'ਸੁਸ਼ਾਂਤ ਰਾਜਪੂਤ ਦੀ ਮੌਤ ਮੀਡੀਆ ਸਰਕਸ ਬਣ ਗਈ ਹੈ' -ਰਿਆ ਚੱਕਰਵਤੀ ਦੇ ਹੱਕ 'ਚ ਹਾਅ ਦਾ ਨਾਅਰਾ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਗਰਲਫਰੈਂਡ ਰਿਆ ਚੱਕਰਵਰਤੀ ਸਵਾਲਾਂ ਦੇ ਘੇਰੇ ਵਿੱਚ ਹੈ। ਸੁਸ਼ਾਂਤ ਦੇ ਪਰਿਵਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਏਜੰਸੀਆਂ ਲਗਾਤਾਰ ਰਿਆ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਫਿਲਹਾਲ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਭਾਵੇਂ ਹੀ ਜਾਂਚ ਏਜੰਸੀਆਂ ਆਪਣੇ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿਚਾਲੇ ਰਿਆ ਚੱਕਰਵਰਤੀ ਨੂੰ ਲੈ ਕੇ ਜੋ ਟੀਵੀ ਚੈਨਲਾਂ ਵੱਲੋਂ ਕਵਰੇਜ ਕੀਤੀ ਜਾ ਰਹੀ ਹੈ ਉਸ ਉੱਤੇ ਵੀ ਕਈ ਲੋਕ ਸਵਾਲ ਚੁੱਕੇ ਰਹੇ ਹਨ।

ਇਹ ਵੀ ਪੜ੍ਹੋ:

ਪਿਛਲੇ ਹਫ਼ਤੇ ਇੱਕ ਨਿੱਜੀ ਚੈਨਲ ਵੱਲੋਂ ਰਿਆ ਚੱਕਰਵਰਤੀ ਦਾ ਇੰਟਰਵਿਊ ਕਰਨ ਤੋਂ ਬਾਅਦ ਅਦਾਕਾਰਾ ਲਕਸ਼ਮੀ ਮਾਂਚੂ ਨੇ ਟਵੀਟ ਕਰਕੇ ਇੰਡਸਟਰੀ ਦੇ ਲੋਕਾਂ ਨੂੰ ਰਿਆ ਦੇ ਨਾਲ ਖੜ੍ਹੇ ਬਾਰੇ ਕਿਹਾ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ,''ਮੇਰੇ ਇੰਡਸਟਰੀ ਦੇ ਦੋਸਤੋ ਉੱਠੋ... ਇਸ ਲਿਚਿੰਗ ਨੂੰ ਰੋਕੋ।''

ਰਿਆ ਦੀ ਬਾਲੀਵੁੱਡ ਵਿੱਚ ਐਂਟਰੀ ਨਾਲ ਸਬੰਧਤ ਵੀਡੀਓ ਇੱਥੇ ਦੇਖ ਸਕਦੇ ਹੋ

ਇਸ ਤੋਂ ਇਲਾਵਾ ਉਨ੍ਹਾਂ ਨੇ ਰਿਆ ਦੇ ਮਾਮਲੇ ਵਿੱਚ ਹੋ ਰਹੀ ਮੀਡੀਆ ਕਵਰੇਜ ਬਾਰੇ ਵੀ ਲਿਖਿਆ। ਲਕਸ਼ਮੀ ਮਾਂਚੂ ਨੇ ਲਿਖਿਆ ਕਿ ਬਿਨਾਂ ਤੱਥਾਂ ਤੋਂ ਉਸ ਕੁੜੀ ਅਤੇ ਉਸਦੇ ਪਰਿਵਾਰ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ।

''ਮੈਂ ਸਿਰਫ਼ ਉਹ ਦਰਦ ਮਹਿਸੂਸ ਕਰ ਸਕਦੀ ਹਾਂ, ਜਿਸ ਵਿੱਚੋਂ ਉਹ ਅਤੇ ਇਸਦਾ ਪਰਿਵਾਰ ਮੀਡੀਆ ਟਰਾਇਲ ਕਰਕੇ ਲੰਘ ਰਿਹਾ ਹੈ।''

