Farmers Protest: ਕਿਸਾਨ ਹਿਤੈਸ਼ੀ ਅਖਵਾਉਣ ਵਾਲਾ ਅਕਾਲੀ ਦਲ ਚੰਡੀਗੜ੍ਹ ਤੇ ਬਾਦਲ ਪਿੰਡ ਬੈਠਣ ਲਈ ਮਜਬੂਰ ਕਿਉਂ

ਤਸਵੀਰ ਸਰੋਤ, BKU
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨ ਇਸ ਸਮੇਂ ਸੜਕਾਂ ਉੱਤੇ ਉੱਤਰੇ ਹੋਏ ਹਨ।
ਕਿਸਾਨ ਸੰਗਠਨਾਂ ਦੇ 26 ਅਤੇ 27 ਨਵੰਬਰ ਨੂੰ 'ਦਿੱਲੀ ਚਲੋ' ਦੇ ਸੱਦੇ ਉੱਤੇ ਲੱਖਾਂ ਦੀ ਤਦਾਦ ਵਿਚ ਕਿਸਾਨ ਇਸ ਸਮੇਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉੱਤੇ ਇਕੱਠੇ ਹੋਏ ਰਹੇ ਹਨ।
ਇਨ੍ਹਾਂ ਵਿਚ ਜ਼ਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਨਾਲ ਸਬੰਧਿਤ ਹਨ। ਪੰਜਾਬ ਦੀ ਗੱਲ ਕਰੀਏ ਤਾਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ
ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ( ਬੀਜੀਪੀ ਨੂੰ ਛੱਡ ਕੇ ) ਕਿਸਾਨਾਂ ਦੇ ਹੱਕ ਵਿਚ ਹਨ।
ਸਵਾਲ ਇਹ ਹੈ ਕਿ ਬਿਨਾਂ ਰਾਜਨੀਤਿਕ ਅਗਵਾਈ ਦੇ ਕਿਸਾਨਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਲਾਮਬੰਦ ਹੋਣ ਅਤੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਖ਼ਾਸ ਤੌਰ ਉੱਤੇ ਸ੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਦੇ ਨਾਲ ਸੜਕਾਂ ’ਤੇ ਉੱਤਰ ਕੇ ਸਾਥ ਨਾ ਦੇਣ ਦੇ ਮੁੱਦੇ ਉੱਤੇ ਬੀਬੀਸੀ ਪੰਜਾਬੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗੱਲਬਾਤ ਕੀਤੀ।

ਤਸਵੀਰ ਸਰੋਤ, Getty Images
ਅਕਾਲੀ ਦਲ ਕਿਉਂ ਪਿੱਛੇ ਰਹਿ ਗਿਆ
ਜਗਤਾਰ ਸਿੰਘ ਕਹਿੰਦੇ ਹਨ ਕਿ ਕਿਸਾਨੀ ਮੁੱਦਿਆਂ ਉੱਤੇ ਅਕਾਲੀ ਦਲ ਹੁਣ ਤੱਕ ਮੁਖਾਫ਼ਲਤ ਕਰ ਰਿਹਾ ਹੈ ਪਰ ਬਹੁਤ ਦੇਰੀ ਨਾਲ ਕਿਸਾਨਾਂ ਦੇ ਹੱਕ ਵਿਚ ਆਇਆ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਸੀ, ਜਿਸ ਨੇ ਸਭ ਤੋ ਪਹਿਲਾਂ ਖੇਤੀ ਕਾਨੂੰਨ ਦਾ ਪੱਖ ਪੂਰਿਆ ਸੀ। ਪਹਿਲਾਂ ਉਸ ਸਮੇਂ ਕੇਂਦਰ ਵਿੱਚ ਵਜ਼ੀਰ ਹਰਸਿਮਰਤ ਕੌਰ ਬਾਦਲ (ਹੁਣ ਸਾਬਕਾ ਕੇਂਦਰੀ ਮੰਤਰੀ) ਨੇ ਆਖਿਆ ਸੀ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਹਨ ਅਤੇ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਗੁਮਰਾਹ ਕਰ ਰਹੀਆਂ ਹਨ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਖੁੱਲ ਕੇ ਬਿੱਲਾਂ ਦੇ ਪੱਖ ਵਿੱਚ ਆਏ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਕਿਹਾ ਕਿ ਗੱਲ ਇੱਥੇ ਹੀ ਨਹੀਂ ਰੁਕੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਨੇ ਬਕਾਇਦਾ ਵੀਡੀਓ ਜਾਰੀ ਕਰ ਕੇ ਨਾ ਸਿਰਫ਼ ਖੇਤੀ ਕਾਨੂੰਨ ਦੀ ਪ੍ਰਸ਼ੰਸਾ ਕੀਤੀ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਦਮ ਨੂੰ ਸਹੀ ਕਰਾਰ ਦਿੱਤਾ ਸੀ।
“ਬਾਅਦ ਵਿਚ ਅਕਾਲੀ ਦਲ ਖੇਤੀ ਕਾਨੂੰਨ ਦੇ ਵਿਰੋਧ ਕਰਨ ਲੱਗਾ ਪਰ ਇਨ੍ਹਾਂ ਕਾਰਨਾਂ ਕਰ ਕੇ ਹੀ ਅੱਜ ਅਕਾਲੀ ਦਲ ਕਿਸਾਨਾਂ ਦੇ ਨਾਲ ਸੜਕਾਂ ਉੱਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਬਜਾਏ ਚੰਡੀਗੜ੍ਹ ਜਾਂ ਬਾਦਲ ਪਿੰਡ ਵਿੱਚ ਬੈਠਣ ਲਈ ਮਜਬੂਰ ਹੈ।”
ਇਹ ਵੀ ਪੜ੍ਹੋ

ਤਸਵੀਰ ਸਰੋਤ, Sukhbir badal/FB
ਹਰਸਿਮਰਤ ਦਾ ਅਸਤੀਫ਼ਾ
ਜਗਤਾਰ ਸਿੰਘ ਮੁਤਾਬਕ ਜੇਕਰ ਹਰਸਿਮਰਤ ਕੌਰ ਪਹਿਲਾਂ ਹੀ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਖੜੇ ਹੋ ਜਾਂਦੇ ਤਾਂ ਅਕਾਲੀ ਦਲ ਲਈ ਮੌਜੂਦਾ ਸਥਿਤੀ ਵਿੱਚ ਕੁਝ ਹੋਰ ਹੁੰਦੀ।
ਜਗਤਾਰ ਸਿੰਘ ਕਹਿੰਦੇ ਹਨ ਕਿ ਜੇਕਰ ਕਿਸਾਨ ਅਕਾਲੀ ਦਲ ਨੂੰ ਆਪਣੇ ਨਾਲ ਨਹੀਂ ਚੱਲਣ ਦੇ ਰਿਹਾ ਤਾਂ ਅਕਾਲੀ ਦਲ ਕਿਸਾਨਾਂ ਦੇ ਪਿੱਛੇ ਲੱਗ ਕੇ ਦਿੱਲੀ ਜਾਂਦੇ ਅਤੇ ਆਪਣਾ ਰੋਸ ਪ੍ਰਗਟਾਉਂਦੇ।
ਉਨ੍ਹਾਂ ਆਖਿਆ ਕਿ ਪੰਜਾਬ ਦੀਆਂ ਕੁਝ ਰਾਜਨੀਤਿਕ ਪਾਰਟੀਆਂ ਨੇ ਦਿੱਲੀ ਜਾ ਕੇ ਗ੍ਰਿਫ਼ਤਾਰੀਆਂ ਦਿੱਤੀਆਂ ਹਨ ਪਰ ਅਕਾਲੀ ਦਲ ਸਿਰਫ਼ ਕਿਸਾਨ ਹਿਤੈਸ਼ੀ ਦਿਖਾਉਣ ਲਈ ਅਖ਼ਬਾਰੀ ਬਿਆਨ ਜਾਰੀ ਕਰ ਰਿਹਾ ਹੈ।
ਉਨ੍ਹਾਂ ਮੁਤਾਬਕ ਜੋ ਲੋਕ ਇਸ ਸਮੇਂ ਕਿਸਾਨ ਸੰਘਰਸ਼ ਵਿੱਚ ਹਨ ਉਹ ਕਿਸੇ ਸਮੇਂ ਉਨ੍ਹਾਂ ਨਾਲ ਜੁੜੇ ਹੋਏ ਸਨ ਭਾਵ ਅਕਾਲੀ ਦਲ ਪੇਂਡੂ ਆਧਾਰ ਬਹੁਤ ਜ਼ਿਆਦਾ ਸੀ।
ਹੁਣ ਇਹ ਲੋਕ ਅਕਾਲੀ ਦਲ ਤੋਂ ਹੌਲੀ ਹੌਲੀ ਹੌਲੀ-ਹੌਲੀ ਦੂਰ ਹੁੰਦੇ ਜਾ ਰਹੇ ਹਨ ਇਸ ਦਾ ਇੱਕ ਵੱਡਾ ਕਾਰਨ ਅਕਾਲੀ ਦਲ ਦਾ ਮੌਕਾ ਪ੍ਰਸਤੀ ਦੀ ਰਾਜਨੀਤੀ ਕਰਨਾ।
