨ ਜੀ ਨਿਊਜ਼ ਅਤੇ ਏਬੀਪੀ ਨਿਊਜ਼ ਦੇ ਪੱਤਰਕਾਰਾਂ ਨਾਲ ਵੀ ਭੀੜ ਵੱਲੋਂ ਤੰਗ ਪਰੇਸ਼ਾਨ ਕਰਨ ਦੀਆਂ ਵੀਡੀਊਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ।
ਜ਼ੀ ਪੰਜਾਬ ਹਰਿਆਣਾ ਦੇ ਪੱਤਰਕਾਰ ਉੱਤੇ ਵੀ ਦਿੱਲੀ ਵਿਚ ਕਿਸਾਨ ਅੰਦੋਲਨ ਦੇ ਧਰਨੇ ਦੌਰਾਨ ਭੀੜ ਨੇ ਕਥਿਤ ਤੌਰ ’ਤੇ ਧੱਕਾ-ਮੁੱਕੀ ਕੀਤੀ ਸੀ।
ਦੂਜੇ ਪਾਸੇ ਚੰਡੀਗੜ੍ਹ ਦੇ ਪੱਤਰਕਾਰ ਭਾਈਚਾਰੇ ਵਿਚ ਡਿਊਟੀ ਦੌਰਾਨ ਮੀਡੀਆ ਕਰਮੀਆਂ ਉੱਤੇ ਹੋ ਰਹੇ ਹਮਲਿਆਂ ਪ੍ਰਤੀ ਰੋਸ ਪਾਇਆ ਰਿਹਾ ਹੈ।
ਇਸੀ ਮੁੱਦੇ ਉੱਤੇ ਪੱਤਰਕਾਰਾਂ ਨੇ ਵੀਰਵਾਰ ਨੂੰ ਇਕੱਠੇ ਹੋ ਕੇ ਇੱਕ ਰੋਸ ਵੀ ਪ੍ਰਗਟਾਇਆ।
ਕੁਝ ਮੀਡੀਆ ਕਰਮੀਆਂ ਦਾ ਇਹ ਵੀ ਕਹਿਣਾ ਸੀ ਕਿ ਕੁਝ ਵੈੱਬ ਚੈਨਲ ਕਿਸਾਨਾਂ ਨੂੰ ਕੌਮੀ ਚੈਨਲਾਂ ਪ੍ਰਤੀ ਭੜਕਾਉਣ ਦਾ ਕੰਮ ਕਰ ਰਹੇ ਹਨ ਜੋ ਕਿ ਠੀਕ ਨਹੀਂ ਹੈ।
ਕਿਸਾਨ ਆਗੂਆਂ ਦੀ ਦਲੀਲ
ਮੀਡੀਆ ਕਰਮੀਆਂ ਨਾਲ ਮਾਰ ਕੁੱਟ ਅਤੇ ਬੁਰੇ ਵਿਵਹਾਰ ਦੀਆਂ ਘਟਨਾਵਾਂ ਦੇ ਕਿਸਾਨ ਯੂਨੀਅਨ ਨੇ ਵੀ ਸਖ਼ਤ ਨੋਟਿਸ ਲਿਆ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਯੋਗੇਂਦਰ ਯਾਦਵ ਨੇ ਆਖਿਆ ਮੀਡੀਆ ਦੇ ਕਿਸ ਵੀ ਕਰਮੀ ਨੂੰ ਨਿਸ਼ਾਨਾ ਬਣਾਉਣਾ ਗ਼ਲਤ ਹੈ।
ਉਨ੍ਹਾਂ ਆਖਿਆ, "ਭਵਿੱਖ ਵਿਚ ਕਿਸੇ ਵੀ ਮੀਡੀਆ ਕਰਮੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਸੰਪਰਕ ਕਰਨ। ਕਿਸਾਨ ਯੂਨੀਅਨਾਂ ਨੇ ਵਲੰਟੀਅਰਾਂ ਦੀ ਵੀ ਡਿਊਟੀ ਲਗਾਈ ਹੈ ਜੋ ਇਸ ਗੱਲ ਉਤੇ ਨਜ਼ਰ ਰੱਖਣਗੇ ਕਿਸੇ ਵੀ ਮੀਡੀਆ ਕਰਮੀ ਨਾਲ ਕੋਈ ਗ਼ਲਤ ਹਰਕਤ ਨਾ ਹੋਵੇ।"
ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਫੀਲਡ ਪੱਤਰਕਾਰਾਂ ਉਤੇ ਹਮਲੇ ਦੀ ਨਿੰਦਿਆਂ ਕੀਤੀ ਹੈ।
ਪੱਤਰਕਾਰਾਂ ਉੱਤੇ ਹਮਲੇ ਦੀ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਵੀ ਨਿੰਦਾ ਕੀਤੀ ਗਈ। ਪ੍ਰੈਸ ਕਲੱਬ ਨੇ ਆਪਣੇ ਬਿਆਨ ਵਿੱਚ ਚੰਡੀਗੜ੍ਹ ਪੁਲਿਸ ਤੋ ਯੂਥ ਕਾਂਗਰਸ ਦੇ ਧਰਨੇ ਦੌਰਾਨ ਹੋਈ ਪੱਥਰਬਾਜੀ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: