You’re viewing a text-only version of this website that uses less data. View the main version of the website including all images and videos.
ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੂਬਿਆਂ ਕੋਲ ਰਾਹ ਹਨ - 5 ਅਹਿਮ ਖ਼ਬਰਾਂ
ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 254 (2) ਅਧੀਨ ਸਥਾਨਕ ਕਾਨੂੰਨ ਬਣਾਉਣ ਜਿਸ ਨਾਲ ਖੇਤੀਬਾੜੀ ਕਾਨੂੰਨ ਨੂੰ ਬੇਅਸਰ ਕੀਤਾ ਜਾ ਸਕੇ। ਇਨ੍ਹਾਂ ਕਾਨੂੰਨਾਂ ਉੱਪਰ ਹੁਣ ਸੂਬਿਆਂ ਕੋਲ ਕਿਹੜੇ ਰਾਹ ਹਨ?
ਸੰਵਿਧਾਨ ਦੀ ਧਾਰਾ 254 (2) ਕੀ ਹੈ? ਅਤੇ ਕੀ ਸੰਵਿਧਾਨ ਦੀ ਧਾਰਾ 254 (2) ਦੇ ਅਧੀਨ ਪਾਸ ਕੀਤਾ ਕਾਨੂੰਨ ਖੇਤੀਬਾੜੀ ਕਾਨੂੰਨਾਂ ਨੂੰ ਬੇਅਸਰ ਕਰ ਸਕਦਾ ਹੈ?
ਕੀ ਸੂਬਾ ਸਰਕਾਰਾਂ ਸੁਪਰੀਮ ਕੋਰਟ ਜਾ ਕੇ ਸੰਸਦ ਵਿੱਚ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾ ਸਕਦੀਆਂ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇੱਥੇ ਕਲਿਕ ਕਰ ਕੇ ਪੜ੍ਹੋ।
ਇਹ ਵੀ ਪੜ੍ਹੋ:
ਕੀ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ
ਖੇਤੀ ਕਾਨੂੰਨ ਨੂੰ ਪੰਜਾਬ ਵਿੱਚ ਬੇਅਸਰ ਕਰਨ ਦੇ ਲਈ ਇਹ ਦਲੀਲ ਵਾਰ-ਵਾਰ ਦਿੱਤੀ ਜਾ ਰਹੀ ਹੈ ਕਿ ਪੂਰੇ ਸੂਬੇ ਨੂੰ ਏਪੀਐੱਮਸੀ ਐਕਟ ਤਹਿਤ ਐਲਾਨ ਦਿੱਤਾ ਜਾਣ ਦੇਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਾਂ ਕਈ ਵਾਰ ਆਪਣੇ ਸੰਬੋਧਨ ਵਿੱਚ ਇਹ ਗੱਲ ਕਹਿ ਚੁੱਕੇ ਹਨ।
ਪਰ ਪ੍ਰੈਕਟਿਲ ਤੌਰ 'ਤੇ ਇਹ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਸ ਬਾਰੇ ਬੀਬੀਸੀ ਪੰਜਾਬੀ ਨੇ ਖੇਤੀਬਾੜੀ ਮਾਮਲਿਆਂ ਅਤੇ ਕਾਨੂੰਨ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ। ਕੀ ਹੈ ਉਨ੍ਹਾਂ ਦੀ ਰਾਇ, ਜਾਣਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਅਮਰੀਕੀ ਚੋਣਾਂ 2020: ਜੇ ਟਰੰਪ ਕੋਰੋਨਾ ਕਾਰਨ ਜ਼ਿਆਦਾ ਗੰਭੀਰ ਹੋ ਗਏ?
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਮੌਜੂਦਾ ਰਾਸ਼ਟਰਪਤੀ ਕੋਰੋਨਾ ਪੌਜ਼ੀਟਿਵ ਆ ਗਏ ਹਨ।
ਕੀ ਚੋਣਾਂ ਮੁਲਤਵੀ ਹੋ ਸਕਦੀਆਂ ਹਨ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਕਿਵੇਂ ਹੋਵੇਗਾ?
ਫ਼ਿਲਹਾਲ ਉਨ੍ਹਾਂ ਵਿੱਚ ਹਲਕੇ ਲੱਛਣ ਦੱਸੇ ਜਾ ਰਹੇ ਹਨ ਪਰ ਜੇ ਉਨ੍ਹਾਂ ਦੀ ਹਾਲਤ ਵਿਗੜ ਜਾਵੇ ਅਤੇ ਉਹ ਕੰਮ ਨਾ ਕਰ ਸਕਣ ਤਾਂ ਕੀ ਹੋਵੇਗਾ? ਜੇ ਰਾਸ਼ਟਰਪਤੀ ਚੋਣਾਂ ਨਾ ਲੜ ਸਕੇ ਤਾਂ ਬੈਲਟ-ਪੇਪਰ ਉੱਪਰ ਕਿਸ ਦਾ ਨਾਂਅ ਹੋਵੇਗਾ?