ਉਨ੍ਹਾਂ ਅਕਾਲੀ ਦਲ ਦੇ ਕਿਰਦਾਰ ਦੀ ਗੱਲ ਕਰਦਿਆਂ ਆਖਿਆ ਕਿਸੇ ਸਮੇਂ ਜਥੇਦਾਰ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਸੀ।
ਜਥੇਦਾਰ ਸ਼ਬਦ ਨਾਲ ਆਗੂਆਂ ਨੂੰ ਜਾਣਿਆ ਜਾਂਦਾ ਸੀ ਪਰ ਹੁਣ ਸ਼ਬਦ ਗ਼ਾਇਬ ਹੋ ਗਿਆ ਹੈ ਅਤੇ ਨਵੇਂ ਵਕਤ ਦੇ ਨਾਲ ਅਕਾਲੀ ਦਲ ਅਕਾਲੀ ਆਗੂਆਂ ਨੂੰ ਛੋਟੇ ਨਾਮ (ਬਿੱਟੂ, ਟੋਨੀ ਆਦਿ) ਨਾਲ ਜਾਣਿਆ ਲੱਗਾ। ਇਸ ਕਰ ਕੇ ਇਹ ਪ੍ਰਭਾਵ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਅਕਾਲੀ ਦਲ ਦੀ ਭੂਮਿਕਾ ਉੱਤੇ ਸੁਖਬੀਰ ਨੇ ਕੀ ਕਿਹਾ
ਆਪਣੇ ਇੱਕ ਬਿਆਨ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਦਲ ਦਾ ਹਰ ਵਰਕਰ ਪਹਿਲੇ ਦਿਨ ਤੋਂ ਕਿਸਾਨ ਲਹਿਰ ਨਾਲ ਖੜਾ ਹੈ।
''ਅਸੀਂ ਤਿੰਨ ਤਖ਼ਤ ਸਾਹਿਬਾਨ ਤੋਂ ਚੰਡੀਗੜ੍ਹ ਤੱਕ ਤਿੰਨ ਵਿਸ਼ਾਲ ਮਾਰਚ ਕੱਢੇ, ਬਾਅਦ ਵਿਚ ਪਾਰਟੀ ਨੇ ਆਪਣੀ ਲਹਿਰ ਕਿਸਾਨ ਸੰਘਰਸ਼ ਵਿਚ ਸ਼ਾਮਲ ਕਰ ਦਿੱਤੀ, ਕਿਉਂ ਕਿ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਅਕਾਲੀ ਦਲ ਦੇ ਸਮਾਂਤਰ ਐਕਸ਼ਨ ਨਾਲ ਕਿਸਾਨੀ ਸੰਘਰਸ਼ ਨੂੰ ਧੱਕਾ ਲੱਗ ਸਕਦਾ ਹੈ।''
''ਉਸ ਤੋਂ ਬਾਅਦ ਅਕਾਲੀ ਦਲ ਪੂਰੇ ਦਿਲ ਨਾਲ ਕਿਸਾਨ ਸੰਘਰਸ਼ ਨਾਲ ਸਾਂਝੇ ਤੌਰ ਉੱਤੇ ਸ਼ਮੂਲੀਅਤ ਕਰਨ ਉੱਤੇ ਧਿਆਨ ਦੇ ਰਿਹਾ ਹੈ। ਸਾਡੇ ਸਥਾਨਕ ਵਰਕਰ ਅਤੇ ਆਗੂ ਇਸ ਸੰਘਰਸ਼ ਵਿਚ ਹਿੱਸਾ ਲੈ ਰਹੇ ਹਨ।''
ਸ਼੍ਰੋਮਣੀ ਕਮੇਟੀ ਦੀ ਭੂਮਿਕਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਜਾਗੀਰ ਕੌਰ ਬਣਾਏ ਜਾਣ ਦੇ ਮੁੱਦੇ ਉੱਤੇ ਟਿੱਪਣੀ ਕਰਦਿਆਂ ਜਗਤਾਰ ਸਿੰਘ ਨੇ ਆਖਿਆ ਕਿ ਇਸ ਸਮੇਂ ਕਮੇਟੀ ਨੂੰ ਸਖ਼ਤ ਫ਼ੈਸਲੇ ਲੈਣ ਵਾਲੇ ਪ੍ਰਧਾਨ ਦੀ ਲੋੜ ਸੀ।
ਇਸ ਕਰ ਕੇ ਇਸ ਦੀ ਕਮਾਨ ਜਾਗੀਰ ਕੌਰ ਨੂੰ ਦਿੱਤੀ ਗਈ ਹੈ, ਜੋ ਵਿਅਕਤੀਤਵ ਉੱਤੇ ਖੁੱਲੇ ਕੇ ਬੋਲਣ ਅਤੇ ਫ਼ੈਸਲੇ ਲੈਣ ਲਈ ਜਾਣੇ ਜਾਂਦੇ ਹਨ।
ਉਨ੍ਹਾਂ ਆਖਿਆ ਕਿ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਵੀ ਜਾਗੀਰ ਕੌਰ ਨੂੰ ਪ੍ਰਧਾਨਗੀ ਦੇਣਾ ਅਕਾਲੀ ਦਲ ਦੇ ਇਸ ਫ਼ੈਸਲੇ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












