You’re viewing a text-only version of this website that uses less data. View the main version of the website including all images and videos.
ਹਾਥਰਸ ਮਾਮਲਾ: ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀ ਪੀੜਤਾ ਦੇ ਪਰਿਵਾਰ ਨਾਲ ਹੋਈ ਮੁਲਾਕਾਤ
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਹਾਥਰਸ ਵਿੱਚ ਕਥਿਤ ਗੈਂਗਰੇਪ ਦਾ ਸ਼ਿਕਾਰ ਹੋਈ ਦਲਿਤ ਕੁੜੀ ਦੇ ਪਰਿਵਾਰ ਨਾਲ ਮੁਲਾਕਾਤ ਹੋਈ।
ਉਨ੍ਹਾਂ ਨੇ ਬੰਦ ਕਮਰੇ ਵਿੱਚ ਕੁੜੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਫੇਸਬੁੱਕ ਤੇ ਲਾਈਵ ਵੀਡੀਓ ਸ਼ੇਅਰ ਵੀ ਕੀਤੀ।
ਪੀੜਤਾ ਦੇ ਪਰਿਵਾਰ ਨੇ ਪ੍ਰਿਅੰਕਾ ਗਾਂਧੀ ਨੂੰ ਦੱਸਿਆ ਕਿ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਏ ਜਾਂਦੇ ਸਮੇਂ ਉਸ ਦੀ ਹਾਲਤ ਠੀਕ ਸੀ।
ਉਨ੍ਹਾਂ ਨੇ ਕਿਹਾ ਕਿ ਕੁੜੀ ਦਾ ਸਸਕਾਰ ਬਿਨਾਂ ਉਸ ਦੀ ਸ਼ਕਲ ਦਿਖਾਏ ਕੀਤਾ ਗਿਆ ਜਿਸ ਦਾ ਉਨ੍ਹਾਂ ਨੂੰ ਬਹੁਤ ਦਰਦ ਹੈ।
ਪੀੜਤਾ ਦੀ ਮਾਂ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ:
ਉੱਧਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਦੱਸਿਆ ਕਿ ਉਹ ਵੀ ਕਾਂਗਰਸ ਆਗੂਆਂ ਦੇ ਨਾਲ ਹਾਥਰਸ ਲਈ ਰਵਾਨਾ ਹੋ ਗਏ ਹਨ।
ਸਮ੍ਰਿਤੀ ਇਰਾਨੀ ਦਾ ਕਾਂਗਰਸ 'ਤੇ ਹਮਲਾ, ਯੂਪੀ ਵਿੱਚ ਵਧੀ ਸੁਰੱਖਿਆ
ਹਾਥਰਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਪਾਰਟੀ ਦੀ ਮੰਸ਼ਾ 'ਤੇ ਸਵਾਲ ਚੁੱਕੇ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ "ਜਨਤਾ ਇਹ ਸਮਝਦੀ ਹੈ ਕਿ ਉਨ੍ਹਾਂ ਦੀ (ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ) ਹਾਥਰਸ ਮਾਮਲੇ 'ਤੇ ਸਿਆਸਤ ਕਰਨ ਲਈ ਕੂਚ ਕਰ ਰਹੀ ਹੈ ਨਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ।"