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੀ ਸਰੀਰ 'ਤੇ 'ਸੀਮਨ' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ? - ਫੈਕਟ ਚੈੱਕ
ਹਾਥਰਸ ਵਿੱਚ ਹੋਏ ਕਥਿਤ ਗੈਂਗਰੇਪ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੇ ਏਡੀਜੀ (ਅਮਨ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ,"ਐੱਫ਼ਐੱਸਐੱਲ (ਫੌਰੈਂਸਿਕ ਸਾਇੰਸ ਲੈਬ) ਰਿਪੋਰਟ ਮੁਤਾਬਕ, ਵਿਸਰਾ ਦੇ ਸੈਂਪਲ ਵਿੱਚ ਕੋਈ ਵੀਰਜ (ਸੀਮਨ) ਜਾਂ ਉਸਦਾ ਡਿੱਗਣਾ ਨਹੀਂ ਪਾਇਆ ਗਿਆ ਹੈ।''
ਪੀੜਤਾ ਦੀ ਵਿਸਰਾ ਰਿਪੋਰਟ ਹਾਲੇ ਤੱਕ ਸਾਹਮਣੇ ਨਹੀਂ ਆਈ ਪਰ ਯੂਪੀ ਪੁਲਿਸ ਨੇ ਬਿਆਨ ਵਿੱਚ ਸਾਫ਼ ਕਹਿ ਦਿੱਤਾ ਕਿ ਪੀੜਤਾ ਨਾਲ ਰੇਪ ਨਹੀਂ ਹੋਇਆ ਸੀ।
ਕੀ ਸਿਰਫ਼ ਵੀਰਜ ਦੇ ਨਿਸ਼ਾਨ ਮਿਲਣ ਨਾਲ ਹੀ ਭਾਰਤੀ ਦੰਡਾਵਲੀ ਵਿੱਚ ਰੇਪ ਦਾ ਮਾਮਲਾ ਬਣਦਾ ਹੈ।
ਇਸ ਬਾਰੇ ਵਿਸਥਾਰ ਨਾਲ ਜਾਣਨ ਲਈ ਇੱਥੇ ਕਲਿਕ ਕਰੋ।
ਸੁਸ਼ਾਂਤ ਸਿੰਘ ਰਾਜਪੂਤ ਦਾ ਨਹੀਂ ਹੋਇਆ ਕਤਲ: ਏਮਜ਼
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ਦੀ ਜਾਂਚ ਲਈ ਬਣਾਏ ਏਮਜ਼ ਦੇ ਫੋਰੈਂਸਿੰਗ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਵਿੱਚ ਮਰਹੂਮ ਦੇ ਕਤਲ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ।
ਏਮਜ਼ ਫੋਰੈਂਸਿਕ ਟੀਮ ਦੇ ਮੁਖੀ ਅਤੇ ਮੈਡੀਕਲ ਬੋਰਡ ਦੇ ਚੇਅਰਮੈਨ ਡਾ. ਸੁਧੀਰ ਗੁਪਤਾ ਨੇ ਬੀਬੀਸੀ ਦੇ ਸਲਮਾਨ ਰਾਵੀ ਨੂੰ ਕਿਹਾ, "ਏਮਜ਼ ਫੋਰੈਂਸਿਕ ਮੈਡੀਕਲ ਬੋਰਡ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਕਤਲ ਤੋਂ ਇਨਕਾਰ ਕੀਤਾ ਹੈ। ਅਸੀਂ ਆਪਣੀ ਰਿਪੋਰਟ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਹ ਲਟਕਣ ਕਾਰਨ ਖੁਦਕੁਸ਼ੀ ਦਾ ਮਾਮਲਾ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਵੀਡੀਓ: ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵੱਲੋਂ ਮਤੇ ਪਾਸ ਹੋਣ ਲੱਗੇ
ਵੀਡੀਓ: ਹਾਥਰਸ- ‘ਜੇ ਕੁੜੀ ਕੋਰੋਨਾ ਨਾਲ ਮਰ ਜਾਂਦੀ ਤਾਂ ਮੁਆਵਜ਼ਾ ਵੀ ਨਹੀਂ ਸੀ ਮਿਲਣਾ’
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?