PUBG ਸਣੇ 118 ਐਪਸ 'ਤੇ ਲਗਾਈ ਪਾਬੰਦੀ ਦਾ ਭਾਰਤ ਨੇ ਇਹ ਦੱਸਿਆ ਕਾਰਨ - 5 ਅਹਿਮ ਖ਼ਬਰਾਂ

ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਪਬਜੀ ਸਣੇ 118 ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਚੀਨੀ ਐਪਸ 'ਤੇ ਪਾਬੰਦੀ ਲਾਈ ਸੀ।

ਇੱਕ ਬਿਆਨ ਜਾਰੀ ਕਰਦਿਆਂ ਮੰਤਰਾਲੇ ਨੇ ਇਸ ਦਾ ਕਾਰਨ ਵੀ ਦੱਸਿਆ।

ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਅਧੀਨ ਸ਼ਕਤੀ ਦੀ ਪਾਲਣਾ ਕਰਦਿਆਂ (ਜਨਤਕ ਤੌਰ 'ਤੇ ਜਾਣਕਾਰੀ ਪਹੁੰਚਣ 'ਤੇ ਰੋਕ ਲਗਾਉਣ ਲਈ ਕਾਰਜਪ੍ਰਣਾਲੀ ਅਤੇ ਨਿਯਮ) ਅਤੇ ਧਮਕੀਆਂ ਦੇ ਉਭਰ ਰਹੇ ਸੁਭਾਅ ਕਾਰਨ 118 ਮੋਬਾਈਲ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਕੀ ਭਾਰਤ ਵਿੱਚ ਲੌਕਡਾਊਨ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਇਆ ਹੈ?

ਭਾਰਤ ਵਿੱਚ ਪੰਜਾਂ ਦਿਨਾਂ ਤੋਂ ਰੋਜ਼ਾਨਾ ਲਾਗ ਦੇ 75 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਮੌਜੂਦਾ ਸਮੇਂ ਵਿੱਚ ਕਿਸੇ ਵੀ ਹੋਰ ਦੂਜੇ ਦੇਸ਼ ਵਿੱਚ ਰੋਜ਼ਾਨਾ ਲਾਗ ਦੇ ਇੰਨੇ ਕੇਸ ਸਾਹਮਣੇ ਨਹੀਂ ਆ ਰਹੇ ਹਨ। ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਸੰਖਿਆ ਭਾਰਤ ਵਿੱਚ ਸਭ ਤੋਂ ਵਧੇਰੇ ਹੈ।

ਹੁਣ ਅਨਲੌਕਡਾਊਨ ਦੇ ਵੀ ਤਿੰਨ ਪੜਾਅ ਲੰਘ ਚੁੱਕੇ ਹਨ ਅਤੇ ਚੌਥੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਦੌਰਾਨ ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੇ ਹਰ ਦਿਨ ਨਵੇਂ ਰਿਕਾਰਡ ਅੰਕੜੇ ਵੀ ਸਾਹਮਣੇ ਆ ਰਹੇ ਹਨ।

ਤਾਂ ਕੀ ਇਨ੍ਹਾਂ ਅੰਕੜਿਆਂ ਦਾ ਮਤਲਬ ਇਹ ਕੱਢਿਆ ਜਾਵੇ ਕਿ ਭਾਰਤ ਵਿੱਚ ਲੌਕਡਾਊਨ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਇਆ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸ਼ਾਰਲੀ ਐਬਡੋ: ਫਰਾਂਸ ਦੇ ਮੈਗਜ਼ੀਨ ਨੇ 41 ਲੋਕਾਂ ਦੇ ਕਤਲ ਦਾ ਕਾਰਨ ਬਣੇ ਪੈਗੰਬਰ ਮੁਹੰਮਦ ਦੇ ਕਾਰਟੂਨ ਮੁੜ ਕਿਉਂ ਛਾਪੇ