ਲਕਸ਼ਮੀ ਮਾਂਚੂ ਦੇ ਟਵੀਟ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਟਵੀਟ ਕੀਤੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅਦਾਕਾਰਾ ਵਿਦਿਆ ਬਾਲਨ ਨੇ ਲਿਖਿਆ ਹੈ,'' ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਇੱਕ ਮੀਡੀਆ ਸਰਕਸ ਬਣ ਕੇ ਰਹਿ ਗਈ ਹੈ। ਇੱਕ ਔਰਤ ਦੇ ਤੌਰ 'ਤੇ ਮੇਰਾ ਦਿਲ ਟੁੱਟ ਗਿਆ ਹੈ।''

''ਕੀ ਇਹ ਦੋਸ਼ੀ ਸਾਬਿਤ ਹੋਣ ਤੱਕ ਬੇਕਸੂਰ ਨਹੀਂ ਹੈ, ਜਾਂ ਬੇਕਸੂਰ ਸਾਬਿਤ ਹੋਣ ਤੱਕ ਦੋਸ਼ੀ ਹੈ।''

ਉਨ੍ਹਾਂ ਕਿਹਾ ਇੱਕ ਨਾਗਰਿਕ ਦੇ ਸੰਵਿਧਾਨਕ ਅਧਿਕਾਰਾਂ ਦੀ ਇੱਜ਼ਤ ਕਰੋ।

ਇਹ ਵੀ ਪੜ੍ਹੋ:

ਅਦਾਕਾਰਾ ਤਾਪਸੀ ਪੰਨੂ ਨੇ ਲਕਸ਼ਮੀ ਮਾਂਚੂ ਨੂੰ ਰੀਟਵੀਟ ਕਰਕੇ ਲਿਖਿਆ,''ਮੈਂ ਨਿੱਜੀ ਪੱਧਰ 'ਤੇ ਨਾ ਸੁਸ਼ਾਂਤ ਰਾਜਪੂਤ ਨੂੰ ਜਾਣਦੀ ਹਾਂ ਤੇ ਨਾ ਹੀ ਰਿਆ ਚੱਕਰਵਰਤੀ ਨੂੰ। ਸਿਰਫ਼ ਇਹ ਸਮਝਣ ਲਈ ਇੱਕ ਇਨਸਾਨ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਦੋਸ਼ੀ ਸਾਬਿਤ ਕਰਨ ਲਈ ਨਿਆਂਪਾਲਿਕਾ ਤੋਂ ਅੱਗੇ ਨਿਕਲਣਾ ਕਿੰਨਾ ਗ਼ਲਤ ਹੈ। ਆਪਣੇ ਕਾਨੂੰਨ 'ਤੇ ਭਰੋਸਾ ਰੱਖੋ।''

ਰਿਆ 'ਤੇ ਹੋ ਰਹੀ ਮੀਡੀਆ ਕਵਰੇਜ ਨੂੰ ਲੈ ਕੇ ਅਦਾਕਾਰਾ ਸਵਰਾ ਭਾਸਕਰ ਨੇ ਲਿਖਿਆ,'' ਅਜਿਹਾ ਤਾਂ ਕਸਾਬ ਨਾਲ ਵੀ ਨਹੀਂ ਹੋਇਆ ਹੋਣਾ, ਜਿਹੋ ਜਿਹਾ ਰਿਆ ਨਾਲ ਹੋ ਰਿਹਾ ਹੈ। ਮੀਡੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਅਜਿਹਾ ਜ਼ਹਿਰੀਲਾ ਪ੍ਰੋਪੇਗੰਡਾ ਅਪਣਾ ਰਹੇ ਹਾਂ।''

ਕੁਝ ਦਿਨ ਪਹਿਲਾਂ ਅਦਾਕਾਰਾ ਕ੍ਰਿਤੀ ਸਨਨ ਨੇ ਟਵੀਟ ਕਰਕੇ ਲਿਖਿਆ ਸੀ,'' ਦੋ ਮਹੀਨੇ ਹੋ ਗਏ ਹਨ ਅਤੇ ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਅਟਕਲਾਂ ਲਗਾਉਣੀਆਂ ਬੰਦ ਕਰੋ ਅਤੇ ਸੀਬੀਆਈ ਨੂੰ ਆਪਣਾ ਕੰਮ ਕਰ ਲੈਣ ਦਿਓ।''

ਇਹ ਵੀ ਪੜ੍ਹੋ

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)