ਪੀਐੱਮ ਮੋਦੀ ਨੇ ਕਿਹਾ ਖੇਤੀ ਕਾਨੂੰਨਾਂ ਉੱਤੇ ਝੂਠ ਫੈਲਾਇਆ ਜਾ ਰਿਹਾ, ਕੈਪਟਨ ਨੇ ਚੁੱਕੇ ਸਰਕਾਰ 'ਤੇ ਸਵਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਧੋਖੇ ਤੋਂ ਬਚਾਉਣ ਲਈ ਨਵੇਂ ਖੇਤੀ ਕਾਨੂੰਨ ਬਣਾਏ ਗਏ ਹਨ, ਪੁਰਾਣੀ ਪ੍ਰਣਾਲੀ ਵੀ ਜਾਰੀ ਰੱਖੀ ਜਾ ਰਹੀ ਹੈ। ਪਹਿਲਾਂ ਮੰਡੀਆਂ ਦੇ ਬਾਹਰ ਕਿਸਾਨਾਂ ਨਾਲ ਧੋਖਾ ਹੁੰਦਾ ਸੀ, ਉਸ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਖੇਤੀ ਕਾਨੂੰਨਾਂ 'ਤੇ ਸਵਾਲ ਚੁੱਕੇ ਹਨ।