ਸਮ੍ਰਿਤੀ ਇਰਾਨੀ ਵੱਲੋਂ ਹਾਥਰਸ ਮਾਮਲੇ 'ਤੇ ਇਹ ਪਹਿਲੀ ਟਿੱਪਣੀ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ ਇਹ ਸਵਾਲ ਚੁੱਕਿਆ ਗਿਆ ਸੀ ਕਿ ਮਹਿਲਾ ਕੇਂਦਰੀ ਮੰਤਰੀ ਅਤੇ ਮਹਿਲਾਵਾਂ ਦੇ ਮੁੱਦੇ 'ਤੇ ਅੱਗੇ ਰਹੀ ਸਮ੍ਰਿਤੀ ਇਰਾਨੀ ਨੇ ਹਾਥਰਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ ਕਿ 'ਰਾਹੁਲ ਗਾਂਧੀ, ਆਪਣੀ ਭੈਣ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਨਾਲ ਸ਼ਨੀਵਾਰ ਨੂੰ ਮੁੜ ਹਾਥਰਸ ਜਾਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ।''
ਇਸ ਨੂੰ ਦੇਖਦੇ ਹੋਏ ਯੂਪੀ ਪੁਲਿਸ ਨੇ ਨਾ ਸਿਰਫ਼ ਹਾਥਰਸ ਜ਼ਿਲ੍ਹੇ ਦੀ ਸੀਮਾ 'ਤੇ ਸਗੋਂ ਦਿੱਲੀ-ਨਾਇਡਾ ਬਾਰਡਰ 'ਤੇ ਵੀ ਪੁਲਿਸ ਨੇ ਸਖ਼ਤ ਤਾਇਨਾਤੀ ਕਰ ਦਿੱਤੀ ਹੈ।
ਅਟਲ ਟਨਲ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਅਟਲ ਟਨਲ ਦਾ ਉਦਘਾਟਨ ਕੀਤਾ। ਇਹ ਸੁਰੰਗ ਮਨਾਲੀ ਨੂੰ ਲੈਹ-ਸਫ਼ੀਤੀ ਨਾਲ ਜੋੜਦੀ ਹੈ ਅਤੇ ਮਨਾਲੀ ਤੋਂ ਲੇਹ ਨੂੰ ਲੱਗਣ ਵਾਲਾ ਸਮਾਂ ਲਗਭਗ ਪੰਜ ਘੰਟੇ ਘਟਾ ਦਿੰਦੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਨ ਰਾਵਤ ਅਤੇ ਫ਼ੌਜ ਮੁਖੀ ਜਨਰਲ ਐੱਮਐੱਮ ਨਰਾਵਨੇ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਸਨ।
ਅਟਲ ਸੁਰੰਗ ਦਾ ਨਿਰਮਾਣ ਕਾਰਜ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜ ਕਾਲ ਦੌਰਾਨ ਤਿੰਨ ਜੂਨ, 2000 ਨੂੰ ਲਿਆ ਗਿਆ ਸੀ। ਇਸ ਦਾ ਨੀਂਹ ਪੱਥਰ 26 ਮਈ, 2002 ਵਿੱਚ ਇਸ ਦੇ ਦੱਖਣੀ ਸਿਰੇ ਤੇ ਜੋ ਕਿ ਮਨਾਲੀ ਤੋਂ 25 ਕਿੱਲੋਮੀਟਰ ਦੂਰ ਵਾਜਪਾਈ ਨੇ ਹੀ ਰੱਖਿਆ ਸੀ।
