Farmers Protest: ਪੀਐੱਮ ਮੋਦੀ ਨੇ ਕਿਹਾ, 'ਕਿਸਾਨਾਂ ਨੂੰ ਧੋਖੇ ਤੋਂ ਬਚਾਉਣ ਲਈ ਨਵੇਂ ਖੇਤੀ ਕਾਨੂੰਨ ਬਣਾਏ ਗਏ ਹਨ'- 5 ਅਹਿਮ ਖ਼ਬਰਾਂ

ਮੋਦੀ
ਤਸਵੀਰ ਕੈਪਸ਼ਨ, ਪੀਐੱਮ ਮੋਦੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਵਹਿਮ ਫੈਲਾਏ ਜਾ ਜਾ ਰਹੇ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਧੋਖੇ ਤੋਂ ਬਚਾਉਣ ਲਈ ਨਵੇਂ ਖੇਤੀ ਕਾਨੂੰਨ ਬਣਾਏ ਗਏ ਹਨ, ਪੁਰਾਣੀ ਪ੍ਰਣਾਲੀ ਵੀ ਜਾਰੀ ਰੱਖੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਨਵੇਂ ਖੇਤੀ ਕਾਨੂੰਨਾਂ ਵਿੱਚ ਕਿਸਾਨਾਂ ਨੂੰ ਨਵੇਂ ਬਦਲ ਅਤੇ ਨਵੇਂ ਕਾਨੂੰਨੀ ਰਾਂਖਵੇਕਰਨ ਦਿੱਤੇ ਗਏ ਹਨ।

ਪਹਿਲਾਂ ਮੰਡੀਆਂ ਦੇ ਬਾਹਰ ਕਿਸਾਨਾਂ ਨਾਲ ਧੋਖਾ ਹੁੰਦਾ ਸੀ, ਉਸ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ।

ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਖੇਤੀ ਕਾਨੂੰਨਾਂ 'ਤੇ ਸਵਾਲ ਚੁੱਕੇ ਹਨ। ਪੀਐੱਮ ਮੋਦੀ ਦਾ ਖੇਤੀਬਾੜੀ ਕਾਨੂੰਨਾਂ ਬਾਰੇ ਸੰਬੋਧਨ ਸੁਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕਿਸਾਨਾਂ ਨੇ ਕੇਂਦਰ ਸਰਕਾਰ ਦਾ ਸੱਦਾ ਕੀਤਾ ਸਵੀਕਾਰ, ਅੱਜ ਹੋ ਸਕਦੀ ਹੈ ਗੱਲਬਾਤ

ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਇੱਕ ਦਸੰਬਰ ਦੀ ਬੈਠਕ ਦਾ ਸੱਦਾ ਸਵੀਕਾਰ ਲਿਆ ਹੈ। ਬੂਟਾ ਸਿੰਘ ਨਾਮ ਦੇ ਕਿਸਾਨ ਨੇ ਇਹ ਜਾਣਕਾਰੀ ਦਿੱਤੀ ਹੈ।

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ

ਆਗੂ ਬੂਟਾ ਸਿੰਘ ਨੇ ਕਿਹਾ, ''ਕੇਂਦਰ ਸਰਕਾਰ ਵੱਲੋਂ ਬੈਠਕ ਦਾ ਸੱਦਾ ਆਇਆ ਹੈ ... ਅਸੀਂ ਬੈਠਕ ਵਿੱਚ ਜਾਵਾਂਗੇ ਤੇ ਖੇਤੀ ਕਾਨੂੰਨ ਸਬੰਧੀ ਆਪਣੀਆਂ ਮੰਗਾਂ ਉਨ੍ਹਾਂ ਅੱਗੇ ਰੱਖਾਂਗੇ।''

ਉਨ੍ਹਾਂ ਕਿਹਾ ਕਿ ਸਰਕਾਰ ਤਿੰਨੋਂ ਨਵੇਂ ਖ਼ੇਤੀ ਕਾਨੂੰਨ ਰੱਦ ਕਰੇ। ਇਹ ਸੂਬਿਆਂ ਦੀ ਖ਼ੁਦਮੁਖਤਿਆਰੀ ਦਾ ਮੁੱਦਾ ਹੈ।