ਫ਼ਰਾਂਸ ਦੇ ਵਿਅੰਗ ਰਸਾਲੇ ਸ਼ਾਰਲੀ ਐਬਡੋ ਨੇ ਪੈਗੰਬਰ ਮੁਹੰਮਦ ਦੇ ਉਨ੍ਹਾਂ ਕਾਰਟੂਨਾਂ ਨੂੰ ਮੁੜ ਤੋਂ ਪ੍ਰਕਾਸ਼ਿਤ ਕੀਤਾ ਹੈ ਜਿਨ੍ਹਾਂ ਕਰਕੇ ਸਾਲ 2015 ਵਿੱਚ ਉਹ ਖ਼ਤਰਨਾਕ ਕਟੱੜਪੰਥੀ ਹਮਲੇ ਦਾ ਨਿਸ਼ਾਨਾਂ ਬਣੇ ਸੀ।

ਇਨ੍ਹਾਂ ਕਾਰਟੂਨਾਂ ਨੂੰ ਉਸ ਸਮੇਂ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂ ਇੱਕ ਦਿਨ ਬਾਅਦ ਹੀ 41 ਜਣਿਆਂ ਉੱਪਰ ਸੱਤ ਜਨਵਰੀ, 2015 ਨੂੰ ਸ਼ਾਰਲੀ ਐਬਡੋ ਦੇ ਦਫ਼ਤਰ ਉੱਤੇ ਹਮਲਾ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਸ਼ੁਰੂ ਹੋਣ ਵਾਲਾ ਹੈ।

ਇਹ ਹਮਲੇ ਵਿੱਚ ਰਸਾਲੇ ਦੇ ਮਸ਼ਹੂਰ ਕਾਰਟੂਨਿਸਟਾਂ ਸਮੇਤ 12 ਜਣਿਆਂ ਦੀ ਮੌਤ ਹੋ ਗਈ ਸੀ। ਕੁਝ ਦਿਨਾਂ ਬਾਅਦ ਪੈਰਿਸ ਵਿੱਚ ਇਸ ਨਾਲ ਜੁੜੇ ਇੱਕ ਹੋਰ ਹਮਲੇ ਵਿੱਚ ਪੰਜ ਜਣਿਆਂ ਦੀਆਂ ਜਾਨਾਂ ਗਈਆਂ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਤਲਾਕ ਲੈਣ ਲਈ ਪਾਰਟਨਰ ਨੂੰ ਇੰਝ ਜਿੱਥੇ ਵਿਆਹ ਤੋੜਨ ਲਈ ਕਿਰਾਏ 'ਤੇ ਪਾਰਟਨਰ ਰੱਖੇ ਜਾਂਦੇ ਹਨ

ਸਾਲ 2010 ਵਿੱਚ ਜਪਾਨ ਦੇ ਤਾਕੇਸ਼ੀ ਕੁਵਾਬਾਰਾ ਨੂੰ ਉਸਦੇ ਪ੍ਰੇਮੀ ਰਾਈ ਇਸੋਹਾਤਾ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ। ਇਸ ਘਟਨਾ ਤੋਂ ਬਾਅਦ ਲੋਕ ਹੈਰਾਨ ਹੋ ਗਏ, ਜਦੋਂ ਪਤਾ ਲੱਗਿਆ ਕਿ ਕੁਵਾਬਾਰਾ ਇੱਕ ਵਾਕਰੇਸਾਸੀਆ ਸੀ।

ਵਾਕਰੇਸਾਸੀਆ ਮਤਲਬ ਪੇਸ਼ੇਵਰ, ਜਿਸ ਨੂੰ ਇਸੋਹਾਤਾ ਦੇ ਪਤੀ ਨੇ ਵਿਆਹ ਤੋੜਨ ਲਈ ਕਿਰਾਏ 'ਤੇ ਕੀਤਾ ਸੀ।