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨੇ ਇਸ ਸੁਰੰਗ ਦੇ ਨਿਰਮਾਣ ਕਾਰਜ ਵਿੱਚ ਲੱਗੀਆਂ ਏਜੰਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਅਟਲ ਜੀ ਦਾ ਹੀ ਨਹੀਂ ਸਗੋਂ ਹਿਮਾਚਲ ਦੇ ਲੋਕਾਂ ਦਾ ਵੀ ਸੁਫ਼ਨਾ ਪੂਰਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਹਿਮਾਚਲ ਦੇ ਇੱਕ ਵੱਡੇ ਹਿੱਸੇ ਦੇ ਨਾਲ ਹੀ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ ਲਦਾਖ਼ ਦੀ ਵੀ ਜੀਵਨ ਰੇਖਾ ਬਣ ਜਾਵੇਗੀ।
ਉਨ੍ਹਾਂ ਨੇ ਉਲੇਖ ਕੀਤਾ ਕਿ ਜੇ ਪਿਛਲੀਆਂ ਸਰਕਾਰਾਂ ਦੀ ਗਤੀ ਮੁਤਾਬਕ ਸੁਰੰਗ ਦਾ ਕੰਮ ਚਲਦਾ ਰਹਿੰਦਾ ਤਾਂ ਇਹ 2040 ਵਿੱਚ ਪੂਰੀ ਹੋ ਸਕਣੀ ਸੀ।
ਇਸ ਸਰੁੰਗ ਦੇ ਕੰਮ ਵਿੱਚ ਵੀ 2014 ਤੋਂ ਬਾਅਦ ਤੇਜ਼ੀ ਲਿਆਂਦੀ ਗਈ। ਜੋ ਕੰਮ ਪ੍ਰਤੀ ਸਾਲ 300 ਮੀਟਰ ਦੀ ਗਤੀ ਨਾਲ ਹੋ ਰਿਹਾ ਉਸ ਦੀ ਗਤੀ 1400 ਮੀਟਰ ਪ੍ਰਤੀ ਸਾਲ ਹੋ ਗਈ। ਛੇ ਸਾਲਾਂ ਵਿੱਚ ਅਸੀਂ 26 ਸਾਲਾਂ ਦਾ ਕੰਮ ਪੂਰਾ ਕਰ ਦਿੱਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪ੍ਰਧਾਨ ਮੰਤਰੀ ਨੇ ਅਟਲ ਯੋਜਨਾ ਦਾ ਮਹੱਤਵ ਉਜਾਗਰ ਕਰਨ ਅਤੇ ਇਸ ਨੂੰ ਸਿੱਖਿਆ ਦਾ ਹਿੱਸਾ ਬਣਾਉਣ ਲਈ ਤਿੰਨ ਸੁਝਾਅ ਵੀ ਰੱਖੇ-
- ਪਹਿਲਾ, ਇਸ ਸੁਰੰਗ ਦਾ ਕੰਮ ਇੰਜੀਨੀਅਰਿੰਗ ਦੇ ਨਜ਼ਰੀਏ ਤੋਂ ਵਰਕ ਕਲਚਰ ਦੇ ਨਜ਼ਰੀਏ ਤੋਂ ਅਨੋਖਾ ਹੈ। ਪਿਛਲੇ ਇੰਨੇ ਸਾਲਾਂ ਦੌਰਾਨ ਜਦੋਂ ਇਸ ਦਾ ਕੰਮ ਸ਼ੁਰੂ ਹੋਇਆ ਉਸ ਸਮੇਂ ਤੋਂ ਹਜ਼ਾਰ- ਪੰਦਰਾਂ ਸੌਂ ਬੰਦੇ ਅਜਿਹੇ ਛਾਂਟੇ ਜਾਣ ਜੋ ਇਸ ਨਾਲ ਜੁੜੇ ਆਪਣੇ ਅਨੁਭਵ ਨੂੰ ਆਪਣੇ ਸ਼ਬਦਾਂ ਵਿੱਚ ਲਿਖਣ। ਇਸ ਨਾਲ ਮਨੁੱਖੀ ਸੰਵੇਦਨਾ ਵਾਲਾ ਇੱਕ ਦਸਤਾਵੇਜ਼ ਤਿਆਰ ਹੋਵੇਗਾ।
- ਦੂਜਾ ਸਿੱਖਿਆ ਮੰਤਰਾਲਾ ਸਾਡੇ ਦੇਸ਼ ਦੀਆਂ ਸਾਰੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇਸ ਦੀ ਕੇਸ ਸਟੱਡੀ ਦਾ ਕੰਮ ਦਿੱਤਾ ਜਾਵੇ। ਹਰ ਸਾਲ ਕਿਸੇ ਯੂਨੀਵਰਸਿਟੀ ਦੇ ਵਿਦਿਆਰਥੀ ਇੱਥੇ ਆਉਣ ਅਤੇ ਇਸ ਬਾਰੇ ਜਾਨਣ। ਢਾਂਚੇ ਦਾ ਨਿਰਮਾਣ ਇੱਕ ਗੱਲ ਹੁੰਦੀ ਹੈ ਪਰ ਮਨੁੱਖੀ ਨਿਰਮਾਣ ਵੀ ਅਹਿਮ ਹੁੰਦਾ ਹੈ।