ਇਸ ਤੋਂ ਇਲਾਵਾ ਪਰਾਲੀ ਸਾੜਨ 'ਤੇ 1 ਕਰੋੜ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦੇ ਪ੍ਰਾਵਧਾਨ ਨੂੰ ਰੱਦ ਕੀਤਾ ਜਾਵੇ। ਬਿਜਲੀ ਐਕਟ ਵਿੱਚ ਸੋਧ ਨੂੰ ਵੀ ਵਾਪਸ ਲਿਆ ਜਾਵੇ। ਕਿਸਾਨ ਪ੍ਰਦਰਸ਼ ਨਾਲ ਜੁੜੀਆਂ ਬੀਤੇ ਦਿਨ ਦੀਆਂ ਜਾਣਕਾਰੀਆਂ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ

ਨੀਰਾ ਟੰਡਨ: ਇਨ੍ਹਾਂ ਨੂੰ ਬਾਇਡਨ ਦੇਣ ਜਾ ਰਹੇ ਵੱਡੀ ਜ਼ਿੰਮੇਵਾਰੀ

ਕਲਿੰਟਨ ਪਰਿਵਾਰ ਦੀ ਨਜ਼ਦੀਕੀ ਦੋਸਤ ਅਤੇ ਓਬਾਮਾ ਟੀਮ ਵਿੱਚ ਸਭ ਤੋਂ ਵੱਧ ਭਰੋਸੇਯੋਗ ਵਜੋਂ ਜਾਣੇ ਜਾਣ ਵਾਲੇ ਨੀਰਾ ਟੰਡਨ ਬਾਰੇ ਖ਼ਬਰ ਹੈ ਕਿ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਪ੍ਰਬੰਧ ਅਤੇ ਬਜਟ ਵਿਭਾਗ ਦਾ ਨਿਰਦੇਸ਼ਕ ਬਣਾ ਸਕਦੇ ਹਨ।

ਨੀਰਾ ਟੰਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਜੂਦਾ ਸਮੇਂ ਵਿੱਚ ਟੰਡਨ ਜਨਤਕ ਨੀਤੀ ਖੋਜ ਸੰਸਥਾ, 'ਸੈਂਟਰ ਫ਼ਾਰ ਅਮੈਰੀਕਨ ਪ੍ਰੋਗਰੈਸ' ਦੇ ਚੀਫ਼ ਐਗਜ਼ੀਕਿਊਟਿਵ ਹਨ

ਜੇ ਇਹ ਹੋ ਜਾਂਦਾ ਹੈ ਤਾਂ ਭਾਰਤੀ ਮਾਪਿਆਂ ਦੇ ਘਰ ਪੈਦਾ ਹੋਏ 50 ਸਾਲਾ ਨੀਰਾ ਟੰਡਨ ਪ੍ਰਬੰਧ ਅਤੇ ਬਜਟ ਵਿਭਾਗ ਦੇ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਅਮਰੀਕੀ ਮੂਲ ਤੋਂ ਇਲਾਵਾ ਕਿਸੇ ਹੋਰ ਭਾਈਚਾਰੇ ਨਾਲ ਸੰਬੰਧਿਤ ਪਹਿਲੀ ਔਰਤ ਹੋਣਗੇ।

ਮੌਜੂਦਾ ਸਮੇਂ ਵਿੱਚ ਟੰਡਨ ਜਨਤਕ ਨੀਤੀ ਖੋਜ ਸੰਸਥਾ, 'ਸੈਂਟਰ ਫ਼ਾਰ ਅਮੈਰੀਕਨ ਪ੍ਰੋਗਰੈਸ' ਦੇ ਚੀਫ਼ ਐਗਜ਼ੀਕਿਊਟਿਵ ਹਨ। ਨੀਰਾ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਰਾਨ ਦੇ ਪ੍ਰਮੁੱਖ ਪ੍ਰਮਾਣੂ ਵਿਗਿਆਨੀ ਦੇ ਕਤਲ ਪਿੱਛੇ ਕਿਸਦਾ ਕੀ ਮਕਸਦ ਹੋ ਸਕਦਾ ਹੈ

ਬੀਤੇ ਸ਼ੁੱਕਰਵਾਰ ਤੱਕ ਬਹੁਤੇ ਇਰਾਨੀ ਲੋਕਾਂ ਨੂੰ ਆਪਣੇ ਦੇਸ ਦੇ ਪ੍ਰਮਾਣੂ ਵਿਗਿਆਨਿਕ ਮੋਹਸਿਨ ਫ਼ਖ਼ਰੀਜ਼ਾਦੇਹ ਬਾਰੇ ਜਾਣਕਾਰੀ ਨਹੀਂ ਸੀ। ਸ਼ੁੱਕਰਵਾਰ ਨੂੰ ਫ਼ਖ਼ਰੀਜ਼ਾਦੇਹ ਦੀ ਹੱਤਿਆ ਕਰ ਦਿੱਤੀ ਗਈ ਸੀ।

