ਸੁਸ਼ਾਂਤ ਸਿੰਘ ਰਾਜਪੂਤ ਦਾ ਨਹੀਂ ਹੋਇਆ ਕਤਲ: ਏਮਜ਼

ਆਲ ਇੰਡੀਆ ਇੰਸਟੀਚਿਊਟ ਆਫਡ ਮੈਡੀਕਲ ਸਾਈਂਸਿਜ਼ (ਏਮਜ਼) ਦੇ ਫੋਰੈਂਸਿੰਗ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਦੇ ਦਾਅਵੇ ਨੂੰ ਖਾਰਿਦ ਕਰ ਦਿੱਤਾ ਹੈ।

ਇਸ ਬੋਰਡ ਦਾ ਗਠਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਲਈ ਕੀਤਾ ਗਿਆ ਸੀ।

ਏਮਜ਼ ਫੋਰੈਂਸਿਕ ਟੀਮ ਦੇ ਮੁਖੀ ਅਤੇ ਮੈਡੀਕਲ ਬੋਰਡ ਦੇ ਚੇਅਰਮੈਨ ਡਾ. ਸੁਧੀਰ ਗੁਪਤਾ ਨੇ ਬੀਬੀਸੀ ਦੇ ਸਲਮਾਨ ਰਾਵੀ ਨੂੰ ਕਿਹਾ, "ਏਮਜ਼ ਫੋਰੈਂਸਿਕ ਮੈਡੀਕਲ ਬੋਰਡ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਕਤਲ ਤੋਂ ਇਨਕਾਰ ਕੀਤਾ ਹੈ। ਅਸੀਂ ਆਪਣੀ ਰਿਪੋਰਟ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਹ ਲਟਕਣ ਕਾਰਨ ਖੁਦਕੁਸ਼ੀ ਦਾ ਮਾਮਲਾ ਹੈ।"

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਡਾ. ਸੁਧੀਰ ਗੁਪਤਾ ਨੇ ਏਐੱਨਆਈ ਨੂੰ ਦੱਸਿਆ, "ਲਟਕਣ ਤੋਂ ਬਿਨਾ ਸਰੀਰ 'ਤੇ ਹੋਰ ਕੋਈ ਨਿਸ਼ਾਨ ਨਹੀਂ ਸਨ। ਸਰੀਰ ਜਾਂ ਕੱਪੜਿਆਂ 'ਤੇ ਕਿਸੇ ਤਰ੍ਹਾਂ ਦੇ ਸੰਘਰਸ਼ ਦੇ ਕੋਈ ਨਿਸ਼ਾਨ ਨਹੀਂ ਸਨ।"

ਉਨ੍ਹਾਂ ਅੱਗੇ ਦੱਸਿਆ, "ਬਾਂਬੇ ਐੱਫ਼ਐੱਸਐੱਲ ਅਤੇ ਏਮਜ਼ ਟੋਕਸੀਕੋਲੋਜੀ ਲੈਬ ਨੂੰ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਮਿਲਿਆ।"

ਬੋਰਡ ਨੇ ਰਿਪੋਰਟ ਸੀਬੀਆਈ ਨਾਲ ਸਾਂਝਾ ਕਰ ਦਿੱਤੀ ਹੈ ਜੋ ਇਸ ਕੇਸ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)