- ਵਿਦੇਸ਼ ਮੰਤਰਾਲਾ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਵੀ ਇਸ ਦੀ ਕੇਸ ਸਟੱਡੀ ਲਈ ਸੱਦਾ ਦੇਵੇ। ਦੁਨੀਆਂ ਨੂੰ ਸਾਡੀ ਤਾਕਤ ਦਾ ਪਤਾ ਚੱਲਣਾ ਚਾਹੀਦਾ ਹੈ ਕਿ ਕਿਵੇਂ ਸੀਮਤ ਸਾਧਨਾਂ ਦੇ ਬਾਵਜੂਦ ਸਾਡੇ ਜਵਾਨ ਅਜਿਹਾ ਕੰਮ ਪੂਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ:
ਅਟਲ ਟਨਲ ਦੀਆਂ ਵਿਸ਼ੇਸ਼ਤਾਵਾਂ:
- ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਸਮੁੰਦਰੀ ਤਲ ਤੋਂ 3000 ਮੀਟਰ (10,000 ਫੁੱਟ) ਦੀ ਉਚਾਈ 'ਤੇ ਅਤਿ-ਆਧੁਨਿਕ ਮਾਨਕਾਂ ਮੁਤਾਬਕ ਬਣਾਇਆ ਗਿਆ ਹੈ।
- ਇਸ ਨਾਲ ਮਨਾਲੀ ਤੋਂ ਲੇਹ ਦਾ ਰਸਤਾ 46 ਕਿੱਲੋਮੀਟਰ ਘਟ ਜਾਵੇਗਾ।
- ਇਸ ਦਾ ਅਕਾਰ ਘੋੜੇ ਦੀ ਖੁਰੀ ਵਰਗਾ ਹੈ। ਇਸ ਵਿੱਚ ਆਉਣ ਜਾਣ ਲਈ 8 ਮੀਟਰ ਚੌੜੇ ਰਸਤੇ ਹਨ ਅਤੇ ਉਚਾਈ 5.525 ਮੀਟਰ ਹੈ।
- ਸੁਰੰਗ ਬਣਾਉਣ ਵਿੱਚ 3,300 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਰੱਖਿਆ ਦੇ ਪੱਖ ਤੋਂ ਕਾਫ਼ੀ ਅਹਿਮ ਹੈ।
- ਇਸ ਦੇ ਨਿਰਮਾਣ ਦੌਰਾਨ ਬੀਆਰਓ ਨੂੰ 578 ਮੀਟਰ ਲੰਬੇ ਸਿਰੀ ਨਾਲਾਹ ਫਾਲਟ ਜ਼ੋਨ ਵਿੱਚ ਸਭ ਤੋਂ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਖ਼ਰ ਦੋਵਾਂ ਪਾਸਿਆਂ ਤੋਂ ਪੁੱਟੀ ਜਾ ਰਹੀ ਇਸ ਸੁਰੰਗ ਦੇ ਸਿਰੇ 15 ਅਕਤੂਬਰ 2017 ਨੂੰ ਆਪਸ ਵਿੱਚ ਮਿਲੇ।
- ਸੁਰੰਗ ਵਿੱਚ ਹਰ 150 ਮੀਟਰ ਤੇ ਇੱਕ ਟੈਲੀਫੋਨ ਬੂਥ ਅਤੇ ਹਰ 60 ਮੀਟਰ ਤੇ ਇੱਕ ਫਾਇਰ ਹਾਈਡਰੈਂਟ ਦੀ ਸਹੂਲਤ ਹੈ। ਇਸ ਤੋਂ ਇਲਾਵਾ ਹਰ ਅੱਧੇ ਕਿੱਲੋਮੀਟਰ ਤੇ ਇੱਕ ਐਮਰਜੈਂਸੀ ਨਿਕਾਸ ਹੈ। ਹਰ ਇੱਕ ਕਿੱਲੋਮੀਟਰ ਤੇ ਹਵਾ ਦੀ ਗੁਣਵੱਤਾ ਜਾਂਚਣ ਵਾਲੇ ਉਪਕਰਣ ਲਾਏ ਗਏ ਹਨ। ਇਸ ਤੋਂ ਇਲਾਵਾ ਹਰ 250 ਸੌ ਮੀਟਰ ਤੇ ਸਵੈਚਾਲਿਤ ਇਨਸੀਡੈਂਟ ਡਿਟੈਕਸ਼ਨ ਸਿਸਟਮ ਲਾਏ ਗਏ ਹਨ।
ਵੀਡੀਓ: ਹਾਥਰਸ ਮਾਮਲੇ ਦੀ ਉਲਝਦੀ ਗੁੱਥੀ
ਵੀਡੀਓ: ਖਿਲਾਫ਼ ਕਿਸਾਨਾਂ ਨੇ ਕੀਤੇ ਰੇਲਵੇ ਟਰੈਕ ਜਾਮ
ਵੀਡੀਓ: ਮੋਗਾ ਵਿੱਚ ਅਡਾਨੀ ਦੇ ਸਟੋਰ ਮੂਹਰੇ ਕਿਸਾਨਾਂ ਦਾ ਧਰਨਾ