ਹਾਲਾਂਕਿ, ਇਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਨਜ਼ਰ ਰੱਖਣ ਵਾਲੇ, ਉਨ੍ਹਾਂ ਬਾਰੇ ਬਾਖ਼ੂਬੀ ਜਾਣਦੇ ਸਨ। ਪੱਛਮੀ ਦੇਸਾਂ ਦੇ ਸੁਰੱਖਿਆ ਜਾਣਕਾਰ ਉਨ੍ਹਾਂ ਨੂੰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਮੁੱਖ ਕਰਤਾ ਧਰਤਾ ਮੰਨਦੇ ਸਨ।

ਇਰਾਨੀ ਮੀਡੀਆ ਨੇ ਫ਼ਾਖ਼ਰੀਜ਼ਾਦੇਹ ਦੀ ਅਹਿਮੀਅਤ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ

ਤਸਵੀਰ ਸਰੋਤ, HAMSHAHRIONLINE

ਤਸਵੀਰ ਕੈਪਸ਼ਨ, ਇਰਾਨੀ ਮੀਡੀਆ ਨੇ ਫ਼ਾਖ਼ਰੀਜ਼ਾਦੇਹ ਦੀ ਅਹਿਮੀਅਤ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ

ਇਰਾਨੀ ਮੀਡੀਆ ਨੇ ਫ਼ਾਖ਼ਰੀਜ਼ਾਦੇਹ ਦੀ ਅਹਿਮੀਅਤ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਰਾਨੀ ਮੀਡੀਆ ਨੇ ਉਨ੍ਹਾਂ ਨੂੰ ਇੱਕ ਵਿਗਿਆਨੀ ਅਤੇ ਖੋਜਕਰਤਾ ਦੱਸਿਆ ਹੈ ਜੋ ਕਿ ਹਾਲ ਦੇ ਹਫ਼ਤਿਆਂ ਵਿੱਚ ਕੋਵਿਡ-19 ਦੀ ਘਰੇਲੂ ਟੈਸਟ ਕਿਟ ਤਿਆਰ ਕਰਨ ਦੇ ਕੰਮ ਵਿੱਚ ਲੱਗੇ ਹੋਏ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਨੌ ਸਾਲਾਂ ਦੀ ਇਸ ਕੁੜੀ ਦੀ ਮੌਤ ਪ੍ਰਦੂਸ਼ਿਤ ਹਵਾ ਨਾਲ ਹੋਈ

ਸਾਹ ਰੋਗ ਤੋਂ ਪੀੜਤ ਨੌਂ ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਸੋਮਵਾਰ ਨੂੰ ਫਿਰ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਏਲਾ

ਤਸਵੀਰ ਸਰੋਤ, ROSAMUND ADOO-KISSI-DEBRAH

ਤਸਵੀਰ ਕੈਪਸ਼ਨ, ਏਲਾ, ਯੂਕੇ ਅਤੇ ਸ਼ਾਇਦ ਦੁਨੀਆਂ ਦੀ ਪਹਿਲੀ ਇਨਸਾਨ ਹੋ ਸਕਦੀ ਹੈ, ਜਿਸਦੀ ਮੌਤ "ਹਵਾ ਪ੍ਰਦੂਸ਼ਣ" ਕਰਕੇ ਹੋਈ

ਇੱਕ ਮੈਡੀਕਲ ਰਿਪੋਰਟ ਵਿੱਚ ਉਸਦੀ ਬਿਮਾਰੀ ਅਤੇ ਉਸਦੇ ਘਰ ਨੇੜਲੀ ਖ਼ਰਾਬ, ਪ੍ਰਦੂਸ਼ਿਤ ਹਵਾ ਵਿੱਚ ਸਿੱਧਾ ਸੰਬੰਧ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਬੱਚੀ ਦਾ ਘਰ ਇੱਕ ਵਿਅਸਤ ਸੜਕ ਦੇ ਨੇੜੇ ਸੀ।

ਏਲਾ, ਯੂਕੇ ਅਤੇ ਸ਼ਾਇਦ ਦੁਨੀਆਂ ਦੀ ਪਹਿਲੀ ਇਨਸਾਨ ਹੋ ਸਕਦੀ ਹੈ, ਜਿਸਦੀ ਮੌਤ "ਹਵਾ ਪ੍ਰਦੂਸ਼ਣ" ਕਰਕੇ ਹੋਈ। ਫ਼ਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)