ਕੁਵਾਬਾਰਾ ਨੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਸੁਪਰ ਮਾਰਕਿਟ ਵਿੱਚ ਉਨ੍ਹਾਂ ਦੀ ਮੀਟਿੰਗ ਹੋ ਸਕੇ। ਉਸਨੇ ਆਪਣੇ ਆਪ ਨੂੰ ਸਿੰਗਲ ਯਾਨਿ ਕੁਵਾਰਾ ਦੱਸਦਿਆਂ ਆਈਟੀ ਕਰਮਚਾਰੀ ਹੋਣ ਦਾ ਦਾਅਵਾ ਕੀਤਾ, ਜੋ ਕਿ ਇੱਕ ਕਿਤਾਬੀ ਕੀੜਾ ਸੀ ਤੇ ਐਨਕ ਲਗਾਉਂਦਾ ਸੀ।

ਦੋਨਾਂ ਦਾ ਅਫ਼ੇਅਰ ਸ਼ੁਰੂ ਹੋ ਗਿਆ, ਜੋ ਕਿ ਬਾਅਦ ਵਿੱਚ ਸੰਬੰਧ ਵਿੱਚ ਬਦਲ ਹੋ ਗਿਆ।

ਦੂਜੇ ਪਾਸੇ ਕੁਵਾਬਾਰਾ ਦੇ ਇੱਕ ਸਹਿਯੋਗੀ ਨੇ ਕਿਸੇ ਹੋਟਲ ਵਿੱਚ ਦੋਨਾਂ ਦੀ ਫ਼ੋਟੋ ਖਿੱਚ ਲਈ। ਇਸੋਹਾਤਾ ਦੇ ਪਤੀ ਨੇ ਇੰਨਾਂ ਤਸਵੀਰਾਂ ਨੂੰ ਤਲਾਕ ਲਈ ਵਜ੍ਹਾ ਦੇ ਰੂਪ ਵਿੱਚ ਵਰਤਿਆ।

ਜਪਾਨ ਵਿੱਚ ਜੇ ਤਲਾਕ ਸਹਿਮਤੀ ਨਾਲ ਨਾ ਹੋਵੇ ਤਾਂ ਅਜਿਹੇ ਸਬੂਤਾਂ ਦੀ ਲੋੜ ਪੈਂਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

IPL: ਹਰਭਜਨ ਦੇ ਥੱਪੜ ਸਣੇ ਉਹ ਸਾਰੇ ਵਿਵਾਦ ਜੋ ਭੁੱਲ ਨਹੀਂ ਸਕਣਗੇ

ਇੰਡੀਅਨ ਪ੍ਰੀਮੀਅਰ ਲੀਗ ਯਾਨਿ ਕ੍ਰਿਕਟ ਅਤੇ ਗਲੈਮਰ ਦਾ ਸੁਮੇਲ। ਕ੍ਰਿਕਟ ਦੇ ਰੋਮਾਂਚ ਦੇ ਨਾਲ-ਨਾਲ ਕੇਵਲ ਗਲੈਮਰ ਨਹੀਂ ਜੁੜਦਾ, ਨਾਲ ਹੀ ਤੁਰਦੇ ਹਨ ਵਿਵਾਦ ਵੀ.

ਆਈਪੀਐੱਲ ਦੀ ਗੱਲ ਹੁੰਦਿਆਂ ਹੀ ਸ਼੍ਰੀਸੰਤ ਨੂੰ ਹਰਭਜਨ ਸਿੰਘ ਦਾ ਪਿਆ ਥੱਪੜ 12 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਹੈ।

ਸਪੌਟ ਫਿਕਸਿੰਗ ਵਿੱਚ ਜੇਲ੍ਹ ਤੋਂ ਲੈ ਕੇ ਅਦਾਲਤੀ ਮੁਕੱਦਮਿਆਂ ਤੱਕ ਸੀਜਨ ਦਰ ਸੀਜਨ ਆਈਪੀਐੱਲ ਦੇ ਨਾਲ ਵਿਵਾਦਾਂ ਦਾ ਨਾਤਾ ਵੀ ਜੁੜਿਆ ਤੁਰਿਆ ਆਇਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)